ਕਸਬਾ ਨਡਾਲਾ ਦੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਗੁਰੂ ਘਰ ਵਿੱਚ ਰੋਜਾਨਾ ਦੀ ਤਰਾਂ ਮੱਥਾ ਟੇਕਣ ਆਈ ਬਜ਼ੁਰਗ ਮਹਿਲਾ ਦੀ ਅਚਾਨਕ ਮੌਤ ਹੋ ਗਈ। ਮਹਿਲਾ ਨੇ ਮੱਥਾ ਟੇਕ ਕੇ ਜਿਵੇ ਹੀ ਪ੍ਰੀਕਰਮਾ ਸ਼ੁਰੂ ਕੀਤੀ ਤਾਂ ਅਚਾਨਕ ਹਾਰਟ ਅਟੈਕ ਆਉਣ ਕਾਰਨ ਉਸ ਨੇ ਦਮ ਤੋੜ ਦਿੱਤਾ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ।
ਬਜੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਪਤਨੀ ਸਵਰਗੀ ਮਾਸਟਰ ਨਰਿੰਦਰ ਸਿੰਘ ਵਾਸੀ ਨਡਾਲਾ ਵਜੋ ਹੋਈ ਹੈ। ਜਸਬੀਰ ਕੌਰ ਰੋਜ਼ਾਨਾ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਮੱਥਾ ਟੇਕਣ ਆਈ ਸੀ। ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਸਬੀਰ ਕੌਰ ਮੱਥਾ ਟੇਕ ਕੇ ਪ੍ਰੀਕਰਮਾ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਦੋਰਾਨ ਸੇਵਾਦਾਰ ਨੇ ਬਜੁਰਗ ਮਹਿਲਾ ਦੇ ਵਾਰਸਾ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : SYL ਨਹਿਰ ‘ਚ ਡਿੱਗੀ ਬੱਚਿਆਂ ਨਾਲ ਭਰੀ ਸਕੂਲ ਬੱਸ, ਡ੍ਰਾਈਵਰ ਤੇ 8 ਬੱਚੇ ਹੋਏ ਜ਼ਖਮੀ
ਵੀਡੀਓ ਲਈ ਕਲਿੱਕ ਕਰੋ -:
