ਅਭਿਸ਼ੇਕ ਸ਼ਰਮਾ ਇਸ ਨਾਂ ਦੀ ਗੂੰਜ ਭਾਰਤ ਦੇ ਹਰ ਕੋਨੇ ਵਿਚ ਦੇਖਣ ਨੂੰ ਮਿਲ ਰਹੀ ਹੈ। ਮਹਿਜ਼ 24 ਸਾਲ ਦੇ ਖਿਡਾਰੀ ਨੇ ਵਰਲਡ ਕਲਾਸ ਬਾਲਿੰਗ ਨੂੰ ਵਾਨਖੇੜੇ ਵਿਚ ਖਿਲਵਾੜ ਬਣਾ ਦਿੱਤਾ। ਭਾਵੇਂ ਹੀ ਅਭਿਸ਼ੇਕ ਗੇਂਦਾਂ ਦੇ ਹਿਸਾਬ ਨਾਲ ਸਭ ਤੋਂ ਤੇਜ਼ ਸੈਂਕੜੇ ਦਾ ਵਰਲਡ ਰਿਕਾਰਡ ਬਣਾਉਣ ਤੋਂ ਚੂਕ ਗਏ ਪਰ ਇਸ ਦੇ ਬਾਵਜੂਦ ਉਹ ਸਭ ਤੋਂ ਤੇਜ਼ ਦੇ ਮਾਮਲੇ ਵਿਚ ਨੰਬਰ-1 ‘ਤੇ ਹਨ। ਰੋਹਿਤ ਸ਼ਰਮਾ ਤੇ ਕ੍ਰਿਸ ਗੇਲ ਵਰਗੇ ਬੱਲੇਬਾਜ਼ ਜੋ ਪੂਰੇ ਕਰੀਅਰ ਵਿਚ ਨਹੀਂ ਕਰ ਸਕੇ ਉਹ ਅਭਿਸ਼ੇਕ ਨੇ ਮਿੰਟਾਂ ਵਿਚ ਕਰ ਦਿਖਾਇਆ।
ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਨੇ ਇੰਗਲੈਂਡ ਖਿਲਾਫ ਵਾਨਖੇੜੇ ਵਿਚ ਹਾਹਾਕਾਰ ਮਚਾ ਦਿੱਤਾ। ਸ਼ੁਰੂਆਤ ਅਜਿਹੀ ਸੀ ਕਿ ਮੰਨੋ ਸਾਰੇ ਵਰਲਡ ਰਿਕਾਰਡ ਅੱਜ ਹੀ ਟੁੱਟ ਜਾਣਗੇ ਪਰ ਅੰਤ ਵਿਚ ਉਹ ਗੇਂਦਾਂ ਦੇ ਹਿਸਾਬ ਨਾਲ ਸਭ ਤੋਂ ਤੇਜ਼ ਸੈਂਕੜਾ ਲਗਾਉਣ ਤੋਂ ਚੂਕ ਗਏ। ਹਾਲਾਂਕਿ ਇਕ ਟੀ-20 ਮੈਚ ਵਿਚ ਉਹ ਸਭ ਤੋਂ ਵੱਧ ਛੱਕੇਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ। ਸਭ ਤੋਂ ਤੇਜ਼ ਸੈਂਕੜੇ ਦੇ ਮਾਮਲੇ ਵਿਚ ਅਭਿਸ਼ੇਕ ਦੂਜੇ ਨੰਬਰ ‘ਤੇ ਹਨ।
ਅਭਿਸ਼ੇਕ ਸ਼ਰਮਾ ਨੇ ਪਾਰੀ ਵਿਚ ਓਵਰ ਦੇਹਿਸਾਬ ਨਾਲ ਸਭ ਤੋਂ ਤੇਜ਼ ਸੈਂਕੜੇ ਦਾ ਵਰਲਡ ਰਿਕਾਰਡ ਬਣਾਇਆ। ਉਨ੍ਹਾਂ ਨੇ ਸਿਰਫ 10.1 ਓਵਰ ਵਿਚ ਸੈਂਕੜਾ ਪੂਰਾ ਕਰ ਲਿਆ ਸੀ। ਇਹ ਰਿਕਾਰਡ ਇਸ ਤੋਂ ਪਹਿਲਾਂ ਸਾਊਥ ਅਫਰੀਕਾ ਦੇ ਕਵਿੰਟਨ ਡਿਕਾਕ ਦੇ ਨਾਂ ਸੀ ਜਿਨ੍ਹਾਂ ਨੇ 10.2 ਓਵਰ ਵਿਚ ਸੈਂਕੜਾ ਪੂਰਾ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ਼, ਕੁਝ ਇਲਾਕਿਆਂ ‘ਚ ਬਣੇ ਮੀਂਹ ਦੇ ਆਸਾਰ, ਜਾਰੀ ਹੋਇਆ ਧੁੰਦ ਦਾ ਅਲਰਟ
ਅਭਿਸ਼ੇਕ ਸ਼ਰਮਾ ਦੀ 135 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ ਨੇ ਵਾਨਖੇੜੇ ਵਿਚ 247 ਦੌੜਾਂ ਬਣਾਈਆਂ। ਜਵਾਬ ਵਿਚ ਇੰਗਲੈਂਡ ਦੀ ਟੀਮ ਇੰਨਾ ਸਕੋਰ ਖੜ੍ਹਾ ਨਹੀਂ ਕਰ ਸਕੀ। ਇੰਗਲੈਂਡ ਨੂੰ ਸਿਰਫ 97 ਦੇ ਸਕੋਰ ‘ਤੇ ਸਮੇਟ ਕੇ ਭਾਰਤ ਨੇ ਵੱਡਾ ਕਾਰਨਾਮਾ ਕੀਤਾ। ਟੀਮ ਇੰਡੀਆ ਨੇ ਟੀ-20 ਵਿਚ ਦੂਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।
ਵੀਡੀਓ ਲਈ ਕਲਿੱਕ ਕਰੋ -:
