current punjab Archives - Daily Post Punjabi

ਪਠਾਨਕੋਟ ‘ਚ ਉੱਜ ਨਦੀ ‘ਚ ਆਇਆ ਅਚਾਨਕ ਹੜ੍ਹ- ਪੰਜ ਡੇਰੇ ਡੁੱਬੇ, ਤਿੰਨ ਟ੍ਰੇਨਾਂ ਰੱਦ, ਪ੍ਰਸ਼ਾਸਨ ਅਲਰਟ
ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਭਾਰਤ-ਪਾਕਿ ਸਰਹੱਦ ਦੇ ਨਾਲ ਵਗਣ ਵਾਲੀ ਉੱਜ ਨਦੀ ਵਿੱਚ ਤੇਜ਼ ਹੜ੍ਹ ਆ ਗਿਆ। ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਨਦੀ ਦਾ ਪਾਣੀ ਬਮਿਆਲ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਗਿਆ। ਇਸ ਵਿੱਚ ਹਜ਼ਾਰਾਂ ਏਕੜ ਵਿੱਚ ਲੱਗ ਪਸ਼ੂਆਂ ਦ ਚਾਰੇ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਝੋਨੇ ਦੀ 50 ਏਕੜ ਫਸਲ ਡੁੱਬ ਗਈ ਅਤੇ ਗੁੱਜਰਾਂ ਦੇ ਪੰਜ ਡੇਰੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ, ਪ੍ਰਸ਼ਾਸਨ ਹਰਕਤ ਵਿਚ ਆਏ ਪ੍ਰਸ਼ਾਸਨ ਨੇ ਸਾਰੇ ਪ੍ਰਭਾਵਿਤਾਂ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ।

Sudden floods in Ujj

ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ, ਏਐਸਪੀ ਆਦਿੱਤਿਆ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਜ ਨਦੀ ਵਿੱਚ ਅਚਾਨਕ 1 ਲੱਖ 30 ਹਜ਼ਾਰ ਕਿਊਸਿਕ ਪਾਣੀ ਆਉਣ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨਹਿਰੀ ਵਿਭਾਗ ਵੱਲੋਂ ਜ਼ਮੀਨੀ ਕਟਾਅ ਰੋਕਣ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਛੋਟੇ ਅਤੇ ਵੱਡੇ ਨਾਲਿਆਂ ਦਾ ਪਾਣੀ ਦੁਪਹਿਰ ਨੂੰ ਉੱਜ ਵਿਚ ਸਮਾ ਗਿਆ। ਜਿਸ ਕਾਰਨ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ।

Sudden floods in Ujj

ਤੁਹਾਨੂੰ ਦੱਸ ਦੇਈਏ ਕਿ ਉੱਜ ਨਦੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਗਦੀ ਹੈ। ਜਿਸ ਕਾਰਨ ਇਹ ਸੁਰੱਖਿਆ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਮੰਨੀ ਜਾਂਦੀ ਹੈ। ਪੁਲਿਸ ਅਤੇ ਬੀਐਸਐਫ ਨੇ ਨਦੀ ਦੇ ਕਿਨਾਰੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾ ਦਿੱਤਾ ਹੈ ਤਾਂ ਜੋ ਕੋਈ ਵੀ ਹੜ੍ਹਾਂ ਦਾ ਫਾਇਦਾ ਨਾ ਚੁੱਕ ਸਕੇ। ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ। ਪੁਲਿਸ ਪ੍ਰਸ਼ਾਸਨ ਨੂੰ ਅਲਰਟ ‘ਤੇ ਕਰ ਦਿੱਤਾ ਗਿਆ ਹੈ। ਨਦੀ ਦੇ ਕੰਢੇ ਡੇਰੇ ਬਣਾ ਕੇ ਬੈਠੇ ਗੁੱਜਰਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਨਦੀ ਉੱਤੇ ਬਣੇ ਪੁਲ ਤੋਂ ਵਾਹਨ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਲੋਕਾਂ ਨੂੰ ਨਦੀ ਦੇ ਕੰਢਿਆਂ ਤੋਂ ਸਹੀ ਦੂਰੀ ਬਣਾਈ ਰੱਖਣ ਲਈ ਕਿਹਾ ਗਿਆ ਹੈ।

Sudden floods in Ujj

ਪਠਾਨਕੋਟ-ਜੋਗਿੰਦਰਨਗਰ ਦੇ ਵਿਚਕਾਰ 3 ਗੱਡੀਆਂ ਰੱਦ, 4 ਜਵਾਲਾਮੁਖੀ ਤੱਕ ਚੱਲਣਗੀਆਂ
ਹਿਮਾਚਲ ਵਿੱਚ ਪਏ ਭਾਰੀ ਮੀਂਹ ਕਾਰਨ ਪਠਾਨਕੋਟ-ਜੋਗਿੰਦਰਨਗਰ ਰਲ ਸੈਕਸ਼ਨ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਰੇਲ ਸੈਕਸ਼ਨ ‘ਤੇ ਪੈਂਦੇ ਕੋਪਰਲਾਹੜ-ਜਵਾਲਾਮੁਖੀ ਵਿਚਾਲੇ ਪਹਾੜਾਂ ਤੋਂ ਮਿੱਟੀ ਤੇ ਪੱਥਰ ਟਰੈਕ ‘ਤੇ ਆਉਣ ਬਾਅਦ ਫਿਰੋਜ਼ਪੁਰ ਰਲ ਮੰਡਲ ਨੇ ਤਿੰਨ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਜਦੋਂਕਿ ਬਾਕੀ ਰੇਲ ਗੱਡੀਆਂ ਨੂੰ ਪਠਾਨਕੋਟ ਤੋਂ ਜਵਾਲਾਮੁਖੀ ਰੇਲਵੇ ਸਟੇਸ਼ਨ ਤੱਕ ਹੀ ਚਲਾਉਣ ਲਈ ਕਿਹਾ ਗਿਆ ਹੈ।

Sudden floods in Ujj

ਰੇਲਵੇ ਅਧਿਕਾਰੀਆਂ ਦੇ ਅਨੁਸਾਰ ਪਠਾਨਕੋਟ ਤੋਂ ਜੋਗਿੰਦਰਨਗਰ ਲਈ ਸਵੇਰੇ 8.45 ਵਜੇ ਮੇਲ ਐਕਸਪ੍ਰੈਸ, ਪਠਾਨਕੋਟ ਤੋਂ ਜੋਗਿੰਦਰਨਗਰ ਲਈ ਸਵੇਰੇ 11.45 ਵਜੇ, ਪਠਾਨਕੋਟ ਤੋਂ ਬੈਜਨਾਥ ਜਾਣ ਵਾਲੇ ਯਾਤਰੀ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ। ਜਦਕਿ, ਰਾਤ ​​10.30 ਵਜੇ ਬੈਜਨਾਥ ਤੋਂ ਪਠਾਨਕੋਟ ਆਉਣ ਵਾਲੀ ਪੈਸੇਂਜਰ ਜਵਾਲਾਮੁਖੀ ਤੱਕ ਹੀ ਆਏਗ। ਇਸ ਤੋਂ ਇਲਾਵਾ ਸਵੇਰੇ 6:15 ਵਜੇ ਪਠਾਨਕੋਟ ਤੋਂ ਬੈਜਨਾਥ ਜਾਣ ਵਾਲੀ ਜਵਾਲਾਮੁਖੀ ਤੋਂ ਹੀ ਵਾਪਿਸ ਪਰਤੇਗੀ।

ਇਹ ਵੀ ਪੜ੍ਹੋ : ਪਿੰਡ ਰਾਮਪੁਰ ਕੋਲ ਬੇਕਾਬੂ ਬੱਸ ਟਕਰਾਈ ਦਰੱਖਤ ਨਾਲ, 30 ਲੋਕ ਜ਼ਖਮੀ, ਇੱਕ ਦੀ ਮੌਤ

ਇਸ ਦੇ ਨਾਲ ਹੀ ਦੁਪਹਿਰ 1:30 ਵਜੇ ਬੈਜਨਾਥ ਤੋਂ ਪਠਾਨਕੋਟ ਆਉਣ ਵਾਲਾ ਯਾਤਰੀ ਜਵਾਲਾਮੁਖੀ ਤੱਕ ਚੱਲੇਗੀ ਅਤੇ ਸ਼ਾਮ 4 ਵਜੇ ਜੋਗਿੰਦਰਨਗਰ ਤੋਂ ਪਠਾਨਕੋਟ ਵੱਲ ਆਉਣ ਵਾਲੀ ਪੈਸੇਂਜਰ ਜਵਾਲਾਮੁਖੀ ਤੋਂ ਵਾਪਸ ਆਏਗੀ। ਪਠਾਨਕੋਟ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਕਾਰਨ, ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਅਗਲੇ ਹੁਕਮਾਂ ਤੱਕ ਜੋਗਿੰਦਨਗਰ ਸੈਕਸ਼ਨ ‘ਤੇ ਚੱਲਣ ਵਾਲੀਆਂ ਤਿੰਨ ਟ੍ਰੇਨਾਂ ਨੂੰ ਅਗਲੇ ਹੁਕਮਾਂ ਤੱਕ ਰੱਦ ਕੀਤਾ ਹੈ। ਜਦੋਂਕਿ, 4 ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕਰਨ ਦਾ ਹੁਕਮ ਜਾਰੀ ਕੀਤਾ ਹੈ।

The post ਪਠਾਨਕੋਟ ‘ਚ ਉੱਜ ਨਦੀ ‘ਚ ਆਇਆ ਅਚਾਨਕ ਹੜ੍ਹ- ਪੰਜ ਡੇਰੇ ਡੁੱਬੇ, ਤਿੰਨ ਟ੍ਰੇਨਾਂ ਰੱਦ, ਪ੍ਰਸ਼ਾਸਨ ਅਲਰਟ appeared first on Daily Post Punjabi.

ਕਰਤਾਰਪੁਰ ਲਾਂਘਾ ਨਾ ਖੋਲ੍ਹਣ ‘ਤੇ ਬੀਬਾ ਬਾਦਲ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ- ਸਿੱਖਾਂ ਨਾਲ ਹੀ ਵਿਤਕਰਾ ਕਿਉਂ?
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਸਾਲ ਤੋਂ ਬੰਦ ਪਏ ਸਿੱਖਾਂ ਦੇ ਧਾਰਮਿਕ ਸਥਾਨ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਖੋਲ੍ਹ ਦੇਣਾ ਚਾਹੀਦਾ ਹੈ।

Now that GoI has opened all religious sites for pilgrims, I once again urge it to open #KartarpurCorridor which has been closed since 16 months. Why this bias against Sikh community? Punjab CM @capt_amarinder, who should have pursued the matter, is busy trying to save his chair. pic.twitter.com/52aPAyVYYq
— Harsimrat Kaur Badal (@HarsimratBadal_) July 8, 2021

ਬੀਬਾ ਬਾਦਲ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਪਿਛਲੇ 16 ਮਹੀਨਿਆਂ ਤੋਂ ਬੰਦ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਹੈ ਤਾਂ ਫਿਰ ਸਿੱਖ ਕੌਮ ਨਾਲ ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।

ਇਸ ਮੁੱਦੇ ‘ਤੇ ਕੈਪਟਨ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਇਸ ਮਾਮਲੇ ਦੀ ਪੈਰਵੀ ਕਰਨੀ ਚਾਹੀਦੀ ਹੈ, ਉਹ ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ।

Badal raises questions

ਦੱਸ ਦੇਈਏ ਕਿ ਬੀਤੇ ਸਾਲ ਕੋਰੋਨਾ ਮਹਾਮਾਰੀ ਕਰਕੇ 16 ਮਾਰਚ ਨੂੰ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਹਿਲੀ ਲਹਿਰ ਤੋਂ ਬਾਅਦ ਵੀ ਲਗਭਗ ਸਾਰੀਆਂ ਪਾਬੰਦੀਆਂ ਚੁੱਕੇ ਜਾਣ ਤੋਂ ਬਾਅਦ ਵੀ ਇਸ ਨੂੰ ਨਹੀਂ ਖੋਲ੍ਹਿਆ ਗਿਆ। ਕਈ ਧਾਰਮਿਕ ਸ਼ਖਸੀਅਤਾਂ ਲਗਾਤਾਰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਪ੍ਰਧਾਨ ਮੰਤਰੀ ਮੋਦੀ ਨੂੰ ਕਰ ਰਹੀਆਂ ਹਨ ਪਰ ਪੀਐਮ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਹੋਰ ਵਧਿਆ ਬਿਜਲੀ ਸੰਕਟ- ਰੋਪੜ ਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟਾਂ ਦੀਆਂ ਦੋ ਹੋਰ ਯੂਨਿਟਾਂ ਹੋਈਆਂ ਬੰਦ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਇਸ ਸਾਲ ਅਪ੍ਰੈਲ ਵਿੱਚ ਪੀਐਮ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ। ਉਥੇ ਹੀ ਬੀਬੀ ਜਗੀਰ ਕੌਰ ਨੇ ਵੀ ਇਸ ਗੱਲ ‘ਤੇ ਨਾਰਾਜ਼ਗੀ ਜਤਾਈ ਕਿ ਕੋਰੋਨਾ ਤੋਂ ਬਾਅਦ ਹੁਣ ਲਗਭਗ ਸਾਰੀਆਂ ਧਾਰਮਿਕ ਥਾਵਾਂ, ਮੰਦਰਾਂ, ਗੁਰਦੁਆਰਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਕਰਤਾਰਪੁਰ ਲਾਂਘਾ ਬੰਦ ਹੋਣ ਨੂੰ ਪੂਰੇ ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।

The post ਕਰਤਾਰਪੁਰ ਲਾਂਘਾ ਨਾ ਖੋਲ੍ਹਣ ‘ਤੇ ਬੀਬਾ ਬਾਦਲ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ- ਸਿੱਖਾਂ ਨਾਲ ਹੀ ਵਿਤਕਰਾ ਕਿਉਂ? appeared first on Daily Post Punjabi.

ਕੈਪਟਨ ਨੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਬਣਾਈ ਕਮੇਟੀ, ਨਿੱਜੀ ਤੌਰ ‘ਤੇ ਸੁਣੇਗੀ ਸ਼ਿਕਾਇਤਾਂ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਤਰੀਆਂ ਦੀ ਨਿਗਰਾਨੀ ਕਮੇਟੀ ਦਾ ਗਠਨ ਕੀਤਾ।

Captain will resolve employee

ਇਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨਿਗਰਾਨੀ ਕਮੇਟੀ ਦਾ ਹਿੱਸਾ ਹੋਣਗੇ।

Captain will resolve employee

ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਨੂੰ ਨਿੱਜੀ ਤੌਰ ‘ਤੇ ਸੁਣਨ ਲਈ ਇਕ ਅਧਿਕਾਰੀ ਕਮੇਟੀ ਦਾ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਕਮੇਟੀ ਵਿੱਚ ਕੇਏਪੀ ਸਿਨਹਾ, ਵਿਵੇਕ ਪ੍ਰਤਾਪ ਸਿੰਘ ਅਤੇ ਹੁਸਨ ਲਾਲ ਸ਼ਾਮਲ ਹੋਣਗੇ, ਜਿਹੜੇ ਸਾਰੇ ਪ੍ਰਮੁੱਖ ਸਕੱਤਰ ਦੇ ਅਹੁਦੇ ਦੇ ਸੀਨੀਅਰ ਆਈਏਐਸ ਅਧਿਕਾਰੀ ਹਨ। ਅਧਿਕਾਰੀ ਕਮੇਟੀ ਬਕਾਇਦਾ ਤੌਰ ‘ਤੇ ਕਰਮਚਾਰੀਆਂ ਨਾਲ ਮੁਲਾਕਾਤ ਕਰੇਗੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਯਤਨ ਕਰੇਗੀ।

ਇਹ ਵੀ ਪੜ੍ਹੋ : ਕੈਪਟਨ ਵੱਲੋਂ ਜਲੰਧਰ ਦੇ MLA ਰਿੰਕੂ ਦੇ ਨਾਂ ਨਾਲ ਛਿੜੀ ਨਵੀਂ ਚਰਚਾ, ਨਵਜੋਤ ਸਿੱਧੂ ਦਾ ਵਿਰੋਧ ਕਰ ਚੁੱਕੇ ਹਨ ਵਿਧਾਇਕ

ਇਹ ਢੁਕਵੇਂ ਫੈਸਲੇ ਲਈ ਆਪਣੀ ਰਿਪੋਰਟ ਓਵਰਸਾਈਟ ਕਮੇਟੀ ਨੂੰ ਸੌਂਪੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਦੀਆਂ ਸਾਰੀਆਂ ਸੱਚੀਆਂ ਮੰਗਾਂ ਦੇ ਹੱਲ ਲਈ ਵਚਨਬੱਧ ਹੈ।

The post ਕੈਪਟਨ ਨੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਬਣਾਈ ਕਮੇਟੀ, ਨਿੱਜੀ ਤੌਰ ‘ਤੇ ਸੁਣੇਗੀ ਸ਼ਿਕਾਇਤਾਂ appeared first on Daily Post Punjabi.

ਗੈਂਗਸਟਰ ਜੈਪਾਲ ਭੁੱਲਰ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ
ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਲਗਾਤਾਰ ਪੁਲਿਸ ‘ਤੇ ਫੇਕ ਐਨਕਾਊਂਟਰ ਕਰਨ ਦੇ ਦੋਸ਼ ਲਾ ਰਿਹਾ ਸੀ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬੀਤੇ ਦਿਨ ਪੀਜੀਆਈ ਵਿੱਚ ਉਸ ਦ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ, ਜਿਸ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ।

New postmortem report of gangster

ਪੀਜੀਆਈ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ 7 ਪੇਜਾਂ ਦੀ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਭੁੱਲਰ ਦੀ ਮੌਤ ਬੁਲੇਟ ਗੋਲੀ ਲੱਗਣ ਨਾਲ ਹੀ ਹੋਈ ਹੈ। ਇਥੇ ਅਹਿਮ ਗੱਲ ਇਹ ਹੈ ਕਿ ਪੀਜੀਆਈ ਦੇ ਡਾਕਟਰਾਂ ਦੇ ਬੋਰਡ ਨੂੰ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਦੀ ਕਾਪੀ ਨਹੀਂ ਸੌਂਪੀ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਹਿਲੀ ਰਿਪੋਰਟ ਕੀ ਲਿਖਿਆ ਹੈ।

New postmortem report of gangster

ਰਿਪੋਰਟ ਵਿੱਚ ਸਾਫ ਕਿਹਾ ਗਿਆ ਹੈ ਕਿ ਗੋਲੀਆਂ ਲੱਗਣ ਨਾਲ ਹੀ ਹੋਈ ਹੈ। ਜ਼ਿਆਦਾ ਜ਼ਖਮ ਗੋਲੀਆਂ ਦੇ ਹੀ ਹਨ। ਉਸ ਦੇ ਸਰੀਰ ਵਿੱਚੋਂ ਮੈਟਲ ਵੀ ਮਿਲੇ ਹਨ। ਉਥੇ ਹੀ ਪਰਿਵਾਰ ਵੱਲੋਂ ਜਿਹੜੀ ਭੁੱਲਰ ਦੀ ਖੱਬੀ ਬਾਂਹ ਟੁੱਟਣ ਦੀ ਗੱਲ ਕਹੀ ਗਈ ਸੀ, ਉਸ ਬਾਰੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵੀ ਗੋਲੀ ਲੱਗਣ ਕਰਕੇ ਹੀ ਹੋਇਆ ਸੀ।

ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਮਾਮਲੇ ‘ਚ ਹੈਰਾਨੀਜਨਕ ਖੁਲਾਸੇ- ਕੈਨੇਡਾ ‘ਚ ਬੈਠਾ ਗਿੰਦੀ ਜੈਪਾਲ ਲਈ ਤਿਆਰ ਕਰਦਾ ਸੀ ਬੰਦੇ

ਹਾਲਾਂਕਿ ਭੁੱਲਰ ਦਾ ਪਰਿਵਾਰ ਅਜੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ ਕਿ ਐਨਕਾਊਂਟਰ ਤੋ ਪਹਿਲਾਂ ਗੈਂਗਸਟਰ ਨਾਲ ਤਸ਼ੱਦਦ ਨਹੀਂ ਹੋਇਆ ਸੀ। ਕੱਲ੍ਹ ਰਾਤ ਹੀ ਇਹ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਉਥੇ ਹੀ ਅੱਜ ਗੈਂਗਸਟਰ ਭੁੱਲਰ ਦਾ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਪਰਿਵਾਰ ਦਾ ਕਹਿਣਾ ਸੀ ਕਿ ਐਨਕਾਊਂਟਰ ਤੋਂ ਪਹਿਲਾਂ ਭੁੱਲਰ ‘ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਸੀ।

The post ਗੈਂਗਸਟਰ ਜੈਪਾਲ ਭੁੱਲਰ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ appeared first on Daily Post Punjabi.

ਡੇਲੀ ਪੋਸਟ ਪੰਜਾਬੀ ਦੀ ਖਬਰ ਰੰਗ ਲਿਆਈ- 20 ਮੈਡਲ ਜਿੱਤਣ ਵਾਲੀ ਕੌਮਾਂਤਰੀ ਖਿਡਾਰਨ ਨੂੰ ਮਿਲੀ ਸਰਕਾਰੀ ਨੌਕਰੀ
ਡੇਲੀ ਪੋਸਟ ਪੰਜਾਬੀ ਅਤੇ ਫਾਸਟਵੇ ਨਿਊ਼ਜ਼ ਵੱਲੋ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਦੀ ਕੌਮਾਂਤਰੀ ਖਿਡਾਰਨ ਹਰਦੀਪ ਕੌਰ ਨੂੰ ਪੰਜਾਬ ਸਰਕਾਰ ਵੱਲੋ ਸਰਕਾਰੀ ਨੌਕਰੀ ਨਾ ਦੇਣ ਦਾ ਮੁੱਦਾ ਪੂਰੀ ਗੰਭੀਰਤਾ ਨਾਲ ਚੁੱਕਣ ਤੋਂ ਬਾਅਦ ਪੰਜਾਬ ਸਰਕਾਰ ਹਰਕਤ ‘ਚ ਆਈ ਹੈ।

An international athlete

ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋ ਅੱਜ ਚੰਡੀਗੜ੍ਹ ਵਿਖੇ ਖਿਡਾਰਨ ਹਰਦੀਪ ਕੌਰ ਨੂੰ ਸਰਕਾਰੀ ਨੌਕਰੀ ਦਿੰਦਿਆ ਜੁਆਇੰਗ ਲੈਟਰ ਸੌਂਪਿਆ ਹੈ। ਜੁਆਇੰਗ ਲੈਟਰ ਅਨੁਸਾਰ ਹਰਦੀਪ ਕੌਰ ਨੂੰ ਮਾਨਸਾ ਜ਼ਿਲ੍ਹੇ ਲਈ ਕਰਾਟੇ ਕੋਚ ਤਾਇਨਾਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਹ 23 ਸਾਲਾ ਖਿਡਾਰਨ ਹਰਦੀਪ ਕੌਰ ਇੱਕ ਗਰੀਬ ਪਰਿਵਾਰ ਨਾਲ ਤਾਅਲੁਕ ਰਖਦੀ ਹੈ। ਉਸ ਨੇ ਕੌਮੀ ਤੇ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ 20 ਤੋਂ ਵੀ ਵੱਧ ਮੈਡਲ ਜਿੱਤੇ ਹਨ।

An international athlete

ਉਸ ਨੇ ਜਦੋਂ 2018 ਵਿੱਚ ਮਲੇਸ਼ੀਆ ‘ਚ ਸੋਨ ਤਮਗਾ ਜਿੱਤਿਆ ਸੀ ਤਾਂ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਪਰ ਤਿੰਨ ਸਾਲਾਂ ਬਾਅਦ ਵੀ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ। ਸਰਕਾਰੀ ਨੌਕਰੀ ਲਈ ਉਹ ਚਾਰ ਵਾਰ ਚੰਡੀਗੜ੍ਹ ਵੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ।

ਇਹ ਵੀ ਪੜ੍ਹੋ : ਪੰਜਾਬ ਖੇਡ ਵਿਭਾਗ ਵੱਲੋਂ ਮੋਬਾਈਲ ਐਪ “ਖੇਡੋ ਪੰਜਾਬ” ਜਾਰੀ, ਖਿਡਾਰੀ ਖੁਦ ਆਨਲਾਈਨ ਹੋ ਸਕਣਗੇ ਰਜਿਸਟਰ, ਜਾਣੋ ਹੋਰ ਫਾਇਦੇ

ਉਹ ਇਸ ਵੇਲੇ ਪਟਿਆਲਾ ਤੋਂ ਫਿਜ਼ੀਕਲ ਐਜੂਕੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕਰ ਰਹੀ ਹੈ। ਉਸ ਦੇ ਮਾਪੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੇ ਹਨ। ਉਹ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਲਈ ਅਤੇ ਮਾਪਿਆਂ ਦੀ ਮਦਦ ਕਰਨ ਲਈ ਖੁਦ ਵੀ ਝੋਨੇ ਦੇ ਖੇਤਾਂ ‘ਚ ਮਜ਼ਦੂਰੀ ਕਰ ਰਹੀ ਹੈ। ਜਦੋਂ ਇਹ ਮੁੱਦਾ ਸੁਰਖੀਆਂ ਵਿੱਚ ਆਇਆ ਤਾਂ ਸਰਕਾਰ ਜਾਗੀ ਤੇ ਖਿਡਾਰਨ ਨੂੰ ਅਖੀਰ ਸਰਕਾਰੀ ਨੌਕਰੀ ਮਿਲ ਹੀ ਗਈ।

The post ਡੇਲੀ ਪੋਸਟ ਪੰਜਾਬੀ ਦੀ ਖਬਰ ਰੰਗ ਲਿਆਈ- 20 ਮੈਡਲ ਜਿੱਤਣ ਵਾਲੀ ਕੌਮਾਂਤਰੀ ਖਿਡਾਰਨ ਨੂੰ ਮਿਲੀ ਸਰਕਾਰੀ ਨੌਕਰੀ appeared first on Daily Post Punjabi.

ਪੰਜਾਬ ‘ਚ ਝੁੱਗੀ-ਝੌਂਪੜੀ ਵਾਲੇ 1996 ਪਰਿਵਾਰਾਂ ਦਾ ਸੁਪਨਾ ਹੋਇਆ ਸਾਕਾਰ, ਮਿਲਿਆ ਮਾਲਕਾਨਾ ਹੱਕ
ਚੰਡੀਗੜ੍ਹ : ਝੁੱਗੀ-ਝੌਂਪੜੀ ਵਾਲਿਆਂ ਲਈ ਆਪਣਾ ਖੁਦ ਦਾ ਮਕਾਨ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪੋ੍ਗਰਾਮ ਬਸੇਰਾ ਤਹਿਤ ਛੇ ਜ਼ਿਲ੍ਹਿਆਂ ਵਿਚ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ 1996 ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ।

The dream of 1996 slum families

ਇਹ ਪ੍ਰਵਾਨਗੀ ਅੱਜ ਇੱਥੇ ਬਸੇਰਾ ਯੋਜਨਾ ਤਹਿਤ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਸੰਚਾਲਨ ਕਮੇਟੀ ਦੀ ਤੀਸਰੀ ਮੀਟਿੰਗ ਵਿੱਚ ਦਿੱਤੀ ਗਈ। ਸ਼ਹਿਰੀ ਖੇਤਰਾਂ ਵਿੱਚ ਸੂਬਾਈ ਸਰਕਾਰ ਦੀ ਜ਼ਮੀਨ ਤੇ ਝੁੱਗੀਆਂ ਝੌਂਪੜੀਆਂ ‘ਚ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਯੋਜਨਾ ਸ਼ੁਰੂ ਕਰਨਾ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।

The dream of 1996 slum families

ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਜਿਹੜੇ 1996 ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਗਏ ਹਨ ਉਹ ਪਟਿਆਲਾ, ਲੁਧਿਆਣਾ, ਮਾਨਸਾ, ਫਿਰੋਜ਼ਪੁਰ, ਬਰਨਾਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬਣੀਆਂ 24 ਝੁੱਗੀ ਝੌਂਪੜੀ ਵਾਲੀਆਂ ਥਾਵਾਂ `ਤੇ ਰਹਿ ਰਹੇ ਹਨ।

The dream of 1996 slum families

ਬਸੇਰਾ ਸਕੀਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਸਰਵੇਖਣ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ 11,000 ਹੋਰ ਝੁੱਗੀਆਂ ਝੌਂਪੜੀ ਵਾਲਿਆਂ ਨੂੰ ਮਾਲਕੀ ਅਧਿਕਾਰ ਦੇਣ ਦੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾ ਸਕੇ। ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸਾਰੇ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਯੋਗ ਲਾਭਪਾਤਰੀਆਂ ਦੀ ਪਛਾਣ ਵਾਸਤੇ ਸਰਵੇਖਣ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਮਾਲਕੀ ਅਧਿਕਾਰ ਦਿੱਤੇ ਜਾ ਸਕਣ।

ਇਹ ਵੀ ਪੜ੍ਹੋ : ਸਿੱਖਿਆ ਖੇਤਰ ‘ਚ ਟੌਪ ਕਰਨ ‘ਤੇ ਸਿਸੋਦੀਆ ਦੇ ਦੋਸ਼ਾਂ ‘ਤੇ ਕੈਪਟਨ ਦਾ ਕਰਾਰਾ ਜਵਾਬ- ਇਹ ‘ਅੰਗੂਰ ਖੱਟੇ ਹਨ’ ਦਾ ਮਾਮਲਾ

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਗ੍ਰਹਿ ਅਨੁਰਾਗ ਅਗਰਵਾਲ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਵਿੱਤ ਵਿਭਾਗ ਕੇ.ਏ.ਪੀ. ਸਿਨ੍ਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਵਿਵੇਕ ਪ੍ਰਤਾਪ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

The post ਪੰਜਾਬ ‘ਚ ਝੁੱਗੀ-ਝੌਂਪੜੀ ਵਾਲੇ 1996 ਪਰਿਵਾਰਾਂ ਦਾ ਸੁਪਨਾ ਹੋਇਆ ਸਾਕਾਰ, ਮਿਲਿਆ ਮਾਲਕਾਨਾ ਹੱਕ appeared first on Daily Post Punjabi.

ਫਰੀਦਕੋਟ ਦੀ ਪ੍ਰਾਈਵੇਟ ਲੈਬ ’ਚ ਗੋਰਖਧੰਦਾ- ਮਨਮਰ਼ਜ਼ੀ ਦੀ ਕੋਰੋਨਾ ਰਿਪੋਰਟ ਬਣਾਉਣ ਵਾਲੇ ਕਾਬੂ
Arbitrary corona report makers : ਕੋਰੋਨਾ ਕਰਕੇ ਇਸ ਸਮੇਂ ਸਾਰੀ ਦੁਨੀਆ ਵਿੱਚ ਦਹਿਸ਼ਤ ਮਚੀ ਹੋਈ ਹੈ, ਲੋਕਾਂ ਦੀਆਂ ਇਸ ਮਹਾਮਾਰੀ ਕਾਰਨ ਜਾਨਾਂ ਜਾ ਰਹੀਆਂ ਹਨ ਪਰ ਕੁਝ ਲੋਕਾਂ ਨੇ ਇਸ ਮਹਾਮਾਰੀ ਨੂੰ ਵੀ ਆਪਣੇ ਪੈਸੇ ਕਮਾਉਣ ਦਾ ਜ਼ਰੀਆ ਬਣਾਇਆ ਹੋਇਆ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ ਤੋਂ ਜਿਥੇ ਪ੍ਰਾਈਵੇਟ ਲੈਬ ਵਿੱਚ ਪੈਸੇ ਲੈ ਕੇ ਮਨਮਰਜ਼ੀ ਦੀ ਕੋਰੋਨਾ ਰਿਪੋਰਟ ਬਣਾ ਕੇ ਦਿੱਤੀ ਜਾ ਰਹੀ ਸੀ।

Arbitrary corona report makers

ਪੁਲਿਸ ਨੇ ਰੈਪਿਡ ਕੋਵਿਡ ਟੈਸਟ ਕਰਨ ਵਾਲੇ ਦੋ ਲੋਕਾਂ ਨੂੰ ਫੜਿਆ ਹੈ। ਇਹ ਲੋਕ 12 ਹਜ਼ਾਰ ਰੁਪਏ ਵਿੱਚ ਕੋਰੋਨਾ ਦੀ ਮਨਮਰਜ਼ੀ ਦੀ ਰਿਪੋਰਟ ਬਣਾ ਕੇ ਦਿੰਦੇ ਸਨ। ਇਨ੍ਹਾਂ ਵਿੱਚੋਂ ਇੱਕ ਮੈਡੀਕਲ ਕੈਮਿਸਟ ਵੀ ਸ਼ਾਮਲ ਹੈ। ਪੁਲਿਸ ਨੇ ਜਾਅਲੀ ਕੋਰੋਨਾ ਰਿਪੋਰਟਾਂ ਬਣਾਉਣ ਲਈ ਉਨ੍ਹਾਂ ਕੋਲੋਂ ਕਾਗਜ਼ ਅਤੇ ਪੰਜ ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।

Arbitrary corona report makers

ਸੀਆਈਡੀ ਅਤੇ ਸੀਆਈਏ ਪੁਲਿਸ ਨੇ ਸਾਂਝੀ ਮੁਹਿੰਮ ਚਲਾਈ ਅਤੇ ਇਸ ਪ੍ਰਾਈਵੇਟ ਲੈਬ ਵਿੱਚ ਚੱਲ ਰਹੇ ਇਸ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਸ਼ਿਕਾਰ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਨੇ ਕਿਸੇ ਮਹੱਤਵਪੂਰਨ ਕੰਮ ਲਈ ਸਰਕਾਰੀ ਜਾਂ ਗੈਰ-ਸਰਕਾਰੀ ਵਿਭਾਗਾਂ ਵਿਚ ਕੋਰੋਨਾ ਦੀ ਇਕ ਨੈਗੇਟਿਵ ਜਾਂ ਪਾਜ਼ੀਟਿਵ ਰਿਪੋਰਟ ਦੇਣੀ ਹੁੰਦੀ ਸੀ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ- ਹੁਣ 9 ਤੋਂ 5 ਵਜੇ ਤੱਕ ਖੁਲ੍ਹਣਗੀਆਂ ਦੀਆਂ ਦੁਕਾਨਾਂ

ਜਿਵੇਂਕਿ ਕੈਦੀ ਜੇਲ੍ਹ ਤੋਂ ਛੱਟੀ ’ਤੇ ਆਇਆ ਸੀ, ਉਹ ਕੋਰੋਨਾ ਦੀ ਪਾਜ਼ੀਟਿਵ ਰਿਪੋਰਟ ਬਣਵਾ ਜੇਲ੍ਹ ਭੇਜ ਦਿੰਦਾ ਅਤੇ ਆਰਾਮ ਨਾਲ ਘਰ ਬੈਠ ਜਾਂਦਾ ਜਾਂ ਕਿਸੇ ਨੇ ਬਾਹਰ ਜਾਣਾ ਹੁੰਦਾ ਤਾਂ ਨੈਗੇਟਿਵ ਰਿਪੋਰਟ ਬਣਵਾ ਕੇ ਨਾਲ ਲੈ ਜਾਂਦਾ ਸੀ।

The post ਫਰੀਦਕੋਟ ਦੀ ਪ੍ਰਾਈਵੇਟ ਲੈਬ ’ਚ ਗੋਰਖਧੰਦਾ- ਮਨਮਰ਼ਜ਼ੀ ਦੀ ਕੋਰੋਨਾ ਰਿਪੋਰਟ ਬਣਾਉਣ ਵਾਲੇ ਕਾਬੂ appeared first on Daily Post Punjabi.