golden temple sacrilege case Archives - Daily Post Punjabi

ਡਾਕਟਰਾਂ ਵੱਲੋਂ ਅੰਮ੍ਰਿਤਸਰ ਬੇਅਦਬੀ ਦੇ ਦੋਸ਼ੀ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ! ਪੜ੍ਹੋ ਪੂਰੀ ਖਬਰ
ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਦੇ ਦੋਸ਼ੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਵੀ ਪੁਲਿਸ ਉਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਕਰ ਸਕੀ ਹੈ। ਮੁਲਜ਼ਮ ਦੀ ਪਛਾਣ ਕਰਨ ਲਈ ਅਜੇ ਤੱਕ ਕੋਈ ਵੀ ਅੱਗੇ ਨਹੀਂ ਆਇਆ ਹੈ।

golden temple sacrilege case

ਹੁਣ ਸਮਾਂ ਬੀਤਣ ਦੇ ਨਾਲ-ਨਾਲ ਮੁਲਜ਼ਮਾਂ ਦੀ ਪਛਾਣ ਹੋਣ ਦੀ ਸੰਭਾਵਨਾ ਵੀ ਘੱਟਦੀ ਜਾ ਰਹੀ ਹੈ। ਮੰਗਲਵਾਰ ਰਾਤ 8 ਵਜੇ ਦੋਸ਼ੀ ਦੀ ਮੌਤ ਨੂੰ 72 ਘੰਟੇ ਪੂਰੇ ਹੋ ਗਏ ਸਨ। ਪੁਲਿਸ ਬੀਤੇ ਦਿਨ ਹੀ ਪੋਸਟਮਾਰਟਮ ਕਰਵਾਉਣਾ ਚਾਹੁੰਦੀ ਸੀ ਪਰ ਸਿਹਤ ਵਿਭਾਗ ਦੇ ਡਾਕਟਰਾਂ ਨੇ ਸ਼ਾਮ 4 ਵਜੇ ਤੋਂ ਬਾਅਦ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਬੁੱਧਵਾਰ ਯਾਨੀ ਕਿ ਅੱਜ ਮ੍ਰਿਤਕ ਮੁਲਜ਼ਮ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਪੋਸਟਮਾਰਟਮ ਦੌਰਾਨ, ਇੱਕ ਵਾਰ ਫਿਰ ਬਾਇਓਮੈਟ੍ਰਿਕ ਰਿਕਾਰਡ ਲਿਆ ਜਾਵੇਗਾ ਅਤੇ ਆਧਾਰ ਕਾਰਡ ਡੇਟਾਬੇਸ ਨਾਲ ਮਿਲਾਇਆ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮ੍ਰਿਤਕ ਦੀ ਪਛਾਣ ਕਰਨ ‘ਚ ਸਹਿਯੋਗ ਕਰਨ। 17 ਦਸੰਬਰ ਦੀ ਫੁਟੇਜ ਵਿੱਚ ਮ੍ਰਿਤਕ ਸ੍ਰੀ ਦਰਬਾਰ ਸਾਹਿਬ ਨੇੜੇ ਬਾਜ਼ਾਰਾਂ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ। ਹੁਣ ਪੁਲੀਸ ਨੇ 16 ਦਸੰਬਰ ਦੀ ਫੁਟੇਜ ਵੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਡੀਸੀਪੀ ਬੰਡਾਲ ਨੇ ਦੱਸਿਆ ਕਿ ਮ੍ਰਿਤਕ ਦੇਹ ਦੇ ਫਿੰਗਰ ਪ੍ਰਿੰਟ ਲਏ ਗਏ ਸਨ ਅਤੇ ਉਨ੍ਹਾਂ ਨੂੰ ਆਧਾਰ ਕਾਰਡ ਦੇ ਡੇਟਾਬੇਸ ਨਾਲ ਵੀ ਮਿਲਾਇਆ ਗਿਆ ਸੀ ਪਰ ਸਫਲਤਾ ਨਹੀਂ ਮਿਲੀ। ਪੋਸਟਮਾਰਟਮ ਦੇ ਸਮੇਂ, ਉਸਦਾ ਬਾਇਓਮੈਟ੍ਰਿਕ ਰਿਕਾਰਡ ਦੁਬਾਰਾ ਲਿਆ ਜਾਵੇਗਾ ਅਤੇ ਉਸਨੂੰ ਡੇਟਾਬੇਸ ਨਾਲ ਮਿਲਾਉਣ ਲਈ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਚੋਣ ਜ਼ਾਬਤਾ ਲੱਗਣ ਤੋਂ ਪਹਿਲਾ ਜਾਖੜ ਨੇ ਕਾਂਗਰਸ ਪ੍ਰਚਾਰ ਕਮੇਟੀ ਸੱਦੀ ਮੀਟਿੰਗ, ਕਈ ਦਿੱਗਜਾਂ ਦੀ ਕੱਟੇਗੀ ਟਿਕਟ !

ਡੀਸੀਪੀ ਬੰਡਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਫੋਟੋਆਂ ਭਾਰਤ ਦੇ ਸਾਰੇ ਰਾਜਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਇਸ ਦਾ ਰਿਕਾਰਡ ਸਬੰਧਿਤ ਰਾਜਾਂ ਦੀ ਪੁਲੀਸ ਨੂੰ ਵੀ ਭੇਜ ਦਿੱਤਾ ਗਿਆ ਹੈ। ਜੇਕਰ ਕਿਸੇ ਲਾਪਤਾ ਵਿਅਕਤੀ ਦੀ ਸ਼ਿਕਾਇਤ ਸਬੰਧਿਤ ਮੁਲਜ਼ਮ ਨਾਲ ਮੇਲ ਖਾਂਦੀ ਹੈ ਤਾਂ ਉਹ ਪੰਜਾਬ ਪੁਲਿਸ ਨਾਲ ਸੰਪਰਕ ਕਰਨਗੇ। ਪੁਲਿਸ ਕਮਿਸ਼ਨਰ ਡਾ.ਸੁਖਚੈਨ ਸਿੰਘ ਗਿੱਲ ਨੇ ਨੌਜਵਾਨ ਦੀ ਪਹਿਚਾਣ ਲਈ ਤਸਵੀਰ ਜਾਰੀ ਕੀਤੀ ਹੈ। ਡਾ: ਗਿੱਲ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਐਸਆਈਟੀ ਗਠਿਤ ਕਰ ਦਿੱਤੀ ਹੈ, ਪਰ ਅਜੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਹੁਣ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਜਿਸ ਕਿਸੇ ਨੂੰ ਵੀ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਹੋਵੇ, ਉਹ ਪੁਲਿਸ ਨਾਲ ਸੰਪਰਕ ਕਰੇ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਡਾਕਟਰਾਂ ਵੱਲੋਂ ਅੰਮ੍ਰਿਤਸਰ ਬੇਅਦਬੀ ਦੇ ਦੋਸ਼ੀ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ! ਪੜ੍ਹੋ ਪੂਰੀ ਖਬਰ appeared first on Daily Post Punjabi.