beant singh memorial Archives - Daily Post Punjabi

ਬੇਅੰਤ ਸਿੰਘ ਮੈਮੋਰੀਅਲ ‘ਚ ਬਣੇਗਾ ਆਡੀਟੋਰੀਅਮ ਅਤੇ ਕਨਵੈਨਸ਼ਨ ਸੈਂਟਰ, ਪੰਜਾਬ-ਚੰਡੀਗੜ੍ਹ ਚੁੱਕਣਗੇ ਖਰਚਾ
ਚੰਡੀਗੜ੍ਹ ਦੇ ਸੈਕਟਰ-42 ‘ਚ ਸਥਿਤ ਸਰਦਾਰ ਬੇਅੰਤ ਸਿੰਘ ਯਾਦਗਾਰੀ ਕੰਪਲੈਕਸ ਨੂੰ ਵਿਕਸਤ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਹਨ। ਪਰ ਹੁਣ ਤੱਕ ਕਈ ਕੰਮ ਅਧੂਰੇ ਹਨ। ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਇਸ ਸਮਾਰਕ ਦਾ ਦੌਰਾ ਕੀਤਾ। ਉਨ੍ਹਾਂ ਕੰਮ ਵਿੱਚ ਹੋ ਰਹੀ ਦੇਰੀ ’ਤੇ ਨਾਰਾਜ਼ਗੀ ਪ੍ਰਗਟਾਈ। ਇਸ ਦੇ ਨਾਲ ਹੀ ਆਡੀਟੋਰੀਅਮ ਅਤੇ ਕਨਵੈਨਸ਼ਨ ਸੈਂਟਰ ਦੇ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ ਗਈ।

ਮੰਗਲਵਾਰ ਦੇ ਦੌਰੇ ਤੋਂ ਬਾਅਦ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਮੈਮੋਰੀਅਲ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉੱਥੇ ਸੱਭਿਆਚਾਰਕ ਅਤੇ ਖੇਡਾਂ ਵਰਗੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉੱਥੇ ਇੱਕ ਆਡੀਟੋਰੀਅਮ ਅਤੇ ਕਨਵੈਨਸ਼ਨ ਸੈਂਟਰ ਬਣਾਇਆ ਜਾਵੇਗਾ। ਪ੍ਰਸ਼ਾਸਕ ਨੇ ਇਸ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਐਸਟੀਮੇਟ ਬਣਾਇਆ ਜਾਵੇਗਾ ਅਤੇ ਜੋ ਵੀ ਰਕਮ ਤੈਅ ਹੋਵੇਗੀ, ਉਸ ਦਾ ਅੱਧਾ ਪੰਜਾਬ ਅਦਾ ਕਰੇਗਾ ਅਤੇ ਅੱਧਾ ਚੰਡੀਗੜ੍ਹ ਅਦਾ ਕਰੇਗਾ। ਸਲਾਹਕਾਰ ਨੇ ਦੱਸਿਆ ਕਿ ਕੰਪਲੈਕਸ ਵਿੱਚ ਹੋਣ ਵਾਲੇ ਸਮਾਗਮਾਂ ਦੀ ਦੇਖ-ਰੇਖ ਲਈ ਇੰਡੀਆ ਇੰਟਰਨੈਸ਼ਨਲ ਸੈਂਟਰ ਮੈਨੇਜਮੈਂਟ ਕੌਂਸਲ ਦਾ ਵੀ ਗਠਨ ਕੀਤਾ ਗਿਆ ਹੈ।

Auditorium Convention center will be built at beant singh memorial

ਜਾਣਕਾਰੀ ਅਨੁਸਾਰ ਚੰਡੀਗੜ੍ਹ ਵੱਲੋਂ ਦਿੱਲੀ ਸਥਿਤ ਇੰਡੀਆ ਇੰਟਰਨੈਸ਼ਨਲ ਸੈਂਟਰ ਦੀ ਤਰਜ਼ ‘ਤੇ ਬੇਅੰਤ ਸਿੰਘ ਮੈਮੋਰੀਅਲ ਬਣਾਉਣ ਲਈ 12 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜਦਕਿ ਪੰਜਾਬ ਸਰਕਾਰ ਵੱਲੋਂ 10 ਕਰੋੜ ਦਿੱਤੇ ਗਏ ਹਨ। ਇਸ ਪ੍ਰਾਜੈਕਟ ਲਈ ਇੱਕ ਗਵਰਨਿੰਗ ਕੌਂਸਲ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਖੁਦ ਕਰਨਗੇ। ਉਨ੍ਹਾਂ ਤੋਂ ਇਲਾਵਾ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ, ਉਨ੍ਹਾਂ ਦੇ ਸੀਨੀਅਰ ਅਧਿਕਾਰੀ, ਪ੍ਰਸ਼ਾਸਕ ਦੇ ਸਲਾਹਕਾਰ ਅਤੇ ਹੋਰ ਅਧਿਕਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਇੱਕ ਕਾਰਜਕਾਰਨੀ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਸਕੱਤਰ, ਮੁੱਖ ਮੰਤਰੀ ਦੇ ਸਕੱਤਰ ਆਦਿ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਅਧਮਰਾ ਕਰ ਬੈਲਟ ਨਾਲ ਟੰਗਿਆ ਦਰੱਖਤ ‘ਤੇ

ਕੰਪਲੈਕਸ ਦਾ ਇੱਕ ਕਲੱਬ ਬਣਾਉਣ ਦੀ ਵੀ ਯੋਜਨਾ ਹੈ, ਜਿਸ ਦੇ ਮੈਂਬਰ ਚੰਡੀਗੜ੍ਹ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀ, ਜੱਜ, ਸਾਬਕਾ ਫੌਜੀ ਅਧਿਕਾਰੀ ਅਤੇ ਹੋਰ ਹੋਣਗੇ। ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਲੋਕ ਮੈਂਬਰ ਬਣਨ ਲਈ ਅਪਲਾਈ ਕਰ ਸਕਣਗੇ। ਹਾਲਾਂਕਿ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਯਾਦਗਾਰ ਨੂੰ ਵਿਕਸਤ ਕਰੇਗਾ। ਇਸ ਦੇ ਮੈਂਬਰ ਕੌਣ ਬਣ ਸਕਣਗੇ, ਇਸ ਸਬੰਧੀ ਪ੍ਰਸ਼ਾਸਨ ਵੱਲੋਂ ਮਾਪਦੰਡ ਤੈਅ ਕੀਤੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਜ਼ਿਕਰਯੋਗ ਹੈ ਕਿ ਇਹ ਯਾਦਗਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ ਵਿੱਚ ਬਣਾਈ ਗਈ ਸੀ। ਸੈਕਟਰ-42 ਦੀ ਬੇਅੰਤ ਸਿੰਘ ਯਾਦਗਾਰ 12 ਏਕੜ ਜ਼ਮੀਨ ’ਤੇ ਬਣੀ ਹੈ। ਇੱਥੇ 9 ਏਕੜ ਜ਼ਮੀਨ ਵਿੱਚ ਆਧੁਨਿਕ ਸੱਭਿਆਚਾਰਕ ਕੇਂਦਰ ਵਿਕਸਤ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਇੱਥੇ ਇੱਕ ਮੀਡੀਆ ਸੈਂਟਰ ਵੀ ਸੀ, ਜਿਸ ਨੂੰ ਕੈਫੇਟੇਰੀਆ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਕੇਂਦਰ ਵਿੱਚ ਕਾਨਫਰੰਸ, ਵਰਕਸ਼ਾਪ, ਸੱਭਿਆਚਾਰਕ ਪ੍ਰਦਰਸ਼ਨ, ਖਾਣ-ਪੀਣ ਦੀ ਥਾਂ ਅਤੇ ਲਾਇਬ੍ਰੇਰੀ ਵਰਗੀਆਂ ਸਹੂਲਤਾਂ ਹੋਣਗੀਆਂ।

The post ਬੇਅੰਤ ਸਿੰਘ ਮੈਮੋਰੀਅਲ ‘ਚ ਬਣੇਗਾ ਆਡੀਟੋਰੀਅਮ ਅਤੇ ਕਨਵੈਨਸ਼ਨ ਸੈਂਟਰ, ਪੰਜਾਬ-ਚੰਡੀਗੜ੍ਹ ਚੁੱਕਣਗੇ ਖਰਚਾ appeared first on Daily Post Punjabi.