child found after 14 months Archives - Daily Post Punjabi

ਕਿਡਨੈਪਰ ਨੂੰ ਜੱਫੀ ਪਾ ਕੇ ਰੋਣ ਲੱਗਾ ਬੱਚਾ, 14 ਮਹੀਨੇ ਪਹਿਲਾਂ ਹੋਇਆ ਸੀ ਅਗਵਾ, ਮੁਲਜ਼ਮ ਦੇ ਵੀ ਨਿਕਲੇ ਹੰਝੂ
ਰਾਜਸਥਾਨ ਦੇ ਜੈਪੁਰ ਤੋਂ ਇੱਕ ਅਨੋਖਾ ਅਤੇ ਭਾਵੁਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਸ ਦੇਈਏ ਕਿ 14 ਮਹੀਨੇ ਪਹਿਲਾਂ ਅਗਵਾ ਹੋਏ ਬੱਚੇ ਦਾ ਕਿਡਨੈਪਰ ਨਾਲ ਇੰਨਾ ਮੋਹ ਹੋ ਗਿਆ ਕਿ ਜਦੋਂ ਪੁਲਿਸ ਉਸ ਨੂੰ ਉਸ ਦੇ ਪਰਿਵਾਰ ਨੂੰ ਮਿਲਣ ਲਈ ਲੈ ਕੇ ਜਾਣ ਲੱਗੀ ਤਾਂ ਬੱਚਾ ਅਗਵਾਕਾਰ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਬੱਚਾ ਕਿਡਨੈਪਰ ਨੂੰ ਜੱਫੀ ਪਾ ਕੇ ਰੋਣ ਲੱਗਾ। ਬੱਚੇ ਨੂੰ ਰੋਂਦੇ ਦੇਖ ਕੇ ਕਿਡਨੈਪਰ ਦੀਆਂ ਵੀ ਅੱਖਾਂ ‘ਚ ਹੰਝੂ ਆ ਗਏ।

ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ‘ਚ ਪੁਲਿਸ ਬੱਚੇ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਬੱਚਾ ਕਿਡਨੈਪਰ ਨੂੰ ਜੱਫੀ ਪਾ ਕੇ ਉੱਚੀ-ਉੱਚੀ ਰੋਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਦੋਸ਼ੀ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਬੱਚੇ ਨੂੰ ਜ਼ਬਰਦਸਤੀ ਦੋਸ਼ੀ ਤੋਂ ਛੁਡਵਾਇਆ ਅਤੇ ਉਸ ਦੀ ਮਾਂ ਕੋਲ ਲੈ ਗਈ ਪਰ ਬੱਚਾ ਰੋਂਦਾ ਰਿਹਾ। ਮਾਂ ਕੋਲ ਜਾ ਕੇ ਵੀ ਉਹ ਚੁੱਪ ਨਾ ਹੋਇਆ।

ਜਾਣਕਾਰੀ ਮੁਤਾਬਕ ਬੱਚਾ ਕਰੀਬ 14 ਮਹੀਨਿਆਂ ਤੋਂ ਕਿਡਨੈਪਰ ਕੋਲ ਸੀ। ਪਰ ਕਿਡਨੈਪਰ ਨੇ ਉਸਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਬੱਚੇ ਦਾ ਬਹੁਤ ਖਿਆਲ ਰੱਖਿਆ। ਉਸ ਨੂੰ ਖਿਡੌਣੇ ਅਤੇ ਕੱਪੜੇ ਵੀ ਲਿਆਏ। ਇਸ ਕਾਰਨ ਬੱਚਾ ਅਗਵਾਕਾਰ ਨਾਲ ਇੰਨਾ ਜੁੜ ਗਿਆ ਕਿ ਉਹ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੁਲਜ਼ਮ ਦੀ ਪਛਾਣ ਤਨੁਜ ਚਾਹਰ ਵਜੋਂ ਹੋਈ ਹੈ ਅਤੇ ਉਹ ਉੱਤਰ ਪ੍ਰਦੇਸ਼ ਦਾ ਹੈੱਡ ਕਾਂਸਟੇਬਲ ਦੱਸਿਆ ਜਾਂਦਾ ਹੈ। ਪੁਲਿਸ ਨੇ ਉਸ ਨੂੰ ਅਲੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨ.ਸ਼ਾ ਤ.ਸਕਰ ‘ਤੇ ਕੱਸਿਆ ਸ਼ਿਕੰਜਾ, ਤ.ਸਕਰ ਦੀ 6 ਕਰੋੜ ਦੀ ਜ਼ਾਇਦਾਦ ਕੀਤੀ ਜ਼ਬਤ

ਮੁਲਜ਼ਮਾਂ ਨੇ 14 ਜੂਨ 2023 ਨੂੰ 11 ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ। ਬੱਚੇ ਦੀ ਪਛਾਣ ਕੁੱਕੂ ਵਜੋਂ ਹੋਈ ਹੈ। ਦੋਸ਼ੀ ਤਨੁਜ ਨੇ ਬੱਚੇ ਨੂੰ ਅਗਵਾ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜਨ ਦੀ ਕਾਫੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ ਬੱਚਾ 14 ਮਹੀਨੇ ਤੱਕ ਕਿਡਨੈਪਰ ਕੋਲ ਰਿਹਾ। ਇਸ ਤੋਂ ਬਾਅਦ ਪੁਲਿਸ ਨੂੰ ਇਨਪੁਟ ਮਿਲਿਆ ਕਿ ਕਿਡਨੈਪਰ ਨੇ ਆਪਣਾ ਰੂਪ ਬਦਲ ਲਿਆ ਸੀ। ਉਸਨੇ ਆਪਣੀ ਦਾੜ੍ਹੀ ਵਧਾ ਲਈ ਹੈ ਅਤੇ ਇੱਕ ਸੰਤ ਬਣ ਗਿਆ ਹੈ ਅਤੇ ਮਥੁਰਾ-ਵ੍ਰਿੰਦਾਵਨ ਦੀ ਪਰਿਕਰਮਾ ਮਾਰਗ ‘ਤੇ ਇੱਕ ਝੌਂਪੜੀ ਵਿੱਚ ਰਹਿ ਰਿਹਾ ਹੈ। ਉਹ ਬੱਚਾ ਵੀ ਉਸ ਦੇ ਨਾਲ ਸੀ।

ਸੂਚਨਾ ਮਿਲਦੇ ਹੀ ਪੁਲਿਸ ਭੇਸ ਬਦਲ ਕੇ ਮੁਲਜ਼ਮ ਦੀ ਝੌਪੜੀ ‘ਤੇ ਪਹੁੰਚ ਗਈ। ਪਰ ਉਸ ਨੂੰ ਪੁਲਿਸ ਦੇ ਆਉਣ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ, ਜਿਸ ਕਾਰਨ ਉਹ ਬੱਚੇ ਨੂੰ ਗੋਦੀ ਵਿੱਚ ਲੈ ਕੇ ਖੇਤ ਵਿੱਚ ਭੱਜ ਗਿਆ। ਪੁਲਸ ਨੇ ਉਸ ਦਾ ਪਿੱਛਾ ਕੀਤਾ ਅਤੇ 27 ਅਗਸਤ ਨੂੰ ਉਸ ਨੂੰ ਬੱਚੇ ਸਮੇਤ ਫੜ ਲਿਆ। ਜਾਣਕਾਰੀ ਮੁਤਾਬਕ ਪੁਲਿਸ ਦੋਸ਼ੀ ਨੂੰ ਜੈਪੁਰ ਲੈ ਕੇ ਆਈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਕਿਡਨੈਪਰ ਨੂੰ ਜੱਫੀ ਪਾ ਕੇ ਰੋਣ ਲੱਗਾ ਬੱਚਾ, 14 ਮਹੀਨੇ ਪਹਿਲਾਂ ਹੋਇਆ ਸੀ ਅਗਵਾ, ਮੁਲਜ਼ਮ ਦੇ ਵੀ ਨਿਕਲੇ ਹੰਝੂ appeared first on Daily Post Punjabi.