guru angad dev ji Archives - Daily Post Punjabi

ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੀਹਾ ਉੱਪਲ ਨੂੰ ਬੱਕਰੀ ਦੀ ਬਲੀ ਦੇਣ ਤੋਂ ਹਟਾਉਣਾ ਤੇ ਤਿੰਨ ਉਪਦੇਸ਼ ਦੇਣੇ
ਇਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਨੂੰ ਜਾ ਰਹੇ ਸਨ ਰਸਤੇ ਵਿਚ ਗੁਰੂ ਜੀ ਨੂੰ ਸ਼ੀਹਾ ਉਪਲ ਨਾਮ ਦਾ ਸਿੱਖ ਮਿਲਿਆ, ਦਰਸ਼ਨ ਕਰਦੇ ਸਾਰ ਗੁਰੂ ਜੀ ਨੂੰ ਨਮਸਕਾਰ ਕੀਤੀ।

ਸ਼ੀਹਾ ਉਪਲ ਦੇ ਹੱਥਾਂ ਵਿਚ ਦੋ ਬੱਕਰੇ ਫੜੇ ਦੇਖ ਗੁਰੂ ਜੀ ਨੇ ਪੁੱਛਿਆ ਕਿ ਸਿੱਖਾ ਇਹ ਬੱਕਰੇ ਕੀ ਕਰਨੇ ਹਨ। ਤਾਂ ਸ਼ੀਹਾ ਉਪਲ ਨੇ ਆਖਿਆ ਸਤਿਗੁਰੂ ਜੀ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ, ਅੱਜ ਸ਼ਾਮ ਨੂੰ ਰੀਤਿ ਰਿਵਾਜ਼ ਅਨੁਸਾਰ ਉਸਦੇ ਮੁੰਢਨ (ਭਾਵ ਕੇਸ ਕੱਟਣੇ) ਹਨ। ਇਸ ਲਈ ਆਏ ਰਿਸ਼ਤੇਦਾਰਾਂ ਦੇ ਛਕਣ ਵਾਸਤੇ ਇਨ੍ਹਾਂ ਬੱਕਰਿਆਂ ਨੂੰ ਮਾਰ ਕੇ ਮੀਟ ਦੀ ਸਬਜ਼ੀ ਤਿਆਰ ਕਰਨੀ ਹੈ। ਘਰ ਗੀਤ ਨਾਚ ਟਾਪ ਹੋਵੇਗਾ। ਇਹ ਸੁਣ ਗੁਰੂ ਜੀ ਨੇ ਆਖਿਆ ”ਸ਼ੀਹਾ ਤੂੰ ਗੁਰੂ ਦਾ ਸਿੱਖ ਹੈਂ।

Guru Angad Dev

ਤੈਨੂੰ ਗੁਰੂ ਨਾਨਕ ਦੇ ਘਰ ਤੋਂ ਸਿੱਖਿਆ ਹੈ : 1. ਬੱਚਿਆਂ ਦੇ ਕੇਸਾਂ ਦਾ ਮੁੰਡਨ ਨਹੀਂ ਗੁੰਦਨ ਕਰਨੇ ਹਨ। ਕੱਟਣੇ ਨਹੀਂ ਸੋਹਣੇ ਢੰਗ ਨਾਲ ਸਵਾਰ ਕੇ ਗੁੰਦਨਾ ਜੂੜਾ ਕਰਨਾ ਹੈ। 2. ਬੱਚੇ ਨੇ ਜਨਮ ਲਿਆ ਚੰਗੀ ਗੱਲ ਹੈ ਪਰ ਐਸੇ ਸਮੇਂ ਬੱਕਰੇ ਮਾਰ ਕੇ ਮੀਟ ਤਿਆਰ ਕਰਨਾ, ਰਿਸ਼ਤੇਦਾਰਾਂ ਨੂੰ ਖੁਆਉਣਾ, ਜੀਵ ਹੱਤਿਆ ਕਰਨੀ ਚੰਗਾ ਨਹੀਂ ਹੈ। ਖਾਣਗੇ ਤੇਰੇ ਰਿਸ਼ਤੇਦਾਰ ਪਰ ਲੇਖਾ ਤੈਨੂੰ ਦੇਣਾ ਪਵੇਗਾ। (ਛਕਾਉਣਾ ਹੈ ਤਾਂ ਸ਼ਰਧਾ ਨਾਲ ਗੁਰੂ ਦਾ ਲੰਗਰ ਬਣਾ ਕੇ ਛਕਾਓ)। 3. ਖ਼ੁਸ਼ੀਆਂ ਸਮੇਂ ਗੀਤ ਗਾਣੇ ਨਾਚ ਟਾਪ ਨਹੀਂ ਕਰਨਾ ਚਾਹੀਦਾ, ਇਸ ਨਾਲ ਪਾਪਾਂ ਦੇ ਭਾਗੀ ਬਣੀਦਾ ਹੈ, ਬਲਕਿ ਸ਼ੁਕਰਾਨੇ ਵਿਚ ਗੁਰਬਾਣੀ ਗਾਇਨ ਕਰਨੀ ਚਾਹੀਦੀ ਹੈ ਜਿਸ ਨਾਲ ਪੁੰਨ ਬਣਦੇ ਹਨ ਤੇ ਮਿਲੀ ਦਾਤ ਨੂੰ ਵਾੜ ਲੱਗਦੀ ਹੈ।

ਇਹ ਵੀ ਪੜ੍ਹੋ : ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਤੇ 5 ਤੀਰ ਦੇਣੇ

The post ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੀਹਾ ਉੱਪਲ ਨੂੰ ਬੱਕਰੀ ਦੀ ਬਲੀ ਦੇਣ ਤੋਂ ਹਟਾਉਣਾ ਤੇ ਤਿੰਨ ਉਪਦੇਸ਼ ਦੇਣੇ appeared first on Daily Post Punjabi.

ਸ੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
guru angad dev prakash purb: ਖਡੂਰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਕਸਬਾ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਵੱਖ ਵੱਖ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਆਪਣੀ ਹਾਜਰੀ ਲਗਵਾਈ ਗਈ ਅਤੇ ਜੀਵਨ ਸਫਲਾ ਕੀਤਾ । ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਵੱਲੋਂ ਗੁਰੂ ਘਰ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਮਾਸਕ ਸੈਨੇਟਾਈਜਰ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਸਮੇਂ ਸਮੇਂ ਨਾਲ ਕੀਤੀ ਗਈ।

guru angad dev prakash purb

ਇਸ ਮੌਕੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਅਮਰੀਕ ਸਿੰਘ ਜੀ ਵੱਲੋਂ , ਨਵੇਂ ਬਣਾਏ ਗਏ ਪ੍ਰਸ਼ਾਦ ਕਾਊਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਲੋਕਲ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਬਾਣੀਆਂ , ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਬਾਣੀਆਂ , ਜਥੇਦਾਰ ਗੱਜਣ ਸਿੰਘ ਖਡੂਰ ਸਾਹਿਬ, ਜਥੇਦਾਰ ਅਜੀਤ ਸਿੰਘ ਮੁਗਲਾਣੀ, ਮਨਜੀਤ ਸਿੰਘ ਕੈਸ਼ੀਅਰ, ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਹਜ਼ੂਰੀ ਕਥਾ ਵਾਚਕ ਗਿਆਨੀ ਸੁਖਬੀਰ ਸਿੰਘ ਕੱਲਾ, ਹਜ਼ੂਰੀ ਕਥਾਵਾਚਕ ਗਿਆਨੀ ਮਹਿਤਾਬ ਸਿੰਘ, ਬਲਬੀਰ ਸਿੰਘ ਸਰਪੰਚ, ਰਾਗੀ ਰਾਜਬੀਰ ਸਿੰਘ, ਕੇਵਲ ਸਿੰਘ ਕੁਬੀਰ, ਮਾਸਟਰ ਮੰਗਲ ਸਿੰਘ, ਪ੍ਰਚਾਰਕ ਸਰਬਜੀਤ ਸਿੰਘ ਖਡੂਰ ਸਾਹਿਬ, ਸਤਨਾਮ ਸਿੰਘ ਖਡੂਰ ਸਾਹਿਬ ਮਾਸਟਰ ਮਨਜੀਤ ਸਿੰਘ , ਕੁਲਦੀਪ ਸਿੰਘ ਖਾਲਸਾ, ਮੰਗਲ ਸਿੰਘ, ਜਸਬੀਰ ਸਿੰਘ, ਸੈਕਟਰੀ ਦਲਜੀਤ ਸਿੰਘ ਆਦਿ ਮੌਜੂਦ ਸਨ।

The post ਸ੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ appeared first on Daily Post Punjabi.

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ
ਸ੍ਰੀ ਗੁਰੂ ਅੰਗਦ ਦੇਵ ਜੀ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ ਵਿੱਚ ਬਾਬਾ ਫੇਰੂ ਮਲ ਜੀ ਅਤੇ ਮਾਤਾ ਰਾਮੋ ਦੇ ਘਰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਭਾਈ ਲਹਿਣਾ ਸੀ। ਪਿਤਾ ਜੀ ਮਾਤਾ ਦੁਰਗਾ ਦੇ ਪੁਜਾਰੀ ਸਨ। ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਸਪੁੱਤਰ ਦਾਤੂ ਜੀ ਅਤੇ ਦਾਸੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ ਸਨ। ਲਹਿਣਾ ਜੀ ਛੋਟੀ ਉਮਰ ਦੇ ਸਨ ਕਿ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਉੱਜੜ ਗਿਆ ਅਤੇ ਫੇਰੂ ਜੀ ਅਤੇ ਸਾਰਾ ਪਰਿਵਾਰ ਕਰਦੇ ਕਰਾਉਂਦੇ ਪਿੰਡ ਖਡੂਰ ਆ ਵਸਿਆ ਅਤੇ ਕੋਈ 20 ਸਾਲ ਦੇ ਸਨ ਜਦੋਂ ਪਿਤਾ ਜੀ ਨਾਲ ਮਿਲਕੇ ਹੱਟੀ ਦਾ ਕੰਮ ਸੰਭਾਲਿਆ।

guru angad dev ji

ਗੁਰੂ ਨਾਨਕ ਸਾਹਿਬ 1521 ਤੋਂ ਕਰਤਾਰਪੁਰ ‘ਚ ਰਹਿਣ ਲੱਗ ਪਏ ਸਨ। ਖਡੂਰ ਵਿੱਚ ਭਾਈ ਜੋਧਾ, ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਸ ਤੋਂ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਸੁਣੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਦਾ ਸੋਚ ਲਿਆ ਅਤੇ ਜਦੋਂ 1532 ‘ਚ ਦੇਵੀ ਦੇ ਦਰਸ਼ਨਾਂ ਨੂੰ ਤੁਰੇ ਤਾਂ ਸੰਗ ਨੂੰ ਛੱਡ ਕੇ ਕਰਤਾਰਪੁਰ ਹੀ ਠਹਿਰ ਗਏ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਐਸੀ ਖਿੱਚ ਪਈ ਕਿ ਗੁਰੂ ਨਾਨਕ ਸਾਹਿਬ ਜੀ ਜੋਗੇ ਹੀ ਹੋ ਗਏ। ਇਤਿਹਾਸ ਦੱਸਦਾ ਹੈ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਜਾਣ ਦੇ ਸਮੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਦੇ ਬਾਹਰ ਹੀ ਮਿਲ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੱੜਕੇ ਆਪਣੇ ਨਾਲ ਲਿਆਂਦਾ ਅਤੇ ਆਖ ਦਿੱਤਾ “ਤੁਸੀਂ ਲੈਣਾ ਅਤੇ ਅਸੀਂ ਦੇਣਾ ਹੈ।

guru angad dev ji

ਇਸ ਤੋਂ ਬਾਅਦ ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ‘ਚ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਦੀ ਯਾਦ ਵਿੱਚ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਖਡੂਰ ਸਾਹਿਬ ਸਥਾਪਿਤ ਹੈ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਭਗਤਾਂ ਦੀ ਬਾਣੀ ਤੇ ਆਪਣੀ ਰਚੀ ਬਾਣੀ, ਗੁਰੂ ਨਾਨਕ ਸਾਹਿਬ ਤੇ ਗੁਰੂ ਘਰ ਸੰਬੰਧੀ ਜੋ ਜੋ ਸਮਾਚਾਰ ਇਕੱਠੇ ਕੀਤੇ, ਉਸਨੂੰ ਲਿਖਤੀ ਰੂਪ ‘ਚ ਗੁਰੂ ਅਮਰ ਦਾਸ ਜੀ ਦੇ ਹਵਾਲੇ ਕੀਤੇ ਤੇ ਬਾਣੀ ਤੇ ਸਾਖੀਆਂ ਸੰਭਾਲਣ ਦੀ ਰਵਾਇਤ ਸ਼ੁਰੂ ਕੀਤੀ।

guru angad dev ji

ਗੁਰੂ ਸਾਹਿਬ ਦੀ ਆਪਣੀ ਬਾਣੀ ਵਿੱਚ ਵੀ ਐਨੀ ਤਾਕਤ ਸੀ ਕਿ ਜਦੋਂ ਗੁਰੂ ਅਮਰਦਾਸ ਨੇ ਬੀਬੀ ਅਮਰੋ ਦੇ ਮੂੰਹ ਤੋਂ ਬਾਣੀ ਸੁਣੀ ਤਾਂ ਅਜਿਹਾ ਅਸਰ ਹੋਇਆ ਕੀ ਉਹ ਗੁਰੂ ਜੋਗੇ ਹੀ ਰਹਿ ਗਏ। ਬਾਰਾਂ ਸਾਲ ਉਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਅਣਥੱਕ, ਤਨ-ਮਨ ਨਾਲ ਸੇਵਾ ਕੀਤੀ, ਜਿਸ ਨਾਲ ਉਹ ਸਿੱਖੀ ਜੀਵਨ ਵਿੱਚ ਪ੍ਰਪੱਕ ਹੋ ਗਏ। ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦਾ ਵਾਰਸ ਥਾਪਣ ਵੇਲੇ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਸਖਤ ਪ੍ਰੀਖਿਆ ‘ਚੋਂ ਲੰਘਾਇਆ। ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰਸ ਸਮਝ ਕੇ 29 ਮਾਰਚ 1552 ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਅ ਗਏ।

The post ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ appeared first on Daily Post Punjabi.

ਸਿੱਖ ਇਤਿਹਾਸ: ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ ਬਖਸ਼ਿਸ਼ਾਂ…
guru angad dev ji and guru amardas ji: ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਆਪਣੀਆਂ ਬਖਸ਼ਿਸ਼ਾਂ ‘ਚ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆ ਦੀ ਓੁਟ, ਨਿਆਸਰਿਆ ਦਾ ਆਸਰਾ,ਨਿਥਾਵਿਆ ਥਾਵ,ਨਿਲੱਜਿਆ ਦੀ ਲੱਜ, ਨਿਪਤਿਆ ਦੀ ਪਤ,ਨਿਹਤਿਆ ਦੀ ਗਤ, ਨਿਧਿਰਿਆ ਦੀ ਧਿਰ, ਨਿਚੀਜਿਆ ਦੀ ਚੀਜ, ਨਿਰਜੋਰਿਆ ਦਾ ਜੋਰ, ਪੀਰਾਂ ਦੇ ਪੀਰ ਕਹਿ ਕੇ ਨਿਵਾਜਿਆ। ਗੁਰ ਅੰਗਦ ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼,

guru angad dev ji and guru amardas ji

ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ।ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ।ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ਰੱਖ ਦਿੱਤਾ,ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।

ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ।ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ।ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ।ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।

ਬੱਲੇ ! ਏਅਰ-ਕੰਡੀਸ਼ਨ ਟਰਾਲੀਆਂ ਲੈ ਮੁੰਡੇ ਤੇ ਬਾਬੇ ਪਹੁੰਚੇ ਬਾਰਡਰ ‘ਤੇ, ਵੇਖੋ ਗਰਮੀਆਂ ਲਈ ਕੀ ਨੇ ਸਹੂਲਤਾਂ LIVE !

The post ਸਿੱਖ ਇਤਿਹਾਸ: ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ ਬਖਸ਼ਿਸ਼ਾਂ… appeared first on Daily Post Punjabi.