AL-QAEDA Archives - Daily Post Punjabi

ਕੇਰਲ ਤੇ ਬੰਗਾਲ ‘ਚ NIA ਦੀ ਰੇਡ, ਅਲ ਕਾਇਦਾ ਨਾਲ ਜੁੜੇ 9 ਅੱਤਵਾਦੀ ਗ੍ਰਿਫ਼ਤਾਰ
NIA arrests 9 Al-Qaeda terrorists: ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ਨੀਵਾਰ ਸਵੇਰੇ ਛਾਪੇਮਾਰੀ ਦੀ ਇੱਕ ਵੱਡੀ ਕਾਰਵਾਈ ਕੀਤੀ। NIA ਨੇ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਅਤੇ ਕੇਰਲ ਦੇ ਏਰਨਾਕੁਲਮ ਦੇ ਕਈ ਸਥਾਨਾਂ ‘ਤੇ ਛਾਪੇਮਾਰੀ ਕੀਤੀ । ਇਸ ਦੌਰਾਨ ਪਾਕਿਸਤਾਨ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਸਬੰਧਤ 9 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ । ਛਾਪੇਮਾਰੀ ਵਿੱਚ NIA ਨੇ ਪੱਛਮੀ ਬੰਗਾਲ ਤੋਂ 6 ਅਤੇ ਕੇਰਲ ਤੋਂ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ । ਅੱਤਵਾਦੀਆਂ ਦੇ ਕਬਜ਼ੇ ਵਿਚੋਂ ਵੱਡੀ ਗਿਣਤੀ ਵਿੱਚ ਇਤਰਾਜ਼ਯੋਗ ਸਮੱਗਰੀ ਸਮੇਤ ਡਿਜੀਟਲ ਉਪਕਰਣ, ਦਸਤਾਵੇਜ਼, ਜੇਹਾਦੀ ਸਾਹਿਤ, ਤੇਜ਼ਧਾਰ ਹਥਿਆਰ, ਦੇਸੀ ਹਥਿਆਰ, ਘਰ ਵਿੱਚ ਵਿਸਫੋਟਕ ਯੰਤਰ ਬਣਾਉਣ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

NIA arrests 9 Al-Qaeda terrorists

ਮਿਲੀ ਜਾਣਕਾਰੀ ਅਨੁਸਾਰ NIA ਨੂੰ ਪੱਛਮੀ ਬੰਗਾਲ ਅਤੇ ਕੇਰਲ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਲ ਕਾਇਦਾ ਦੇ ਅੰਤਰਰਾਜੀ ਮੈਡਿਊਲਾਂ ਬਾਰੇ ਪਤਾ ਲੱਗਿਆ ਸੀ । ਇਹ ਸਮੂਹ ਨਿਰਦੋਸ਼ ਲੋਕਾਂ ਦੀ ਜਾਨ ਲੈਣ ਦੇ ਉਦੇਸ਼ ਨਾਲ ਭਾਰਤ ਵਿੱਚ ਮਹੱਤਵਪੂਰਨ ਸਥਾਨਾਂ ‘ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਿਹਾ ਸੀ।

NIA arrests 9 Al-Qaeda terrorists

NIA ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਅਨੁਸਾਰ ਇਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਪਾਕਿਸਤਾਨ ਸਥਿਤ ਅਲ ਕਾਇਦਾ ਦੇ ਅੱਤਵਾਦੀਆਂ ਨੇ ਕੱਟੜਪੰਥੀ ਬਣਾਇਆ ਸੀ । ਇਸਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਕਈ ਥਾਵਾਂ ‘ਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਇਸ ਉਦੇਸ਼ ਲਈ ਮੌਡਿਊਲ ਸਰਗਰਮੀ ਨਾਲ ਫੰਡ ਇਕੱਠਾ ਕਰ ਰਿਹਾ ਸੀ ਅਤੇ ਗਿਰੋਹ ਦੇ ਕੁਝ ਮੈਂਬਰ ਹਥਿਆਰਾਂ ਅਤੇ ਅਸਲਾ ਖਰੀਦਣ ਲਈ ਦਿੱਲੀ ਜਾਣ ਦੀ ਯੋਜਨਾ ਬਣਾ ਰਹੇ ਸਨ।

ਦੱਸ ਦੇਈਏ ਕਿ ਰਾਸ਼ਟਰੀ ਜਾਂਚ ਏਜੰਸੀ (NIA) ਇਨ੍ਹਾਂ ਅੱਤਵਾਦੀਆਂ ਦੀ ਪੁਲਿਸ ਹਿਰਾਸਤ ਲੈਣ ਅਤੇ ਅਗਲੀ ਜਾਂਚ ਲਈ ਕੇਰਲ ਅਤੇ ਪੱਛਮੀ ਬੰਗਾਲ ਦੀ ਅਦਾਲਤ ਵਿੱਚ ਪੇਸ਼ ਕਰੇਗੀ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਮ ਮੁਰਸ਼ੀਦ ਹਸਨ, ਯਾਕੂਲ ਬਿਸਵਾਸ, ਮੋਸ਼ਰਫ਼ ਹੁਸੈਨ, ਨਜਮੁਸ ਸਾਕਿਬ, ਅਬੂ ਸੂਫੀਆਨ, ਮਨੂਲ ਮੰਡਲ, ਲਿਊ ਯਿਨ ਅਹਿਮਦ, ਅਲ ਮਾਮੂਨ ਕਮਾਲ ਅਤੇ ਅਤਿਤੂਰ ਰਹਿਮਾਨ ਹਨ।

The post ਕੇਰਲ ਤੇ ਬੰਗਾਲ ‘ਚ NIA ਦੀ ਰੇਡ, ਅਲ ਕਾਇਦਾ ਨਾਲ ਜੁੜੇ 9 ਅੱਤਵਾਦੀ ਗ੍ਰਿਫ਼ਤਾਰ appeared first on Daily Post Punjabi.