arrested by Ludhiana police Archives - Daily Post Punjabi

ਨਾਭਾ ਜੇਲ ਬ੍ਰੇਕ ਦੇ ਦੋਸ਼ੀ ਚੜੇ ਪੁਲਿਸ ਹੱਥੇ, ਨੌਕਰੀ ਦੇਣ ਦੇ ਬਹਾਨੇ ਕਰਦੇ ਸੀ ਲੱਖਾਂ ਦੀ ਠੱਗੀ
ਲੁਧਿਆਣਾ ਪੁਲਿਸ ਨੇ ਸੰਗਰੂਰ ਜੇਲ ਤੋਂ ਚਲਾਏ ਜਾ ਰਹੇ ਪੁਲਿਸ ਵਿਭਾਗ ਦੇ ਜਾਅਲੀ ਸ਼ਨਾਖਤੀ ਕਾਰਡ ਬਣਾਉਣ ਦੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ। ਪੁਲਿਸ ਨੇ ਦੋਸ਼ੀਆਂ ਕੋਲੋਂ ਜਾਅਲੀ ਸ਼ਨਾਖਤੀ ਕਾਰਡ, ਮੋਬਾਈਲ ਫੋਨ ਅਤੇ ਹੋਰ ਵੀ ਕਈ ਸਮਾਨ ਬਰਾਮਦ ਕੀਤੇ ਹਨ।

ਦੱਸਿਆ ਜਾ ਰਿਹਾ ਹੈ ਮੁਲਜ਼ਮਾਂ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਪ੍ਰੋਗਰਾਮ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ ਨਾਂ ਦਾ ਫੇਸਬੁੱਕ ਪੇਜ ਸ਼ੁਰੂ ਕੀਤਾ ਹੈ। ਮੁਲਜ਼ਮਾਂ ਨੇ 10ਵੀਂ ਪਾਸ ਅਤੇ ਬੀਏ ਵਿਦਿਆਰਥੀਆਂ ਨੂੰ ਸਰਕਾਰੀ ਨੈੱਟਵਰਕ ਵਿੱਚ ਨੌਕਰੀ ਦੇਣ ਦਾ ਝਾਂਸਾ ਦੇ ਕੇ 14000 ਤੋਂ 22000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ। ਉਹ ਪੇਟੀਐਮ ਰਾਹੀਂ ਹਰੇਕ ਉਮੀਦਵਾਰ ਤੋਂ ਰਜਿਸਟ੍ਰੇਸ਼ਨ ਵਜੋਂ 999 ਰੁਪਏ ਵਸੂਲਦੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਦੇ ਵੱਖ-ਵੱਖ ਰੈਂਕ ਦੇ ਜਾਅਲੀ ਪਛਾਣ ਪੱਤਰ ਜਾਰੀ ਕਰਦੇ ਹਨ।

Nabha Jail Break Accused Arrested

ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਪੰਕਜ ਸੂਰੀ ਵਾਸੀ ਭਾਮੀਆਂ ਕਲਾਂ ਅਤੇ ਅਮਨ ਕੁਮਾਰ ਉਰਫ ਅਵਿਲੋਕ ਵਿਰਾਜ ਖੱਤਰੀ ਵਾਸੀ ਕੁਰੂਕਸ਼ੇਤਰ ਹਰਿਆਣਾ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਮਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਜਾਅਲੀ ਸ਼ਨਾਖਤੀ ਕਾਰਡ, ਇੱਕ ਪ੍ਰਿੰਟਰ, 3 ਲੈਪਟਾਪ, ਪੰਜ ਮੋਬਾਈਲ ਅਤੇ ਜਾਅਲੀ ਸਟੈਂਪ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਦੇ ਅਨੁਸਾਰ, ਦੋਸ਼ੀਆਂ ਨੇ ਪੂਰੇ ਭਾਰਤ ਵਿੱਚ ਘੱਟੋ-ਘੱਟ 400 ਨੌਜਵਾਨਾਂ ਨੂੰ CCTNS ਵਾਲੰਟੀਅਰਾਂ ਵਜੋਂ ਨਿਯੁਕਤ ਕਰਨ ਦੇ ਨਾਮ ‘ਤੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਟਰੈਫਿਕ ਚਲਾਨਾਂ ਤੋਂ ਕਰੋੜਾਂ ਦੀ ਕਮਾਈ, ਸਮਾਰਟ ਕੈਮਰੇ ਲਗਾਉਣ ਤੋਂ ਬਾਅਦ ਹੋਇਆ ਵਾਧਾ

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਸਾਈਬਰ ਵਿੰਗ ਅਤੇ ਸੀਆਈਏ ਸਟਾਫ 2 ਦੀ ਪੁਲਿਸ ਨੇ CCTNS ਦੇ ਕਮਾਂਡੈਂਟ ਵਜੋਂ ਕੰਮ ਕਰ ਰਹੇ ਪੰਕਜ ਸੂਰੀ ਨੂੰ ਗ੍ਰਿਫਤਾਰ ਕੀਤਾ ਹੈ। ਸੂਰੀ ਨੇ ਪੁਲਿਸ ਨੂੰ ਅਮਨ ਕੁਮਾਰ ਬਾਰੇ ਦੱਸਿਆ ਜੋ ਸੰਗਰੂਰ ਜੇਲ੍ਹ ਤੋਂ ਰੈਕੇਟ ਚਲਾ ਰਿਹਾ ਸੀ। ਇਸ ‘ਤੋਂ ਬਾਅਦ ਜੇਲ੍ਹ ਸਟਾਫ਼ ਨੇ ਅਮਨ ਕੁਮਾਰ ਕੋਲੋਂ 2 ਮੋਬਾਈਲ ਬਰਾਮਦ ਕੀਤੇ। ਫੜੇ ਜਾਣ ‘ਤੇ ਉਸ ਨੇ ਫ਼ੋਨ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਫਰਸ਼ ‘ਤੇ ਸੁੱਟ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੁਲਿਸ ਫਿਲਹਾਲ ਫੜੇ ਗਏ ਫ਼ੋਨ ਤੋਂ ਡਾਟਾ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ IPC ਦੀਆਂ ਧਾਰਾਵਾਂ 419, 420, 120B, 466, 467, 468, 471, ਸੂਚਨਾ ਤੇ ਤਕਨਾਲੋਜੀ ਐਕਟ ਦੀ ਧਾਰਾ 66C ਅਤੇ 66D ਤਹਿਤ ਥਾਣਾ ਡਵੀਜ਼ਨ ਨੰਬਰ 7 ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸੂਚਨਾ ਮੁਤਬਕ ਮੁਲਜ਼ਮ ਅਮਨ ਕੁੱਲ ਖ਼ਿਲਾਫ਼ 30 ਕੇਸ ਦਰਜ ਹਨ।

The post ਨਾਭਾ ਜੇਲ ਬ੍ਰੇਕ ਦੇ ਦੋਸ਼ੀ ਚੜੇ ਪੁਲਿਸ ਹੱਥੇ, ਨੌਕਰੀ ਦੇਣ ਦੇ ਬਹਾਨੇ ਕਰਦੇ ਸੀ ਲੱਖਾਂ ਦੀ ਠੱਗੀ appeared first on Daily Post Punjabi.