Court gave compensation Archives - Daily Post Punjabi

DGP ਹਰਿਆਣਾ ਦੀ ਗੱਡੀ ਨਾਲ ਹੋਈ ਸੀ ਮੌ.ਤ, ਅਦਾਲਤ ਨੇ ਪੀੜਤ ਪਰਿਵਾਰ ਨੂੰ 58.59 ਲੱਖ ਰੁਪਏ ਦਾ ਦਵਾਇਆ ਮੁਆਵਜ਼ਾ
3 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮੋਹਾਲੀ ਵਾਸੀ ਦਲਜੀਤ ਸਿੰਘ ਦੇ ਪਰਿਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਸਥਿਤ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ 58.59 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ। ਦਲਜੀਤ ਦੀ 6 ਜੁਲਾਈ 2020 ਨੂੰ ਮੋਹਾਲੀ ਵਿੱਚ ਇੱਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਸੀ। ਉਸਦੇ ਮੋਟਰਸਾਇਕਲ ਨੂੰ ਇੱਕ ਜੀਪ ਨੇ ਟੱਕਰ ਮਾਰ ਦਿੱਤੀ ਸੀ। ਇਹ ਜੀਪ ਹਰਿਆਣਾ ਦੇ DGP ਦੀ ਸੀ, ਜਿਸ ਨੂੰ ਉਸ ਦਾ ਡਰਾਈਵਰ ਹਨੂਮੰਤ ਚਲਾ ਰਿਹਾ ਸੀ। ਦਲਜੀਤ ਦੇ ਪਰਿਵਾਰ ਨੇ ਹਨੂਮੰਤ, ਡੀਜੀਪੀ ਹਰਿਆਣਾ ਅਤੇ ਬੀਮਾ ਕੰਪਨੀ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।

Court gave compensation

ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਮੁਆਵਜ਼ੇ ਦੀ ਰਕਮ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੀੜਤ ਪਰਿਵਾਰ ਵੱਲੋਂ ਵਕੀਲ ਅਸ਼ਵਨੀ ਅਰੋੜਾ ਨੇ ਕੇਸ ਦਰਜ ਕੀਤਾ । ਉਨ੍ਹਾਂ ਨੇ ਬਹਿਸ ਦੌਰਾਨ ਕਿਹਾ ਕਿ ਹਾਦਸੇ ਸਮੇਂ ਦਲਜੀਤ ਦੀ ਉਮਰ ਸਿਰਫ਼ 40 ਸਾਲ ਸੀ ਅਤੇ ਉਸ ‘ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ । ਉਸ ਨੇ ਮਾਸ ਕੰਮਿਊਨੀਕੇਸ਼ਨ ਵਿਚ ਪੀਜੀ ਡਿਪਲੋਮਾ ਕੀਤਾ ਹੋਇਆ ਸੀ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਕਰ ਰਿਹਾ ਸੀ। ਇਸ ਲਈ ਪਰਿਵਾਰ ਨੇ ਟ੍ਰਬਿਊਨਲ ਤੋਂ 70 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ।

ਇਹ ਵੀ ਪੜ੍ਹੋ: ਅਦਾਲਤ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਤੋਂ ਰੋਕ ਹਟਾਈ, 9 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਦੱਸ ਦੇਈਏ ਕਿ ਪਟੀਸ਼ਨ ਅਨੁਸਾਰ 6 ਜੁਲਾਈ 2020 ਨੂੰ ਸਵੇਰੇ 8.30 ਵਜੇ ਦੇ ਕਰੀਬ ਦਲਜੀਤ ਮੋਟਰਸਾਈਕਲ ‘ਤੇ ਫੇਜ਼-7 ਦੀ ਮਾਰਕੀਟ ਜਾ ਰਿਹਾ ਸੀ । ਫੇਜ਼-3/4 ਦੀ ਲਾਈਟ ਪੁਆਇੰਟ ਨੇੜੇ ਇੱਕ ਬੋਲੈਰੋ ਜੀਪ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮੁਤਾਬਕ ਜੀਪ ਚਾਲਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਹਾਦਸੇ ਵਿੱਚ ਦਲਜੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ । ਜਿਸ ਤੋਂ ਬਾਅਦ ਉਸ ਨੂੰ ਫੇਜ਼-7 ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ PGI ਰੈਫਰ ਕੀਤਾ ਗਿਆ ਤੇ ਉੱਥੇ ਇਲਾਜ ਦੌਰਾਨ ਉਸ ਦੀ ਮੌ.ਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post DGP ਹਰਿਆਣਾ ਦੀ ਗੱਡੀ ਨਾਲ ਹੋਈ ਸੀ ਮੌ.ਤ, ਅਦਾਲਤ ਨੇ ਪੀੜਤ ਪਰਿਵਾਰ ਨੂੰ 58.59 ਲੱਖ ਰੁਪਏ ਦਾ ਦਵਾਇਆ ਮੁਆਵਜ਼ਾ appeared first on Daily Post Punjabi.