Amla health side effects Archives - Daily Post Punjabi

ਇਨ੍ਹਾਂ 6 ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਆਂਵਲੇ ਦਾ ਸੇਵਨ, ਫ਼ਾਇਦੇ ਤੋਂ ਜ਼ਿਆਦਾ ਹੈ ਨੁਕਸਾਨ
Amla health side effects: ਆਂਵਲਾ ਖਾਣ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਨਾਲ ਇਸ ‘ਚ ਕਈ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਵੀ ਹੁੰਦੇ ਹਨ। ਆਂਵਲੇ ਨੂੰ ਆਯੁਰਵੇਦ ਦਾ ਵਰਦਾਨ ਮੰਨਿਆ ਜਾਂਦਾ ਹੈ, ਇਸ ਦੇ ਪੋਸ਼ਕ ਤੱਤ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਪਰ ਹਰ ਚੀਜ਼ ਦੇ ਕੁਝ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹੁੰਦੇ ਹਨ। ਸਿਹਤ ਦੀਆਂ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ ‘ਚ ਡਾਕਟਰ ਵੀ ਆਂਵਲਾ ਨਾ ਖਾਣ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਹੈਲਥ ਕੰਡੀਸ਼ਨ ਬਾਰੇ ਜਿਸ ‘ਚ ਆਂਵਲਾ ਨਹੀਂ ਖਾਣਾ ਚਾਹੀਦਾ।

ਲੀਵਰ ਦੇ ਮਰੀਜ਼: ਲੀਵਰ ਦੇ ਮਰੀਜ਼ਾਂ ਨੂੰ ਆਂਵਲੇ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ। ਆਂਵਲਾ ਅਤੇ ਅਦਰਕ ਨੂੰ ਇਕੱਠੇ ਖਾਣ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਲੀਵਰ ਐਂਜ਼ਾਈਮਜ਼ ਲੈਵਲ ਵਧ ਸਕਦਾ ਹੈ ਜੋ ਕਿ ਲੀਵਰ ਦੇ ਮਰੀਜ਼ਾਂ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ।

Amla health side effects

ਬਲੱਡ ਡਿਸਆਰਡਰ ਦੇ ਮਰੀਜ਼: ਆਂਵਲਾ ਐਂਟੀਫਲੇਟੁਲੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਪਰ ਜੋ ਲੋਕ ਪਹਿਲਾਂ ਹੀ ਖੂਨ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਉਨ੍ਹਾਂ ਨੂੰ ਆਂਵਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਸਰਜਰੀ ਕਰਵਾਉਣ ਵਾਲੇ: ਜੋ ਲੋਕਾਂ ਜਲਦੀ ਸਰਜਰੀ ਕਰਵਾਉਣ ਵਾਲੇ ਹਨ ਉਨ੍ਹਾਂ ਨੂੰ ਆਂਵਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਬਲੀਡਿੰਗ ਦਾ ਖਤਰਾ ਵੱਧ ਜਾਂਦਾ ਹੈ। ਲੰਬੇ ਸਮੇਂ ਤੱਕ ਬਲੀਡਿੰਗ ਨਾਲ ਹਾਈਪੋਕਸੀਮੀਆ, ਗੰਭੀਰ ਐਸਿਡੋਸਿਸ, ਜਾਂ ਮਲਟੀਆਰਗਨ ਡਿਸਫੰਕਸ਼ਨ ਹੋ ਸਕਦਾ ਹੈ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਸਰਜਰੀ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਆਂਵਲਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।

Amla health side effects

ਕਿਡਨੀ ਦੇ ਮਰੀਜ਼: ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀ ਕੋਈ ਸਮੱਸਿਆ ਹੈ ਉਨ੍ਹਾਂ ਨੂੰ ਕਿਸੇ ਮਾਹਿਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲੇ ਦੇ ਜ਼ਿਆਦਾ ਸੇਵਨ ਨਾਲ ਸਰੀਰ ‘ਚ ਸੋਡੀਅਮ ਦਾ ਲੈਵਲ ਵਧਦਾ ਹੈ, ਨਾਲ ਹੀ ਕਿਡਨੀ ਦੇ ਕੰਮਕਾਜ ‘ਤੇ ਵੀ ਅਸਰ ਪੈਂਦਾ ਹੈ।

ਪ੍ਰੇਗਨੈਂਟ ਔਰਤਾਂ: ਆਂਵਲੇ ‘ਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਪਰ ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। ਇਸ ਨਾਲ ਡਾਇਰੀਆ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਹ ਲੱਛਣ ਪ੍ਰੇਗਨੈਂਟ ਜਾਂ ਬ੍ਰੈਸਟਫੀਡਿੰਗ ਔਰਤਾਂ ‘ਚ ਜ਼ਿਆਦਾ ਗੰਭੀਰ ਹੋ ਸਕਦੇ ਹਨ। ਇਨ੍ਹਾਂ ਔਰਤਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਆਂਵਲਾ ਖਾਣਾ ਚਾਹੀਦਾ ਹੈ।

ਲੋਅ ਬਲੱਡ ਸ਼ੂਗਰ ਵਾਲੇ: ਜੇਕਰ ਤੁਹਾਡੇ ਬਲੱਡ ਸ਼ੂਗਰ ਲੈਵਲ ਅਕਸਰ ਘੱਟ ਹੁੰਦਾ ਹੈ ਜਾਂ ਤੁਸੀਂ ਐਂਟੀ-ਡਾਇਬੀਟਿਕ ਦਵਾਈ ਲੈ ਰਹੇ ਹੋ ਤਾਂ ਆਂਵਲੇ ਤੋਂ ਬਚੋ।

The post ਇਨ੍ਹਾਂ 6 ਮਰੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਆਂਵਲੇ ਦਾ ਸੇਵਨ, ਫ਼ਾਇਦੇ ਤੋਂ ਜ਼ਿਆਦਾ ਹੈ ਨੁਕਸਾਨ appeared first on Daily Post Punjabi.