ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼੍ਰੇਅਸ ਅਈਅਰ ਦੀ ਕਪਾਤਨ ਵਿਚ ਪੰਜਾਬ ਕਿੰਗਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਫਾਈਨਲ ਤਕ ਦਾ ਸਫਰ ਤੈਅ ਕੀਤਾ ਸੀ। ਹਾਲਾਂਕਿ ਫਾਈਨਲ ਵਿਚ ਪੰਜਾਬ ਕਿੰਗਸ ਨੂੰ ਰਾਇਲ ਚੈਲੇਂਜਰਸ ਬੇਂਗਲੁਰੂ ਦੇ ਹੱਥੋਂ 6 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਸ਼੍ਰੇਅਸ ਨੇ ਜੋ ਖੇਡ ਦਿਖਾਇਆ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ, ਉਹ ਘੱਟ ਹੈ।
ਸ਼੍ਰੇਅਸ ਅਈਅਰ ਦੇ ਬੱਲੇ ਨੇ ਵੀ ਕਮਾਲ ਕੀਤਾ। ਸ਼੍ਰੇਅਸ ਨੇ IPL 2025 ਵਿਚ ਕੁੱਲ 17 ਮੈਚਾਂ ਵਿਚ 50.33 ਦੀ ਔਸਤ ਨਾਲ 604 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 6 ਅਰਧ ਸੈਂਕੜੇ ਨਿਕਲੇ। ਸ਼੍ਰੇਅਸ ਅਈਅਰ ਅਜਿਹੇ ਪਹਿਲੇ ਕਪਾਤਨ ਬਣੇ ਜਿਨ੍ਹਾਂ ਨੇ ਆਪਣੀ ਕਪਤਾਨੀ ਵਿਚ ਤਿੰਨ ਵੱਖ-ਵੱਖ ਟੀਮਾਂ ਨੂੰ IPL ਫਾਈਨਲ ਵਿਚ ਪਹੁੰਚਾਇਆ। ਸ਼੍ਰੇਅਸ ਨੇ ਆਪਣੀ ਕਪਤਾਨੀ ਵਿਚ ਪੰਜਾਬ ਕਿੰਗਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਤੇ ਦਿੱਲੀ ਕੈਪੀਟਲਸ ਨੂੰ ਵੀ ਫਆਈਨਲ ਵਿਚ ਐਂਟਰੀ ਕਰਾਈ ਸੀ। ਕੇਕੇਆਰ ਨੂੰ ਤਾਂ ਉਨ੍ਹਾਂ ਨੇ ਸਾਲ 2024 ਵਿਚ ਚੈਂਪੀਅਨ ਵੀ ਬਣਾਇਆ ਸੀ।
ਇੰਡੀਅਨ ਪ੍ਰੀਮੀਅਰ ਲੀਗ ਦੇ ਹਾਲੀਆ ਸੀਜਨ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਹੁਣ ਸ਼੍ਰੇਅਸ ਅਈਅਰ ਦੀ ਟੀ-20 ਟੀਮ ਵਿਚ ਵਾਪਸੀ ਹੋ ਸਕਦੀ ਹੈ। ਸ਼੍ਰੇਅਸ ਨੇ ਦਸੰਬਰ 2023 ਦੇ ਬਾਅਦ ਤੋਂ ਭਾਰਤੀ ਟੀਮ ਲਈ ਕੋਈ ਟੀ-20 ਮੁਕਾਬਲਾ ਨਹੀਂ ਖੇਡਿਆ ਹੈ ਪਰ ਹੁਣ ਇਹ ਬਦਲਣ ਵਾਲਾ ਹੈ। ਰਿਪੋਰਟ ਮੁਤਾਬਕ ਸ਼੍ਰੇਅਸ ਅਈਅਰ ਟੀ-20 ਵਰਲਡ ਕੱਪ 2026 ਦੇ ਮੱਦੇਨਜ਼ਰ ਭਾਰਤੀ ਟੀ-20 ਸੈਟਅੱਪ ਵਿਚ ਵਾਪਸੀ ਕਰ ਸਕਦੇ ਹਨ।
ਬੀਸੀਸੀਆਈ ਦੇ ਇਕ ਸੂਤਰ ਨੇ ਦੱਸਿਆ ਕਿ ਸ਼੍ਰੇਅਸ ਸਿਰਫ ਵਨਡੇ ਖੇਡਦੇ ਹਨ ਪਰ ਇਸ IPL ਦੇ ਬਾਅਦ ਅਸੀਂ ਉਨ੍ਹਾਂ ਨੂੰ ਟੀ-20 ਇੰਟਰਨੈਸ਼ਨਲ ਤੇ ਇਥੋਂ ਤੱਕ ਕਿ ਟੈਸਟ ਮੈਚਾਂ ਤੋਂ ਵੀ ਬਾਹਰ ਨਹੀਂ ਰੱਖ ਸਕਦੇ। ਸ਼੍ਰੇਅਸ ਅਈਅਰ ਅਧਿਕਾਰਕ ਤੌਰ ‘ਤੇ ਕਪਤਾਨੀ ਦੀ ਰੇਸ ਵਿਚ ਵੀ ਸ਼ਾਮਲ ਹੋ ਗਏ ਹਨ। ਸ਼੍ਰੇਅਸ ਨੂੰ ਵਨਡੇ ਕ੍ਰਿਕਟ ਵਿਚ ਰੋਹਿਤ ਸ਼ਰਮਾ ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬੈਂਕ ‘ਚੋਂ 38 ਲੱਖ ਦੀ ਚੋਰੀ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ, 12ਵੀਂ ਪਾਸ ਮੁੰਡਾ ਯਾਰਾਂ ਨਾਲ ਮਿਲ ਕੇ ਬਣਿਆ ਡ.ਕੈ.ਤ
ਵਨਡੇ ਕ੍ਰਿਕਟ ਵਿਚ ਤਾਂ ਸ਼੍ਰੇਅਸ ਅਈਅਰ ਬੇਹਤਰ ਪ੍ਰਦਰਸ਼ਨ ਕਰਦੇ ਆਏ ਹਨ। ਕੁਝ ਸਮਾਂ ਪਹਿਲਾਂ ਜਦੋਂ ਭਾਰਤੀ ਟੀਮ ਨੇ ਚੈਂਪੀਅਨ ਟ੍ਰਾਫੀ 2025 ਜਿੱਤਿਆ ਸੀ ਤਾਂ ਉਸ ਵਿਚ ਸ਼੍ਰੇਅਸ ਦੀ ਅਹਿਮ ਭੂਮਿਕਾਰਹੀ ਸੀ। ਸ਼੍ਰੇਅਸ ਨੇ ਉਸ ਟੂਰਨਾਮੈਂਟ ਵਿਚ 5 ਮੈਚ ਖੇਡ ਕੇ 243 ਦੌੜਾਂ ਬਣਾਈਆਂ ਸਨ। ਉਦੋਂ ਉਨ੍ਹਾਂ ਨੇ 11 ਪਾਰੀਆਂ ਵਿਚ 66.25 ਦੀ ਐਵਰੇਜ ਨਾਲ 530 ਦੌੜਾਂ ਬਣਾਈਆਂ ਸਨ ਜਿਨ੍ਹਾਂ ਵਿਚ 2 ਸੈਂਕੜੇ ਤੇ 3 ਅਰਧ ਸੈਂਕੜੇ ਸ਼ਾਮਲ ਸਨ। ਹਾਲਾਂਕਿ ਵ੍ਹਾਈਟ ਬਾਲ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਸ਼੍ਰੇਅਸ ਨੂੰ ਟੈਸਟ ਕ੍ਰਿਕਟ ਵਿਚ ਕਮਬੈਕ ਦਾ ਮੌਕਾ ਨਹੀਂ ਮਿਲ ਰਿਹਾ ਹੈ। ਸ਼੍ਰੇਅਸ ਆਗਾਮੀ ਇੰਗਲੈਂਡ ਦੌਰੇ ਲਈ ਵੀ ਟੈਸਟ ਟੀਮ ਵਿਚ ਸਿਲੈਕਟ ਨਹੀਂ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: