Delhi capitals trollby sehwag Archives - Daily Post Punjabi

IPLਫਾਈਨਲ ‘ਚ ਪਹੁੰਚਣ ਦੇ ਬਾਵਜੂਦ ਸਹਿਵਾਗ ਨੇ ਦਿੱਲੀ ਨੂੰ ਕੁੱਝ ਇਸ ਤਰਾਂ ਕੀਤਾ ਟ੍ਰੋਲ
Delhi capitals trollby sehwag: ਆਈਪੀਐਲ 13 ਦੇ ਐਤਵਾਰ ਨੂੰ ਖੇਡੇ ਗਏ ਕੁਆਲੀਫਾਇਰ ਟੂ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾਇਆ ਹੈ। ਹੈਦਰਾਬਾਦ ‘ਤੇ ਜਿੱਤ ਦੇ ਨਾਲ, ਦਿੱਲੀ ਦੀ ਟੀਮ ਪਹਿਲੀ ਵਾਰ ਆਈਪੀਐਲ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਵੀ ਸਫਲ ਰਹੀ ਹੈ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਦਿੱਲੀ ਟੀਮ ਨੂੰ ਬਹੁਤ ਖਾਸ ਤਰੀਕੇ ਨਾਲ ਫਾਈਨਲ ਵਿੱਚ ਪਹੁੰਚਣ ਲਈ ਵਧਾਈ ਦਿੱਤੀ ਹੈ। ਵਰਿੰਦਰ ਸਹਿਵਾਗ ਨੇ ਦਿੱਲੀ ਦੀ ਟੀਮ ਨੂੰ ਵਧਾਈ ਦਿੰਦਿਆਂ ਸਲਮਾਨ ਖਾਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਸਹਿਵਾਗ ਨੇ ਕਿਹਾ, ”ਫਾਈਨਲ ਵਿੱਚ ਪਹੁੰਚਣ ਲਈ ਦਿੱਲੀ ਨੂੰ ਵਧਾਈ। ਮੌਜੂਦਾ 8 ਟੀਮਾਂ ਵਿੱਚੋਂ ਦਿੱਲੀ ਇਕਲੌਤੀ ਹੈ ਜਿਸ ਨੇ ਹੁਣ ਤੱਕ ਅੰਤਿਮ ਮੈਚ ਨਹੀਂ ਖੇਡਿਆ ਸੀ। ਪਰ 2020 ਹੁਣ ਸਾਨੂੰ ਹੋਰ ਬਹੁਤ ਕੁੱਝ ਦਿਖਾਏਗਾ।” ਸਹਿਵਾਗ ਦੁਆਰਾ ਟਵੀਟ ਨਾਲ ਸਾਂਝੀ ਕੀਤੀ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦਿੱਲੀ ਕੈਪੀਟਲਸ ਦੀ ਟੀਮ ਦੇ ਅਕਾਊਂਟ ਤੋਂ ਵੀ ਸਾਂਝਾ ਕੀਤਾ ਗਿਆ ਹੈ। ਦਿੱਲੀ ਕੈਪੀਟਲ ਨੇ ਲਿਖਿਆ, “ਅਜਿਹਾ ਪਹਿਲੀ ਵਾਰ ਹੋਇਆ ਹੈ, 12, 13 ਸਾਲਾਂ ‘ਚ।”

Congratulations #DelhiCapitals on reaching the finals. The only active IPL team to have not ever played a final makes it to the final. 2020… Aur bahut kuch dikhayega.#DCvSRH pic.twitter.com/M80Mth8B8J
— Virender Sehwag (@virendersehwag) November 8, 2020

ਦੱਸ ਦੇਈਏ ਕਿ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਦਿੱਲੀ ਕੈਪੀਟਲਸ ਦੀ ਟੀਮ ਸ਼ਾਨਦਾਰ ਫਾਰਮ ਵਿੱਚ ਹੈ। ਪਰ ਕੁਆਲੀਫਾਇਰ ਵਨ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਮਿਲੀ ਕਰਾਰੀ ਹਾਰ ਤੋਂ ਬਾਅਦ, ਦਿੱਲੀ ਦੀ ਟੀਮ ਸਵਾਲਾਂ ਨਾਲ ਘਿਰ ਗਈ ਸੀ। ਹਾਲਾਂਕਿ, ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਨਾ ਸਿਰਫ ਬੱਲੇ ਨਾਲ ਬਲਕਿ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਿੱਲੀ ਦੇ ਸਟਾਰ ਖਿਡਾਰੀ ਸ਼ਿਖਰ ਧਵਨ ਨੇ ਹੈਦਰਾਬਾਦ ਖ਼ਿਲਾਫ਼ 78 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਰਬਾਦਾ ਨੇ ਚਾਰ ਵਿਕਟਾਂ ਹਾਸਿਲ ਕਰ ਪਹਿਲੀ ਵਾਰ ਦਿੱਲੀ ਨੂੰ ਫਾਈਨਲ ਵਿੱਚ ਪਹੁੰਚਣ ਦੇ ਯੋਗ ਬਣਾਇਆ ਹੈ।

The post IPLਫਾਈਨਲ ‘ਚ ਪਹੁੰਚਣ ਦੇ ਬਾਵਜੂਦ ਸਹਿਵਾਗ ਨੇ ਦਿੱਲੀ ਨੂੰ ਕੁੱਝ ਇਸ ਤਰਾਂ ਕੀਤਾ ਟ੍ਰੋਲ appeared first on Daily Post Punjabi.