bay of bangal Archives - Daily Post Punjabi

ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਬੰਗਾਲ ਦੀ ਖਾੜੀ ‘ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਝਟਕੇ
ਬੰਗਾਲ ਦੀ ਖਾੜੀ ਵਿੱਚ ਐਤਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਨੂੰ ਐਤਵਾਰ ਸਵੇਰੇ 9.12 ਵਜੇ ਮਹਿਸੂਸ ਕੀਤਾ ਗਿਆ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਭੂਚਾਲ ਕਾਰਨ ਸਮੁੰਦਰ ਵਿੱਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗਦੀਆਂ ਹਨ। ਕਈ ਮੌਕਿਆਂ ‘ਤੇ ਸੁਨਾਮੀ ਦਾ ਵੀ ਖਤਰਾ ਮੰਡਰਾਉਣ ਲੱਗਦਾ ਹੈ। ਹਾਲਾਂਕਿ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

Earthquake of magnitude 5.1 hits

ਅਮਰੀਕਾ ਦੇ ਜਿਯੋਲਾਜਿਕਲ ਸਰਵੇ ਅਨੁਸਾਰ ਭੂਚਾਲ ਦਾ ਕੇਂਦਰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੀਪ ਦੇ ਪਰਕਾ ਪਿੰਡ ਤੋਂ 135 ਕਿਮੀ. ਸਮੁੰਦਰ ਤੱਟ ਦੀ ਗਹਿਰਾਈ ਵਿੱਚ ਸੀ। ਸਮੁੰਦਰ ਤੱਟ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਭੂਚਾਲ ਦਾ ਕੇਂਦਰ ਸਥਿਤ ਸੀ। ਅੰਡੇਮਾਨ ਦੇ ਕਰੀਬ ਕੇਂਦਰ ਹੋਣ ਕਾਰਨ ਉੱਥੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹਰਿਆਣਾ ‘ਚ ਵੋਟਿੰਗ ਦੀ ਤਰੀਕ ਬਦਲੀ, ਹੁਣ 5 ਅਕਤੂਬਰ ਨੂੰ ਹੋਵੇਗੀ ਵੋਟਿੰਗ, 8 ਨੂੰ ਆਉਣਗੇ ਨਤੀਜੇ

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਬੰਗਾਲ ਦੀ ਖਾੜੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਇਸ ਸਾਲ ਅਪ੍ਰੈਲ ਮਹੀਨੇ ਵਿੱਚ ਵੀ ਇੱਥੇ ਝਟਕੇ ਰਿਕਾਰਡ ਕੀਤੇ ਗਏ ਸਨ। 11 ਅਪ੍ਰੈਲ ਨੂੰ ਬੰਗਾਲ ਦੀ ਖਾੜੀ ਵਿੱਚ 4.2 ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸਦੀ ਡੂੰਘਾਈ ਵੀ 10 ਕਿਮੀ. ਦੀ ਸੀ। ਝਟਕਿਆਂ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ। ਇੱਥੇ ਆਮ ਤੌਰ ‘ਤੇ ਲਗਭਗ ਹਰ ਮਹੀਨੇ ਹੀ ਭੂਚਾਲ ਦੇ ਝਟਕੇ ਰਿਕਾਰਡ ਹੁੰਦੇ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਬੰਗਾਲ ਦੀ ਖਾੜੀ ‘ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਝਟਕੇ appeared first on Daily Post Punjabi.

ਭਿਆਨਕ ਚੱਕਰਵਾਤ ‘ਚ ਬਦਲਿਆ ‘ਅਸਾਨੀ’ ਤੂਫ਼ਾਨ, ਇਨ੍ਹਾਂ ਰਾਜਾਂ ‘ਚ ਤੂਫ਼ਾਨ ਤੇ ਬਾਰਿਸ਼ ਦਾ ਅਲਰਟ ਜਾਰੀ
ਬੰਗਾਲ ਦੀ ਖਾੜੀ ਵਿੱਚ ਆਇਆ ਤੂਫਾਨ ‘ਅਸਾਨੀ’ ਭਿਆਨਕ ਚੱਕਰਵਾਤ ਵਿੱਚ ਬਦਲ ਗਿਆ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ । ਇਹ ਤੂਫ਼ਾਨ ਅਗਲੇ 6 ਘੰਟਿਆਂ ਵਿੱਚ ਆਪਣੇ ਗੰਭੀਰ ਪ੍ਰਭਾਵ ਦਿਖਾਏਗਾ । ਚੱਕਰਵਾਤ ‘ਅਸਾਨੀ’ ਦੇ ਉੱਤਰ-ਉੱਤਰ-ਪੂਰਬ ਵੱਲ ਮੁੜਨ ਅਤੇ ਉੜੀਸਾ ਤੱਟ ਤੋਂ ਦੂਰ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ ਵੱਲ ਵਧਣ ਦੀ ਸੰਭਾਵਨਾ ਹੈ।

Cyclone Asani

ਪਿਛਲੇ 6 ਘੰਟਿਆਂ ਦੌਰਾਨ ਇਹ ਤੂਫਾਨ ਉੱਤਰ-ਪੱਛਮੀ ਦਿਸ਼ਾ ਵਿੱਚ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ । ਇਸ ਦੇ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ । ਚੱਕਰਵਾਤ ਅਸਨੀ ਦੇ ਮੱਦੇਨਜ਼ਰ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤ ਕਾਰਨ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਤੱਟਾਂ ਦੇ ਨਾਲ ਮੰਗਲਵਾਰ ਤੋਂ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਨਾਗਪੁਰ ‘ਚ CM ਮਾਨ ਦਾ ਐਲਾਨ- ‘ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹਰ ਕਦਮ ਚੁੱਕਾਂਗੇ’

ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਆਪਣੇ ਵਿਸ਼ੇਸ਼ ਬੁਲੇਟਿਨ ਵਿੱਚ ਦੱਸਿਆ ਕਿ ਚੱਕਰਵਾਤ ਅਸਾਨੀ ਅਗਲੇ 6 ਘੰਟਿਆਂ ਵਿੱਚ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਇੱਕ ਭਿਆਨਕ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ। ਖੇਤਰੀ ਮੌਸਮ ਵਿਭਾਗ ਦੇ ਨਿਰਦੇਸ਼ਕ ਹਬੀਬੁਰ ਰਹਿਮਾਨ ਬਿਸਵਾਸ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ‘ਤੇ ਚੱਕਰਵਾਤੀ ਤੂਫਾਨ ‘ਅਸਾਨੀ’ ਪਿਛਲੇ 6 ਘੰਟਿਆਂ ਦੌਰਾਨ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੱਛਮ ਵੱਲ ਵਧਿਆ ਅਤੇ ਇੱਕ ਭਿਆਨਕ ਚੱਕਰਵਾਤੀ ਤੂਫਾਨ ਵਿੱਚ ਬਦਲ ਗਿਆ।

Cyclone Asani

ਉਨ੍ਹਾਂ ਦੱਸਿਆ ਕਿ ਤੂਫਾਨ ਦਾ ਪ੍ਰਭਾਵ ਦੱਖਣ-ਪੂਰਬ ਅਤੇ ਉਸ ਨਾਲ ਲੱਗਦੇ ਪੂਰਬੀ ਮੱਧ ਬੰਗਾਲ ਦੀ ਖਾੜੀ ਵਿੱਚ, ਕਾਰ ਨਿਕੋਬਾਰ (ਨਿਕੋਬਾਰ ਟਾਪੂ) ਤੋਂ ਲਗਭਗ 610 ਕਿਲੋਮੀਟਰ ਉੱਤਰ-ਪੱਛਮ, ਪੋਰਟ ਬਲੇਅਰ (ਅੰਡੇਮਾਨ ਦੀਪ ਸਮੂਹ) ਤੋਂ 500 ਕਿਮੀ ਪੱਛਮ ਵਿੱਚ, ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼ ) ਤੋਂ 810 ਕਿਮੀ ਦੱਖਣ-ਪੂਰਬ ਤੇ ਪੁਰੀ (ਓਡੀਸ਼ਾ) ਤੋਂ 880 ਕਿਮੀ ਦੱਖਣ-ਦੱਖਣ ਪੂਰਬ ਵਿੱਚ ਦੇਖਣ ਨੂੰ ਮਿਲੇਗਾ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਭਿਆਨਕ ਚੱਕਰਵਾਤ ‘ਚ ਬਦਲਿਆ ‘ਅਸਾਨੀ’ ਤੂਫ਼ਾਨ, ਇਨ੍ਹਾਂ ਰਾਜਾਂ ‘ਚ ਤੂਫ਼ਾਨ ਤੇ ਬਾਰਿਸ਼ ਦਾ ਅਲਰਟ ਜਾਰੀ appeared first on Daily Post Punjabi.

ਬੰਗਾਲ ਦੀ ਖਾੜੀ ‘ਚ ਹੋਰ ਮਜ਼ਬੂਤ ਹੋਇਆ ਚੱਕਰਵਾਤੀ ਤੂਫ਼ਾਨ ਯਾਸ, IMD ਵੱਲੋਂ ਇਨ੍ਹਾਂ ਰਾਜਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ
ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਦੇ ਕੇਂਦਰ ਨੇ ਹੁਣ ਭਿਆਨਕ ਚੱਕਰਵਾਤ ‘ਯਾਸ’ ਦਾ ਰੂਪ ਲੈ ਲਿਆ ਹੈ । ਇਸ ਤੋਂ ਬਾਅਦ ਇਹ ਉੱਤਰ-ਪੱਛਮ ਵੱਲ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੀ ਗਤੀ ਤੇਜ਼ ਹੋ ਕੇ ਇੱਕ ਗੰਭੀਰ ਚੱਕਰਵਾਤੀ ਤੂਫਾਨ ਦਾ ਰੂਪ ਧਾਰਨ ਕਰ ਲਵੇਗੀ।

Cyclone Yaas over Bay of Bengal

ਇਸ ਬਾਰੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਗੰਭਰੇ ਚੱਕਰਵਾਤੀ ਤੂਫਾਨ ਉੱਤਰ-ਪੱਛਮ ਵੱਲ ਵਧਦਾ ਰਹੇਗਾ ਅਤੇ 26 ਮਈ ਦੀ ਸਵੇਰ ਤੱਕ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟਾਂ ‘ਤੇ ਨਾਲ ਟਕਰਾ ਜਾਵੇਗਾ । ਇਸ ਦੌਰਾਨ ਤੂਫਾਨੀ ਹਵਾਵਾਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ।

ਇਹ ਵੀ ਪੜ੍ਹੋ: ਅੱਜ ਹਿਸਾਰ ‘ਚ ਵੱਡਾ ਪ੍ਰਦਰਸ਼ਨ ਕਰਨਗੇ ਕਿਸਾਨ, ਪ੍ਰਸ਼ਾਸਨ ਨੇ RAF ਨੂੰ ਕੀਤਾ ਤੈਨਾਤ, ਜਾਣੋ ਕੀ ਹੈ ਪੂਰਾ ਮਾਮਲਾ

IMD ਅਨੁਸਾਰ ਇਸਦੇ ਪਰਾਦੀਪ ਅਤੇ ਸਾਗਰ ਦੀਪ ਦੇ ਵਿਚਕਾਰ 26 ਮਈ ਦੀ ਦੁਪਹਿਰ ਦੇ ਆਸ-ਪਾਸ ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਓਡੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਝਾਰਖੰਡ, ਬਿਹਾਰ, ਅਸਾਮ, ਮੇਘਾਲਿਆ, ਸਿੱਕਮ ਸਮੇਤ ਦਰਜਨ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅਲਰਟ ਭੇਜਿਆ ਹੈ । ਮੌਸਮ ਵਿਭਾਗ ਅਨੁਸਾਰ ਤੂਫਾਨ ਦਾ ਪ੍ਰਭਾਵ 27 ਮਈ ਤੱਕ ਰਹਿ ਸਕਦਾ ਹੈ ।

Cyclone Yaas over Bay of Bengal

ਇੱਥੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉੜੀਸਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਉਪ ਰਾਜਪਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਕਰਨਗੇ ਅਤੇ ਚੱਕਰਵਾਤੀ ਤੂਫ਼ਾਨ ਯਾਸ ਦੇ ਮੱਦੇਨਜ਼ਰ ਤਿਆਰੀਆਂ ਦੀ ਸਮੀਖਿਆ ਕਰਨਗੇ ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮੌਤਾਂ ਦਾ ਨਵਾਂ ਰਿਕਾਰਡ, 3 ਲੱਖ ਦੇ ਪਾਰ ਪਹੁੰਚਿਆ ਅੰਕੜਾ, US-ਬ੍ਰਾਜ਼ੀਲ ਤੋਂ ਬਾਅਦ ਹੁਣ ਭਾਰਤ ਦਾ ਨੰਬਰ

ਮੌਸਮ ਵਿਭਾਗ ਨੇ ਕਿਹਾ ਹੈ ਕਿ ਯਾਸ ਤੂਫਾਨ ਕਾਰਨ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ 24 ਮਈ ਨੂੰ ਬਾਰਿਸ਼ ਹੋਵੇਗੀ, ਜਦੋਂਕਿ 25 ਅਤੇ 26 ਮਈ ਨੂੰ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਉੜੀਸਾ ਵਿੱਚ 25 ਅਤੇ 26 ਮਈ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਦੇ ਅਨੁਸਾਰ 24 ਮਈ ਨੂੰ ਤੱਟਵਰਤੀ ਓਡੀਸ਼ਾ, 25 ਨੂੰ ਉੱਤਰੀ ਤੱਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਬਾਲਾਸੌਰ, ਭਦਰਕ, ਕੇਂਦਰਪਾੜਾ, ਮਯੁਰਭੰਜ ਅਤੇ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।

ਇਹ ਵੀ ਦੇਖੋ: Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ

The post ਬੰਗਾਲ ਦੀ ਖਾੜੀ ‘ਚ ਹੋਰ ਮਜ਼ਬੂਤ ਹੋਇਆ ਚੱਕਰਵਾਤੀ ਤੂਫ਼ਾਨ ਯਾਸ, IMD ਵੱਲੋਂ ਇਨ੍ਹਾਂ ਰਾਜਾਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ appeared first on Daily Post Punjabi.