ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਬ੍ਰਾਡਕਾਸਟਰ ਸਟਾਰ ਸਪੋਰਟਸ ਨੇ 18ਵੇਂ ਸੀਜਨ ਦਾ ਸ਼ੈਡਿਊਲ ਰਿਲੀਜ ਕੀਤਾ। ਓਪਨਿੰਗ ਮੈਚ ਡਿਫੈਂਡਿੰਗ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ (KKR) ਤੇ ਰਾਇਲ ਚੈਲੇਂਜਰਲ ਬੇਂਗਲੁਰੂ (RCB) ਵਿਚ ਕੋਲਕਾਤਾ ਵਿਚ 22 ਮਾਰਚ ਨੂੰ ਹੋਵੇਗਾ।
ਦੂਜਾ ਵੱਡਾ ਮੁਕਾਬਲਾ 23 ਮਾਰਚ ਨੂੰ ਮੁੰਬਈ ਇੰਡੀਅਨਸ (MI) ਤੇ ਚੇਨਈ ਸੁਪਰ ਕਿੰਗਸ(CSK) ਵਿਚ ਚੇਨਈ ਵਿਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਇਸ ਵਾਰ 65 ਦਿਨਾਂ ਵਿਚ 74 ਮੈਚ ਖੇਡੇ ਜਾਣਗੇ। 18 ਮਈ ਤੱਕ ਲੀਗ ਸਟੇਜ ਦੇ 70 ਮੈਚ ਹੋਣਗੇ ਜਿਨ੍ਹਾਂ ਵਿਚ 12 ਡਬਲ ਹੇਡਰ ਹਨ। ਯਾਨੀ 12 ਵਾਰ 1 ਦਿਨ ਵਿਚ 2 ਮੈਚ ਖੇਡੇ ਜਾਣਗੇ। ਫਾਈਨਲ 25 ਮਈ ਨੂੰ ਕੋਲਕਾਤਾ ਵਿਚ ਹੋਵੇਗਾ।
IPL ਦੀ ਪ੍ਰੰਪਰਾ ਰਹੀ ਹੈ ਕਿ ਟੂਰਨਾਮੈਂਟ ਦਾ ਓਪਨਿੰਗ ਤੇ ਫਾਈਨਲ ਮੈਚ ਡਿਫੈਂਡਿੰਗ ਚੈਂਪੀਅਨ ਟੀਮ ਦੀ ਹੋਮ ਗਰਾਊਂਡ ਵਿਚ ਖੇਡਿਆ ਜਾਂਦਾ ਹੈ। ਇਸ ਵਾਰ ਵੀ ਕੋਲਕਾਤਾ ਦੇ ਈਡਨ ਗਾਰਡਰਨਸ ਸਟੇਡੀਅਮ ਵਿਚ ਇਹ ਦੋਵੇਂ ਮੈਚ ਹੋਣਗੇ। ਫਾਈਨਲ 25 ਮਈ ਨੂੰ ਹੋਵੇਗਾ, ਕੋਲਾਕਾਤਾ ਵਿਚ 23 ਮਈ ਨੂੰ ਕੁਆਲੀਫਾਇਰ-2 ਵਿਚ ਖੇਡਿਆ ਜਾਵੇਗਾ।
ਪਿਛਲੇ ਸੀਜ਼ਨ ਦੀ ਰਨਰ-ਅੱਪ ਟੀਮ ਸਨਰਾਈਜਰਸ ਹੈਦਰਾਬਾਦ ਦੇ ਹੋਮਗਰਾਊਂਡ ਰਾਜੀਵ ਗਾਂਧੀ ਸਟੇਡੀਅਮ ਵਿਚ ਵੀ 2 ਪਲੇਅਆਫ ਮੈਚ ਹੋਣਗੇ। ਇਥੇ 20 ਮਈ ਨੂੰ ਕੁਆਲੀਫਾਇਰ-1 ਤੇ 21 ਮਈ ਨੂੰ ਐਲੀਮਿਨਟੇਰ ਖੇਡਿਆ ਜਾਵੇਗਾ।
ਦਿੱਲੀ ਕੈਪੀਟਲਸ ਤੇ ਲਖਨਊ ਸੁਪਰਜਾਇੰਟਸ ਆਪਣਾ ਪਹਿਲਾ ਮੈਚ ਵਿਸ਼ਾਖਾਪਟਨਮ ਵਿਚ 24 ਮਾਰਚ ਨੂੰ ਇਕ-ਦੂਜੇ ਖਿਲਾਫ ਖੇਡੇਗੀ। ਦੂਜੇ ਪਾਸੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 25 ਮਾਰਚ ਨੂੰ ਗੁਜਰਾਤ ਟਾਈਟੰਸ ਤੇ ਪੰਜਾਬ ਕਿੰਗਸ ਵਿਚ ਮੁਕਾਬਲਾ ਹੋਵੇਗਾ। ਇਹ ਦੋਵੇਂ ਟੀਮਾਂ ਦਾ ਸੀਜ਼ਨ ਵਿਚ ਪਹਿਲਾ ਹੀ ਮੈਚ ਰਹੇਗਾ।
18ਵੇਂ ਸੀਜ਼ਨ ਦਾ ਪਹਿਲਾ ਡਬਲ ਹੈਡਰ 23 ਮਾਰਚ ਨੂੰ ਟੂਰਨਾਮੈਂਟ ਦੇ ਦੂਜੇ ਦਿਨ ਹੀ ਹੋ ਜਾਵੇਗਾ। ਦੁਪਹਿਰ 3.30 ਵਜੇ SRH ਤੇ RR ਦਾ ਮੁਕਾਬਲਾ ਹੋਵੇਗਾ। ਦੂਜੇ ਪਾਸੇ ਸ਼ਾਮ 7.30 ਵਜੇ ਮੁੰਬਈ ਤੇ ਚੇਨਈ ਵਿਚ ਮੁਕਾਬਲਾ ਖੇਡਿਆ ਜਾਵੇਗਾ।
ਅਪ੍ਰੈਲ ਵਿਚ 5, 6, 12, 13, 19, 20 ਤੇ 27 ਤਰੀਕ ਨੂੰ ਇਕ ਦਿਨ ਵਿਚ 2 ਮੈਚ ਹੋਣਗੇ। ਦੂਜੇ ਪਾਸੇ ਮਈ ਵਿਚ 4, 11 ਤੇ 18 ਤਰੀਕ ਨੂੰ ਡਬਲ ਹੈਡਰ ਖੇਡੇ ਜਾਣਗੇ। ਸਾਰੇ ਹੈਡਰ ਸ਼ਨੀਵਾਰ ਤੇ ਐਤਵਾਰ ਨੂੰ ਹੀ ਹੋਣਗੇ। ਟੂਰਨਾਮੈਂਟ ਵਿਚ 10 ਟੀਮਾਂ ਦੇ ਵਿਚ 13 ਵੈਨਿਊ ‘ਤੇ 65 ਦਿਨਾਂ ਵਿਚ 74 ਮੈਚ ਹੋਣੇ ਹਨ। 20 ਮਈ-ਕੁਆਲੀਫਾਇਰ-1, 21 ਮਈ-ਐਲੀਮੀਨੇਟਰ, 23 ਮਈ-ਕੁਆਲੀਫਾਇਰ-2, 25 ਮਈ-ਫਾਈਨਲ ਮੈਚ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
