88 Indian women stranded Archives - Daily Post Punjabi

ਓਮਾਨ ਤੇ ਦੁਬਈ ‘ਚ ਫਸੀਆਂ 88 ਭਾਰਤੀ ਮਹਿਲਾਵਾਂ, MP ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ, ਮਹਿਲਾਵਾਂ ਦੀ ਵਾਪਸੀ ਦੀ ਕੀਤੀ ਮੰਗ
ਖਾੜੀ ਦੇਸ਼ਾਂ ਵਿੱਚ ਜੰਗ ਦੇ ਕਾਰਨ ਓਮਾਨ ਵਿੱਚ ਫਸੀਆਂ 88 ਭਾਰਤੀ ਮਹਿਲਾਵਾਂ ਦੀ ਸੁਰੱਖਿਅਤ ਵਾਪਸੀ ਵੱਡੀ ਚਣੌਤੀ ਬਣੀ ਹੋਈ ਹੈ। ਇਹ ਮਹਿਲਾਵਾਂ ਜੰਗ ਤੋਂ ਪਹਿਲਾਂ ਹੀ ਓਮਾਨ ਦੇ ਸ਼ੈਲਟਰ ਹਾਊਸ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੀਆਂ ਹਨ। ਇੰਨ੍ਹਾਂ ਮਹਿਲਾਵਾਂ ਦੀ ਸੁਰੱਖਿਅਤ ਵਾਪਸੀ ਨੂੰ ਲੈਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਸ਼੍ਰੀ ਐਸ. ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਓਮਾਨ ਦੇ ਸ਼ੈਲਟਰ ਹਾਊਸਾਂ ਵਿੱਚ ਫਸੀਆਂ 88 ਅਤੇ ਦੁਬਈ ਵਿੱਚ ਫਸੀ ਇੱਕ ਭਾਰਤੀ ਮਹਿਲਾ ਦੀ ਤੁਰੰਤ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਇਹ ਮਹਿਲਾਵਾਂ ਆਪਣੇ ਪਰਿਵਾਰਾਂ ਦੇ ਬੇਹਤਰ ਭਵਿੱਖ ਲਈ ਰੋਜ਼ਗਾਰ ਦੀ ਉਮੀਦ ਨਾਲ ਖਾੜੀ ਦੇਸ਼ਾਂ ਵਿੱਚ ਗਈਆਂ ਸਨ, ਪਰ ਠੱਗ ਟ੍ਰੈਵਲ ਏਜੰਟਾਂ ਵੱਲੋਂ ਧੋਖਾਧੜੀ ਕਰਕੇ ਉਨ੍ਹਾਂ ਕੋਲੋ ਉਹੋ ਜਿਹੇ ਜ਼ਬਰਦਸਤੀ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ, ਜਿਹੜੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਸੀ।

ਮਹਿਲਾਵਾਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਨੂੰ ਜਿੱਥੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਹਨ ਉਥੇ ਹੀ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ। ਵਾਪਸੀ ਦੀ ਕੋਸ਼ਿਸ਼ ਕਰਨ ‘ਤੇ ਉਨ੍ਹਾਂ ‘ਤੇ ਝੂਠੇ ਕੇਸਾਂ ਵਿੱਚ ਫਸਾ ਕੇ ਰੋਕਿਆ ਜਾਂਦਾ ਹੈ ਅਤੇ ਬਦਲੇ ਵਿੱਚ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਇਰਾਨ ‘ਤੇ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ, ਇੰਨ੍ਹਾਂ ਮਹਿਲਾਵਾਂ ਦੇ ਪਰਿਵਾਰਕ ਮੈਂਬਰ ਚਿੰਤਾ ਵਿੱਚ ਹਨ। ਖਾੜੀ ਦੇਸ਼ਾਂ ‘ਤੇ ਹੋ ਰਹੇ ਹਮਲਿਆਂ ਦੌਰਾਨ ਹੀ ਓਮਾਨ ਵਿੱਚ ਹੋਏ ਮਿਜ਼ਾਇਲ ਹਮਲੇ ਵਿੱਚ ਦੋ ਭਾਰਤੀਆਂ ਦੀ ਹੋਈ ਮੌਤ ਨਾਲ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸੈਲਟਰ ਹਾਊਸ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੋਰ ਵੀ ਡੂੰਘਾ ਹੋਣ ਨਾਲ ਇੱਥੇ ਫਸੀਆਂ ਭਾਰਤੀ ਮਹਿਲਾਵਾਂ ਦੇ ਚਿਹਰਿਆਂ ‘ਤੇ ਚਿੰਤਾਵਾਂ ਦੀਆਂ ਲਕੀਰਾਂ ਦਾ ਹੋਰ ਗੂੜ੍ਹਾ ਹੋਣਾ ਸੁਭਾਵਿਕ ਹੈ।

MP ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਜੰਗ ਦੇ ਕਾਰਨ ਇੰਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਤੇ ਡਰ ਵੱਧਣਾ ਸੁਭਾਵਿਕ ਹੈ। ਓਮਾਨ ਦੇ ਸੈਲਟਰ ਹਾਊਸ ਵਿੱਚ ਕਈ ਮਹੀਨਿਆਂ ਤੋਂ ਰਹਿ ਰਹੀਆਂ ਭਾਰਤੀ ਮਹਿਲਾਵਾਂ ਨੂੰ ਜੰਗ ਤੋਂ ਪਹਿਲਾਂ ਕੱਢਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਇਸੇ ਪਾਰਲੀਮੈਂਟ ਦੇ ਸ਼ੈਸ਼ਨ ਦੌਰਾਨ ਹੀ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਸੰਤ ਸੀਚੇਵਾਲ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਇਸ ਵੇਲੇ ਓਮਾਨ ਵਿੱਚ “ਵਨ ਸਟਾਪ ਸੈਂਟਰ” (ਸ਼ੈਲਟਰ ਹਾਊਸ) ਵਿੱਚ 88 ਭਾਰਤੀ ਮਹਿਲਾਵਾਂ ਰਹਿ ਰਹੀਆਂ ਹਨ, ਜਦਕਿ ਦੁਬਈ ਵਿੱਚ ਵੀ ਇੱਕ ਮਹਿਲਾ ਰਹਿ ਰਹੀ ਹੈ।

ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਪਿਛਲੇ ਛੇ ਸਾਲਾਂ ਦੌਰਾਨ ਲਗਭਗ 10,526 ਭਾਰਤੀ ਮਹਿਲਾਵਾਂ ਨੂੰ ਖਾੜੀ ਦੇਸ਼ਾਂ ਤੋਂ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਗਿਆ ਹੈ। ਇਹ ਮਹਿਲਾ ਓਮਾਨ, ਕੂਵੈਤ, ਕਤਰ, ਸਾਊਦੀ ਅਰਬ ਅਤੇ ਦੁਬਈ ਵਿੱਚੋਂ ਵਾਪਸ ਲਿਆਂਦੀਆਂ ਹਨ। ਸਭ ਤੋਂ ਵੱਧ ਮਾਮਲੇ ਓਮਾਨ ਅਤੇ ਕੂਵੈਤ ਨਾਲ ਸੰਬੰਧਿਤ ਹਨ। ਸਾਲ 2021 ਤੋਂ 2025 ਤੱਕ ਓਮਾਨ ਤੋਂ 3,647 ਅਤੇ ਕੂਵੈਤ ਤੋਂ 5,592 ਮਹਿਲਾਵਾਂ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ ਹੈ।

ਇਹ ਵੀ ਪੜ੍ਹੋ : ਘਰੋਂ ਬਾਹਰ ਕੰਮ ਲਈ ਗਏ ਨੌਜਵਾਨ ਦੀ ਭੇ.ਦ.ਭ/ਰੇ ਹਾਲਾਤਾਂ ‘ਚ ਮੌ/ਤ, ਨਹਿਰ ‘ਚੋਂ ਬਰਾਮਦ ਹੋਈ ਦੇ/ਹ

ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਦੋ ਦਰਦਨਾਕ ਮਾਮਲਿਆਂ ਦਾ ਜ਼ਿਕਰ ਵੀ ਕੀਤਾ। ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕਿਰਨ, ਜੋ ਆਪਣੇ ਬੱਲਡ ਕੈਂਸਰ ਤੋਂ ਪੀੜਤ ਬੱਚੇ ਦੇ ਇਲਾਜ ਲਈ ਮਜ਼ਬੂਰੀ ਵੱਸ ਓਮਾਨ ਸੀ। ਇਸੇ ਦੌਰਾਨ ਕਿਰਨ ਦੇ ਬੱਚੇ ਦੀ ਜਨਵਰੀ 2026 ਵਿਚ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ 10 ਦਿਨ ਤੱਕ ਬੱਚੇ ਦਾ ਸਸਕਾਰ ਇਸ ਉਮੀਦ ਨਾਲ ਨਹੀਂ ਕੀਤਾ ਸੀ ਕਿ ਕਿਰਨ ਜਰੂਰ ਵਾਪਸ ਆ ਜਾਵੇਗੀ ਅਤੇ ਆਪਣੇ ਬੱਚੇ ਦਾ ਆਖਰੀਵਾਰ ਮੂੰਹ ਦੇਖ ਲਵੇਗੀ ਪਰ ਟ੍ਰੈਵਲ ਏਜੰਟਾਂ ਵੱਲੋਂ ਕਿਰਨ ਦੀ ਵਾਪਸੀ ਲਈ ਲੱਖਾਂ ਰੁਪਏ ਮੰਗੇ ਜਾ ਰਹੇ ਹਨ। ਕਿਰਨ ਦਾ ਪਰਿਵਾਰ ਏਨੀ ਮੋਟੀ ਰਕਮ ਦੇਣ ਤੋਂ ਅਸਮਰੱਥ ਹੈ। ਇਸੇ ਤਰ੍ਹਾਂ ਓਮਾਨ ਗਈ ਤਰਨਤਾਰਨ ਜਿਲ੍ਹੇ ਦੀ ਰਹਿਣ ਵਾਲੀ ਪੂਜਾ ਨਾਂਅ ਦੀ ਔਰਤ ਦੇ ਪਤੀ ਦਾ ਦੇਹਾਂਤ ਗਿਆ ਸੀ। ਉਹ ਵੀ ਸਮੇਂ ਸਿਰ ਵਾਪਸ ਨਹੀਂ ਆ ਸਕੀ। ਦੋਹਾਂ ਮਾਮਲਿਆਂ ਵਿੱਚ ਪਰਿਵਾਰਾਂ ਨੂੰ ਅੰਤਿਮ ਸਸਕਾਰ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ।

The post ਓਮਾਨ ਤੇ ਦੁਬਈ ‘ਚ ਫਸੀਆਂ 88 ਭਾਰਤੀ ਮਹਿਲਾਵਾਂ, MP ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ, ਮਹਿਲਾਵਾਂ ਦੀ ਵਾਪਸੀ ਦੀ ਕੀਤੀ ਮੰਗ appeared first on Daily Post Punjabi.