All Educational Institutes in J&K Archives - Daily Post Punjabi

ਜੰਮੂ-ਕਸ਼ਮੀਰ ‘ਚ ਕੋਰੋਨਾ ਦਾ ਕਹਿਰ, ਸਕੂਲ-ਕਾਲਜ 31 ਦਸੰਬਰ ਤੱਕ ਰਹਿਣਗੇ ਬੰਦ
All Educational Institutes in J&K: ਜੰਮੂ-ਕਸ਼ਮੀਰ ਦੇ ਸਾਰੇ ਸਕੂਲ-ਕਾਲਜ ਅਤੇ ਵਿਦਿਅਕ ਅਦਾਰੇ 31 ਦਸੰਬਰ ਤੱਕ ਬੰਦ ਰਹਿਣਗੇ । ਰਾਜ ਸਰਕਾਰ ਨੇ ਇਸ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ । ਜੰਮੂ-ਕਸ਼ਮੀਰ ਵਿੱਚ ਇਹ ਫੈਸਲਾ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਅਤੇ ਭਾਰੀ ਬਰਫਬਾਰੀ ਕਾਰਨ ਲਿਆ ਗਿਆ ਹੈ । ਐਤਵਾਰ ਨੂੰ ਜੰਮੂ-ਕਸ਼ਮੀਰ ਵਿੱਚ 471 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਪੀੜਤਾਂ ਦੀ ਕੁੱਲ ਸੰਖਿਆ 109,854 ਹੋ ਗਈ ਹੈ। ਇਸ ਸਬੰਧੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ 492 ਮਰੀਜ਼ਾਂ ਦਾ ਇਲਾਜ ਕੀਤਾ ਗਿਆ । ਇਸ ਦੇ ਨਾਲ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 103,082 ਤੱਕ ਪਹੁੰਚ ਗਈ ਹੈ।

All Educational Institutes in J&K

ਇੱਕ ਬੁਲੇਟਿਨ ਅਨੁਸਾਰ 471 ਨਵੇਂ ਮਾਮਲਿਆਂ ਵਿੱਚੋਂ 260 ਜੰਮੂ ਡਵੀਜ਼ਨ ਦੇ ਅਤੇ 211 ਕਸ਼ਮੀਰ ਡਵੀਜ਼ਨ ਦੇ ਹਨ । ਜੰਮੂ-ਕਸ਼ਮੀਰ ਵਿੱਚ ਹੁਣ ਤੱਕ 109,854 ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਏ ਹਨ । ਐਤਵਾਰ ਨੂੰ 5 ਲੋਕਾਂ ਦੀ ਮੌਤ ਨਾਲ ਹੁਣ ਤੱਕ 1,685 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਹੁਣ ਸਰਗਰਮ ਕੇਸਾਂ ਦੀ ਗਿਣਤੀ 5,087 ਹੈ।

ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਪੰਚਾਇਤ ਜ਼ਿਮਨੀ ਚੋਣ ਦੇ ਪਹਿਲੇ ਪੜਾਅ ਵਿੱਚ ਪੰਚ ਆਸਾਮੀਆਂ ਲਈ 64 ਪ੍ਰਤੀਸ਼ਤ ਅਤੇ ਸਰਪੰਚ ਅਸਾਮੀਆਂ ਲਈ 57 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ । ਜ਼ਿਲ੍ਹਾ ਵਿਕਾਸ ਪਰਿਸ਼ਦ ਦੇ ਨਾਲ ਹੀ ਸ਼ਨੀਵਾਰ ਨੂੰ ਪੰਚਾਇਤਾਂ ਦੀਆਂ ਖਾਲੀ ਅਸਾਮੀਆਂ ਲਈ ਵੋਟਿੰਗ ਹੋਈ ਸੀ । ਪਿਛਲੇ ਸਾਲ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਹਿਲੀ ਵਾਰ ਵੋਟਾਂ ਵਿੱਚ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ਵੀ ਦੇਖੋ: ਪੰਜਾਬ ਦੇ 13 ਸਾਲਾ ਬੱਚੇ ਨੇ ਕੱਢਿਆ ਮੋਦੀ ਦਾ ਝੱਪ, ਰਗੜ ਕੇ ਰੱਖ ਦਿੱਤੀ ਮੋਦੀ ਸਰਕਾਰ

The post ਜੰਮੂ-ਕਸ਼ਮੀਰ ‘ਚ ਕੋਰੋਨਾ ਦਾ ਕਹਿਰ, ਸਕੂਲ-ਕਾਲਜ 31 ਦਸੰਬਰ ਤੱਕ ਰਹਿਣਗੇ ਬੰਦ appeared first on Daily Post Punjabi.