drone pilots Archives - Daily Post Punjabi

ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਖੇਤਾਂ ‘ਚ ਕਰਨਗੀਆਂ ਯੂਰੀਆ ਦੇ ਛਿੜਕਾਅ
ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀਆਂ ਦੋ ਔਰਤਾਂ ਡਰੋਨ ਪਾਇਲਟ ਦੀ ਸਿਖ਼ਲਾਈ ਲੈ ਕੇ ਖੇਤਾਂ ‘ਚ ਇਸ ਦੇ ਇਸਤਮਾਲ ਲਈ ਤਿਆਰ ਹਨ। ਡਰੋਨ ਰਾਹੀਂ ਨੈਨੋ-ਯੂਰੀਆ ਦੇ ਛਿੜਕਾਅ ਵਿੱਚ ਲੱਗਦੇ ਸਮੇਂ ਨੂੰ ਘਟਾਉਣ ਲਈ ਪੰਜਾਬ ਭਰ ਚੋਂ 20 ਔਰਤਾਂ ਨੂੰ ਸਿਖ਼ਲਾਈ ਦਿੱਤੀ ਗਈ ਹੈ। ਇਫਕੋ ਦੁਆਰਾ ਕੇਂਦਰੀ ਸਪਾਂਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਬਰਨਾਲਾ ਵਾਸੀ ਦੋਨੋਂ ਔਰਤਾਂ ਨੂੰ ਉਨ੍ਹਾਂ ਦੇ ਸਿਖਾਲੀ ਸਰਟੀਫਿਕੇਟ ਵੰਡਣ ਸਮੇਂ ਇਸ ਗੱਲ ਦਾ ਖੁਲਾਸਾ ਕੀਤਾ।

ਬਰਨਾਲਾ ਦੀ DC ਨੇ ਦੱਸਿਆ ਕਿ ਪਿੰਡ ਅਸਪਾਲ ਕਲਾਂ ਵਾਸੀ ਪਰਨੀਤ ਕੌਰ ਅਤੇ ਸੇਖਾ ਵਾਸੀ ਕਿਰਨ ਪਾਲ ਕੌਰ ਨੇ ਇਹ ਸਿਖ਼ਲਾਈ ਲਈ ਹੈ ਅਤੇ ਉਹ ਆਪਣੇ ਨਵੇਂ ਕੰਮ ਲਈ ਹੁਣ ਤਿਆਰ ਹਨ। ਇਹ ਔਰਤਾਂ ਹਰਿਆਣਾ ਦੇ ਮਾਨੇਸਰ ਵਿੱਚ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਵਿੱਚ ਇਫਕੋ ਵੱਲੋਂ ਦਿੱਤੀ ਗਈ 15 ਦਿਨ ਦੀ ਡਰੋਨ ਦੀ ਵਰਤੋਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਬਰਨਾਲਾ ਮੁੜ ਪਰਤੀਆਂ ਹਨ। ਪੂਨਮਦੀਪ ਕੌਰ ਨੂੰ ਪਰਨੀਤ ਅਤੇ ਕਿਰਨ ਪਾਲ ਕੌਰ ਨੇ ਯਕੀਨ ਦਵਾਇਆ ਕਿ ਉਹ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨਗੀਆਂ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਔਰਤਾਂ ਸਵੈ-ਨਿਰਭਰ ਬਣਨ ਲਈ 200 ਤੋਂ 250 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਣੇ ਖੇਤਰਾਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਸਪਰੇਅ ਕਰਨ ਲਈ ਡਰੋਨ ਦੀ ਵਰਤੋਂ ਕਰਨਗੀਆਂ। ਉਨ੍ਹਾਂ ਦੱਸਿਆ ਕਿ ਡਰੋਨ ਖੇਤਾਂ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਲਈ ਹੱਥੀਂ ਮਜ਼ਦੂਰੀ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ। ਕਿਸਾਨਾਂ ਨੂੰ ਛਿੜਕਾਅ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਅਤੇ ਇਸ ਵਿੱਚ ਲਗਭਗ ਪੂਰਾ ਦਿਨ ਲੱਗ ਜਾਂਦਾ ਹੈ। ਪਰ ਡਰੋਨ ਸੱਤ ਮਿੰਟਾਂ ਵਿੱਚ ਇੱਕ ਏਕੜ ਨੂੰ ਕਵਰ ਕਰ ਸਕਦਾ ਹੈ।

ਅਸਪਾਲ ਕਲਾਂ ਵਾਸੀ ਪਰਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ, ਜੋ ਕਿ ਆਪ ਅਗਾਂਹਵਧੂ ਕਿਸਾਨ ਹਨ, ਨੇ ਉਨ੍ਹਾਂ ਨੂੰ ਇਹ ਸਿਖ਼ਲਾਈ ਲੈਣ ਲਈ ਪ੍ਰੇਰਿਆ। ਇਸ ਤੋਂ ਪਹਿਲਾ ਉਹ ਕਿਸਾਨ-ਉਤਪਾਦਕ ਸੰਗਠਨ (FPO) ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਲਾਭਪਾਤਰੀ ਕਿਰਨ ਪਾਲ ਕੌਰ ਵਾਸੀ ਸੇਖਾ ਨੇ ਦੱਸਿਆ ਕਿ ਉਹ ਆਪਣੇ ਤਿੰਨ ਮਹੀਨੇ ਦੇ ਬੇਟੇ ਨੂੰ ਸਿਖਲਾਈ ‘ਤੇ ਨਾਲ ਕੇ ਗਏ ਸੀ ਜਿੱਥੇ ਉਨ੍ਹਾਂ ਨੇ ਡਰੋਨ ਚਲਾਉਣਾ ਸਿਖਿਆ ਅਤੇ ਨਾਲ ਹੀ ਇਸ ਸਬੰਧੀ ਪੇਪਰ ਪਾਸ ਕੀਤਾ।

ਇਹ ਵੀ ਪੜ੍ਹੋ : ਖੰਨਾ NH ‘ਤੇ ਵਾਹਨ ਨੇ ਬਾਈਕ ਸਵਾਰ 3 ਨੌਜਵਾਨਾਂ ਨੂੰ ਮਾਰੀ ਟੱਕਰ, ਤਿੰਨਾਂ ਦੀ ਹਾਲਤ ਗੰਭੀਰ

ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਇਹ ਕੰਮ ਸਿੱਖਿਆ ਅਤੇ ਜਲਦ ਹੀ ਇਸ ਸਬੰਧੀ ਕਾਰੋਬਾਰ ਸ਼ੁਰੂ ਕਰਨਗੇ। ਡਰੋਨ 10 ਲੀਟਰ ਦੇ ਟੈਂਕ ਨਾਲ ਆਉਂਦਾ ਹੈ ਅਤੇ ਯੂਰੀਆ ਅਤੇ ਪਾਣੀ ਦੀ ਘੱਟ ਬਰਬਾਦੀ ਕਰਦਾ ਹੈ। ਦੱਸਣਯੋਗ ਹੈ ਕਿ ਮਹਿਲਾ ਲਾਭਪਾਤਰੀਆਂ ਦੀ ਚੋਣ ਕਰਨ ਲਈ, ਇਫਕੋ ਨੇ ਗ੍ਰਾਂਟ ਥੋਰਨਟਨ ਭਾਰਤ ਨਾਲ ਸੰਪਰਕ ਕੀਤਾ ਸੀ, ਜੋ ਪਹਿਲਾਂ ਹੀ ਲੁਧਿਆਣਾ, ਮੋਗਾ, ਬਰਨਾਲਾ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ 27,000 ਤੋਂ ਵੱਧ ਔਰਤਾਂ ਨਾਲ ਕੰਮ ਕਰ ਰਿਹਾ ਹੈ।

ਗ੍ਰਾਂਟ ਥਾਰਨਟਨ ਭਾਰਤ ਵਿਖੇ ਪਬਲਿਕ ਸੈਕਟਰ ਕੰਸਲਟਿੰਗ ਦੇ ਮੈਨੇਜਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਲਈ ਯੋਗ ਬਣਾਉਣਾ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ‘ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਹੈ।

ਇਹ ਵੀ ਪੜ੍ਹੋ : SYL ਦੇ ਮੁੱਦੇ ‘ਤੇ ਅੱਜ ਹੋਵੇਗੀ ਅਹਿਮ ਮੀਟਿੰਗ, ਪੰਜਾਬ ਤੇ ਹਰਿਆਣਾ ਦੇ CM ਹੋਣਗੇ ਸ਼ਾਮਿਲ

ਇਫਕੋ ਦੇ ਸਟੇਟ ਮਾਰਕੀਟਿੰਗ ਮੈਨੇਜਰ ਐੱਚ.ਐੱਸ.ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਹਿੱਸੇ ਵਜੋਂ ਦੇਸ਼ ਦੀਆਂ 300 ਔਰਤਾਂ ਨੂੰ ਡਰੋਨ ਦੀ ਵਰਤੋਂ ਕਰਨ ਦੀ ਮੁਫ਼ਤ ਸਿਖਲਾਈ ਦਿੱਤੀ ਗਈ ਹੈ। ਸ਼ੁਰੂਆਤ ਕਰਨ ਲਈ, 20 ਔਰਤਾਂ, ਤਰਜੀਹੀ ਤੌਰ ‘ਤੇ 12ਵੀਂ ਜਮਾਤ ਪਾਸ ਅਤੇ ਸਵੈ-ਸਹਾਇਤਾ ਸਮੂਹ ਨਾਲ ਕੰਮ ਕਰਨ ਵਾਲੀਆਂ ਔਰਤਾਂ ਨੂੰ ਚੁਣਿਆ ਗਿਆ ਹੈ।

ਇਫਕੋ ਨੇ ਦੇਸ਼ ਭਰ ਵਿੱਚ ਵਰਤੇ ਜਾਣ ਵਾਲੇ 2,500 ਡਰੋਨਾਂ ਦੇ ਖਰੀਦ ਆਰਡਰ ਦਿੱਤੇ ਹਨ, ਜਿਨ੍ਹਾਂ ਵਿੱਚੋਂ 110 ਡਰੋਨ ਪੰਜਾਬ ਲਈ ਵੱਖਰੇ ਰੱਖੇ ਜਾਣਗੇ। ਇਨ੍ਹਾਂ ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਲਈ ਇਲੈਕਟ੍ਰਿਕ ਵਾਹਨ ਦੇ ਨਾਲ-ਨਾਲ ਡਰੋਨ ਵੀ ਮੁਫਤ ਮੁਹੱਈਆ ਕਰਵਾਏ ਜਾਣਗੇ। ਔਰਤਾਂ ਨੂੰ 200 ਦਿਨਾਂ ਲਈ ਡਰੋਨ ਦੀ ਵਰਤੋਂ ਕਰਨੀ ਚਾਹੀਦੀ ਹੈ। ਡਰੋਨ ਇੱਕ ਦਿਨ ਵਿੱਚ 20 ਏਕੜ ਨੂੰ ਕਵਰ ਕਰ ਸਕਦਾ ਹੈ ਅਤੇ ਕਮਾਇਆ ਪੈਸਾ ਇਨ੍ਹਾਂ ਔਰਤਾਂ ਨੂੰ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਖੇਤਾਂ ‘ਚ ਕਰਨਗੀਆਂ ਯੂਰੀਆ ਦੇ ਛਿੜਕਾਅ appeared first on Daily Post Punjabi.