Derabassi News Archives - Daily Post Punjabi

ਕੈਨੇਡਾ ਪੜ੍ਹਾਈ ਕਰਨ ਗਈ ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਮੁੰਦਰ ਕੰਢਿਓ ਮਿਲੀ ਦੇਹ
ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਡੇਰਾਬੱਸੀ ਤੋਂ ਕੈਨੇਡਾ ਪੜ੍ਹਨ ਆਈ ਇੱਕ 21 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਦੀ ਵੰਸ਼ੀਕਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ ਦੀ ਧੀ ਸੀ। ਧੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਪੈ ਜਾ ਰਹੀ ਹੈ।

ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕਾ ਢਾਈ ਸਾਲ ਪਹਿਲਾਂ ਬਾਰ੍ਹਵੀਂ ਪਾਸ ਕਰਨ ਮਗਰੋਂ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਾਵਾ ਖ਼ੇਤਰ ਗਈ ਸੀ। ਉਸ ਵੱਲੋਂ ਦੋ ਸਾਲ ਦੇ ਕੋਰਸ ਵਿੱਚ ਦਾਖਲਾ ਲਿਆ ਗਿਆ ਸੀ ਜਿਸਦਾ ਆਖ਼ਰੀ ਪ੍ਰੀਖਿਆ ਉਸਨੇ 18 ਅਪ੍ਰੈਲ ਨੂੰ ਦਿੱਤਾ ਸੀ। ਹੁਣ ਕੁਝ ਦਿਨ ਤੋਂ ਉਹ ਨੌਕਰੀ ਤੇ ਜਾਣ ਲੱਗੀ ਸੀ। 22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ‘ਤੇ ਗਈ ਸੀ ਪਰ ਵਾਪਸ ਨਹੀਂ ਆਈ। ਉਸਦੀ 25 ਤਰੀਕ ਨੂੰ ਆਈਲੈਟਸ ਦੀ ਪ੍ਰੀਖਿਆ ਸੀ ਜਿਸ ਲਈ ਅੱਜ ਸਵੇਰ ਤੋਂ ਉਸਦੇ ਨਾਲ ਪੇਪਰ ਦੇਣ ਜਾਣ ਵਾਲੀ ਸਹੇਲੀ ਵੱਲੋਂ ਵਾਰ-ਵਾਰ ਫੋਨ ਕੀਤੇ ਗਏ ਪਰ ਫੋਨ ਸਵਿੱਚ ਆਫ਼ ਸੀ।

ਉਹ ਪ੍ਰੀਖਿਆ ਦੇਣ ਮਗਰੋਂ ਜਦ ਵੰਸ਼ਿਕਾ ਦੇ ਘਰ ਆ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਹ 22 ਤਰੀਕ ਨੂੰ ਨੌਕਰੀ ਗਈ ਸੀ ਪਰ ਵਾਪਸ ਨਹੀਂ ਆਈ। ਉਸਨੇ ਭਾਰਤ ਵਿੱਚ ਰਹਿੰਦੇ ਉਸਦੇ ਪਰਿਵਾਰ ਅਤੇ ਉਥੇ ਰਹਿੰਦੇ ਹੋਰਨਾਂ ਦੋਸਤਾਂ ਨੂੰ ਜਾਣਕਾਰੀ ਦੇ ਕੇ ਆਪਣੇ ਪੱਧਰ ਤੇ ਉਸਦੀ ਭਾਲ ਸ਼ੁਰੁ ਕੀਤੀ। ਮ੍ਰਿਤਕਾ ਦੇ ਦੋਸਤਾਂ ਅਤੇ ਹੋਰਨਾਂ ਸਨੇਹੀਆਂ ਨੇ ਉਥੋਂ ਦੇ ਮੈਂਬਰ ਪਾਰਲੀਮੈਂਟ ਨਾਲ ਵੀ ਸੰਪਰਕ ਕੀਤਾ ਜਿਸਨੇ ਉਸਦੀ ਭਾਲ ਲਈ ਵੱਖ ਵੱਖ ਥਾਵਾਂ ਤੇ ਮੇਲ ਵੀ ਕੀਤੀ।

ਇਹ ਵੀ ਪੜ੍ਹੋ  : ਕੈਨੇਡਾ ‘ਚ ਆਮ ਚੋਣਾਂ ਲਈ ਵੋਟਿੰਗ ਖਤਮ, ਪ੍ਰਧਾਨ ਮੰਤਰੀ ਕਾਰਨੀ ਦੀ ਲਿਬਰਲ ਪਾਰਟੀ ਅੱਗੇ

ਦੱਸਿਆ ਜਾ ਰਿਹਾ ਹੈ ਕਿ ਅੱਜ ਉਸਦੀ ਲਾਸ਼ ਸਮੁੰਦਰ ਕੰਢਿਓ ਤੋਂ ਮਿਲੀ ਹੈ। ਵਾਂਸ਼ਿਕਾ ਦੀ ਮੌਤ ਖ਼ਬਰ ਸੁਣ ਕੇ ਉਸਦੇ ਪਰਿਵਾਰ ਵਿੱਚ ਸ਼ੋਗ ਦੀ ਲਹਿਰ ਦੌੜ ਗਈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 22 ਤਰੀਕ ਨੂੰ ਉਸਦੀ ਆਪਣੀ ਧੀ ਨਾਲ ਫੋਨ ਤੇ ਗੱਲ ਹੋਈ ਸੀ ਪਰ ਤਿੰਨ ਦਿਨ ਤੋਂ ਗੱਲ ਨਹੀਂ ਹੋਈ। ਉਨ੍ਹਾਂ ਨੂੰ ਲੱਗਿਆ ਕਿ ਉਹ ਆਪਣੇ ਪੇਪਰ ਦੀ ਤਿਆਰੀ ਵਿਚ ਰੁੱਝੀ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਉਸਦਾ ਕਤਲ ਹੋਇਆ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੈਨੇਡਾ ਪੜ੍ਹਾਈ ਕਰਨ ਗਈ ਕੁੜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਸਮੁੰਦਰ ਕੰਢਿਓ ਮਿਲੀ ਦੇਹ appeared first on Daily Post Punjabi.

ਡੇਰਾਬੱਸੀ ’ਚ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਲਾਪਤਾ, ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ
ਬਰਵਾਲਾ ਸੜਕ ‘ਤੇ ਪੈਂਦੇ ਭਗਤ ਸਿੰਘ ਨਗਰ ਵਿਖੇ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਵੱਧ ਸਮੇਂ ਲਾਪਤਾ ਹਨ। ਲਾਪਤਾ ਬੱਚੇ ਪ੍ਰਵਾਸੀ ਪਰਿਵਾਰਾਂ ਦੇ ਹਨ, ਜਿਨ੍ਹਾਂ ‘ਚ ਸਾਰੇ ਲੜਕੇ ਸ਼ਾਮਿਲ ਹਨ। ਲਾਪਤਾ ਬੱਚਿਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਸਾਰੇ ਬੱਚੇ ਇਕੱਠੇ ਹੀ ਨਿਕਲੇ ਹਨ ਅਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ। ਸ਼ਿਕਾਇਤ ਮਿਲਣ ‘ਤੇ ਪੁਲਿਸ ਵਲੋਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਐਤਵਾਰ ਤੜਕੇ ਕਰੀਬ 5 ਵਜੇ ਬੱਚੇ ਘਰ ਤੋਂ ਪਾਰਕ ‘ਚ ਖੇਡਣ ਲਈ ਗਏ ਸਨ, ਜੋ ਕਿ ਵਾਪਸ ਨਹੀਂ ਪਰਤੇ। ਦੁਪਹਿਰ 12 ਵਜੇ ਭਗਤ ਸਿੰਘ ਨਗਰ ਵਿਖੇ ਵੱਖ-ਵੱਖ ਗਲੀਆਂ ‘ਚ ਰਹਿੰਦੇ 5 ਹੋਰ ਬੱਚੇ ਘਰ ਤੋਂ ਖੇਡਣ ਲਈ ਗਏ ਅਤੇ ਉਹ ਵੀ ਵਾਪਸ ਨਹੀਂ ਆਏ। ਐਤਵਾਰ ਦੀ ਛੁੱਟੀ ਹੋਣ ਕਰਕੇ ਬੱਚੇ ਪਹਿਲਾਂ ਵੀ ਖੇਡਦੇ ਰਹਿੰਦੇ ਸਨ, ਜਿਸ ਕਰਕੇ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਚੱਲ ਸਕਿਆ।

ਮਾਪਿਆਂ ਵਲੋਂ ਜਦੋਂ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚਿਆਂ ਦੇ ਇਕ ਸਾਥੀ ਤੋਂ ਪਤਾ ਚੱਲਿਆ ਕਿ ਬੱਚੇ ਮੁੰਬਈ ਜਾਣ ਦੀ ਗੱਲ ਕਰ ਰਹੇ ਸਨ। 15 ਸਾਲਾਂ ਦੀਪ ਜੋ ਕਿ ਸਵੇਰੇ ਸੂਰਜ ਅਤੇ ਅਨਿਲ ਸਮੇਤ ਪੁਲਿਸ ਥਾਣੇ ਦੇ ਸਾਹਮਣੇ ਪੈਂਦੇ ਪਾਰਕ ਵਿਚ ਗਿਆ ਸੀ, ਨੇ ਦੱਸਿਆ ਕਿ ਉਕਤ ਦੋਵੇਂ ਬੱਚੇ ਘਰ ਤੋਂ ਭੱਜਣ ਦੀ ਗੱਲ ਰਹੇ ਸਨ ਅਤੇ ਉਸ ਨੂੰ ਵੀ ਨਾਲ ਚੱਲਣ ਲਈ ਆਖ ਰਹੇ ਹਨ, ਪਰ ਉਹ ਡਰ ਗਿਆ ਅਤੇ 2 ਘੰਟਿਆਂ ਬਾਅਦ ਪਾਰਕ ਤੋਂ ਘਰ ਵਾਪਸ ਪਰਤ ਆਇਆ।

ਇਹ ਵੀ ਪੜ੍ਹੋ : ਜਲੰਧਰ ‘ਚ ਭਲਕੇ ਹੋਣਗੀਆਂ ਜ਼ਿਮਨੀ ਚੋਣਾਂ, 181 ਪੋਲਿੰਗ ਸਟੇਸ਼ਨਾਂ ‘ਤੇ ਹੋਵੇਗੀ ਵੋਟਿੰਗ, ਹਲਕੇ ‘ਚ ਸਰਕਾਰੀ ਛੁੱਟੀ ਦਾ ਐਲਾਨ

ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਪਤਾ 7 ਬਚਿਆਂ ’ਚੋਂ ਦੋ ਕੋਲ ਮੋਬਾਇਲ ਫੋਨ ਹਨ , ਪਰ ਉਨ੍ਹਾਂ ’ਚ ਸਿਮ ਨਹੀਂ ਹੈ। ਉਹ ਦੋਵੇਂ ਮੋਬਾਇਲ ’ਚ ਆਪਣੀ ਇੰਸਾਟਾਗ੍ਰਾਮ ਐਪ ਤੇ ਆਈਡੀ ਚਲਾਉਣ ਦੇ ਨਾਲ ਹੀ ਗੇਮਾਂ ਖੇਡਦੇ ਸਨ। ਉਨ੍ਹਾਂ ਦੇ ਇਕ ਸਾਥੀ ਨੇ ਦੱਸਿਆ ਕਿ ਲਾਪਤਾ ਹੋਣ ਮਗਰੋਂ ਇਕ ਬੱਚੇ ਨੇ ਉਸ ਨੂੰ ਆਪਣੀ ਇੰਸਟਾਗ੍ਰਾਮ ਆਈਡੀ ਤੋਂ ਅਨਫੋਲੋ ਕਰ ਦਿੱਤਾ ਹੈ। ਬੱਚੇ ਗੇਮ ਖੇਡ ਰਹੇ ਹਨ ਅਤੇ ਉਹ ਆਨਲਾਈਨ ਵੀ ਹਨ। ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਇਕੱਠੇ ਸਕੂਲ ਜਾਂਦੇ ਹਨ। ਲਾਪਤਾ ਬੱਚਿਆਂ ’ਚ ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ। ਗਿਆਨ ਚੰਦ ਭਗਤ ਸਿੰਘ ਨਗਰ ਦੀ ਗਲੀ ਨੰ. 4, ਵਲੀ ਨੰ 8 ਦਾ ਗੌਰਵ ਅਜੈ, 13 ਸਾਲਾ ਦਲੀਪ ਅਤੇ ਵਿਸ਼ਨੂੰ ਵੀ ਲਾਪਤਾ ਬੱਚਿਆਂ ’ਚ ਸ਼ਾਮਿਲ ਹਨ।

ਡੇਰਾਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਬੱਚਿਆਂ ਦੀ ਭਾਲ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਦੇ ਸ਼ਾਮ ਦੇ 6 ਵਜੇ ਤੱਕ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਿਲੀ । ਉਨ੍ਹਾਂ ਕਿਹਾ ਕਿ ਮੋਬਾਇਲ ਫੋਨ ਦੇ ਸਹਾਰੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਵੱਖ – ਵੱਖ ਥਾਣਿਆਂ ’ਚ ਬੱਚਿਆਂ ਦੀਆਂ ਫੋਟੋਆਂ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਟੀਮ ਰੇਲਵੇ ਸਟੇਸ਼ਨ ਵਿਖੇ ਬੱਚਿਆਂ ਦੀ ਭਾਲ ’ਚ ਜੁਟੀ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਡੇਰਾਬੱਸੀ ’ਚ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਲਾਪਤਾ, ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ appeared first on Daily Post Punjabi.

ਡੇਰਾਬੱਸੀ ‘ਚ ਅ.ਫ਼ੀਮ ਦੀ ਖੇਤੀ ਦਾ ਪਰਦਾਫਾਸ਼ ! ਅ.ਫ਼ੀਮ ਦੇ 450 ਪੌਦੇ, 880 ਡੋ.ਡੇ ਤੇ ਲਾਲ ਫੁੱਲ ਬਰਾਮਦ
ਡੇਰਾਬੱਸੀ ਪੁਲਿਸ ਨੇ ਸਿੰਧ ਘਾਟੀ ਮੈਦਾਨ ਦੇ ਪਿੱਛੇ ਸਥਿਤ ਸੈਣੀ ਫਾਰਮ ਹਾਊਸ ‘ਤੇ ਛਾਪਾ ਮਾਰਿਆ। ਇੱਥੋਂ ਅਫ਼ੀਮ ਦੇ ਸੈਂਕੜੇ ਪੌਦੇ, ਡੋਡੇ ਅਤੇ ਲਾਲ ਫੁੱਲ ਬਰਾਮਦ ਕੀਤੇ ਗਏ। ਡੇਰਾਬੱਸੀ ਦੇ ASP ਵੈਭਵ ਚੌਧਰੀ ਦੀ ਅਗਵਾਈ ਹੇਠ 880 ਡੋਡਾ, ਲਾਲ ਫੁੱਲ ਸਮੇਤ ਅਫ਼ੀਮ ਦੇ ਪੌਦਿਆਂ ਦੀ ਗਿਣਤੀ 450 ਦੇ ਕਰੀਬ ਦੱਸੀ ਜਾਂਦੀ ਹੈ। ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ NDPS ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ ASP ਵੈਭਵ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ‘ਤੇ ਡੇਰਾਬੱਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਸਮੇਤ ਇਕ ਦਰਜਨ ਪੁਲਿਸ ਮੁਲਾਜ਼ਮਾਂ ਦੇ ਨਾਲ ਬਾਅਦ ਦੁਪਹਿਰ ਮੌਕੇ ‘ਤੇ ਛਾਪੇਮਾਰੀ ਕੀਤੀ। ਡੇਰਾਬੱਸੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਸੈਣੀ ਪੁੱਤਰ ਸਰਬਣ ਸੈਣੀ ਦੇ ਖੇਤਾਂ ਦੇ ਨਾਲ ਲੱਗੀਆਂ ਅਫੀਮ ਦੀਆਂ ਝਾੜੀਆਂ ਦੇਖੀਆਂ ਗਈਆਂ। ਪਲਿਸ ਨੇ ਇਨ੍ਹਾਂ ਪੌਦਿਆਂ ਨੂੰ ਪੁੱਟ ਦਿੱਤਾ ਅਤੇ ਕਲੀਆਂ ਅਤੇ ਫੁੱਲਾਂ ਸਮੇਤ ਪੌਦਿਆਂ ਦੀ ਗਿਣਤੀ ਕੀਤੀ।

ਇਹ ਵੀ ਪੜ੍ਹੋ : ਮੋਗਾ ‘ਚ ਦਰਦਨਾਲ ਸੜਕ ਹਾ.ਦਸਾ, ਟਰੱਕ ਤੇ ਐਕਟਿਵਾ ਦੀ ਹੋਈ ਟੱ.ਕਰ, ਹਾ.ਦਸੇ ‘ਚ ਇੱਕ ਨੌਜਵਾਨ ਦੀ ਮੌ.ਤ

ਉਨ੍ਹਾਂ ਦੱਸਿਆ ਕਿ ਗਿਣਤੀ ਕਰਨ ਉਪਰੰਤ ਬਰਾਮਦ ਕੀਤੇ ਪੌਦਿਆਂ ਦੀ ਕੁੱਲ ਗਿਣਤੀ ਅੱਠ ਸੌ ਦੇ ਕਰੀਬ ਬਣਦੀ ਹੈ। ਖੇਤ ਮਾਲਕ ਹਰਵਿੰਦਰ ਸਿੰਘ ਨੇ ਇਸ ਸਾਲ ਹੀ ਅਫ਼ੀਮ ਦੀ ਖੇਤੀ ਸ਼ੁਰੂ ਕੀਤੀ ਸੀ। ਵੈਭਵ ਚੌਧਰੀ ਅਨੁਸਾਰ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਅਫ਼ੀਮ ਦੇ ਬੂਟੇ ਜ਼ਬਤ ਕਰ ਲਏ ਗਏ ਹਨ ਅਤੇ ਕਿਸਾਨ ਹਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਖਿਲਾਫ ਚਾਰ ਸਾਲ ਪਹਿਲਾਂ ਕਤਲ ਦਾ ਮਾਮਲਾ ਵੀ ਦਰਜ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਡੇਰਾਬੱਸੀ ‘ਚ ਅ.ਫ਼ੀਮ ਦੀ ਖੇਤੀ ਦਾ ਪਰਦਾਫਾਸ਼ ! ਅ.ਫ਼ੀਮ ਦੇ 450 ਪੌਦੇ, 880 ਡੋ.ਡੇ ਤੇ ਲਾਲ ਫੁੱਲ ਬਰਾਮਦ appeared first on Daily Post Punjabi.

ਡੇਰਾਬੱਸੀ ‘ਚ ਫਲੈਟ ਦੀ ਉਪਰਲੀ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਸ਼ੱਕੀ ਹਾਲਾਤਾਂ ’ਚ ਮੌ.ਤ, ਪੁਲਿਸ ਵੱਲੋਂ ਜਾਂਚ ਜਾਰੀ
ਪੰਜਾਬ ਦੇ ਮੋਹਾਲੀ ਜ਼ਿਲੇ ਦੇ ਡੇਰਾਬੱਸੀ ਸਥਿਤ SBP ਸੋਸਾਇਟੀ ‘ਚ ਟਾਵਰ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮੋਲ ਬਾਂਸਲ (18) ਵਾਸੀ ਗਲੀ ਨੰਬਰ ਪੰਜ, ਗੁਲਾਬਗੜ੍ਹ ਰੋਡ, ਪ੍ਰੀਤ ਨਗਰ ਡੇਰਾਬੱਸੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਚ ਹੰਗਾਮਾ ਕਰ ਦਿੱਤਾ। ਉਨ੍ਹਾਂਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ SBP ਦੇ ਫਲੈਟ ਵਿੱਚ ਬੁਲਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਜਾਣਕਾਰੀ ਅਨੁਸਾਰ ਅਮੋਲ SBP ਸੁਸਾਇਟੀ ਦੀ ਗਿਆਰਵੀਂ ਮੰਜ਼ਿਲ ‘ਤੇ ਰਹਿੰਦੇ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਗਿਆ ਹੋਇਆ ਸੀ। ਉੱਥੇ ਅਮੋਲ ਬਾਂਸਲ ਆਪਣੇ ਦੋਸਤਾਂ ਨਾਲ ਫਲੈਟ ਦੀ ਛੱਤ ‘ਤੇ ਪਾਰਟੀ ਕਰ ਰਿਹਾ ਸੀ, ਇਸ ਦੌਰਾਨ ਅਚਾਨਕ ਉਹ ਬਾਰ੍ਹਵੀਂ ਮੰਜ਼ਿਲ ਦੀ ਛੱਤ ਤੋਂ ਹੇਠਾਂ ਡਿੱਗ ਗਿਆ। ਉਸ ਦੇ ਸਾਥੀ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਧੁੰਦ ਦਾ ਪ੍ਰ.ਕੋਪ ਸ਼ੁਰੂ, ਹਾਈਵੇ ‘ਤੇ ਵਿਜ਼ੀਬਿਲਟੀ ਘਟੀ, ਆਉਣ ਵਾਲੇ ਦਿਨਾਂ ‘ਚ ਪਏਗੀ ਕੜਾਕੇ ਦੀ ਠੰਢ

ਥਾਣਾ ਸਦਰ ਦੇ ਮੁਖੀ ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਅਮੋਲ ਦੀ ਮੌਤ ਅਚਨਚੇਤ ਹਾਦਸਾ ਸੀ ਜਾਂ ਸਾਜ਼ਿਸ਼ ਦੇ ਤਹਿਤ ਕਤਲ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਡੇਰਾਬੱਸੀ ‘ਚ ਫਲੈਟ ਦੀ ਉਪਰਲੀ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਸ਼ੱਕੀ ਹਾਲਾਤਾਂ ’ਚ ਮੌ.ਤ, ਪੁਲਿਸ ਵੱਲੋਂ ਜਾਂਚ ਜਾਰੀ appeared first on Daily Post Punjabi.

ਪੰਜਾਬ : ਪੁਲਿਸ ਥਾਣੇ ‘ਚ ਗ੍ਰਿਫ਼ਤਾਰ ਕੀਤੇ ਦੋਸ਼ੀ ਨੇ ਪਾਇਆ ਭੜਥੂ, ਕੁੱਟ ਦਿੱਤੇ ASI, ਕੀਤੇ ਫੱਟੜ
ਇੱਕ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਵਾਲੇ 35 ਸਾਲਾ ਵਿਅਕਤੀ ਨੇ ਥਾਣੇ ‘ਚ ਭੜਥੂ ਪਾ ਦਿੱਤਾ। ਉਸ ਨੇ ਥਾਣੇ ਵਿੱਚ ਭੰਨ-ਤੋੜ ਕੀਤੀ ਤੇ 2 ਥਾਣੇਦਾਰਾਂ ਨੂੰ ਵੀ ਫੱਟੜ ਕਰ ਦਿੱਤਾ। ਉਹ ਖੁਦ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੋਸ਼ੀ ਨੂੰ ਪੁਲਿਸ ਮੁਲਾਜ਼ਮਾਂ ਸਣੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਾਬੂ ਕੀਤੇ ਦੋਸ਼ੀ ਸੰਦੀਪ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਘੋਲੂ ਮਾਜਰਾ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਵਿਅਕਤੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਏ.ਐਸ.ਆਈ ਅਤੇ ਜਾਂਚ ਅਧਿਕਾਰੀ ਬਰਿੰਦਰ ਸਿੰਘ ਅਤੇ ਏ.ਐਸ.ਆਈ ਸੁਖਦੇਵ ਬਾਜਵਾ ਵੀ ਮੌਜੂਦ ਸਨ, ਉੱਥੇ ਪਹੁੰਚ ਕੇ ਜੇਲ੍ਹਰਾਂ ਨੇ ਉਸ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ।

ਪੁਲਿਸ ਅਧਿਕਾਰੀਆਂ ਮੁਤਾਬਕ ਰਾਤ ਹੋਣ ਕਾਰਨ ਉਹ ਉਸ ਨੂੰ ਮੁਹਾਲੀ ਲਿਜਾਣ ਦੀ ਬਜਾਏ ਡੇਰਾਬੱਸੀ ਲੈ ਆਏ। ਜਦੋਂ ਉਸ ਦੀਆਂ ਥਾਣੇ ਅੰਦਰ ਲਿਜਾ ਕੇ ਹਥਕੜੀਆਂ ਖੋਲ੍ਹੀਆਂ ਗਈਆਂ ਤਾਂ ਉਹ ਬੁਰੀ ਤਰ੍ਹਾਂ ਭੜਕ ਗਿਆ। ਕਾਬੂ ਤੋਂ ਬਾਹਰ ਹੋ ਕੇ ਉਸ ਨੇ ਥਾਣੇ ਅੰਦਰ ਮੌਜੂਦ ਮੈੱਸ ਸਣੇ ਕਮਰਿਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੱਡੀ ਖ਼ਬਰ, ਸ਼੍ਰੋਮਣੀ ਕਮੇਟੀ ਵੱਲੋਂ ਆਪਣਾ Youtube ਚੈਨਲ ਸ਼ੁਰੂ ਕਰਨ ਦੀ ਤਿਆਰੀ

ਜਦੋਂ ਸੁਖਦੇਵ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਸੱਜੀ ਬਾਂਹ ਵੱਢ ਖਾਧੀ। ਬਰਿੰਦਰ ਸਿੰਘ ਵੀ ਕਾਬੂ ਕਰਨ ਲਈ ਆਇਆ ਪਰ ਉਸ ਦੇ ਸਿਰ ’ਤੇ ਸੱਟ ਮਾਰ ਕੇ ਉਸ ਵੀ ਫੱਟੜ ਕਰ ਦਿੱਤਾ। ਹਾਲਾਂਕਿ ਦੋਸ਼ੀ ਖੁਦ ਵੀ ਜ਼ਖਮੀ ਹੋ ਕੇ ਲਹੂਲੁਹਾਨ ਹੋ ਗਿਆ। ਡੇਰਾਬੱਸੀ ਥਾਣਾ ਇੰਚਾਰਜ ਜਸਕਮਲ ਸਿੰਘ ਸੇਖੋਂ ਵੀ ਮੌਕੇ ’ਤੇ ਪਹੁੰਚ ਗਏ ਅਤੇ ਕਿਹਾ ਕਿ ਇਲਾਜ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਮੁਲਜ਼ਮ ਨੂੰ ਜੀਐਮਸੀਐਚ ਸੈਕਟਰ- 32 ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਉਸ ਦੀਆਂ ਦੋਵੇਂ ਬਾਹਾਂ, ਢਿੱਡ ਅਤੇ ਹੋਰ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਸਨ। ਇੱਥੇ ਦੱਸ ਦੇਈਏ ਕਿ ਡੇਢ ਮਹੀਨੇ ਦੇ ਅੰਦਰ ਪੁਲਿਸ ‘ਤੇ ਹਮਲਾ ਕਰਕੇ ਜਵਾਨਾਂ ਨੂੰ ਜ਼ਖਮੀ ਕਰਨ ਦਾ ਇਹ ਤੀਜਾ ਮਾਮਲਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪੰਜਾਬ : ਪੁਲਿਸ ਥਾਣੇ ‘ਚ ਗ੍ਰਿਫ਼ਤਾਰ ਕੀਤੇ ਦੋਸ਼ੀ ਨੇ ਪਾਇਆ ਭੜਥੂ, ਕੁੱਟ ਦਿੱਤੇ ASI, ਕੀਤੇ ਫੱਟੜ appeared first on Daily Post Punjabi.