ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਪੂਰੀ ਦੁਨੀਆ ਵਿਚ ਪੰਜਾਬ ਤੇ ਮਾਪਿਆਂ ਦਾ ਮਾਣ ਵਧਾਇਆ ਹੈ। ਤਨਵੀ ਬੈਡਮਿੰਟਨ ਵਿਚ ਜੂਨੀਅਰ ਵਰਲਡ ਨੰਬਰ-1 ਬਣ ਗਈ ਹੈ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ‘ਚ ਤਨਵੀ ਨੇ ਅਮਰੀਕਾ ਦੀ ਖਿਡਾਰਨ ਨੂੰ ਮਾਤ ਦਿੱਤੀ ਹੈ। 16 ਸਾਲਾ ਤਨਵੀ ਸ਼ਰਮਾ BWF ਸੁਪਰ 300 ਯੂਐੱਸ ਓਪਨ 2025 ਵਿਚ ਮਹਿਲਾ ਸਿੰਗਲ ਵਰਗ ਵਿਚ ਜੇਤੂ ਰਹੀ। ਯੂਐੱਸ ਓਪਨ ਵਿਚ ਤਨਵੀ ਦਾ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੇ ਉਭਰਦੇ ਕਰੀਅਰ ਵਿਚ ਮਹੱਤਵਪੂਰਨ ਮੀਲ ਪੱਥਰ ਹੈ। ਤਨਵੀ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ ਚੋਟੀ ਦੇ 50 ਵਿਚ ਸ਼ਾਮਲ ਹੋ ਗਈ ਹੈ। ਤਨਵੀ ਦੀ ਸਫਲਤਾ ‘ਤੇ ਉਸ ਦੀ ਮਾਂ ਤੇ ਕੋਚ ਮੀਨਾ ਸ਼ਰਮਾ ਨੇ ਕਿਹਾ ਕਿ ਇਹ ਸਭ ਤੋਂ ਖੁਸ਼ੀ ਦੇ ਪਲਾਂ ਵਿਚੋਂ ਇਕ ਹੈ ਤੇ ਉਨ੍ਹਾਂ ਕੋਲ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ।
ਤਨਵੀ ਦੀ ਇਸ ਸਫਲਤਾ ‘ਤੇ CM ਭਗਵੰਤ ਮਾਨ ਨੇ ਖਿਡਾਰਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਾਨਦਾਰ ਪ੍ਰਾਪਤੀ ਲਈ ਤਨਵੀ ਦੇ ਕੋਚ ਤੇ ਮਾਪਿਆਂ ਨੂੰ ਵਧਾਈਆਂ। ਪਰਮਾਤਮਾ ਕਰੇ ਤੁਹਾਡੀ ਕਾਮਯਾਬੀ ਦਾ ਸਫ਼ਰ ਹੋਰ ਵੀ ਲੰਬਾ ਹੋਵੇ ਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਦੁਨੀਆ ਪੱਧਰ ‘ਤੇ ਚਮਕਾਉਂਦੇ ਰਹੋ”
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਕਮਲਜੀਤ ਕੜਵੱਲ ਤੇ ਕਰਨ ਵੜਿੰਗ ਨੂੰ ਪਾਰਟੀ ‘ਚੋਂ ਕੱਢਿਆ ਬਾਹਰ
ਤਨਵੀ ਨੇ ਕਿਹਾ ਕਿ ਉਹ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਤੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ, ਜੋ ਦੋਵੇਂ ਹੀ ਭਾਰਤ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਉਸ ਨੇ ਕਿਹਾ ਕਿ ਮੈਂ ਇਸ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ। ਮੈਂ ਸੁਪਰ 300 ਤੇ 500 ਵਿਚ ਚੰਗਾ ਖੇਡਣਾ ਚਾਹੁੰਦੀ ਹਾਂ।
ਵੀਡੀਓ ਲਈ ਕਲਿੱਕ ਕਰੋ -: