ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਏ ਗਏ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਦੇ ਚਲਦਿਆਂ ਅੱਜ ਬਰਨਾਲਾ ਪੁਲਿਸ ਅਤੇ ਬੁਢਲਾਡਾ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਸ਼ੱਕੀ ਇਲਾਕਿਆਂ ਵਿੱਚ ਤਲਾਸ਼ੀ ਲਈ ਗਈ। ਕਾਰਵਾਈ ਦੌਰਾਨ ਬਰਨਾਲਾ ਪੁਲਿਸ ਨੇ SSP ਮੁਹੰਮਦ ਸਰਫਰਾਜ਼ ਆਲਮ ਅਤੇ ਥਾਣਾ ਸ਼ਹਿਰੀ ਦੇ ਮੁਖੀ ਸੰਦੀਪ ਸਿੰਘ ਖੁਦ ਮੌਕੇ ‘ਤੇ ਮੌਜੂਦ ਰਹੇ।

Search operations conducted
ਬਰਨਾਲਾ ਪੁਲਿਸ ਨੇ SSP ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿੱਥੇ ਸੈਂਸੀ ਬਸਤੀ ਬਰਨਾਲਾ ਦੀ ਚੈਕਿੰਗ ਕੀਤੀ ਗਈ। ਉੱਥੇ ਹੀ SSP ਮੁਹੰਮਦ ਸਰਫਰਾਜ਼ ਆਲਮ ਨੇ ਵੀ ਇਕੱਲੇ-ਇਕੱਲੇ ਘਰ ਵਿੱਚ ਪਹੁੰਚ ਕਰਕੇ ਖੁਦ ਚੈਕਿੰਗ ਕੀਤੀ। SSP ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

Search operations conducted
ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਕੱਲੀ-ਕੱਲੀ ਚੀਜ਼ ਖੰਗਾਲੀ ਹੈ ਅਤੇ ਜੋ ਨਸ਼ਾ ਤਸਕਰ ਹਨ ਉਹਨਾਂ ਦੇ ਘਰ ਤੇ ਨੰਬਰਿੰਗ ਕਰਕੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਜੋ ਵੀ ਐਕਟੀਵਿਟੀ ਹੈ ਉਸ ਨੂੰ ਦੇਖਿਆ ਜਾ ਰਿਹਾ। ਉਹਨਾਂ ਕਿਹਾ ਕਿ ਨਸ਼ਾ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਹੈ ਕਿਉਂਕਿ ਇਸ ਦੀ ਫੀਡਬੈਕ ਲੋਕ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਛਾਪੇਮਾਰੀ ਨਿਰੰਤਰ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ : ਆਗਰਾ ‘ਚ ਡਿਵਾਈਡਰ ‘ਤੇ ਬੈਠੇ ਲੋਕਾਂ ‘ਤੇ ਪ.ਲ.ਟੀ ਪਿੱਕਅਪ ਗੱਡੀ, ਸਵੇਰ ਦੀ ਸੈਰ ਲਈ ਨਿਕਲੇ 3 ਲੋਕਾਂ ਦੀ ਮੌ.ਤ
ਉੱਥੇ ਹੀ ਬੁਢਲਾਡਾ ਪੁਲਿਸ ਵੱਲੋਂ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਹਿਰ ਦੀ ਵੱਖ ਵੱਖ ਸ਼ੱਕੀ ਸਥਾਨਾਂ ਉੱਪਰ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ। ਇਸ ਮੌਕੇ ਵੱਡੀ ਪੁਲਿਸ ਦੀ ਅਗਵਾਈ ਕਰਦਿਆਂ ਥਾਣਾ ਸ਼ਹਿਰੀ ਦੇ ਮੁਖੀ ਸੰਦੀਪ ਸਿੰਘ ਵੱਲੋਂ ਜਿੱਥੇ ਘਰਾਂ ਦੀ ਤਲਾਸ਼ੀ ਲਈ ਉੱਥੇ ਸ਼ਹਿਰ ਦੀ ਬਾਹਰਲੇ ਇਲਾਕਿਆਂ ਵਿੱਚ ਵੀ ਪੂਰੇ ਜ਼ੋਰ ਨਾਲ ਤਲਾਸ਼ੀ ਅਭਿਆਨ ਜਾਰੀ ਰੱਖਿਆ।
ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਾਗੀ ਰਥਮੀਨਾ ਦੀ ਅਗਵਾਈ ਹੇਠ ਥਾਣਾ ਸ਼ਹਿਰੀ ਪੁਲਿਸ ਵੱਲੋਂ ਵੱਡੀ ਪੁਲਿਸ ਨਫ਼ਰੀ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਤਹਿਤ ਕਈ ਸਥਾਨਾਂ ਉੱਪਰ ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਮਿਲਣ ਕਾਰਨ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: