ਪੰਜਾਬ ਸਰਕਾਰ ਵੱਲੋਂ ਹੁਣ ਪਿੰਡ ਦੇ ਸਰਪੰਚਾਂ ਨੂੰ ਹਰ ਮਹੀਨੇ 2000 ਰੁਪਏ ਤਨਖਾਹ ਦਿੱਤਾ ਜਾਵੇਗਾ, ਜਿਸ ਦਿਨ ਤੋਂ ਸਰਪੰਚਾਂ ਨੇ ਸਹੁੰ ਲਈ ਹੈ, ਉਸੇ ਦਿਨ ਤੋਂ ਉਨ੍ਹਾਂ ਨੂੰ ਤਨਖਾਹ ਦਿੱਤਾ ਜਾਏਗਾ। ਇਹ ਐਲਾਨ ਸੀ.ਐੱਮ. ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਟੈਗੋਰ ਥਿਏਟਰ ਵਿਚ ਪੰਚਾਇਤ ਦਿਵਸ ‘ਤੇ ਆਯੋਜਿਤ ਸਮਾਗਮ ਵਿਚ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪਿੰਡ ਨੂੰ ਵਿਕਾਸ ਲਈ 1 ਲੱਖ ਰੁਪਏ ਦਾ ਵਿਸ਼ੇਸ਼ ਫੰਡ ਦਿੱਤਾ ਜਾਵੇਗਾ।
ਸੀ.ਐੱਮ. ਮਾਨ ਨੇ ਕਿਹਾ ਕਿ ਇਹ ਸ਼ੁਰੂਆਤ ਹੈ। ਦੋ ਹਜ਼ਾਰ ਦੇ ਅੱਗੇ ਇੱਕ ਹੋਰ ਜੀਰੋ ਵੀ ਜਲਦੀ ਲਗਾ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਸਰਪੰਚਾਂ ਨੂੰ 1200 ਰੁਪਏ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਪੈਸੇ ਨਾ ਮਿਲਣ ‘ਤੇ ਕੁਝ ਪੰਚਾਇਤਾਂ ਕੋਰਟ ਚਲੀਆਂ ਗਈਆਂ ਸਨ।
ਦੂਜੇ ਪਾਸੇ ਉਨ੍ਹਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿਚ ਤੁਹਾਡਾ ਸਹਿਯੋਗ ਚਾਹੀਦਾ। ਉਨ੍ਹਾਂ ਕਿਹਾ ਕਿ ਕਈ ਪੰਚਾਇਤਾਂ ਨੇ ਇਸ ਵਿਚ ਸਹਿਯੋਗ ਵੀ ਕੀਤਾ ਹੈ। ਜਿਹੜੇ ਪਿੰਡ ਨਸ਼ਾ ਮੁਕਤ ਬਣੇਗਾ, ਉਸ ਨੂੰ ਵਿਕਾਸ ਲਈ ਇੱਕ ਲੱਖ ਰੁਪਏ ਦਾ ਵਿਸ਼ੇਸ਼ ਫੰਡ ਦਿੱਤਾ ਜਾਵੇਗਾ।
ਸੀ.ਐੱਮ. ਨੇ ਕਿਹਾ ਕਿ ਸਿੱਖ ਰੈਜੀਮੈਂਟ ਖਤਰੇ ਵਿਚ ਹੈ। ਪੰਜਾਬ ਵਿਚ ਭਰਤੀ ਲਈ ਉਮੀਦਵਾਰ ਨਹੀਂ ਮਿਲ ਰਹੇ ਹਨ। ਫੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਹੋਰ ਨੂੰ ਤਾਂ ਮੌਕਾ ਨਹੀਂ ਦੇ ਸਕਦੇ। ਪੰਜਾਬ ਜਨਰਲਾਂ ਲਈ ਜਾਣਿਆ ਜਾਂਦਾ ਹੈ। ਪੰਚਾਇਤਾਂ ਦੇ ਸਹਿਯੋਗ ਦੀ ਲੋੜ ਪਏਗੀ। ਅਗਨੀਵੀਰ ਦੇ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ 18 ਸਾਲ ਵਿਚ ਭਰਤੀ ਤੇ 21 ਵਿਚ ਰਿਟਾਇਰਮੈਂਟ ਨਹੀਂ ਚਲ ਸਕਦੀ।
ਸੀਐਮ ਨੇ ਕਿਹਾ ਕਿ ਅਸੀਂ ਰਜਿਸਟਰੀ ਦੀ ਭਾਸ਼ਾ ਨੂੰ ਸਰਲ ਬਣਾਇਆ ਹੈ। ਹੁਣ ਉਰਦੂ ਸ਼ਬਦਾਂ ਨੂੰ ਹਟਾ ਕੇ ਪੰਜਾਬੀ ਵਿੱਚ ਲਿਖਿਆ ਜਾਵੇਗਾ, ਤਾਂ ਜੋ ਸਾਰਾ ਕੰਮ ਆਸਾਨੀ ਨਾਲ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਦੀਆਂ ਲਿੰਕ ਸੜਕਾਂ ਨੂੰ ਸੁਧਾਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਵਿੱਚ ਠੇਕੇਦਾਰ ਨੂੰ ਉਦੋਂ ਹੀ ਭੁਗਤਾਨ ਕੀਤਾ ਜਾਵੇਗਾ ਜਦੋਂ ਪੰਚਾਇਤ ਇਹ ਸਰਟੀਫਿਕੇਟ ਦੇਵੇਗੀ ਕਿ ਸੜਕ ਸਹੀ ਢੰਗ ਨਾਲ ਬਣਾਈ ਗਈ ਹੈ।
ਇਹ ਵੀ ਪੜ੍ਹੋ : ਭਾਰਤ ਦੇ ਐਕਸ਼ਨ ‘ਤੇ ਪਾਕਿ ਦਾ ਰੀਐਕਸ਼ਨ, ਭਾਰਤੀਆਂ ਨੂੰ ਦੇਸ਼ ਛੱਡਣ ਦਾ ਹੁਕਮ, ਦਿੱਤੇ ਕਾਪੀ-ਪੇਸਟ ਆਰਡਰ
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪਿੰਡਾਂ ਦੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਦੇਣ ਲਈ ਬੱਸ ਪਰਮਿਟ ਜਾਰੀ ਕੀਤੇ ਜਾਣਗੇ। ਇਸ ਦੌਰਾਨ ਚਾਰ-ਚਾਰ ਨੌਜਵਾਨਾਂ ਨੂੰ ਪਰਮਿਟ ਦਿੱਤੇ ਜਾਣਗੇ। ਇਨ੍ਹਾਂ ਬੱਸਾਂ ਨਾਲ ਬੱਸ ਮਾਲਕਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ। ਇਹ 30-30 ਕਿਲੋਮੀਟਰ ਦੇ ਰਸਤੇ ਹੋਣਗੇ। ਇਸ ਲਈ ਅਰਜ਼ੀਆਂ ਜਲਦੀ ਹੀ ਜਾਰੀ ਕੀਤੀਆਂ ਜਾਣਗੀਆਂ। ਇਸ ਵਿੱਚ ਕੋਈ ਸਿਫਾਰਿਸ਼ ਕੰਮ ਨਹੀਂ ਕਰਦੀ, ਜਦਕਿ ਇਸ ਨਾਲ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਅਸੀਂ ਆਪਣੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਾਉਣੇ ਹਨ, ਨੌਕਰੀ ਲੱਭਣ ਵਾਲੇ ਨਹੀਂ।
ਵੀਡੀਓ ਲਈ ਕਲਿੱਕ ਕਰੋ -:
