GADVASU Archives - Daily Post Punjabi

ਮੁਲਜ਼ਮਾਂ ਨੂੰ ਫੜਨ ‘ਚ ਮਹਾਰਤ ਰੱਖਣ ਵਾਲੇ ‘ਟਾਇਸਨ’ ਨੂੰ ਮਿਲੀ ਨਵੀਂ ਜ਼ਿੰਦਗੀ , ਲੁਧਿਆਣਾ ਦੇ ਪਸ਼ੂ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਗੁਰਦਾਸਪੁਰ ਵਿੱਚ ਭਾਰਤ-ਪਾਕਿ ਸਰਹੱਦ ਉੱਤੇ ਘੁਸਪੈਠੀਆਂ ਨੂੰ ਫੜਨ ਵਿੱਚ ਮੁਹਾਰਤ ਰੱਖਣ ਵਾਲੇ ਚਾਰ ਸਾਲਾ ਡੌਗ ਟਾਇਸਨ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਦੇ ਡਾਕਟਰਾਂ ਨੇ ਨਵੀਂ ਜ਼ਿੰਦਗੀ ਦਿੱਤੀ ਹੈ। 3 ਸਤੰਬਰ ਦੀ ਰਾਤ ਨੂੰ, ਟਾਇਸਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ।

ਟੀਚਿੰਗ ਵੈਟਰਨਰੀ ਕਲੀਨਿਕਲ ਕੰਪਲੈਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ (ਵੈਟਰਨਰੀ ਮੈਡੀਸਨ) ਡਾ: ਰਣਧੀਰ ਸਿੰਘ ਨੇ ਦੱਸਿਆ ਕਿ ਚਾਰ ਸਾਲਾ ਲੈਬਰਾਡੋਰ ਰੀਟਰੀਵਰ ਕੁੱਤੇ ‘ਟਾਇਸਨ’ ਦੀ ਹਾਲਤ ਬਹੁਤ ਖਰਾਬ ਸੀ। ਹਾਲਾਂਕਿ ਉਸ ਨੂੰ ਯੂਨੀਵਰਸਿਟੀ ਲਿਆਉਣ ਤੋਂ ਪਹਿਲਾਂ ਬੀਐਸਐਫ ਦੇ ਡਾਕਟਰਾਂ ਦੁਆਰਾ ਚਾਰ ਦਿਨਾਂ ਤੱਕ ਉਸਦਾ ਇਲਾਜ ਕੀਤਾ ਗਿਆ ਸੀ, ਪਰ ਉਸ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਨੂੰ ਕਿਡਨੀ ਦੀ ਗੰਭੀਰ ਸੱਟ ਸੀ। ਇਸ ਬਿਮਾਰੀ ਵਿੱਚ, ਯੂਰੀਆ ਵਿੱਚ ਅਚਾਨਕ ਵਾਧਾ ਹੁੰਦਾ ਹੈ। ਉਸਦੇ ਕ੍ਰੇਨੇਟੇਨਾਈਨ ਅਤੇ ਫਾਸਫੋਰਸ ਦੇ ਪੱਧਰ ਵਿੱਚ ਬਹੁਤ ਵੱਡਾ ਅਸੰਤੁਲਨ ਸੀ। ਇਸ ਸਥਿਤੀ ਵਿੱਚ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਟਾਇਸਨ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ, ਤੁਰੰਤ ਡਾਇਲਸਿਸ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਦਵਾਈਆਂ ਦੀ ਮਦਦ ਨਾਲ ਠੀਕ ਹੋ ਗਿਆ।

ਇਹ ਵੀ ਪੜ੍ਹੋ : ਰੋਡਵੇਜ਼ ਦੇ ਕਾਂਟ੍ਰੈਕਟ ਮੁਲਾਜ਼ਮਾਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ, ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਘਰ ਦਾ ਅੱਜ ਕਰਨਗੇ ਘਿਰਾਓ

ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਦੌਰਾਨ ਟਾਇਸਨ ਉਨ੍ਹਾਂ ਨਾਲ ਸ਼ਾਮਲ ਹੋਇਆ, ਨੇ ਕੁਝ ਮਹੀਨੇ ਪਹਿਲਾਂ ਘੁਸਪੈਠੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਮਦਦ ਕੀਤੀ ਸੀ। ਟਾਇਸਨ ਨੂੰ ਇਸ ਦੇ ਲਈ ਸਨਮਾਨਿਤ ਕੀਤਾ ਗਿਆ ਹੈ। ਉਸਨੇ ਪਹਿਲਾਂ ਬੀਐਸਐਫ ਦੀ 170 ਵੀਂ ਬਟਾਲੀਅਨ ਵਿੱਚ ਸਰਹੱਦੀ ਡਿਊਟੀ ‘ਤੇ ਸੇਵਾ ਨਿਭਾਈ ਸੀ।

ਦਸੰਬਰ 2019 ਤੋਂ 58 ਵੀਂ ਬਟਾਲੀਅਨ ਦੇ ਨਾਲ ਗਸ਼ਤ। ਡਾ: ਰਣਧੀਰ ਦਾ ਕਹਿਣਾ ਹੈ ਕਿ ਟਾਇਸਨ ਅਜੇ ਵੀ ਇਲਾਜ ਅਧੀਨ ਹੈ। ਸੋਮਵਾਰ ਨੂੰ ਕੁਝ ਹੋਰ ਟੈਸਟ ਹੋਣਗੇ। ਰਿਪੋਰਟ ਆਮ ਆਉਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਹਸਪਤਾਲ ਦੇ ਡਾਇਰੈਕਟਰ ਡਾ: ਸਵਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਉੱਤਰੀ ਭਾਰਤ ਵਿੱਚ ਪਸ਼ੂਆਂ ਲਈ ਡਾਇਲਸਿਸ ਦੀ ਸਹੂਲਤ ਕੇਵਲ ਲੁਧਿਆਣਾ ਵਿੱਚ ਹੀ ਉਪਲਬਧ ਹੈ। ਦੇਸ਼ ਦੇ ਸਿਰਫ ਦੋ ਵੈਟਰਨਰੀ ਕਾਲਜਾਂ ਵਿੱਚ ਇਹ ਸਹੂਲਤ ਹੈ।

ਇਹ ਵੀ ਦੇਖੋ : ‘‘ਗਰੇਵਾਲ ਕਹਿੰਦਾ ਕਿਸਾਨ ਸਾਡਾ ਕੀ ਬਾਈਕਾਟ ਕਰਣਗੇ ਅਸੀਂ ਤਾਂ ਆਪ ਇਹਨਾਂ ਦਾ ਬਾਈਕਾਟ ਕਰ ਰੱਖਿਆ’… | Harjeet Grewal

The post ਮੁਲਜ਼ਮਾਂ ਨੂੰ ਫੜਨ ‘ਚ ਮਹਾਰਤ ਰੱਖਣ ਵਾਲੇ ‘ਟਾਇਸਨ’ ਨੂੰ ਮਿਲੀ ਨਵੀਂ ਜ਼ਿੰਦਗੀ , ਲੁਧਿਆਣਾ ਦੇ ਪਸ਼ੂ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ appeared first on Daily Post Punjabi.

ਹੁਣ ਇਸ ਪੰਜਾਬੀ ਨੇ ਵਿਦੇਸ਼ ਦੀ ਧਰਤੀ ‘ਤੇ ਚਮਕਾਇਆ ਨਾਂ, ਮੈਡੀਸਨ ਦੇ ਖੇਤਰ ਮਾਰੀਆਂ ਮੱਲਾਂ
navneet dhand veterinary medicine australia: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬੀ ਜਿੱਥੇ ਵੀ ਜਾਂਦੇ ਨੇ ਹਮੇਸ਼ਾ ਆਪਣੀ ਜਿੱਤ ਦੇ ਝੰਡੇ ਗੱਡਦੇ ਨੇ, ਜੀ ਹਾਂ ਅਜਿਹੀ ਹੀ ਇਕ ਜਿੱਤ ਦਾ ਝੰਡਾ ਹੁਣ ਲੁਧਿਆਣਾ ਦੇ ਰਹਿਣ ਵਾਲੇ ਇਕ ਪੰਜਾਬੀ ਨੇ ਵਿਦੇਸ਼ ਦੀ ਧਰਤੀ ‘ਤੇ ਗੱਡਿਆ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਤੋਂ ਪੜ੍ਹੇ ਵਿਦਿਆਰਥੀ ਡਾ. ਨਵਨੀਤ ਢੰਡ ਨੂੰ ਵੈਟਨਰੀ ਮੈਡੀਸਨ ਦੇ ਖੇਤਰ ‘ਚ ਖੋਜ ਸੰਬੰਧੀ ਮੋਹਰੀ ਥਾਪਿਆ ਗਿਆ ਹੈ।

navneet dhand veterinary medicine australia

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਇਹ ਸਾਡੇ ਵਾਸਤੇ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਾਡੇ ਪੁਰਾਣੇ ਵਿਦਿਆਰਥੀ ਨੂੰ ਆਸਟ੍ਰੇਲੀਆ ‘ਚ ਬਤੌਰ ਵੈਟਨਰੀ ਵਿਗਿਆਨੀ ਉੱਘਾ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਯੂਨੀਵਰਸਿਟੀ ਨੇ ਵਿਸ਼ਵ ਪੱਧਰ ‘ਤੇ ਕਈ ਨਾਮੀ ਵਿਗਿਆਨੀ ਦਿੱਤੇ ਹਨ ਜੋ ਕਿ ਬਹੁਤ ਅਹਿਮ ਅਹੁਦਿਆਂ ਅਤੇ ਵਿਸ਼ਵ ਪੱਧਰੀ ਸੰਸਥਾਵਾਂ ਵਿਚ ਸੇਵਾ ਨਿਭਾ ਰਹੇ ਹਨ।ਡਾ. ਨਵਨੀਤ ਢੰਡ ਦੀ ਇਸ ਮਹੱਤਵਪੂਰਣ ਚੋਣ ਨਾਲ ਇਹ ਸਥਾਪਿਤ ਹੁੰਦਾ ਹੈ ਕਿ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਇਸ ਖੇਤਰ ਦੀਆਂ ਸਰਵਉੱਤਮ ਸੰਸਥਾਵਾਂ ‘ਚ ਸ਼ਾਮਿਲ ਹੈ।

navneet dhand veterinary medicine australia

ਦੱਸਣਯੋਗ ਹੈ ਕਿ ਇਹ ਇਹ ਜਾਣਕਾਰੀ ‘ਅਸਟ੍ਰੇਲੀਆ ਦੀ ਵਿਸ਼ੇਸ਼ ਖੋਜ ਰਿਪੋਰਟ 2020’ ‘ਚ ਸਾਹਮਣੇ ਆਈ ਹੈ। ਇਹ ਖੋਜ ਰਿਪੋਰਟ ਆਸਟ੍ਰੇਲੀਆ ਦੀ ਅਖ਼ਬਾਰ ‘ਦ ਅਸਟ੍ਰੇਲੀਅਨ’ ‘ਚ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ‘ਚ ਆਸਟ੍ਰੇਲੀਆ ਦੇ 255 ਵਿਗਿਆਨੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਖੇਤਰਾਂ ‘ਚ ਮੋਹਰੀ ਹਨ।ਇਹ ਰਿਪੋਰਟ ਉਨ੍ਹਾਂ ਦੀਆਂ ਪਿਛਲੇ ਪੰਜ ਸਾਲ ਦੀਆਂ ਅੰਤਰ-ਰਾਸ਼ਟਰੀ ਖੋਜ ਗਤੀਵਿਧੀਆਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ। ਡਾ. ਢੰਡ ਇਸ ਵਕਤ ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿਖੇ ਸਹਿਯੋਗੀ ਪ੍ਰੋਫੈਸਰ ਦੇ ਤੌਰ ‘ਤੇ ਸੇਵਾ ਦੇ ਰਹੇ ਹਨ।

navneet dhand veterinary medicine australia

ਉਹ ਮਹਾਮਾਰੀ ਬੀਮਾਰੀਆਂ ਸੰਬੰਧੀ ਖੋਜ ਕਰਨ ਵਾਲੀ ਇਕ ਉੱਘੀ ਸੰਸਥਾ ਦੇ ਨਿਰਦੇਸ਼ਕ ਵੀ ਹਨ, ਜਿਸ ਨਾਲ ਕਿ 11 ਮੁਲਕਾਂ ਦੇ ਵਿਗਿਆਨੀ ਜੁੜੇ ਹੋਏ ਹਨ।ਇਸ ਸੰਸਥਾ ‘ਚ ਵਿਸ਼ਵ ਪੱਧਰੀ 40 ਵਿਗਿਆਨੀ ਕੰਮ ਕਰ ਰਹੇ ਹਨ ਜੋ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆ ਦੇ ਮੁਲਕਾਂ ਨਾਲ ਸੰਬੰਧਿਤ ਹਨ।ਇਹ ਵਿਗਿਆਨੀ ਵਿਸ਼ਵ ਸਿਹਤ ਸੰਸਥਾ, ਯੂ.ਐੱਨ.ਓ. ਅਤੇ ਅਮਰੀਕਾ ਤੇ ਬੀਮਾਰੀ ਨਿਯੰਤਰਣ ਕੇਂਦਰ ਨਾਲ ਵੀ ਕਾਰਜ ਕਰਦੇ ਹਨ। ਇਸ ਸੰਸਥਾ ਦਾ ਪ੍ਰਮੁੱਖ ਕਾਰਜ ਪਸ਼ੂ ਸਿਹਤ ‘ਚ ਕੰਮ ਕਰਨ ਵਾਲੇ ਮਨੁੱਖੀ ਸਾਧਨਾਂ ਨੂੰ ਨਵੇਂ ਢੰਗ ਨਾਲ ਸਿੱਖਿਅਤ ਕਰਨਾ ਹੈ।ਡਾ. ਢੰਡ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਨਾਮੀ ਰਸਾਲੇ ‘ਵੈਟਨਰੀ ਪ੍ਰੈਕਟਿਸ ਮੈਗਜ਼ੀਨ’ ਨੇ ਵੀ ਉਨ੍ਹਾਂ ਸੰਬੰਧੀ ਵਿਸ਼ੇਸ਼ ਕਹਾਣੀ ਪ੍ਰਕਾਸ਼ਿਤ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਪੇਸ਼ੇਵਰ ਜੀਵਨ ਅਤੇ ਉਨ੍ਹਾਂ ਦੀਆਂ ਵਿਗਿਆਨਕ ਅਤੇ ਖੋਜੀ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ ਹੈ।

The post ਹੁਣ ਇਸ ਪੰਜਾਬੀ ਨੇ ਵਿਦੇਸ਼ ਦੀ ਧਰਤੀ ‘ਤੇ ਚਮਕਾਇਆ ਨਾਂ, ਮੈਡੀਸਨ ਦੇ ਖੇਤਰ ਮਾਰੀਆਂ ਮੱਲਾਂ appeared first on Daily Post Punjabi.

ਸੂਰ ਪਾਲਣ ਦੀ ਸਿਖਲਾਈ ਲਈ ਗਡਵਾਸੂ ਦੀ ਨਵੀ ਪਹਿਲ
GADVASU pig breeding training: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾ ਵਾਇਰਸ ਦੇ ਚੱਲਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਵੱਲੋਂ ਕਿਸਾਨਾਂ ਲਈ ਕਈ ਤਰ੍ਹਾਂ ਦੇ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਵੱਲੋਂ ਛੋਟੇ ਤੋ ਲੈ ਕੇ ਵੱਡੇ ਖੇਤੀ ਧੰਦਿਆਂ ਸਬੰਧੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾ ਸਕੇ ਹੈ। ਹੁਣ ਅਜਿਹਾ ਹੀ ਇਕ ਹੋਰ ਉਪਰਾਲੇ ਕੀਤਾ ਹੈ ਜੋ ਕਿ ਕਾਫੀ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਰ ਪਾਲਣ ਦੀ ਸਿਖਲਾਈ ਦੀ ਵੱਧਦੀ ਮੰਗ ਨੂੰ ਧਿਆਨ ‘ਚ ਰੱਖਦਿਆ ਹੋਇਆ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਕਿਸਮ ਦੀ ਸੂਰ ਪਾਲਣ ਸਿਖਲਾਈ ਸ਼ੁਰੂ ਕੀਤੀ ਹੈ। ਜਿਸ ਸਬੰਧੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਖੁਲਾਸਾ ਕੀਤਾ ਕਿ ਹੁਣ ਕੋਵਿਡ-19 ਦੇ ਕਾਰਨ ਯੂਨੀਵਰਸਿਟੀ ਨੇ ‘ਆਨਨਾਈਨ ਸਿਖਲਾਈ ਪ੍ਰੋਗਰਾਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

GADVASU pig breeding training

ਡਾ. ਐੱਸ.ਕੇ. ਕਾਂਸਲ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਕਿਹਾ ਕਿ ਵਿਭਾਗ ਕੋਵਿਡ-19 ’ਚ ਵੈਬੀਨਾਰ, ਟੈਲੀ-ਸਲਾਹ-ਮਸ਼ਵਰੇ, ਐਪਸ ਅਤੇ ਪਸ਼ੂ ਪਾਲਣ ਸੰਬੰਧੀ, ਖੇਤੀਬਾੜੀ ਸੰਬੰਧੀ, ਆਨਲਾਈਨ ਗਿਆਨ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਿਖਲਾਈ ਦੇ ਸੰਯੋਜਕ, ਡਾ. ਜਸਵਿੰਦਰ ਸਿੰਘ, ਸਹਾਇਕ ਪ੍ਰੋਫੈਸਰ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ‘ਚ ਇੱਕ ਐਂਡਰਾਇਡ ਮੋਬਾਈਲ ਅਧਾਰਤ ‘ਪਿਗ ਫਾਰਮਿੰਗ ਐਪ’ ਤਿਆਰ ਕੀਤੀ ਹੋਈ ਹੈ। ਕੋਈ ਵੀ ਚਾਹਵਾਨ ਇਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਹੈ ਅਤੇ ਗਿਆਨ ਪ੍ਰਾਪਤ ਕਰ ਸਕਦਾ ਹੈ।

GADVASU pig breeding training

ਇਸ ਤੋਂ ਇਲਾਵਾ ਕੋਈ ਵੀ ਯੂਨੀਵਰਸਿਟੀ ਦੇ ਯੂਟਿਊਬ ਚੈਨਲ ”ਗਡਵਾਸੂ ਫਾਰਮਰਜ਼ ਫਰੈਂਡਲੀ ਈ-ਐਕਸਟੈਂਸ਼ਨ” ਤੋਂ ਵੀ ਕਈ ਕਿਸਮ ਦਾ ਜਾਣਕਾਰੀ ਲੈ ਸਕਦਾ ਹੈ। ਇਸ ਸਿਖਲਾਈ ਦੇ ਸਹਿ-ਸੰਯੋਜਕਾਂ, ਡਾ. ਰਵਦੀਪ ਸਿੰਘ ਅਤੇ ਡਾ. ਗੁਰਜੋਤ ਕੌਰ ਮਾਵੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਸਿਖਲਾਈ ਲੈਣ ਵਾਲਿਆਂ ਨੂੰ ਪਹਿਲਾਂ ਇਕ ਕਲਾਸ ਲਗਾ ਕੇ ਆਨਲਾਈਨ ਸਾਧਨਾਂ ਨਾਲ ਜਾਣੂ ਕਰਵਾਇਆ ਤਾਂ ਜੋ ਉਨ੍ਹਾਂ ਨੂੰ ਆਨਲਾਈਨ ਕਲਾਸ ਨੂੰ ਸਮਝਣ ਅਤੇ ਕੰਮ ਕਰਨ ਵਿਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਸਿਖਲਾਈ ਪ੍ਰਾਪਤ ਕਰਨ ਵਾਲੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਮਿਲੇਗਾ।

The post ਸੂਰ ਪਾਲਣ ਦੀ ਸਿਖਲਾਈ ਲਈ ਗਡਵਾਸੂ ਦੀ ਨਵੀ ਪਹਿਲ appeared first on Daily Post Punjabi.

GADVASU ਦੀ ਨਵੀਂ ਪਹਿਲ, ਪਸ਼ੂਆਂ ਲਈ ਤਿਆਰ ਕੀਤੀ ਚਾਕਲੇਟ
GADVASU animals special chocolate: ਲੁਧਿਆਣਾ (ਤਰਸੇਮ ਭਾਰਦਵਾਜ)-ਬਾਜ਼ਾਰ ‘ਚ ਸਾਰਿਆਂ ਨੇ ਵੱਖ-ਵੱਖ ਕੰਪਨੀਆਂ ਦੀਆਂ ਚਾਕਲੇਟ ਦੇਖੀਆਂ ਅਤੇ ਖਾਦੀਆਂ ਜਰੂਰ ਹੋਣਗੀਆਂ ਪਰ ਕੀ ਤੁਸੀਂ ਕਦੇ ਪਸ਼ੂਆਂ ਲਈ ਬਣਾਇਆ ਚਾਕਲੇਟ ਦੇਖਿਆ। ਜੇਕਰ ਨਹੀਂ ਦੇਖੀਆਂ ਤਾਂ ਹੁਣ ਅਸੀਂ ਤੁਹਾਨੂੰ ਪਸ਼ੂਆਂ ਲਈ ਬਣਾਇਆ ਚਾਕਲੇਟ ਦਿਖਾਉਂਦੇ ਹਾਂ। ਦਰਅਸਲ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਨੇ ਦੁਧਾਰੂ ਪਸ਼ੂਆਂ ਲਈ ਇੱਕ ਵਿਸ਼ੇਸ਼ ਚਾਕਲੇਟ ਬਣਾਈ ਹੈ, ਜਿਸਨੂੰ ‘ਪਸ਼ੂ ਚਾਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

GADVASU animals special chocolate

ਵੈਸੇ ਤਾਂ ਮਾਹਿਰਾਂ ਨੇ ਇਸ ਨੂੰ ਪਸ਼ੂ ਚਾਟ ਦਾ ਨਾਮ ਹੀ ਦਿੱਤਾ ਸੀ ਪਰ ਪਸ਼ੂ ਪਾਲਕਾਂ ਨੇ ਇਸ ਨੂੰ ਚਾਕਲੇਟ ਦੇ ਨਾਮ ਤੇ ਮੰਗਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਇਹ ਪਸ਼ੂ ਚਾਕਲੇਟ ਦੇ ਨਾਂ ਨਾਲ ਪ੍ਰਸਿੱਧ ਹੋਇਆ ਗਿਆ। ਇਹ ਚਾਕਲੇਟ ਪਸ਼ੂਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੈ ਅਤੇ ਸੁਆਦ ਇਸ ਤਰ੍ਹਾਂ ਹੈ ਕਿ ਪਸ਼ੂ ਇਸ ਨੂੰ ਜਲਦੀ ਖਾ ਲੈਂਦੇ ਹਨ, ਜਿਸ ਨਾਲ ਨਾ ਸਿਰਫ ਦੁਧਾਰੂ ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਧਦੀ ਹੈ, ਬਲਕਿ ਦੁੱਧ ਦੀ ਗੁਣਵੱਤਾ ‘ਚ ਵੀ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਪਸ਼ੂਆਂ ‘ਚ ਬਿਮਾਰੀਆਂ ਨਾਲ ਲੜਨ ਦੀ ਯੋਗਤਾ ‘ਚ ਵੀ ਵਾਧਾ ਹੁੰਦਾ ਹੈ। ਇਹ ਚਾਕਲੇਟ ਇਕ ਇੱਟ ਦੇ ਆਕਾਰ ਦਾ ਹੈ ਅਤੇ ਇਸ ਦਾ ਵਜ਼ਨ ਤਕਰੀਬਨ 3 ਕਿਲੋ ਹੈ। ਇਸ ਤਿੰਨ ਕਿਲੋ ਵਜ਼ਨ ਵਾਲੇ ਚਾਕਲੇਟ ਦੀ ਕੀਮਤ ਸਿਰਫ 120 ਰੁਪਏ ਰੱਖੀ ਹੈ, ਜਿਸ ਕਾਰਨ ਮੰਗ ‘ਚ ਕਾਫ਼ੀ ਵਾਧਾ ਹੋਇਆ ਹੈ।ਮਾਹਿਰਾਂ ਮੁਤਾਬਕ ਕਿਸਾਨਾਂ ਨੂੰ ਪਸ਼ੂ ਚਾਕਲੇਟ ਤਿਆਰ ਕਰਨ ਦੀ ਸਿਖਲਾਈ ਵੀ ਦਿਤੀ ਜਾਂਦੀ ਹੈ, ਜਿਸ ਨਾਲ ਕਿਸਾਨ ਘਰ ‘ਚ ਇਸ ਪਸ਼ੂ ਚਾਕਲੇਟ ਨੂੰ ਤਿਆਰ ਕਰ ਸਕਦੇ ਹਨ ਅਤੇ ਵੇਚ ਕੇ ਮੁਨਾਫ਼ਾ ਵੀ ਕਮਾ ਸਕਦੇ ਹਨ।

GADVASU animals special chocolate

ਚਾਕਲੇਟ ਨੂੰ ਤਿਆਰ ਕਰਨ ਵਾਲੇ ਵਿਗਿਆਨੀ ਡਾ. ਉਧੇਵੀਰ ਸਿੰਘ ਦੇ ਮੁਤਾਬਕ ਇਸ ਚਾਕਲੇਟ ਨੂੰ ਖਾਣ ਨਾਲ ਪਸ਼ੂਆਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਗਾਵਾਂ ਅਤੇ ਮੱਝਾਂ ਤੋਂ ਇਲਾਵਾ ਇਸ ਨੂੰ ਦੂਜੇ ਪਸ਼ੂਆਂ ਵੀ ਖਾ ਸਕਦੇ ਹਨ, ਜੋ ਕਿ 6 ਮਹੀਨਿਆਂ ਤੋਂ ਵੱਧ ਉਮਰ ਦੇ ਹੋਣ। ਇਹ ਚਾਕਲੇਟ ਦੀ ਤਰ੍ਹਾਂ ਹੀ ਦਿਖਦਾ ਹੈ ਅਤੇ ਸੁਆਦ ਵੀ ਮਿੱਠਾ ਹੈ। ਇਹ ਚਾਕਲੇਟ ਪ੍ਰੋਟੀਨ, ਖਣਿਜ ਅਤੇ ਲੂਣ ਦਾ ਇੱਕ ਵਧੀਆ ਸਰੋਤ ਹੈ। ਇਸ ‘ਚ 41 ਪ੍ਰਤੀਸ਼ਤ ਕੱਚਾ ਪ੍ਰੋਟੀਨ, 1.4 ਪ੍ਰਤੀਸ਼ਤ ਚਰਬੀ, 11 ਪ੍ਰਤੀਸ਼ਤ ਐਨ.ਡੀ.ਐਫ, 2.0 ਪ੍ਰਤੀਸ਼ਤ ਫਾਈਬਰ ਅਤੇ 72.4 ਪ੍ਰਤੀਸ਼ਤ ਪਚਣਯੋਗ ਤੱਤਾਂ ਸ਼ਾਮਲ ਹਨ। ਇਸ ਨੂੰ ਖਾਣ ਨਾਲ ਬਾਂਝਪਨ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਸ਼ੂਆਂ ਦੀ ਜਣਨ ਸ਼ਕਤੀ ‘ਚ ਵਾਧਾ ਹੁੰਦਾ ਹੈ। ਪਸ਼ੂਆਂ ਦੀ ਪਾਚਨ ਪ੍ਰਣਾਲੀ ਮਜ਼ਬੂਤ ​​ਹੁੰਦਾ ਹੈ, ਜਿਸ ਨਾਲ ਪਸ਼ੂਆਂ ਦੀ ਭੁੱਖ ਵਧਦੀ ਹੈ ਅਤੇ ਦੁੱਧ ਵੀ ਵੱਧਦਾ ਹੈ।

GADVASU animals special chocolate

ਮਾਹਿਰਾਂ ਦੇ ਮੁਤਾਬਿਕ ਇਹ ਲੰਬੇ ਸਮੇਂ ਤਕ ਖਰਾਬ ਨਹੀਂ ਹੁੰਦਾ ਤੇ ਕਿਸਾਨ ਸਿਖਲਾਈ ਲੈ ਸਕਦੇ ਹਨ ਅਤੇ ਇਸ ਨੂੰ ਘਰ ‘ਚ ਹੀ ਬਣਾ ਸਕਦੇ ਹਨ ਅਤੇ ਇਸਨੂੰ ਬਾਜ਼ਾਰ ‘ਚ ਵੀ ਵੇਚ ਸਕਦੇ ਹਨ। ਡਾ. ਉਧੇਵੀਰ ਸਿੰਘ ਅਨੁਸਾਰ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਤਿਆਰ ਕੀਤਾ ਹੈ ਅਤੇ ਹੁਣ ਇਹ ਮੰਗ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਅਤੇ ਕਸ਼ਮੀਰ ਦੇ ਪਸ਼ੂ ਪਾਲਕ ਵਲੋਂ ਵੀ ਕੀਤੀ ਜਾ ਰਹੀ ਹੈ। ਜਾ ਕਹਿ ਲਈ ਕਿ ਵਿਸ਼ੇਸ਼ ਚੌਕਲੇਟ ਦੀ ਮੰਗ ਪੰਜਾਬ ਦੇ ਨਾਲ ਲੱਗਦੇ ਰਾਜਾਂ ‘ਚ ਤੇਜੀ ਨਾਲ ਵਧਣ ਲੱਗੀ ਹੈ।

GADVASU animals special chocolate

3 ਕਿਲੋਗ੍ਰਾਮ ਵਜ਼ਨ ਵਾਲਾ ਚਾਕਲੇਟ ਤਿਆਰ ਕਰਨ ਲਈ ਇੰਨੀ ਸਮੱਗਰੀ ਦੀ ਲੋੜ- ਨੌ ਸੌ ਗ੍ਰਾਮ ਮੋਲਾਸਿਸ (ਸੇਰਾ), 450 ਗ੍ਰਾਮ ਕਣਕ ਦਾ ਆਟਾ, 450 ਗ੍ਰਾਮ ਖਣਿਜ ਮਿਸ਼ਰਣ, 300 ਗ੍ਰਾਮ ਤੇਲ ਮੁਕਤ ਸਰ੍ਹੋਂ ਦਾ ਕੇਕ, 300 ਗ੍ਰਾਮ ਤੇਲ ਰਹਿਤ ਚਾਵਲ ਪਾਲਿਸ਼, 300 ਗ੍ਰਾਮ ਯੂਰੀਆ, 120 ਗ੍ਰਾਮ ਨਮਕ, 90 ਗ੍ਰਾਮ ਕੈਲਸ਼ੀਅਮ ਆਕਸਾਈਡ ਅਤੇ 90 ਗ੍ਰਾਮ ਗੁਆਰ ਗਮ ਵਰਤੇ ਜਾਂਦੇ ਹਨ। ਸੀਰਾ ਦੇ ਮਿਸ਼ਰਣ ਦੇ ਕਾਰਨ, ਇਸਦਾ ਸੁਆਦ ਚਾਕਲੇਟ ਦੀ ਤਰ੍ਹਾਂ ਮਿੱਠਾ ਹੈ। ਪਸ਼ੂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ।

The post GADVASU ਦੀ ਨਵੀਂ ਪਹਿਲ, ਪਸ਼ੂਆਂ ਲਈ ਤਿਆਰ ਕੀਤੀ ਚਾਕਲੇਟ appeared first on Daily Post Punjabi.

ਲੁਧਿਆਣਾ ‘ਚ ਕੋਰੋਨਾ ਟੈਸਟਾਂ ਲਈ ਖੋਲੀ ਗਈ ਇਕ ਹੋਰ ਲੈਬ
Viral Testing Laboratory GADVASU: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਖਤਰਨਾਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ, ਜਿੱਥੇ ਪਸ਼ੂ ਪਾਲਣ ਮਹਿਕਮਾ ਅਤੇ ਸਾਇੰਸ ਤੇ ਤਕਨਾਲੌਜੀ ਮਹਿਕਮੇ ਦੀਆਂ ਸਹੂਲਤਾਂ ਨੂੰ ਕੋਵਿਡ-19 ਦੀ ਵਾਇਰਲ ਟੈਸਟਿੰਗ ਲਈ ਵਰਤਿਆ ਜਾਵੇਗਾ। ਜਾਣਕਾਰੀ ਮੁਤਾਬਕ ਇੱਥੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ ਯੂਨੀਵਰਸਿਟੀ (ਗਡਵਾਸੂ) ‘ਚ ਕੋਰੋਨਾ ਟੈਸਟਾਂ ਦੀ ਲੈਬ ਖੋਲੀ ਗਈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਓ.ਪੀ. ਸੋਨੀ ਵੱਲੋਂ ਕੀਤੀ ਗਈ ਹੈ, ਜਿੱਥੇ ਰੋਜ਼ਾਨਾ 1000 ਟੈਸਟ ਕੀਤੇ ਜਾਣਗੇ। ਇਸ ਮੌਕੇ ਓ.ਪੀ ਸੋਨੀ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਪਹੁੰਚੇ।

Viral Testing Laboratory GADVASU

ਦੱਸਣਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਕੋਵਿਡ-19 ਦੀ ਵਾਇਰਲ ਟੈਸਟਿੰਗ ਸਮਰੱਥਾ ‘ਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰੋਜ਼ਾਨਾ 20,000 ਟੈਸਟ ਪ੍ਰਤੀ ਦਿਨ ਹੋ ਜਾਣਗੇ। ਇਸ ਦੇ ਮੱਦੇਨਜ਼ਰ ਸੂਬੇ ‘ਚ ਅੱਜ 2 ਮੋਹਾਲੀ ਅਤੇ 1-1 ਲੁਧਿਆਣਾ ਤੇ ਜਲੰਧਰ ‘ਚ ਲੈਬ ਖੋਲੀਆਂ ਜਾਣਗੀਆਂ।ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 5032 ਤੱਕ ਪਹੁੰਚ ਚੁੱਕਿਆ ਹੈ ਜਦਕਿ 168 ਮਰੀਜ਼ ਦਮ ਵੀ ਤੋੜ ਚੁੱਕੇ ਹਨ।

The post ਲੁਧਿਆਣਾ ‘ਚ ਕੋਰੋਨਾ ਟੈਸਟਾਂ ਲਈ ਖੋਲੀ ਗਈ ਇਕ ਹੋਰ ਲੈਬ appeared first on Daily Post Punjabi.