Jagtar singh hawara video conferencing: ਚੰਡੀਗੜ੍ਹ: ਜਗਤਾਰ ਸਿੰਘ ਹਵਾਰਾ ਦੀ ਅੱਜ ਯਾਨੀ 5 ਨਵੰਬਰ 2020 ਨੂੰ ਵੀਡੀੳ ਕਾਨਫਰੰਸਿਗ ਰਾਹੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ 15 ਸਾਲ ਪੁਰਾਣੇ ਇੱਕ ਕੇਸ ‘ਚ ਗ੍ਰਿਫਤਾਰੀ ਪਾਈ ਗਈ ਹੈ। ਇਸ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤਾਰ ਸਿੰਘ ਹਵਾਰਾ ਦਾ ਇਹ ਪੰਜਾਬ ਦਾ ਕੇਸ ਪੈਂਡਿੰਗ ਸੀ ਜੋ ਸਦਰ ਖਰੜ ਦੇ ਵਿਚ ਦਰਜ ਕੀਤਾ ਗਿਆ ਸੀ। ਜਿਸ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਕੇਸ ਮੋਹਾਲੀ ਸੈਸ਼ਨ ਜੱਜ ਕੋਲ ਚਲਾਇਆ ਜਾਏਗਾ। ਉਨ੍ਹਾਂ ਕਿਹਾ ਕਿ ਏਸ ਕੇਸ ਦੇ ਚਾਰਜ ‘ਤੇ ਬਹਿਸ ਹੋਏਗੀ ਕਿਉਂਕਿ ਇਹ ਕੇਸ ਚੱਲਣ ਯੋਗ ਨਹੀਂ ਹੋਏਗਾ।
ਜਗਤਾਰ ਸਿੰਘ ਹਵਾਰਾ ਦੀ 2005 ਦੇ ਕੇਸ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਪਈ ਗ੍ਰਿਫ਼ਤਾਰੀ
Nov 05, 2020 8:44 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .