dengue cases rises punjab Archives - Daily Post Punjabi

ਪੰਜਾਬ ‘ਚ ਵਧਿਆ ਡੇਂਗੂ ਦਾ ਖ਼ਤਰਾ, ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਪੰਜਾਬ ‘ਚ ਸ਼ਨੀਵਾਰ ਨੂੰ ਡੇਂਗੂ ਦੇ 190 ਹੋਰ ਮਾਮਲੇ ਸਾਹਮਣੇ ਆਏ ਹਨ। ਹੁਣ ਡੇਂਗੂ ਦੇ ਮਰੀਜ਼ਾਂ ਦਾ ਕੁੱਲ ਅੰਕੜਾ 5 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਅੰਕੜਿਆਂ ਅਨੁਸਾਰ 37,539 ਸੈਂਪਲਾਂ ‘ਚੋਂ ਹੁਣ ਤੱਕ 4,958 ਡੇਂਗੂ ਦੇ ਮਰੀਜ਼ ਆ ਚੁੱਕੇ ਹਨ, ਜਦਕਿ 5 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।

dengue cases rises punjab

ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਸਭ ਤੋਂ ਵੱਧ ਖ਼ਤਰਾ 5 ਜ਼ਿਲ੍ਹਿਆਂ ਮੁਹਾਲੀ, ਰੋਪੜ, ਪਠਾਨਕੋਟ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਬਣਿਆ ਹੋਇਆ ਹੈ। ਹੁਣ ਤੱਕ ਮੋਹਾਲੀ ਤੋਂ ਸਭ ਤੋਂ ਵੱਧ 1,071 ਮਰੀਜ਼ ਸਾਹਮਣੇ ਆਏ ਹਨ। ਇੱਥੇ ਸ਼ਨੀਵਾਰ ਨੂੰ ਹੀ 64 ਮਾਮਲੇ ਸਾਹਮਣੇ ਆਏ ਹਨ। ਡੇਂਗੂ ਦੇ ਅੰਕੜਿਆਂ ‘ਚ ਭਾਵੇਂ ਪਟਿਆਲਾ ਛੇਵੇਂ ਸਥਾਨ ‘ਤੇ ਹੋਵੇ ਪਰ ਸ਼ਨੀਵਾਰ ਨੂੰ ਇੱਥੇ 31 ਨਵੇਂ ਕੇਸ ਆਉਣ ਕਾਰਨ ਇਹ ਜ਼ਿਲਾ ਵੀ ਡੇਂਗੂ ਦੀ ਲਪੇਟ ‘ਚ ਆਉਣ ਲੱਗਾ ਹੈ। ਇੱਥੇ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਪੂਰੇ ਸੂਬੇ ‘ਚ ਡੇਂਗੂ ਦੇ ਮਾਮਲੇ ਵੱਧ ਰਹੇ ਹਨ ਪਰ ਪੰਜਾਬ ਦੇ 5 ਜ਼ਿਲਿਆਂ ‘ਚ ਡੇਂਗੂ ਦਾ ਖਤਰਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਹੁਣ ਤੱਕ ਸਭ ਤੋਂ ਵੱਧ ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ। ਜਿੱਥੋਂ ਡੇਂਗੂ ਦੇ 1071 ਮਾਮਲੇ ਸਾਹਮਣੇ ਆਏ ਹਨ। ਦੂਜੇ ਸਥਾਨ ‘ਤੇ ਰੋਪੜ ਵਿੱਚ 626, ਪਠਾਨਕੋਟ ਵਿੱਚ 580, ਫਤਿਹਗੜ੍ਹ ਸਾਹਿਬ ਵਿੱਚ 409 ਅਤੇ ਲੁਧਿਆਣਾ ਵਿੱਚ 349 ਡੇਂਗੂ ਦੇ ਮਰੀਜ਼ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਅਧਿਕਾਰੀਆਂ ਨੂੰ ਹੌਟ-ਸਪਾਟ ਵਾਲੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਡਬਲ ਫੌਗਿੰਗ ਕਰਨ ਦੇ ਹੁਕਮ ਦਿੱਤੇ ਹਨ। ਲਾਰਵੇ ਨੂੰ ਫੈਲਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਡੇਂਗੂ ਦਾ ਲਾਰਵਾ ਪੈਦਾ ਹੋਣ ਵਾਲੀ ਥਾਂ ‘ਤੇ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਖਾਲੀ ਟਾਇਰਾਂ ਆਦਿ ਨੂੰ ਸਾਫ਼ ਕਰਨ ਦੀ ਅਪੀਲ ਵੀ ਕੀਤੀ। ਸਾਰੇ ਹਸਪਤਾਲਾਂ ਵਿੱਚ ਵੱਖਰੇ ਡੇਂਗੂ ਵਾਰਡ ਬਣਾਏ ਗਏ ਹਨ।

The post ਪੰਜਾਬ ‘ਚ ਵਧਿਆ ਡੇਂਗੂ ਦਾ ਖ਼ਤਰਾ, ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ appeared first on Daily Post Punjabi.