ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। 25 ਅਕਤੂਬਰ 2024 ਨੂੰ, ਰੇਚਲ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਭਾਰਤ ਲਈ ਇਤਿਹਾਸ ਰਚਿਆ ਸੀ, ਪਰ ਹੁਣ ਇਹ ਤਾਜ ਉਸਦੇ ਸਿਰ ਤੋਂ ਉਤਰ ਗਿਆ ਹੈ। ਐਮਜੀਆਈ ਯਾਨੀ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਦਾ ਦਾਅਵਾ ਹੈ ਕਿ ਰੇਚਲ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰ ਕੀਤਾ, ਜਦੋਂ ਕਿ ਰੇਚਲ ਨੇ ਵੱਡੇ ਦੋਸ਼ ਲਗਾਏ ਹਨ। ਦੋਵਾਂ ਵਿਚਕਾਰ ਸੋਸ਼ਲ ਵਾਰ ਜਾਰੀ ਹੈ।
ਰੇਚਲ ਗੁਪਤਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਖੁਦ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਉਸਦੇ ਮੁਤਾਬਕ ਉਸ ਨੂੰ ਲਗਾਤਾਰ ਇੱਕ ਜ਼ਹਿਰੀਲੇ ਮਾਹੌਲ, ਟੁੱਟੇ ਵਾਅਦੇ ਅਤੇ ਮਾਨਸਿਕ ਤਸੀਹਿਆਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਲਿਖਿਆ, ‘ਤਾਜ ਪਹਿਨਣਾ ਮੇਰਾ ਸੁਪਣਾ ਸੀ, ਪਰ ਉਸ ਤੋਂ ਬਾਅਦ ਕੀ ਹੋਇਆ, ਮੈਂ ਕਦੇ ਸੋਚਿਆ ਵੀ ਨਹੀਂ ਸੀ।’ ਰੇਚਲ ਨੇ ਇੱਕ ਵੀਡੀਓ ਵਿੱਚ ਪੂਰੀ ਸੱਚਾਈ ਦਾ ਖੁਲਾਸਾ ਕਰਨ ਦਾ ਵਾਅਦਾ ਕੀਤਾ ਹੈ।
ਦੂਜੇ ਪਾਸੇ MGI ਨੇ ਸੋਸ਼ਲ ਮੀਡੀਆ ‘ਤੇ ਇੱਕ ਅਧਿਕਾਰਤ ਪੋਸਟ ਵਿੱਚ ਕਿਹਾ ਕਿ ਰੇਚਲ ਨੂੰ ਉਸਦੇ ਫਰਜ਼ਾਂ ਨੂੰ ਨਜ਼ਰਅੰਦਾਜ਼ ਕਰਨ, ਗੁਆਟੇਮਾਲਾ ਯਾਤਰਾ ‘ਤੇ ਜਾਣ ਤੋਂ ਇਨਕਾਰ ਕਰਨ ਅਤੇ ਅਣਅਧਿਕਾਰਤ ਤੌਰ ‘ਤੇ ਬਾਹਰੀ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਕਾਰਨ ਖਿਤਾਬ ਤੋਂ ਹਟਾ ਦਿੱਤਾ ਗਿਆ ਹੈ। ਸੰਗਠਨ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਰੇਚਲ ਨੂੰ 30 ਦਿਨਾਂ ਦੇ ਅੰਦਰ ਤਾਜ ਵਾਪਸ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਨਹੀਂ ਰਹੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਦੱਸ ਦੇਈਏ ਕਿ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਇੱਕ ਮਾਡਲ, ਅਦਾਕਾਰਾ ਅਤੇ ਉੱਦਮੀ ਹੈ। ਉਹ 5 ਫੁੱਟ 10 ਇੰਚ ਲੰਬੀ ਹੈ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਬੋਲਦੀ ਹੈ। ਉਹ ਪਹਿਲਾਂ ਮਿਸ ਸੁਪਰ ਟੈਲੇਂਟ ਆਫ਼ ਦਿ ਵਰਲਡ 2022 ਰਹਿ ਚੁੱਕੀ ਹੈ। 2024 ਵਿੱਚ ਉਹ ਗਲਾਮਾਨੰਦ ਸੁਪਰਮਾਡਲ ਇੰਡੀਆ ਵਿਚ ਜਿੱਤ ਹਾਸਲ ਕਰਕੇ ਮਿਸ ਗ੍ਰੈਂਡ ਇੰਡੀਆ ਬਣੀ। ਰੇਚਲ ਦੇ ਇੰਸਟਾਗ੍ਰਾਮ ‘ਤੇ 1.1 ਮਿਲੀਅਨ ਫਾਲੋਅਰਜ਼ ਹਨ ਅਤੇ ਉਹ ਆਪਣੇ ਸਟਾਈਲ, ਬਿਊਟੀ ਅਤੇ ਓਪੀਨੀਅਨ ਲਈ ਜਾਣੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: