ਭਾਰਤੀ ਕ੍ਰਿਕਟਰ ਹਿਟਮੈਨ ਰੋਹਿਤ ਸ਼ਰਮਾ ਨੇ ਨਵਾਂ ਰਿਕਾਰਡ ਬਣਾਇਆ ਹੈ। ਰੋਹਿਤ ਸ਼ਰਮਾ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਦੂਜੇ ਕ੍ਰਿਕਟਰ ਬਣ ਗਏ ਹਨ। ਭਾਰਤੀ ਕ੍ਰਿਕਟ ਟੀਮ ਤੇ ਇੰਗਲੈਂਡ ਦੇ ਵਿਚ ਦੂਜਾ ਵਨਡੇ 9 ਫਰਵਰੀ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਵਿਚ ਟੀਮ ਇੰਡੀਆ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ।
ਇਸ ਮੈਚ ਵਿਚ ਟੀਮ ਇੰਡੀਆ ਵੱਲੋਂ ਰੋਹਿਤ ਸ਼ਰਮਾ ਨੇ ਸ਼ਾਨਦਾਰ ਪਾਰੀ ਖੇਡੀ। ਇਸ ਮੈਚਵਿਚ ਰੋਹਿਤ ਨੇ 90 ਗੇਂਦਾਂ ਵਿਚ 119 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ 12 ਚੌਕੇ ਤੇ 7 ਛੱਕੇ ਲਗਾਏ। ਇਸ ਦੌਰਾਨ ਰੋਹਿਤ ਨੇ ਇਹ ਸੈਂਕੜਾ ਲਗਾਉਂਦੇ ਹੀ ਕਈ ਰਿਕਾਰਡ ਆਪਣੇ ਨਾਂ ਕਰ ਲਏ।
ਰੋਹਿਤ ਸ਼ਰਮਾ ਇਸ ਮੈਚ ਤੋਂ ਪਹਿਲਾਂ ਉਹ ਕ੍ਰਿਸ ਗੇਲ ਦੇ ਬਰਾਬਰ 331 ਛੱਕੇ ਲਗਾ ਚੁੱਕੇ ਸਨ ਪਰ ਭਾਰਤ ਦੇ ਦੂਜੇ ਓਵਰ ਵਿਚ ਗਸ ਏਟਕਿਸਨ ਦੀ ਗੇਂਦ ‘ਤੇ ਮਿਡਵਿਕੇਟ ‘ਤੇ ਛੱਕਾ ਲਗਾ ਕੇ ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਨੂੰ ਪਿੱਛੇ ਛੱਡ ਦਿੱਤਾ।
ਇਹ ਵੀ ਪੜ੍ਹੋ : ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ ਦਿਲਜੀਤ ਦੁਸਾਂਝ ਹੋਏ ਲਾਈਵ, ਕਿਹਾ-‘ਅੱਧੀ-ਅਧੂਰੀ ਫਿਲਮ ਮੈਨੂੰ ਮਨਜ਼ੂਰ ਨਹੀਂ
ਸ਼ਾਹਿਦ ਅਫਰੀਦੀ ਮੌਜੂਦਾ ਸਮੇਂ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ ਜਿਨ੍ਹਾਂ ਨੇ 398 ਪਾਰੀਆਂ ਵਿਚ 351 ਛੱਕੇ ਲਗਾਏ ਹਨ। ਹਾਲਾਂਕਿ ਰੋਹਿਤ ਦੇ ਨਾਂ ਸਾਰੇ ਸਰੂਪਾਂ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਹੈ ਜਿਨ੍ਹਾਂ ਨੇ ਟੀ-20, ਵਨਡੇ ਤੇ ਟੈਸਟ ਮੈਚਾਂ ਵਿਚ 624 ਛੱਕੇ ਲਗਾਏ ਹਨ।ਰੋਹਿਤ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਵੀ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸਭ ਤੋਂ ਅੱਗੇ ਹਨ ਜਿਨ੍ਹਾਂ ਨੇ 151 ਪਾਰੀਆਂ ਵਿਚ 205 ਛੱਕੇ ਲਗਾਏ ਹਨ।
ਵੀਡੀਓ ਲਈ ਕਲਿੱਕ ਕਰੋ -:
