Frenchman became Gursikh Archives - Daily Post Punjabi

ਦੋ ਦਹਾਕਿਆਂ ਤੋਂ ਗੁਰਸਿੱਖ ਬਣ ਕੇ ਜੈਵਿਕ ਖੇਤੀ ਕਰ ਰਿਹਾ ਫ਼ਰਾਂਸੀਸੀ, ਕਿਹਾ- ਮੈਨੂੰ ਪੰਜਾਬ ‘ਚ ਹੀ ਮਿਲਦਾ ਹੈ ਆਨੰਦ”
ਭਾਵੇਂ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ‘ਚ ਜਾ ਰਹੇ ਹਨ ਅਤੇ ਖੇਤੀ ਨੂੰ ਘਾਟੇ ਦਾ ਸੌਦਾ ਕਿਹਾ ਜਾ ਰਿਹਾ ਹੈ, ਪਰ ਇੱਕ ਫ਼ਰਾਂਸੀਸੀ ਦੋ ਦਹਾਕਿਆਂ ਤੋਂ ਨੂਰਪੁਰ ਬੇਦੀ ਇਲਾਕੇ ’ਚ ਰਹਿ ਰਿਹਾ ਹੈ। ਇਨ੍ਹਾਂ ਹੀ ਨਹੀਂ ਉਹ ਇੱਥੇ ਜੈਵਿਕ ਖੇਤੀ ਵੀ ਕਰ ਰਿਹਾ ਹੈ। ਜੋ ਕਿ ਨੌਜਵਾਨਾਂ ਅਤੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਫ਼ਰਾਂਸੀਸੀ ਦਾ ਨਾਮ ਦਰਸ਼ਨ ਸਿੰਘ ਰੁਡੇਲ ਹੈ। ਉਹ ਆਪਣੇ ਭਾਰਤ ਦੌਰੇ ਦੌਰਾਨ ਪੰਜਾਬ ‘ਚ ਵੱਸ ਗਏ ਸਨ।

Frenchman who has been doing

ਦਰਸ਼ਨ ਸਿੰਘ ਦਾ ਪੁਰਾਣਾ ਨਾਮ ਮਿਸ਼ੇਲ ਮਾਈਕਲ ਜੀਨ ਲੁਈਸ ਰੁਡੇਲ਼ ਹੈ। ਉਨ੍ਹਾਂ ਦਾ ਜਨਮ ਦੱਖਣੀ ਫਰਾਂਸ ’ਚ 5 ਅਕਤੂਬਰ 1957 ਵਿੱਚ ਈਸਾਈ ਪਰਿਵਾਰ ਵਿੱਚ ਹੋਇਆ ਸੀ। ਦਰਸ਼ਨ ਸਿੰਘ ਰੁਡੇਲ ਨੇ ਆਪਣੇ ਭਾਰਤ ਦੌਰੇ ਦੌਰਾਨ ਸਿੱਖ ਧਰਮ ਨੂੰ ਅਪਣਾ ਲਿਆ ਸੀ। ਉਹ ਹੁਣ ਪੰਜਾਬ ਵਿੱਚ ਵਸ ਗਏ ਹਨ। ਦਰਸ਼ਨ ਸਿੰਘ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਇੱਕ ਛੋਟੇ ਜਿਹੇ ਪਿੰਡ ਕਾਂਗੜ ’ਚ ਵਿੱਚ ਰਹਿੰਦੇ ਹਨ ਅਤੇ ਖੇਤਬਾੜੀ ਕਰਦੇ ਹਨ।

ਦਰਸ਼ਨ ਸਿੰਘ ਰੁਡੇਲ ਨੇ ਕਿਹਾ “ਲੋਕ ਮੇਰੇ ਬਾਰੇ ਇੱਕ ਗੱਲ ਕਹਿੰਦੇ ਹਨ ਕਿ ਇਹ ‘ਉਲਟੀ ਗੰਗਾ ਵਾਂਗ ਹੈ’। ਲੋਕ ਇੱਥੇ ਕੰਮ ਨਹੀਂ ਕਰਦੇ ਤੇ ਵਿਦੇਸ਼ਾਂ ਨੂੰ ਭੱਜਦੇ ਹਨ। ਮੈਂ ਵੀ ਕਾਫ਼ੀ ਦੇਸ਼ ਦੇਖੇ ਹਨ। ਇਹ ਲੋਕ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਮਜ਼ਦੂਰੀ ਕਰਦੇ ਹਨ, ਦੂਜਿਆਂ ਦੇ ਖੇਤਾਂ ਵਿੱਚ ਤਾਂ ਕੰਮ ਕਰਦੇ ਹਨ, ਪਰ ਆਪਣੇ ਪੰਜਾਬ ਵਿੱਚ ਕਰਨਾ ਨਹੀਂ ਚਾਹੁੰਦੇ।” ਸਿੱਖ ਧਰਮ ਅਪਣਾਉਣ ਵਾਲੇ ਦਰਸ਼ਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ 15 ਸਾਲ ਦੀ ਉਮਰ ਦੇ ਵਿੱਚ ਹੀ ਮਾਸ ਖਾਣਾ ਵੀ ਬੰਦ ਕਰ ਦਿੱਤਾ ਸੀ।

Frenchman who has been doing

ਉਹ ਦੱਸਦੇ ਹਨ ਕਿ ਧਰਮ ਬਦਲਣ ਵੇਲੇ ਉਨ੍ਹਾਂ ਨੂੰ ਕੋਈ ਔਖਿਆਈ ਨਹੀਂ ਆਈ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਮੰਨਦੇ ਸਨ ਕਿ ਪ੍ਰਮਾਤਮਾ ਇੱਕ ਹੀ ਹੈ ਅਤੇ ਉਨ੍ਹਾਂ ਨੇ ਦਰਸ਼ਨ ਸਿੰਘ ਦੇ ਫ਼ੈਸਲੇ ਅਤੇ ਆਸਥਾ ਨੂੰ ਸਵੀਕਾਰ ਕੀਤਾ। ਉਨ੍ਹਾਂ ਦੀ ਪਤਨੀ ਮਲਵਿੰਦਰ ਕੌਰ ਪੰਜਾਬਣ ਹਨ ਅਤੇ ਦੋਵਾਂ ਦੀ ਇੱਕ ਧੀ ਵੀ ਹੈ। ਉਹ ਹੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਉਨ੍ਹਾਂ ਦਾ ਇਸ ਦੇਸ਼ ਨਾਲ ਕੋਈ ਪੁਰਾਣਾ ਰਿਸ਼ਤਾ ਸੀ ਜੋ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ।

ਇੱਥੇ ਆ ਕੇ ਉਨ੍ਹਾਂ ਨੇ ਬਾਬੇ ਨਾਨਕ ਦੇ ਸਿਧਾਂਤ ’ਤੇ ਚੱਲਦਿਆਂ ਕਿਰਤ ਕਰਨ ’ਚ ਵਿਸ਼ਵਾਸ ਰੱਖਿਆ ਅਤੇ ਜੈਵਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ ਸੀ। ਮਾਈਕਲ ਮੁਤਾਬਕ ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਦਾ ਸ਼ੌਕ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ। ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 1976 ’ਚ ਦੱਖਣੀ ਅਫਰੀਕਾ, ਸਵਿਟਜ਼ਰਲੈਂਡ, ਤੁਰਕੀ, ਇਰਾਨ ਤੇ ਅਫ਼ਗਾਨਿਸਤਾਨ ਤੱਕ ਸਾਈਕਲ ’ਤੇ ਯਾਤਰਾ ਕੀਤੀ ਹੈ।

Frenchman who has been doing

ਇਸੇ ਦੌਰਾਨ ਉਹ ਭਾਰਤ ਆਏ ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰਾ ਦੇਸ਼ ਦੇਖਿਆ। ਇਹ ਹੀ ਮੌਕਾ ਸੀ ਜਦੋਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਅਤੇ ਪੰਜਾਬ ਵਿੱਚ ਵਸਣ ਦਾ ਫ਼ੈਸਲਾ ਲੈ ਲਿਆ। ਉਨ੍ਹਾਂ ਨੇ 1991 ਵਿੱਚ ਆਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕ ਲਿਆ ਸੀ। ਉਨ੍ਹਾਂ ਆਖਿਆ, “ਜਦੋਂ ਮੈਂ ਅੰਮ੍ਰਿਤ ਛਕਿਆ ਤਾਂ ਮੈਂ ਫਰੈਂਚ ਨਾਗਰਿਕਤਾ ਛੱਡ ਦਿੱਤੀ ਸੀ। ਹਾਲਾਂਕਿ, ਮੇਰੀ ਸਰਕਾਰ ਨੇ ਮੈਨੂੰ ਨਾਮ ਬਦਲਣ ਤੋਂ ਮਨ੍ਹਾਂ ਕੀਤਾ ਪਰ ਮੈਂ ਨਾਮ ਬਦਲਣ ਨੂੰ ਬਿਹਤਰ ਸਮਝਿਆ।”

ਦਰਸ਼ਨ ਸਿੰਘ ਕਹਿੰਦੇ ਹਨ “ਆਨੰਦਪੁਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਮੈਂ ਸੋਚ ਲਿਆ ਕਿ ਮੈਂ ਹੁਣ ਇੱਥੇ ਹੀ ਰਹਿਣਾ ਹੈ ਕਿਉਂਕਿ ਇਹ ਮੇਰਾ ਦੂਜਾ ਜਨਮ ਅਸਥਾਨ ਹੈ।” ਉਹ ਆਖਦੇ ਹਨ ਕਿ ਦੂਜਿਆਂ ਦੇ ਮੁਕਾਬਲੇ ਇਸ ਥਾਂ ਪ੍ਰਦੂਸ਼ਣ ਘੱਟ ਹੈ ਅਤੇ ਮੈਨੂੰ ਜ਼ਮੀਨ ਵੀ ਉਪਜਾਊ ਲੱਗਦੀ ਹੈ। ਉਨ੍ਹਾਂ ਦੱਸਿਆ “ਮੈਂ ਸਵੇਰੇ 4 ਵਜੇ ਉੱਠ ਜਾਂਦਾ ਹਾਂ। ਜਪੁਜੀ ਸਾਹਿਬ, ਜਾਪੁ ਸਾਹਿਬ, ਸਵੱਈਏ, ਆਨੰਦ ਸਾਹਿਬ ਅਤੇ ਚੌਪਈ ਸਾਹਿਬ ਦਾ ਪਾਠ ਕਰਦਾ ਹਾਂ। ਇੱਕ ਸਿੱਖ ਲਈ ਇਹ ਬੇਹੱਦ ਜ਼ਰੂਰੀ ਹੈ।”

ਦਰਸ਼ਨ ਸਿੰਘ ਦੱਸਦੇ ਹਨ ਕਿ ਉਹ 10 ਸਾਲ ਯੂਕੇ ਦੇ ਸਾਊਥ ਹਾਲ ਵਿੱਚ ਰਹੇ ਹਨ ਅਤੇ ਉੱਥੇ ਹੀ ਉਨ੍ਹਾਂ ਨੇ ਪਾਠ ਕਰਨਾ ਅਤੇ ਗੁਰਮੁੱਖੀ ਸਿੱਖੀ ਸੀ। ਫਰਾਂਸ ਜਾਣ ਬਾਰੇ ਦਰਸ਼ਨ ਸਿੰਘ ਆਖਦੇ ਹਨ ਕਿ ਫਰਾਂਸ ਵੀ ਕਈ ਪ੍ਰੋਗਰਾਮਾਂ ‘ਤੇ ਜਾਣਾ ਪੈਂਦਾ ਹੈ ਪਰ “ਮੈਂ ਪਿਛਲੇ ਪੰਜ ਸਾਲਾਂ ਤੋਂ ਨਹੀਂ ਗਿਆ ਕਿਉਂਕਿ ਮੈਨੂੰ ਇੱਥੇ ਹੀ ਆਨੰਦ ਮਿਲਦਾ ਹੈ।” ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ ਰਜ਼ਾ ਫਾਰਮ ਰੱਖਿਆ ਪਰ ਇਲਾਕੇ ਦੇ ਲੋਕ ਉਨ੍ਹਾਂ ਦੇ ਫਾਰਮ ਨੂੰ ਅੰਗਰੇਜ਼ ਦਾ ਫਾਰਮ ਜਾਂ ਗੋਰੇ ਦਾ ਫਾਰਮ ਕਹਿੰਦੇ ਹਨ।

Frenchman who has been doing

ਦਰਸ਼ਨ ਸਿੰਘ ਦਾ ਇੱਕ ਘਰ ਚੰਡੀਗੜ੍ਹ ਵੀ ਹੈ, ਜਿੱਥੇ ਉਨ੍ਹਾਂ ਦੀ ਪਤਨੀ ਰਹਿੰਦੀ ਹੈ। ਸਾਲ 1998 ਦੇ ਵਿੱਚ ਹੀ ਉਨ੍ਹਾਂ ਨੇ ਪਿੰਡ ਕਾਂਗੜ ਵਿਖੇ ਜ਼ਮੀਨ ਖਰੀਦ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਸੀ। ਦਰਸ਼ਨ ਸਿੰਘ ਮੋਬਾਈਲ ਫੋਨ ਨਹੀਂ ਰੱਖਦੇ। ਇਸ ਤੋਂ ਇਲਾਵਾ ਉਹਨਾਂ ਨੇ ਕੋਈ ਮੋਟਰਸਾਈਕਲ ਜਾਂ ਗੱਡੀ ਨਹੀਂ ਰੱਖੀ ਹੋਈ ਹੈ ਅਤੇ ਉਹ ਆਪਣੇ ਸਾਈਕਲ ‘ਤੇ ਹੀ ਸਵਾਰ ਹੋ ਕੇ ਸ਼ਹਿਰ ਜਾਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹਨ।

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਜ਼ਹਿਰਾਂ ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਕੈਂਸਰ ਕਰ ਦਿੱਤਾ ਹੈ। ਉਹ ਕਹਿੰਦੇ ਹਨ, “ਇਹ ਹੀ ਕਾਰਨ ਹੈ ਕਿ ਫ਼ਸਲਾਂ ਦੀ ਵੱਧ ਪੈਦਾਵਾਰ ਲੈਣ ਲਈ ਕਿਸਾਨ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਲੱਗ ਗਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।” ਦਰਸ਼ਨ ਸਿੰਘ ਆਪਣੀ ਵਰਤੋਂ ਵਾਲੀਆਂ ਚੀਜ਼ਾਂ ਆਪਣੇ ਖੇਤਾਂ ’ਚ ਉਗਾਉਂਦੇ ਹਨ।

ਦਰਸ਼ਨ ਸਿੰਘ ਨੇ ਆਪਣੀ ਜ਼ਮੀਨ ‘ਤੇ ਗੰਨਾ, ਆਲੂ, ਕਣਕ, ਝੋਨਾ, ਅੰਬ, ਆੜੂ, ਔਲੇ, ਹਲਦੀ, ਸੁੰਢ, ਮਿਰਚਾਂ ਆਦਿ ਲਗਾਉਂਦੇ ਹਨ। ਦਰਸ਼ਨ ਸਿੰਘ ਨੇ ਦੇਸੀ ਨਸਲ ਦੀਆਂ ਗਊਆਂ ਰੱਖੀਆਂ ਹੋਈਆਂ ਹਨ। ਇਨ੍ਹਾਂ ਨੂੰ ਉਹ ਬੰਨ੍ਹ ਕੇ ਨਹੀਂ ਰੱਖਦੇ ਸਗੋਂ ਉਨ੍ਹਾਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਜਿਵੇਂ ਉਹ ਆਜ਼ਾਦ ਘੁੰਮ ਰਹੀਆਂ ਹੋਣ। ਉਹ ਕਹਿੰਦੇ ਹਨ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿੱਕਲਣਾ ਚਾਹੀਦਾ ਹੈ। ਕਿਸਾਨਾਂ ਨੂੰ ਸਮੇਂ- ਸਮੇਂ ’ਤੇ ਦਾਲਾਂ ਤੇ ਹੋਰ ਫ਼ਸਲਾਂ ਨੂੰ ਉਗਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਧਰਤੀ ਨੂੰ ਨਾਈਟ੍ਰੋਜਨ ਤੇ ਹੋਰ ਤੱਤ ਕੁਦਰਤੀ ਰੂਪ ’ਚ ਮਿਲ ਜਾਂਦੇ ਹਨ।”

ਇਹ ਵੀ ਪੜ੍ਹੋ : ਡਾ. ਗੁਰਚਰਨ ਕੌਰ ਨੂੰ ਮਿਲੇਗਾ ‘ਬੈਸਟ ਪੋਇਟ ਐਂਡ ਰਾਈਟਰ ਐਵਾਰਡ, ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ 15 ਪੁਸਤਕਾਂ

ਦਰਸ਼ਨ ਸਿੰਘ ਨੇ ਜਦੋਂ ਵਿਆਹ ਕਰਵਾਇਆ ਤਾਂ ਉਸ ਦੇ ਸੱਦਾ-ਪੱਤਰ ਵਿੱਚ ਹੀ ਲਿਖਿਆ ਸੀ ਕਿ ਅਨੰਦ ਕਾਰਜ ਵੇਲੇ ਜਿਹੜੀ ਕੁੜੀ ਸਮਾਜ ਤੇ ਰਿਸ਼ਤੇਦਾਰਾਂ ਸਾਹਮਣੇ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰੇਗੀ ਉਹ ਸਾਰੀ ਉਮਰ ਉਸ ਦੇ ਪਿੱਛੇ ਤੁਰਨਗੇ। ਉਨ੍ਹਾਂ ਦੀ ਪਤਨੀ ਮਲਵਿੰਦਰ ਕੌਰ ਦਾ ਕਹਿਣਾ ਹੈ ਕਿ ਅਸਲ ਵਿੱਚ ਅਜਿਹਾ ਹੀ ਹੋਇਆ, ਉਨ੍ਹਾਂ ਆਪਣੇ ਪਰਿਵਾਰ ਨੂੰ ਖ਼ੁਸ਼ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਮਲਵਿੰਦਰ ਕਹਿੰਦੇ ਹਨ,“ਜਦੋਂ ਪਹਿਲੀ ਵਾਰ ਦਰਸ਼ਨ ਸਿੰਘ ਬਾਰੇ ਇੱਕ ਅਖ਼ਬਾਰ ਵਿੱਚ ਪੜ੍ਹਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਈ।” ਉਹਨਾਂ ਮੁਤਾਬਕ, “ਮੈਂ ਜਦੋਂ ਦਰਸ਼ਨ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਦੇ ਸਿੱਖ ਧਰਮ ਬਾਰੇ ਵਿਚਾਰ ਸੁਣਨ ਤੋਂ ਬਾਅਦ, ਮੈਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਫ਼ੈਸਲਾ ਲਿਆ।” ਮਲਵਿੰਦਰ ਮੁਤਾਬਕ ਦਰਸ਼ਨ ਦਾ ਫ਼ਰਾਂਸ ਰਹਿੰਦਾ ਪਰਿਵਾਰ ਵੀ ਉਨ੍ਹਾਂ ਦੋਵਾਂ ਦੇ ਫ਼ੈਸਿਲਆਂ ਦਾ ਸਤਿਕਾਰ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਦੋ ਦਹਾਕਿਆਂ ਤੋਂ ਗੁਰਸਿੱਖ ਬਣ ਕੇ ਜੈਵਿਕ ਖੇਤੀ ਕਰ ਰਿਹਾ ਫ਼ਰਾਂਸੀਸੀ, ਕਿਹਾ- ਮੈਨੂੰ ਪੰਜਾਬ ‘ਚ ਹੀ ਮਿਲਦਾ ਹੈ ਆਨੰਦ” appeared first on Daily Post Punjabi.