fifa world cup Archives - Daily Post Punjabi

FIFA World Cup 2026 ਨਹੀਂ ਖੇਡਣਗੇ ਮੈਸੀ, ਕਿਹਾ- ‘ਮੈਂ ਅਗਲੇ ਵਿਸ਼ਵ ਕੱਪ ‘ਚ ਨਹੀਂ ਜਾਵਾਂਗਾ, 2022 ਮੇਰਾ…’
ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ 2026 ਵਿਸ਼ਵ ਕੱਪ ਵਿੱਚ ਨਹੀਂ ਖੇਡਣਗੇ। ਮੈਸੀ ਇਨ੍ਹੀ ਦਿਨੀ ਅੰਤਰਰਾਸ਼ਟਰੀ ਫ੍ਰੈਂਡਲੀ ਮੈਚ ਦੇ ਲਈ ਚੀਨ ਪਹੁੰਚੇ ਹਨ। ਇਸ ਦੌਰਾਨ ਮੈਸੀ ਤੋਂ ਪੱਤਰਕਾਰਾਂ ਨੇ ਗੱਲਬਾਤ ਦੌਰਾਨ ਪੁੱਛਿਆ ਕਿ ਕੀ ਉਹ 2026 ਵਿਸ਼ਵ ਕੱਪ ਵਿੱਚ ਖੇਡਣਗੇ, ਇਸ ਸਵਾਲ ਦੇ ਜਵਾਬ ਵਿੱਚ ਮੈਸੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ। ਇਹ ਮੇਰਾ ਆਖਰੀ ਵਿਸ਼ਵ ਕੱਪ ਸੀ। ਮੈਂ ਅਗਲੇ ਵਿਸ਼ਵ ਕੱਪ ਵਿੱਚ ਨਹੀਂ ਜਾਵਾਂਗਾ। ਮੈਸੀ ਨੇਂ ਕਿਹਾ ਕਿ ਵਿਸ਼ਵ ਕੱਪ ਹਾਸਿਲ ਕਰਨ ਦੇ ਬਾਅਦ ਜਿਸਦੀ ਕਮੀ ਮੈਨੂੰ ਲੱਗ ਰਹੀ ਸੀ, ਮੈਂ ਆਪਣੇ ਕਰੀਅਰ ਨੂੰ ਲੈ ਕੇ ਹੁਣ ਸੰਤੁਸ਼ਟ ਹਾਂ। ਮੈਂ ਅਗਲਾ ਵਿਸ਼ਵ ਕੱਪ ਦੇਖਣ ਦੇ ਲਈ ਉੱਥੇ ਰਹਿਣਾ ਚਾਹੁੰਦਾ ਹਾਂ, ਪਰ ਮੈਂ ਇਸ ਵਿੱਚ ਹਿੱਸਾ ਨਹੀਂ ਲਵਾਂਗਾ।

Lionel Messi confirms

ਸਾਲ 2022 ਵਿੱਚ ਖੇਡਿਆ ਗਿਆ ਵਿਸ਼ਵ ਕੱਪ ਮੈਸੀ ਦੇ ਕਰੀਅਰ ਦਾ ਪੰਜਵਾਂ ਵਿਸ਼ਵ ਕੱਪ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2006, 2010, 2014 ਤੇ 2018 ਵਿਸ਼ਵ ਕੱਪ ਵਿੱਚ ਵੀ ਹਿੱਸਾ ਲਿਆ ਸੀ। 35 ਸਾਲ ਦੇ ਮੈਸੀ ਨੇ ਪੰਜ ਵਿਸ਼ਵ ਕੱਪ ਵਿੱਚ 26 ਮੁਕਾਬਲੇ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਮ 13 ਗੋਲ ਹਨ। ਦੱਸ ਦੇਈਏ ਕਿ ਮੈਸੀ ਨੇ ਆਪਣੇ ਕਰੀਅਰ ਵਿੱਚ 174 ਅੰਤਰਰਾਸ਼ਟਰੀ ਮੈਚਾਂ ਵਿੱਚ 102 ਗੋਲ ਕੀਤੇ ਹਨ ਤੇ ਉਹ ਅਰਜਨਟੀਨਾ ਦੇ ਲਈ ਹੁਣ ਤੱਕ ਦੇ ਸਾਨ੍ਹ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਮੈਸੀ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਵੀ ਤੀਜੇ ਸਥਾਨ ‘ਤੇ ਹਨ।

ਇਹ ਵੀ ਪੜ੍ਹੋ: ਡਾਕਟਰਾਂ ਨੇ ਦੁਨੀਆ ਦਾ ਸਭ ਤੋਂ ਵੱਡਾ ਤੇ ਭਾਰੀ ਕਿਡਨੀ ਸਟੋਨ ਕੱਢਿਆ, ਬਣਾਇਆ ਗਿਨੀਜ਼ ਰਿਕਾਰਡ

ਗੌਰਤਲਬ ਹੈ ਕਿ ਮੈਸੀ ਬੀਜਿੰਗ ਦੇ ਵਰਕਰਸ ਸਟੇਡੀਅਮ ਵਿੱਚ ਆਸਟ੍ਰੇਲੀਆ ਤੇ ਅਰਜਨਟੀਨਾ ਦੇ ਵਿਚਾਲੇ ਹੋਣ ਵਾਲੇ ਅੰਤਰਰਾਸ਼ਟਰੀ ਫ੍ਰੈਂਡਲੀ ਫੁੱਟਬਾਲ ਮੈਚ ਦੇ ਲਈ ਚੀਨ ਪਹੁੰਚੇ ਹਨ। ਅਰਜਨਟੀਨਾ ਤੇ ਆਸਟ੍ਰੇਲੀਆ 15 ਜੂਨ 2023 ਨੂੰ ਵਰਕਰਸ ਵਿੱਚ ਆਹਮੋ-ਸਾਹਮਣੇ ਹੋਣਗੇ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post FIFA World Cup 2026 ਨਹੀਂ ਖੇਡਣਗੇ ਮੈਸੀ, ਕਿਹਾ- ‘ਮੈਂ ਅਗਲੇ ਵਿਸ਼ਵ ਕੱਪ ‘ਚ ਨਹੀਂ ਜਾਵਾਂਗਾ, 2022 ਮੇਰਾ…’ appeared first on Daily Post Punjabi.

ਵਿਸ਼ਵ ਕੱਪ ਫਾਈਨਲ ‘ਚ ਅੱਜ ਅਰਜਨਟੀਨਾ ਤੇ ਫਰਾਂਸ ਹੋਣਗੇ ਆਹਮੋ-ਸਾਹਮਣੇ, ਗੋਲਡਨ ਬੂਟ ਲਈ ਮੇਸੀ-ਐਮਬਾਪੇ ‘ਚ ਜੰਗ
ਫੀਫਾ ਵਿਸ਼ਵ ਕੱਪ ਆਪਣੇ ਅੰਤ ‘ਤੇ ਪਹੁੰਚਣ ਵਾਲਾ ਹੈ । ਅੱਜ ਫਾਈਨਲ ਵਿੱਚ ਡਿਫੈਂਨਡਿੰਗ ਚੈਂਪੀਅਨਸ ਫਰਾਂਸ ਦਾ ਸਾਹਮਣਾ ਦੋ ਵਾਰ ਦੀ ਜੇਤੂ ਅਰਜਨਟੀਨਾ ਨਾਲ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਹੋਵੇਗਾ। ਫਰਾਂਸ ਨੂੰ ਜਿੱਤਣ ਦੀ ਜ਼ਿੰਮੇਵਾਰੀ ਸਟਾਰ ਸਟ੍ਰਾਈਕਰ ਕੀਲੀਅਨ ਐਮਬਾਪੇ ਅਤੇ ਓਲੀਵੀਅਰ ਜਿਰੂਡ ਵਰਗੇ ਖਿਡਾਰੀਆਂ ਦੇ ਮੋਢਿਆਂ ‘ਤੇ ਹੋਵੇਗੀ। ਇਸ ਦੇ ਨਾਲ ਹੀ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਫਾਈਨਲ ਮੈਚ ਜਿੱਤ ਕੇ ਖਿਤਾਬੀ ਜਿੱਤ ਦੇ ਨਾਲ ਵਿਸ਼ਵ ਕੱਪ ਨੂੰ ਅਲਵਿਦਾ ਕਹਿ ਦੇਣਗੇ ।

FIFA World Cup 2022 final

ਅਰਜਨਟੀਨਾ ਤੇ ਫਰਾਂਸ ਐਤਵਾਰ ਨੂੰ ਫਾਈਨਲ ਮੁਕਾਬਲੇ ਨੂੰ ਸ਼ਾਨਦਾਰ ਬਣਾਉਣ ਦੇ ਲਈ ਇੱਕ-ਦੂਜੇ ਨਾਲ ਭਿੜਨਗੇ । ਇਹ ਫਾਈਨਲ ਕਈ ਤਰੀਕਿਆਂ ਨਾਲ ਭਾਵੁਕ ਹੋਵੇਗਾ ਕਿਉਂਕਿ ਇਹ ਮੇਸੀ ਦਾ ਆਖਰੀ ਵਿਸ਼ਵ ਕੱਪ ਮੈਚ ਹੋਵੇਗਾ। ਮੇਸੀ ਨੇ ਕਈ ਸਾਲਾਂ ਤੋਂ ਵਿਸ਼ਵ ਕੱਪ ਟਰਾਫੀ ਜਿੱਤਣ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ ਅਤੇ ਇਸ ਵਾਰ ਉਸ ਕੋਲ ਇਹ ਟਰਾਫੀ ਹਾਸਿਲ ਕਰਨ ਦਾ ਆਖਰੀ ਮੌਕਾ ਹੈ । ਖ਼ਿਤਾਬੀ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’

ਮੇਸੀ ਦੇ ਸਾਹਮਣੇ ਮੌਜੂਦਾ ਚੈਂਪੀਅਨ ਅਤੇ ਮਜ਼ਬੂਤ ​​ਟੀਮ ਫਰਾਂਸ ਹੈ, ਜਿਸ ਨੂੰ ਹਰਾਉਣਾ ਉਸ ਲਈ ਆਸਾਨ ਨਹੀਂ ਹੋਵੇਗਾ । ਫਰਾਂਸ ਲਗਾਤਾਰ ਦੂਸਰਾ ਵਿਸ਼ਵ ਕੱਪ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਤਾਂ ਅਰਜਨਟੀਨਾ ਦੀ ਟੀਮ ਵੀ ਕੋਈ ਕਸਰ ਬਾਕੀ ਨਹੀਂ ਛੱਡਣ ਵਾਲੀ ਹੈ। ਦੋਵੇਂ ਟੀਮਾਂ ਦੋ-ਦੋ ਵਾਰ ਇਹ ਟਰਾਫੀ ਜਿੱਤ ਚੁੱਕੀਆਂ ਹਨ । ਅਰਜਨਟੀਨਾ ਨੇ 1978 ਅਤੇ 1986 ਵਿੱਚ ਖਿਤਾਬ ਜਿੱਤਿਆ ਸੀ ਜਦਕਿ ਫਰਾਂਸ ਨੇ 1998 ਅਤੇ 2018 ਵਿੱਚ ਇਹ ਖਿਤਾਬ ਜਿੱਤਿਆ ਸੀ। ਅਰਜਨਟੀਨਾ ਕੋਲ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੀ ਟਰਾਫੀ ਜਿੱਤਣ ਦਾ ਮੌਕਾ ਹੈ। ਇਸ ਦੇ ਨਾਲ ਹੀ ਫਰਾਂਸ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਤੋਂ ਇਕ ਕਦਮ ਦੂਰ ਹੈ।

FIFA World Cup 2022 final

ਦੋਵੇਂ ਟੀਮਾਂ ਦੇ ਕੋਚ ਮੇਸੀ ਅਤੇ ਐਮਬਾਪੇ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਹ ਗੋਲ ਨਾ ਕਰ ਸਕਣ । ਦੂਜੇ ਖਿਡਾਰੀਆਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ ਅਤੇ ਉਨ੍ਹਾਂ ਨੂੰ ਗੋਲ ਕਰਨ ਦਾ ਮੌਕਾ ਮਿਲ ਸਕਦਾ ਹੈ । ਮੇਸੀ ਇਸ ਤੋਂ ਪਹਿਲਾਂ ਵੀ ਫਾਈਨਲ ਖੇਡ ਚੁੱਕੇ ਹਨ, ਪਰ ਉਸ ਦੀ ਟੀਮ 2014 ਵਿੱਚ ਜਰਮਨੀ ਤੋਂ ਹਾਰ ਗਈ ਸੀ । ਐਮਬਾਪੇ ਦੇ ਰਹਿੰਦਿਆਂ ਹੋਇਆਂ ਫਰਾਂਸ ਨੇ 2018 ਵਿੱਚ ਕ੍ਰੋਏਸ਼ੀਆ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵਿਸ਼ਵ ਕੱਪ ਫਾਈਨਲ ‘ਚ ਅੱਜ ਅਰਜਨਟੀਨਾ ਤੇ ਫਰਾਂਸ ਹੋਣਗੇ ਆਹਮੋ-ਸਾਹਮਣੇ, ਗੋਲਡਨ ਬੂਟ ਲਈ ਮੇਸੀ-ਐਮਬਾਪੇ ‘ਚ ਜੰਗ appeared first on Daily Post Punjabi.

ਵੱਡਾ ਉਲਟਫੇਰ: ਚਾਰ ਵਾਰ ਦੀ ਚੈਂਪੀਅਨ ਜਰਮਨੀ ਵਿਸ਼ਵ ਕੱਪ ਤੋਂ ਬਾਹਰ, ਕੋਸਟਾ ਰੀਕਾ ਨੂੰ 4-2 ਨਾਲ ਦਿੱਤੀ ਮਾਤ
ਚਾਰ ਵਾਰ ਦਾ ਚੈਂਪੀਅਨ ਜਰਮਨੀ ਫੀਫਾ ਵਿਸ਼ਵ ਕੱਪ 2022 ਤੋਂ ਬਾਹਰ ਹੋ ਗਿਆ ਹੈ । ਜਰਮਨੀ ਨੇ ਵੀਰਵਾਰ ਨੂੰ ਦੇਰ ਰਾਤ ਖੇਡੇ ਗਏ ਗਰੁੱਪ-ਈ ਦੇ ਆਪਣੇ ਆਖਰੀ ਮੈਚ ਵਿੱਚ ਜਰਮਨੀ ਨੇ ਕੋਸਟਾ ਰੀਕਾ ਨੂੰ 4-2 ਨਾਲ ਮਾਤ ਦਿੱਤੀ, ਪਰ ਗੋਲ ਅੰਤਰ ਦੇ ਆਧਾਰ ‘ਤੇ ਉਹ ਸਪੇਨ ਦੀ ਟੀਮ ਤੋਂ ਪਿੱਛੇ ਰਹਿ ਗਈ। ਸਪੇਨ-ਜਰਮਨੀ ਦੇ ਬਰਾਬਰ 4 ਅੰਕ ਸਨ । ਜੇਕਰ ਦੇਖਿਆ ਜਾਵੇ ਤਾਂ ਤਿੰਨ ਮੈਚਾਂ ਵਿੱਚ ਸਪੇਨ ਨੇ 9 ਗੋਲ ਕੀਤੇ ਜਦਕਿ ਉਸ ਦੇ ਖਿਲਾਫ਼ ਸਿਰਫ 3 ਗੋਲ ਹੋਏ।

FIFA World Cup 2022

ਉੱਥੇ ਹੀ ਦੂਜੇ ਪਾਸੇ ਜਰਮਨੀ ਨੇ 6 ਗੋਲ ਕੀਤੇ ਅਤੇ 5 ਗੋਲ ਖਾਧੇ । ਅਜਿਹੇ ਵਿੱਚ ਸਪੇਨ ਦਾ ਗੋਲ ਫਰਕ ਕਾਫੀ ਬਿਹਤਰ ਸੀ । ਗਰੁੱਪ-ਈ ਤੋਂ ਜਾਪਾਨ ਅਤੇ ਸਪੇਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ । ਜੇਕਰ ਦੇਖਿਆ ਜਾਵੇ ਤਾਂ ਜਰਮਨੀ ਲਗਾਤਾਰ ਦੂਜੀ ਵਾਰ ਗਰੁੱਪ-ਸਟੇਜ ਤੋਂ ਬਾਹਰ ਹੋਇਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ

ਜਰਮਨੀ ਦੇ ਅਗਲੇ ਦੌਰ ਵਿੱਚ ਪਹੁੰਚਣ ਲਈ ਕੋਸਟਾ ਰੀਕਾ ਖਿਲਾਫ ਜਿੱਤ ਦੇ ਨਾਲ ਹੀ ਸਪੇਨ-ਜਾਪਾਨ ਮੈਚ ਦੇ ਨਤੀਜੇ ‘ਤੇ ਟਿਕ ਗਈਆਂ ਸਨ । ਜੇਕਰ ਸਪੈਨਿਸ਼ ਟੀਮ ਜਾਪਾਨ ਨੂੰ ਹਰਾ ਦਿੰਦੀ ਤਾਂ ਜਰਮਨੀ ਅਗਲੇ ਦੌਰ ਵਿੱਚ ਪਹੁੰਚ ਜਾਂਦੀ, ਪਰ ਜਾਪਾਨੀ ਟੀਮ ਨੇ ਉਲਟਫੇਰ ਕਰਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਅਗਲੇ ਦੌਰ ‘ਚ ਜਗ੍ਹਾ ਬਣਾ ਲਈ । ਜਾਪਾਨ ਨੇ ਛੇ ਅੰਕਾਂ ਨਾਲ ਗਰੁੱਪ ਵਿੱਚ ਚੋਟੀ ਦਾ ਸਥਾਨ ਵੀ ਹਾਸਿਲ ਕੀਤਾ ।

FIFA World Cup 2022

ਦੱਸ ਦੇਈਏ ਕਿ ਜਰਮਨੀ ਨੇ 10ਵੇਂ ਮਿੰਟ ਵਿੱਚ ਹੀ ਸਰਜ ਗਨੇਬਰੀ ਦੇ ਹੈਡਰ ਨਾਲ ਲੀਡ ਲੈ ਲਈ ਸੀ । ਹਾਲਾਂਕਿ ਇਸ ਤੋਂ ਬਾਅਦ ਜਰਮਨੀ ਦੀ ਟੀਮ ਪਹਿਲੇ ਹਾਫ ਵਿੱਚ ਕੋਈ ਗੋਲ ਨਹੀਂ ਕਰ ਸਕੀ ਅਤੇ ਸਕੋਰ 1-0 ਨਾਲ ਉਸਦੇ ਪੱਖ ਵਿੱਚ ਸੀ । ਦੂਜੇ ਹਾਫ ਵਿੱਚ ਕੋਸਟਾ ਰੀਕਾ ਨੇ ਸਕੋਰ ਬਰਾਬਰ ਕਰ ਦਿੱਤਾ। 70ਵੇਂ ਮਿੰਟ ਵਿੱਚ ਜਰਮਨ ਗੋਲਕੀਪਰ ਮੈਨੁਅਲ ਨੇਊਰ ਦੇ ਆਤਮਘਾਤੀ ਗੋਲ ਨਾਲ ਕੋਸਟਾ ਰੀਕਾ 2-1 ਨਾਲ ਅੱਗੇ ਹੋ ਗਿਆ ਸੀ । 2-1 ਨਾਲ ਪਿਛੜਨ ਤੋਂ ਬਾਅਦ ਵੀ ਜਰਮਨੀ ਦੇ ਹੌਸਲੇ ਢੇਰੀ ਨਹੀਂ ਹੋਏ । ਕਾਈ ਹੈਵਰਟਜ਼ ਨੇ 73ਵੇਂ ਅਤੇ 85ਵੇਂ ਮਿੰਟ ਵਿੱਚ ਦੋ ਗੋਲ ਕਰਕੇ ਜਰਮਨੀ ਨੂੰ 3-2 ਨਾਲ ਅੱਗੇ ਕਰ ਦਿੱਤਾ । ਬਾਅਦ ਵਿੱਚ ਨਿਕਲਾਸ ਫੁਲਕਰਗ ਵੀ ਗੋਲ ਕਰਨ ਵਿੱਚ ਕਾਮਯਾਬ ਰਹੇ ਜਿਸ ਨਾਲ ਸਕੋਰ 4-2 ਹੋ ਗਿਆ । ਹਾਲਾਂਕਿ ਇਹ ਜਿੱਤ ਵੀ ਜਰਮਨੀ ਲਈ ਕਾਫੀ ਨਹੀਂ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵੱਡਾ ਉਲਟਫੇਰ: ਚਾਰ ਵਾਰ ਦੀ ਚੈਂਪੀਅਨ ਜਰਮਨੀ ਵਿਸ਼ਵ ਕੱਪ ਤੋਂ ਬਾਹਰ, ਕੋਸਟਾ ਰੀਕਾ ਨੂੰ 4-2 ਨਾਲ ਦਿੱਤੀ ਮਾਤ appeared first on Daily Post Punjabi.