ਪਟਿਆਲਾ ਵਿਚ ਘਰਾਂ ਵਿਚ ਕੁਕਿੰਗ ਦਾ ਕੰਮ ਕਰਨ ਵਾਲੀ ਇੱਕ ਔਰਤ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਾਮਲਾ ਗੁਰਮਤ ਇਨਕਲੇਵ ਦੀ ਗਲੀ ਨੰਬਰ ਪੰਜ ਦਾ ਹੈ, ਜਿਥੇ ਰਜਨੀ ਨਾਂ ਦੀ 35 ਸਾਲਾਂ ਔਰਤ ਦੀ ਇੱਕ ਘਰ ਵਿਚ ਮ੍ਰਿਤਕ ਦੇਹ ਮਿਲੀ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਜਿਸ ਘਰ ਵਿਚ ਉਹ ਕੰਮ ਕਰਨ ਗਈ ਸੀ, ਉਥੇ ਹੀ ਰਹਿਣ ਵਾਲੇ ਬੰਦੇ ਨੇ ਉਸ ਦਾ ਕਤਲ ਕੀਤਾ ਹੈ। ਫਿਲਹਾਲ ਉਹ ਬੰਦਾ ਵੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਫੋਰੈਂਸਿਕ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।
DSP ਫਤਿਹ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਪਸਿਆਣਾ ਵਿਖੇ ਇੱਕ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਹਰਕਤ ਚ ਆਈ ਅਤੇ ਮੌਕੇ ‘ਤੇ ਪਹੁੰਚੇ। ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਸੀਸੀਟੀਵੀ ਖੰਗਾਲੀਆਂ ਜਾ ਰਹੀਆਂ ਹਨ।
ਡੀਐਸਪੀ ਫਤਿਹ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾ ਰਜਨੀ ਜਿਸ ਦੀ ਉਮਰ ਤਕਰੀਬਨ 35 ਸਾਲ ਸੀ, ਗੁਰਮਤ ਇਨਕਲੇਵ ਵਿਖੇ ਘਰਾਂ ਵਿੱਚ ਕੰਮ ਕਰਨ ਆਉਂਦੀ ਸੀ।
ਇਹ ਵੀ ਪੜ੍ਹੋ : ਨੂੰਹ-ਪੁੱਤ ਦਾ ਕਲੇ/ਸ਼ ਪਿਓ ਲਈ ਬਣ ਗਿਆ ‘ਕਾ/ਲ’, ਗੁੱ/ਸੇ ‘ਚ ਪੁੱਤਰ ਨੇ ਉਤਾਰਿਆ ਮੌ/ਤ ਦੇ ਘਾ/ਟ
ਕੁਲਬੀਰ ਸਿੰਘ ਘੁੰਮਣ ਗੁਰਮਤ ਕਾਲੋਨੀ ਵਿਖੇ ਕਿਰਾਏ ‘ਤੇ ਰਹਿੰਦਾ ਸੀ ਅਤੇ ਰਜਨੀ ਕੁਲਬੀਰ ਸਿੰਘ ਘੁੰਮਣ ਦੇ ਘਰ ਰੋਟੀ-ਪਾਣੀ ਬਣਾਉਣ ਦਾ ਕੰਮ ਕਰਦੀ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਕੁਲਬੀਰ ਸਿੰਘ ਘੁੰਮਣ ਰਜਨੀ ਦਾ ਕਤਲ ਕਰਕੇ ਇਥੋਂ ਫਰਾਰ ਹੋ ਗਿਆ ਹੈ। ਪੁਲਿਸ ਪਾਰਟੀ ਵੱਲੋਂ ਸੀਸੀ ਟੀਵੀ ਖੰਗਾਲੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਦੋਸ਼ੀ ਨੂੰ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: