China optical remote sensing satellite Archives - Daily Post Punjabi

ਚੀਨ ਦੀ ਸੈਟੇਲਾਈਟ ਲਾਂਚਿੰਗ ਫ਼ੇਲ੍ਹ, ਜਲਦਬਾਜ਼ੀ ਤੇ ਅਧੂਰੀ ਤਿਆਰੀ ਨੇ ਕੀਤਾ ਬੇੜਾ ਗਰਕ
China optical remote sensing satellite: ਅੱਧੀਆਂ-ਅਧੂਰੀਆਂ ਤਿਆਰੀਆਂ ਨਾਲ ਲਾਂਚ ਕੀਤੀ ਗਈ ਚੀਨ ਦੀ ਸੈਟੇਲਾਈਟ ਆਪਣੇ ਟੀਚੇ ਤੱਕ ਪਹੁੰਚਣ ਵਿੱਚ ਅਸਫਲ ਰਹੀ ਅਤੇ ਅਸਮਾਨ ਵਿੱਚ ਹੀ ਭਟਕ ਕੇ ਕ੍ਰੈਸ਼ ਹੋ ਗਈ । ਚੀਨ ਪੁਲਾੜ ਦੀ ਇੱਕ ਮਹਾਨ ਸ਼ਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਵਿਗਿਆਨਕ ਖੋਜ ਨਾਲੋਂ ਵਧੇਰੇ ਚਿੰਤਾ ਤੇਜ਼ੀ ਨਾਲ ਅੱਗੇ ਵਧਣ ਅਤੇ ਵਿਸ਼ਵ ਦੇ ਦੇਸ਼ਾਂ ਵਿੱਚ ਖੌਫ ਪੈਦਾ ਕਰਨ ਦੀ ਹੈ। ਇਸ ਲਈ ਉਸਦੇ ਬਹੁਤ ਸਾਰੇ ਪੁਲਾੜ ਮਿਸ਼ਨ ਲਗਾਤਾਰ ਅਸਫਲ ਹੋ ਰਹੇ ਹਨ।

China optical remote sensing satellite

ਚੀਨ ਦੇ ਸਰਕਾਰੀ ਅਖਬਾਰ ਵੱਲੋਂ ਇਸ ਮਿਸ਼ਨ ਦੇ ਅਸਫਲ ਹੋਣ ਦੀ ਇੱਕ ਛੋਟੀ ਜਿਹੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਚੀਨ ਦਾ ਆਪਟੀਕਲ ਰਿਮੋਟ ਸੈਂਸਿੰਗ ਸੈਟੇਲਾਈਟ Jilin-1 Gaofen 02C ਪੂਰਵ-ਨਿਰਧਾਰਤ ਚੱਕਰ ਵਿੱਚ ਪਹੁੰਚਣ ਵਿੱਚ ਅਸਫਲ ਰਿਹਾ ਹੈ। ਇਸ ਸੈਟੇਲਾਈਟ ਨੂੰ ਗੋਬੀ ਮਾਰੂਥਲ ਵਿੱਚ ਬਣੇ Jiuquan ਸੈਟੇਲਾਈਟ ਲਾਂਚ ਸੈਂਟਰ ਤੋਂ ਸਥਾਨਕ ਸਮੇਂ ਅਨੁਸਾਰ 1ਵਜ ਕੇ 2 ਮਿੰਟ ‘ਤੇ ਲਾਂਚ ਕੀਤਾ ਗਿਆ ਸੀ। ਇਸ ਸੈਟੇਲਾਈਟ ਨੂੰ Kuaizhou-1a ਸੋਲਿਡ ਰਾਕੇਟ ਤੋਂ ਲਾਂਚ ਕੀਤਾ ਗਿਆ ਸੀ।

ਇਸ ਸਬੰਧੀ ਲਾਂਚ ਸੈਂਟਰ ਨੇ ਕਿਹਾ ਕਿ ਸ਼ੁਰੂਆਤੀ ਸਮੇਂ ਸੈਟੇਲਾਈਟ ਦੀਆਂ ਗਤੀਵਿਧੀਆਂ ਅਸਧਾਰਨ ਹੋ ਗਈਆਂ ਸਨ ਅਤੇ ਮਿਸ਼ਨ ਅਸਫਲ ਹੋ ਗਿਆ। ਮਾਹਰਾਂ ਨੇ ਕਿਹਾ ਹੈ ਕਿ ਉਪਗ੍ਰਹਿ ਪੁਲਾੜ ਵਿੱਚ ਭਟਕ ਗਿਆ ਅਤੇ ਕ੍ਰੈਸ਼ ਹੋ ਗਿਆ ਹੈ। ਚੀਨ ਦੀਆਂ ਪੁਲਾੜ ਏਜੰਸੀਆਂ ਇਸ ਮਿਸ਼ਨ ਦੇ ਅਸਫਲ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਦੁਨੀਆ ਭਰ ਦੇ ਸੈਟੇਲਾਈਟ ਲਾਂਚ ‘ਤੇ ਨਜ਼ਰ ਰੱਖਣ ਵਾਲੀ ਵੈਬਸਾਈਟ ਅਨੁਸਾਰ Jilin-1 Gaofen 02C ਸੈਟੇਲਾਈਟ ਕਥਿਤ ਰੂਪ ਵਿੱਚ ਹਾਈ ਰੇਜਾਲਿਊਸ਼ਨ ਕੈਮਰਿਆਂ ਨਾਲ ਲੈੱਸ ਸੀ। ਦੱਸ ਦੇਈਏ ਕਿ ਇੱਕ ਵੈਬਸਾਈਟ ਅਨੁਸਾਰ 2020 ਵਿੱਚ ਚੀਨ ਦੇ 26 ਲਾਂਚ ਵਿੱਚ ਇਹ ਚੌਥੀ ਅਸਫਲਤਾ ਹੈ।

The post ਚੀਨ ਦੀ ਸੈਟੇਲਾਈਟ ਲਾਂਚਿੰਗ ਫ਼ੇਲ੍ਹ, ਜਲਦਬਾਜ਼ੀ ਤੇ ਅਧੂਰੀ ਤਿਆਰੀ ਨੇ ਕੀਤਾ ਬੇੜਾ ਗਰਕ appeared first on Daily Post Punjabi.