ਦੋਰਾਹਾ ਨੇੜੇ ਪਿੰਡ ਬੁਆਣੀ ਵਿੱਚ ਇੱਕ ਸੇਵਾਮੁਕਤ ਫ਼ੌਜੀ ਨੇ ਘਰੇਲੂ ਕਲੇਸ਼ ਕਾਰਨ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਦੋਰਾਹਾ ਨੇੜੇ ਪਿੰਡ ਬੁਆਣੀ ਵਿੱਚ ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਆਪਣੇ ਪੁੱਤਰ ਅਤੇ ਪਤਨੀ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਦੋਵਾਂ ਦੀ ਹਾਲਤ ਨਾਜ਼ੁਕ ਹੋ ਗਈ।
ਗੋਲੀਆਂ ਕਾਰਨ ਜ਼ਖਮੀ ਹੋਏ ਪੁੱਤਰ ਜਗਮੀਤ ਸਿੰਘ ਨੇ ਦਮ ਤੋੜ ਦਿੱਤਾ, ਜਦਕਿ ਸੇਵਾਮੁਕਤ ਫ਼ੌਜੀ ਦੀ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਸੇਵਾਮੁਕਤ ਫ਼ੌਜੀ ਨੇ ਆਪਣੇ ਪੁੱਤਰ ‘ਤੇ ਤਿੰਨ ਗੋਲੀਆਂ ਅਤੇ ਆਪਣੀ ਪਤਨੀ ‘ਤੇ ਤਿੰਨ ਗੋਲੀਆਂ ਚਲਾਈਆਂ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਭੱਜ ਗਿਆ।
ਇਹ ਵੀ ਪੜ੍ਹੋ : Youtuber ਜਸਬੀਰ ਸਿੰਘ ਦੀ ਮੋਹਾਲੀ ਕੋਰਟ ‘ਚ ਪੇਸ਼ੀ, ਕੋਰਟ ਨੇ ਮੁਲਜ਼ਮ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜਿਆ
ਓਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ DSP ਪਾਇਲ ਹੇਮੰਤ ਮਲਹੋਤਰਾ ਐਸਐਚਓ ਦੋਰਾਹਾ ਆਕਾਸ਼ ਦੱਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: