chamoli rishikesh badrinath road landslide Archives - Daily Post Punjabi

ਚਮੋਲੀ ਦੇ ਰਿਸ਼ੀਕੇਸ਼-ਬਦਰੀਨਾਥ ਰਾਜਮਾਰਗ ‘ਤੇ ਮਲਬਾ ਡਿੱਗਣ ਕਾਰਨ ਲੱਗਿਆ ਟ੍ਰੈਫਿਕ ਜਾਮ, ਫਸੇ ਕਈ ਵਾਹਨ
ਪਹਾੜੀ ਖੇਤਰਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ, ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਪਹਾੜੀ ਮਲਬਾ ਡਿੱਗਣ ਕਾਰਨ ਲੰਮਾ ਟ੍ਰੈਫਿਕ ਜਾਮ ਲੱਗ ਗਿਆ ਹੈ।

chamoli rishikesh badrinath road landslide

ਮਲਬਾ ਡਿੱਗਣ ਕਾਰਨ ਵਾਹਨ ਫਸੇ ਹੋਏ ਹਨ ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਰਾਤ ਨੂੰ ਚਮੋਲੀ ਵਿੱਚ ਭਾਰੀ ਮੀਂਹ ਦੇ ਕਾਰਨ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ਉੱਤੇ ਪਾਗਲਨਾਲੇ ਦੇ ਕੋਲ ਮਲਬਾ ਆ ਗਿਆ। ਇਸ ਕਾਰਨ ਇੱਥੇ ਸੜਕ ਪੂਰੀ ਤਰ੍ਹਾਂ ਬੰਦ ਸੀ। ਰਿਸ਼ੀਕੇਸ਼, ਦੇਹਰਾਦੂਨ ਅਤੇ ਹੋਰ ਖੇਤਰਾਂ ਤੋਂ ਆਉਣ ਅਤੇ ਜਾਣ ਵਾਲੇ ਲੋਕਾਂ ਨੂੰ ਇੱਥੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਸਵੇਰੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਹੁਣ ਮਸ਼ੀਨਾਂ ਲਗਾ ਕੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੱਜ ਤੋਂ ਦੇਸ਼ ‘ਚ ਹਵਾਈ ਯਾਤਰਾ ਹੋਵੇਗੀ ਮਹਿੰਗੀ, ਘਰੇਲੂ ਉਡਾਣਾਂ ਦੇ ਕਿਰਾਏ ‘ਚ ਕੀਤਾ ਗਿਆ ਵਾਧਾ

ਇੱਥੇ ਰਾਜ ਦੇ ਟਰਾਂਸਪੋਰਟ ਵਿਭਾਗ ਦੀ ਬੱਸ ਵੀ ਮਲਬੇ ਵਿੱਚ ਫਸੀ ਹੋਈ ਹੈ, ਹਾਲਾਂਕਿ ਹੁਣ ਤੱਕ ਸਥਿਤੀ ਆਮ ਹੈ ਅਤੇ ਜਾਮ ਵਿੱਚ ਫਸੇ ਲੋਕ ਮਲਬੇ ਨੂੰ ਹਟਾਏ ਜਾਣ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਬਰਸਾਤੀ ਮੌਸਮ ਵਿੱਚ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ -ਵੱਖ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣੇ ਹੀ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿੱਥੇ ਸੜਕ ਤੋਂ ਲੰਘ ਰਹੇ ਵਾਹਨ ਮਲਬੇ ਹੇਠ ਆ ਗਏ ਸੀ। ਕਿਨੌਰ ਹਾਦਸੇ ਵਿੱਚ ਤਕਰੀਬਨ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਸੀ। ਪਹਾੜਾਂ ਤੋਂ ਪੱਥਰਾਂ ਦੀ ਲਗਾਤਾਰ ਬਾਰਿਸ਼ ਕਾਰਨ ਏਜੰਸੀਆਂ ਨੂੰ ਵੀ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਬਹੁਤ ਜੱਦੋ ਜਹਿਦ ਕਰਨੀ ਪੈ ਰਹੀ ਹੈ।

ਇਹ ਵੀ ਦੇਖੋ : ਇਸ ਬੰਦੇ ਦੇ ਹੱਥਾਂ ਦਾ ਕਮਾਲ, ਕਿਵੇਂ ਬਣਾ ਦਿੰਦਾ ਹੈ Verna ਗੱਡੀ ਨੂੰ Audi… | King Of Classic Vintage Cars

The post ਚਮੋਲੀ ਦੇ ਰਿਸ਼ੀਕੇਸ਼-ਬਦਰੀਨਾਥ ਰਾਜਮਾਰਗ ‘ਤੇ ਮਲਬਾ ਡਿੱਗਣ ਕਾਰਨ ਲੱਗਿਆ ਟ੍ਰੈਫਿਕ ਜਾਮ, ਫਸੇ ਕਈ ਵਾਹਨ appeared first on Daily Post Punjabi.