extra bonus Archives - Daily Post Punjabi

ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ
ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਕੋਚਿੰਗ ਵਿੱਚ ਪਿਛਲੇ ਹੀ ਮਹੀਨੇ ਟੀ-20 ਵਿਸ਼ਵ ਕੱਪ 2024 ਜਿਤਾਉਣ ਵਾਲੇ ਰਾਹੁਲ ਦ੍ਰਵਿੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਵਿਸ਼ਵ ਕੱਪ ਇਤਿਹਾਸਿਕ ਜਿੱਤ ਦੇ ਬਾਅਦ BCCI ਨੇ ਦ੍ਰਵਿੜ ਨੂੰ ਬਤੌਰ ਬੋਨਸ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇੰਨੀ ਹੀ ਰਾਸ਼ੀ ਵਿਸ਼ਵ ਕੱਪ ਚੈਂਪੀਅਨ ਬਾਕੀ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਗਈ ਹੈ। ਪਰ ਹੁਣ ਦ੍ਰਵਿੜ ਨੇ ਦਰਿਆਦਿਲੀ ਦਿਖਾਉਂਦੇ ਹੋਏ ਉਸ ਵਿੱਚੋਂ ਸਿਰਫ਼ 2.5 ਕਰੋੜ ਹੀ ਲਏ ਹਨ ਤੇ ਬਾਕੀ ਰਕਮ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।

Rahul Dravid refused extra bonus

ਦਰਅਸਲ, ਬਾਕੀ ਕੋਚਿੰਗ ਸਟਾਫ਼ ਨੂੰ 2.5-2.5 ਕਰੋੜ ਰੁਪਏ ਹੀ ਦਿੱਤੇ ਗਏ ਸਨ। ਅਜਿਹੇ ਵਿੱਚ 51 ਸਾਲ ਦੇ ਦ੍ਰਵਿੜ ਦਾ ਮੰਨਣਾ ਹੈ ਕਿ ਜਾਂ ਤਾਂ ਸਭ ਨੂੰ ਬਰਾਬਰ ਰਾਸ਼ੀ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਨੂੰ ਵੀ ਉਨੀ ਹੀ ਰਕਮ ਮਨਜ਼ੂਰ ਹੋਵੇਗੀ, ਜਿੰਨੀ ਬਾਕੀਆਂ ਨੂੰ ਮਿਲੀ ਹੈ। ਸੂਤਰਾਂ ਅਨੁਸਾਰ ਸਾਬਕਾ ਭਾਰਤੀ ਕੋਚ ਰਾਹੁਲ ਦ੍ਰਵਿੜ ਨੂੰ ਵੀ ਬਾਕੀ ਸਪੋਰਟ ਸਟਾਫ ਦੇ ਬਰਾਬਰ ਹੀ ਬੋਨਸ ਚਾਹੀਦਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ BCCI ਵੱਲੋਂ ਦਿੱਤੇ ਗਏ ਬੋਨਸ ਵਿੱਚੋਂ 2.5 ਕਰੋੜ ਰੁਪਏ ਕੁਰਬਾਨ ਕਰ ਦਿੱਤੇ ਹਨ। ਬਾਕੀ ਸਟਾਫ ਵਿੱਚ ਬਾਲਿੰਗ ਕੋਚ, ਫ਼ੀਲਡਿੰਗ ਕੋਚ ਤੇ ਬੈਟਿੰਗ ਕੋਚ ਦਾ ਨਾਮ ਸ਼ਾਮਿਲ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ ਨਹੀਂ ਰੋਕੇਗੀ ਪੁਲਿਸ, ਸਰਕਾਰ ਵੱਲੋਂ ਸਖਤ ਹੁਕਮ ਜਾਰੀ

ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ 29 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਗਿਆ ਸੀ। ਇਸ ਖਿਤਾਬੀ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਬਾਅਦ BCCI ਨੇ ਬਤੌਰ ਇਨਾਮ 125 ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਰਿਪੋਰਟਾਂ ਮੁਤਾਬਕ ਇਸ ਇਨਾਮ ਵਿੱਚੋਂ 15 ਖਿਡਾਰੀ ਤੇ ਹੈੱਡ ਕੋਚ ਦ੍ਰਵਿੜ ਨੂੰ 5-5 ਕਰੋੜ ਰੁਪਏ ਮਿਲੇ ਸਨ। ਜਦਕਿ ਬਾਕੀ ਦੇ ਤਿੰਨ ਕੋਚਾਂ ਨੂੰ 2.5-2.5 ਕਰੋੜ ਰੁਪਏ ਦਿੱਤੇ ਗਏ ਹਨ। 4 ਰਿਜ਼ਰਵ ਖਿਡਾਰੀਆਂ ਨੂੰ ਵੀ ਸਿਲੈਕਟਰਾਂ ਦੇ ਨਾਲ 1 ਕਰੋੜ ਰੁਪਏ ਮਿਲੇ ਹਨ। ਬੈਕਰੂਮ ਕੋਚਿੰਗ ਸਟਾਫ ਯਾਨੀ ਕਿ 3 ਫਿਜ਼ਿਓਥੈਰੇਪਿਸਟ, 3 ਥ੍ਰੋਅਡਾਊਨ ਸਪੈਸ਼ਲਿਸਟ, 2 ਮਸਾਜ ਕਰਨ ਵਾਲੇ ਤੇ ਸਟ੍ਰੇਨਥ ਕੰਡੀਸ਼ਨਿੰਗ ਕੋਚ ਨੂੰ 2 ਕਰੋੜ ਦਿੱਤੇ ਗਏ ਹਨ।

Rahul Dravid refused extra bonus

ਗੌਰਤਲਬ ਹੈ ਕਿ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਬਾਅਦ ਖਤਮ ਹੋ ਗਿਆ ਹੈ। ਦ੍ਰਵਿੜ ਨੇ ਟੀ-20 ਵਿਸ਼ਵ ਕੱਪ 2021 ਦੇ ਬਾਅਦ ਹੈੱਡ ਕੋਚ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਵਨਡੇ ਵਿਸ਼ਵ ਕੱਪ 2023 ਤੱਕ ਹੀ ਸੀ, ਪਰ BCCI ਨੇ ਇਸਨੂੰ ਵਧਾ ਦਿੱਤਾ ਸੀ। ਹੁਣ ਉਨ੍ਹਾਂ ਦੀ ਜਗ੍ਹਾ ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਨੇ ਲੈ ਲਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ appeared first on Daily Post Punjabi.