Bambiha gang shooter Archives - Daily Post Punjabi

ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਖ਼ਿਲਾਫ਼ ਚਾਰਜਸ਼ੀਟ ਦਰਜ਼, ਗੋਲਡੀ ਬਰਾੜ ਦੇ ਚਚੇਰੇ ਭਰਾ ਦਾ ਕੀਤਾ ਸੀ ਕ.ਤਲ
ਚੰਡੀਗੜ੍ਹ ਪੁਲਿਸ ਨੇ ਗੁਰਲਾਲ ਬਰਾੜ ਕਤਲ ਕੇਸ ਵਿੱਚ ਦਵਿੰਦਰ ਬੰਬੀਹਾ ਗਰੋਹ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਗੁਰਲਾਲ ਬਰਾੜ ਵਿਦੇਸ਼ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਜ਼ਿਕਰਯੋਗ ਹੈ ਕਿ ਨੀਰਜ ਚਸਕਾ ਸੁਰਜੀਤ ਬਾਊਂਸਰ ਕਤਲ ਕੇਸ ਵਿੱਚ ਵੀ ਨਾਮਜ਼ਦ ਹੈ।

Cousin of Goldy Brar

ਪੁਲਿਸ ਕੇਸ ਮੁਤਾਬਕ ਗੁਰਲਾਲ ਦੀ 10 ਅਕਤੂਬਰ 2020 ਨੂੰ ਦੇਰ ਸ਼ਾਮ ਇੰਡਸਟਰੀਅਲ ਏਰੀਆ, ਫੇਜ਼ 1, ਚੰਡੀਗੜ੍ਹ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ। ਗੁਰਲਾਲ ਬਰਾੜ ’ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। ਉਹ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਆਰਗੇਨਾਈਜੇਸ਼ਨ (SOPU) ਦੇ ਸਾਬਕਾ ਪ੍ਰਧਾਨ ਵੀ ਸੀ। ਪੁਲਿਸ ਅਨੁਸਾਰ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਰਾਮ ਰਹੀਮ ਦੀ ਪੈਰੋਲ ਅੱਜ ਖਤਮ: ਜੇਲ ਪਰਤਣ ਤੋਂ ਪਹਿਲਾਂ ਕੀਤਾ ਸ਼ੈਸ਼ਨ, ਡੇਰਾ ਪ੍ਰੇਮੀਆਂ ਨੂੰ ਦਿੱਤੇ ਟਿਪਸ

ਕਤਲ ਤੋਂ ਬਾਅਦ ਨੀਰਜ ਚਸਕਾ ਫਰਾਰ ਹੋ ਗਿਆ ਸੀ। ਉਹ ਮੂਲ ਰੂਪ ਵਿੱਚ ਫਰੀਦਕੋਟ ਦੇ ਜੈਤੋ ਦਾ ਰਹਿਣ ਵਾਲਾ ਹੈ। ਉਸ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਗਈ। ਪੁਲਿਸ ਨੇ ਇਸ ਕਤਲ ਸਬੰਧੀ ਚਸਕਾ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਉਸ ਵਿਰੁੱਧ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਹ ਮਾਮਲਾ ਸਿਟੀ ਐਂਪੋਰੀਅਮ ਸਥਿਤ ਪਲੇਬੁਆਏ ਕਲੱਬ ‘ਚ ਵਾਲਿਟ ਪਾਰਕਿੰਗ ਦਾ ਕੰਮ ਕਰਨ ਵਾਲੇ ਡਰਾਈਵਰ ਵਿਕਾਸ ਤਿਵਾੜੀ ਦੇ ਬਿਆਨ ‘ਤੇ ਦਰਜ ਕੀਤਾ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਸਮੇਂ ਪਿਸਤੌਲ ਨਾਲ ਲੈਸ ਦੋ ਹਮਲਾਵਰ ਸੈਂਟਰਾ ਮਾਲ ਵਾਲੇ ਪਾਸਿਓਂ ਪੈਦਲ ਆਏ ਅਤੇ ਫਾਰਚੂਨਰ ਕਾਰ ‘ਚ ਬੈਠੇ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਕਰੀਬ 6 ਤੋਂ 7 ਗੋਲੀਆਂ ਚਲਾਈਆਂ ਗਈਆਂ, ਉਹ ਮੋਟਰਸਾਈਕਲ ‘ਤੇ ਆਏ ਇਕ ਹੋਰ ਵਿਅਕਤੀ ਨਾਲ ਬੈਠ ਕੇ ਫਰਾਰ ਹੋ ਗਏ।

ਦੱਸ ਦੇਈਏ ਇਸ ਕਤਲ ਕੇਸ ਵਿੱਚ ਪੁਲਿਸ ਨੇ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਗੁਰਵਿੰਦਰ ਸਿੰਘ ਉਰਫ਼ ਢਾਡੀ, ਗੁਰਮੀਤ ਸਿੰਘ ਉਰਫ਼ ਗੀਤਾ, ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਤੇ ਚਮਕੌਰ ਸਿੰਘ ਬੈਂਤ ਸ਼ਾਮਲ ਹਨ। ਉਨ੍ਹਾਂ ਖਿਲਾਫ ਪਹਿਲਾਂ ਹੀ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।

The post ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਖ਼ਿਲਾਫ਼ ਚਾਰਜਸ਼ੀਟ ਦਰਜ਼, ਗੋਲਡੀ ਬਰਾੜ ਦੇ ਚਚੇਰੇ ਭਰਾ ਦਾ ਕੀਤਾ ਸੀ ਕ.ਤਲ appeared first on Daily Post Punjabi.