guru teg bahadur ji Archives - Daily Post Punjabi

ਧੀਰ ਮੱਲ ਵੱਲੋਂ ਗੁਰਗੱਦੀ ਦੇ ਲਾਲਚ ‘ਚ ਆ ਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ‘ਤੇ ਹਮਲਾ ਕਰਨਾ
ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰ ਮੱਲ, ਗੁਰੂ ਬਣਨ ਦੀ ਆਸ਼ਾ ਵਿੱਚ ਡੇਰਾ ਲਗਾਈ ਬੈਠਾ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਦੇ ਬਾਦ ਸਿੱਖ ਸੰਗਤਾਂ ਬਹੁਤ ਸਾਰੀ ਮਾਇਆ ਅਤੇ ਭੇਟਾਵਾਂ ਲੈ ਕੇ ਗੁਰੂ ਜੀ ਕੋਲ ਪਹੁਚਿੱਆ ਸਨ। ਗੁਰੂ ਜੀ ਕੋਲ ਸੰਗਤਾਂ ਵੱਲੋ ਦਿੱਤਾ ਧਨ ਪਦਾਰਥ ਧੀਰ ਮੱਲ ਤੋਂ ਸਹਾਰਿਆ ਨਾ ਗਿਆ। ਉਸ ਨੇ ਆਪਣੇ ਸ਼ੀਹਾਂ ਮਸੰਦ ਤੇ ਹੋਰ ਲਾਲਚੀਆਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਦਾ ਘਰ ਲੁੱਟ ਲੈਣ ਅਤੇ ਉਨ੍ਹਾਂ ਨੂੰ ਮਾਰ ਦੇਣ ਦੀ ਵਿਉਂਤ ਬਣਾ ਲਈ, ਕਿਉਕਿ ਉਨ੍ਹਾਂ ਦੇ ਜਿਊਂਦੇ ਜੀ ਧੀਰ ਮੱਲ ਗੁਰ-ਗੱਦੀ ਪ੍ਰਾਪਤ ਨਹੀਂ ਕਰ ਸਕਦਾ ਸੀ।

ਗੁਰੂ ਜੀ ਤੋ ਵਿਦਾ ਲੈ ਮੱਖਣ ਸ਼ਾਹ ਦੇ ਆਪਣੇ ਡੇਰੇ ਜਾਣ ਦੀ ਖ਼ਬਰ ਮਿਲਣ ਪਿਛੋਂ ਧੀਰ ਮੱਲ ਆਪਣੇ ਨਾਲ ਸ਼ੀਹਾਂ ਮਸੰਦ ਤੇ ਹੋਰ ਕੁਛ ਬੰਦੂਕਾਂ ਵਾਲਿਆਂ ਨੂੰ ਲੈ ਕੇ ਗੁਰੂ ਤੇਗ਼ ਬਹਾਦਰ ਜੀ ਦੇ ਘਰ ਪਹੁੰਚ ਗਿਆ। ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬੰਨ੍ਹ ਕੇ ਸ਼ੀਹਾਂ ਮਸੰਦ ਨੇ ਗੋਲੀ ਚਲਾ ਦਿੱਤੀ। ਉਹ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂਹਦੀ ਹੋਈ ਅੱਗੇ ਲੰਘ ਗਈ। ਗੁਰੂ ਜੀ ਦਾ ਮੁੱਖ ਖੂਨ ਨਾਲ ਭਰ ਗਿਆ। ਇਸ ਸਮੇਂ ਤਕ ਮਾਤਾ ਨਾਨਕੀ ਜੀ ਵੀ ਉਥੇ ਪਹੁੰਚ ਗਏ ਸਨ। ਉਨ੍ਹਾਂ ਧੀਰ ਮੱਲ ਨੂੰ ਕਿਹਾ ਤੇਰਾ ਇਹ ਜੋਰ ਤੇਰਾ ਕੁਛ ਨਹੀਂ ਸੰਵਾਰ ਸਕਦਾ। ਮਾਤਾ ਨਾਨਕੀ ਜੀ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਧੀਰ ਮੱਲ ਬੜਾ ਹੋਛਾ ਹੋਇਆ। ਪਰ ਉਹ ਗੁਰੂ ਘਰ ਤੋਂ ਵਾਪਸ ਜਾਣ ਲੱਗਿਆਂ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਾਮਾਨ ਲੁੱਟ ਕੇ ਲੈ ਗਿਆ।

ਦੁਜੇ ਪਾਸੇ ਬੰਦੂਕਾਂ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਵੀ ਆਪਣੇ ਆਦਮੀ ਲੈ ਕੇ ਗੁਰੂ ਘਰ ਪਹੁਚ ਗਿਆ। ਮਾਤਾ ਨਾਨਕੀ ਜੀ ਨੇ ਉਸ ਨੂੰ ਦੱਸਿਆ ਕਿ ਕਿਵੇਂ ਧੀਰ ਮੱਲ ਆਪਣੇ ਨਾਲ ਬੰਦੂਕਾਂ ਵਾਲੇ ਲੇ ਕੇ ਗੁਰੂ ਜੀ ਨੂੰ ਮਾਰਨ ਆਇਆ ਸੀ ਅਤੇ ਗੁਰੂ ਜੀ ਨੂੰ ਜ਼ਖ਼ਮੀ ਕਰ ਕੇ ਅਤੇ ਲੁੱਟ-ਮਾਰ ਕਰ ਕੇ ਵਾਪਸ ਆਪਣੇ ਡੇਰੇ ਚਲਿਆ ਗਿਆ ਸੀ। ਮੱਖਣ ਸ਼ਾਹ ਇਹ ਸੁਣ ਕੇ ਆਪਣੇ ਆਦਮੀ ਲੈ ਕੇ ਧੀਰ ਮੱਲ ਦੇ ਡੇਰੇ ਪਹੁਚ ਗਿਆ। ਮੱਖਣ ਸ਼ਾਹ ਅਤੇ ਉਸ ਦੇ ਆਦਮੀਆਂ ਨੂੰ ਦੇਖ ਕੇ ਧੀਰ ਮੱਲ ਦੇ ਬੰਦੂਕਾਂ ਵਾਲੇ ਭੱਜ ਗਏ। ਮੱਖਣ ਸ਼ਾਹ ਨੇ ਲੁੱਟ ਦਾ ਸਾਰਾ ਧਨ-ਪਦਾਰਥ ਇਕੱਠਾ ਕਰਵਾਇਆ ਅਤੇ ਆਪਣੇ ਆਦਮੀ ਨੂੰ ਚੁਕਵਾ ਕੇ ਗੁਰੂ ਘਰ ਭੇਜ ਦਿੱਤਾ।

ਇਹ ਵੀ ਪੜ੍ਹੋ : ਮੁਗਲ ਫੌਜਾਂ ਦਾ ਗਰੂਰ ਤੋੜ ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਵਾਲੀ ਮਹਾਨ ਬੀਬੀ ਹਰਸ਼ਰਨ ਕੌਰ ਜੀ

ਧੀਰ ਮੱਲ ਨੂੰ ਨੰਗੇ ਪੈਰੀਂ ਤੋਰ ਕੇ ਅਤੇ ਸ਼ੀਹਾਂ ਮਸੰਦ ਦੇ ਹੱਥ ਪੈਰ ਬੰਨ੍ਹ ਕੇ ਗੁਰੂ ਜੀ ਪਾਸ ਲਿਆ ਹਾਜ਼ਰ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਇਹ ਸਭ ਕੁਝ ਦੇਖ ਕੇ ਮੱਖਣ ਸ਼ਾਹ ਨੂੰ ਕਿਹਾ ਇਨ੍ਹਾਂ ਨੂੰ ਛੱਡ ਦੇਵੋ। ਇਹ ਸਾਰਾ ਧਨ-ਪਦਾਰਥ ਇਨ੍ਹਾਂ ਨੂੰ ਮੋੜ ਦੇਵੋ, ਜਿਹੜਾ ਇਨ੍ਹਾਂ ਦੇ ਡੇਰੇ ਤੋਂ ਤੁਸੀਂ ਲੈ ਕੇ ਆਏ ਹੋ। ਇਨ੍ਹਾਂ ਸਭ ਕੁਝ ਧਨ-ਪਦਾਰਥ ਦੇ ਮੋਹ ਵਿਚ ਫਸ ਕੇ ਕੀਤਾ ਹੈ। ਜਿਸ ਧਨ-ਪਦਾਰਥ ਪਾਸੋਂ ਇਨ੍ਹਾਂ ਨੂੰ ਸੁੱਖ ਦੀ ਆਸ ਸੀ, ਉਸ ਨੇ ਇਨ੍ਹਾਂ ਨੂੰ ਦੁੱਖ ਹੀ ਦਿੱਤਾ ਹੈ, ਸੋ ਉਹ ਧਨ-ਪਦਾਰਥ ਇਨ੍ਹਾਂ ਪਾਸ ਹੀ ਜਾਣਾ ਠੀਕ ਹੈ। ਗੁਰੂ ਜੀ ਦਾ ਹੁਕਮ ਮੰਨ ਕੇ ਮੱਖਣ ਸ਼ਾਹ ਨੇ ਸਾਰਾ ਧਨ-ਪਦਾਰਥ ਉਨ੍ਹਾਂ ਨੂੰ ਵਾਪਸ ਕਰ ਦਿੱਤਾ।

The post ਧੀਰ ਮੱਲ ਵੱਲੋਂ ਗੁਰਗੱਦੀ ਦੇ ਲਾਲਚ ‘ਚ ਆ ਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ  ਜੀ ‘ਤੇ ਹਮਲਾ ਕਰਨਾ appeared first on Daily Post Punjabi.

ਤਾਕਤ ‘ਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ‘ਚ ਅੰਨ੍ਹੇ ਮੁਗਲਾਂ ਨੂੰ ਗੁਰੂ ਸਾਹਿਬ ਦਾ ਕਰਾਰਾ ਜਵਾਬ
ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਬੇਟੇ ਗੋਬਿੰਦ ਰਾਏ ਜੀ ਨੂੰ ਗੁਰਿਆਈ ਦੇ ਕੇ ਜੀਵਨ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਜੀ ਨੂੰ ਨਾਲ ਲੈ ਕੇ ਚੱਕ ਨਾਨਕੀ ਤੋਂ ਦਿੱਲੀ ਦੀ ਦਿਸ਼ਾ ਵੱਲ ਰਵਾਨਾ ਹੋ ਗਏ।

ਦਿੱਲੀ ‘ਚ ਤਾਕਤ ਵਿਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਿਦਕੀ ਸਿੱਖਾਂ ‘ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਉਹ ਸਭ ਆਪਣਾ ਮਤ ਛੱਡ ਕੇ ਇਸਲਾਮ ਧਾਰਨ ਕਰ ਲੈਣ। ਕਦੀ ਲਾਲਚ ਦਿੱਤੇ ਜਾਂਦੇ, ਕਦੇ ਧਮਕੀਆਂ ਤੇ ਕਦੇ ਸਤਿਕਾਰ ਵਜੋਂ ਪੇਸ਼ ਆਇਆ ਜਾਂਦਾ ਤੇ ਕਦੇ ਤਸੀਹੇ ਦਿੱਤੇ ਜਾਂਦੇ ਪਰ ਗੁਰੂ ਜੀ ਨੇ ਉਨ੍ਹਾਂ ਦੇ ਸਿੱਖਾਂ ਦੇ ਹੌਸਲੇ ਚੱਟਾਨ ਵਾਂਗ ਅਡੌਲ ਸਨ। ਜਦੋਂ ਹਾਕਮਾਂ ਦੀ ਪੇਸ਼ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਜ਼ੋਰ ਪਾਇਆ ਜੇ ਜੇ ਉਹ ਫਕੀਰ ਹਨ ਤਾਂ ਕੋਈ ਕਰਾਮਾਤ ਦਿਖਾਉਣ।

ਗੁਰਮਤਿ ਵਿਚ ਕਰਾਮਾਤ ਕਹਿਰ ਸਮਝੀ ਜਾਂਦੀ ਹੈ। ਇਸ ਲਈ ਗੁਰੂ ਜੀ ਨੇ ਕਰਾਮਾਤ ਤੋਂ ਸਾਫ ਇਨਕਾਰ ਕਰ ਦਿੱਤਾ। ਜਦ ਸਰਕਾਰ ਦੀ ਕੋਈ ਕੋਸ਼ਿਸ਼ ਵੀ ਸਫਲ ਨਾ ਹੋਈ ਤਾਂ ਉਸ ਨੇ ਕਤਲ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਜੀ ਦੀ ਹਜ਼ੂਰੀ ਵਿਚ ਪਹਿਲਾਂ ਉਨ੍ਹਾਂ ਦੇ ਤਿੰਨਾਂ ਪਿਆਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾਈ ਗਈ ਤੇ ਭਾਈ ਦਿਆਲ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਸਰਕਾਰ ਨੂੰ ਵਹਿਮ ਸੀ ਕਿ ਇੰਗੀਆਂ ਭਿਆਨਕ ਸਜ਼ਾਵਾਂ ਨਾਲ ਗੁਰੂ ਜੀ ਦਾ ਹੌਸਲਾ ਢਹਿ ਜਾਵੇਗਾ ਅਤੇ ਉਹ ਡੋਲ ਕੇ ਸਾਰੀਆਂ ਗੱਲਾਂ ਮੰਨ ਲੈਣਗੇ ਪਰ ਗੁਰੂ ਜੀ ਅਡੋਲ ਰਹੇ। ਅੰਤ ਨੂੰ ਜਲਾਦ ਦੀ ਤਲਵਾਰ ਗੁਰੂ ਜੀ ਦੇ ਪਵਿੱਤਰ ਸੀਸ ‘ਤੇ ਚੱਲੀ।

ਸ਼ਹੀਦੀ ਤੋਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੂੰ ਫਿਰ ਤੋਂ ਕਰਾਮਾਤ ਦਿਖਾਉਣ ਲਈ ਕਿਹਾ ਗਿਆ ਪਰ ਇਸ ਵਾਰ ਚੋਜੀ ਪਿਤਾ ਨੇ ਕਾਗਜ਼ ਉਤੇ ਕੁਝ ਲਿਖ ਕੇ ਆਪਣੀ ਪਗੜੀ ਦੀ ਕੰਨੀ ਬੰਨ੍ਹ ਦਿੱਤਾ ਤੇ ਕਹਿਣ ਲੱਗੇ ਇਸ ਕਾਗਜ਼ ਦੇ ਟੁਕੜੇ ਦਾ ਇਹ ਅਸਰ ਹੋਵੇਗਾ ਕਿ ਤੁਹਾਡੀ ਤਲਵਾਰ ਚੱਲੇਗੀ ਪਰ ਮੇਰੇ ਸੀਸ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ‘ਤੇ ਲਿਖਿਆ ਸੀ ‘ਸੀਸ ਦੇ ਦਿੱਤਾ ਪਰ ਸਿਰਰੁ ਨਾ ਦਿੱਤਾ।’

ਇਹ ਵੀ ਪੜ੍ਹੋ : ਸਵਰਗ ਦਾ ਲਾਲਚ ਦੇਣ ਵਾਲੇ ਜੋਗੀ ਨੂੰ ਭਾਈ ਤਿਲਕਾ ਜੀ ਦੀ ਪ੍ਰੇਰਣਾ ਨੇ ਬਣਾ ਦਿੱਤਾ ਗੁਰੂ ਹਰਗੋਬਿੰਦ ਜੀ ਦਾ ਸਿੱਖ

The post ਤਾਕਤ ‘ਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ‘ਚ ਅੰਨ੍ਹੇ ਮੁਗਲਾਂ ਨੂੰ ਗੁਰੂ ਸਾਹਿਬ ਦਾ ਕਰਾਰਾ ਜਵਾਬ appeared first on Daily Post Punjabi.

ਜਾਣੋ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਵਸ ਦਾ ਇਤਿਹਾਸ
guru tegh bahadur ji gurgaddi history: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ 1621 ਈ: ਦੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ।ਸ੍ਰੀ ਗੁਰੂ ਤੇਗ ਬਹਾਦੁਰ ਜੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ ਤੇ ਜਿਸ ਅਸਥਾਨ ‘ਤੇ ਗੁਰੂ ਸਾਹਿਬ ਦਾ ਜਨਮ ਹੋਇਆ ਉਸ ਅਸਥਾਨ ‘ਤੇ ਅੱਜ ਕੱਲ੍ਹ ਗੁਰੂ ਕਾ ਮਹਿਲ ਗੁਰੂਦੁਆਰਾ ਸਾਹਿਬ ਸਥਿਤ ਹੈ।ਸ੍ਰੀ ਗੁਰੂ ਤੇਗ ਬਹਾਦੁਰ ਜੀ ਬਹੁਤ ਹੀ ਤਿਆਗੀ ਸੁਭਾਅ ਦੇ ਸਨ ਅਤੇ ਹਮੇਸ਼ਾ ਉਸ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸੀ।

guru tegh bahadur ji gurgaddi history

ਤਿਆਗ ਤੇ ਦਇਆ ਦੀ ਮੂਰਤ ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਸੰਗਤਾਂ ਵਲੋਂ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਪ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਹੋਇਆ। ਗੁਰੂ ਤੇਗ ਬਹਾਦਰ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਮਿਲਣ ਤਕ ਆਪ ਲਗਪਗ 20 ਸਾਲ ਪ੍ਰਭੂ ਭਗਤੀ ‘ਚ ਲੀਨ ਰਹੇ। ਗੁਰ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਕਿ ਦਿੱਲੀ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਾਬਾ ਬਕਾਲਾ ਵਿਖੇ ਭਗਤੀ ‘ਚ ਲੀਨ ਤੇਗ ਬਹਾਦਰ ਜੀ ਨੂੰ ਗੁਰਿਆਈ ਸੌਂਪੀ। ਇਸਤੋਂ ਪਹਿਲਾਂ ਹਰ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਹੱਥੀਂ ਆਪਣੇ ਉਤਰਾਧਿਕਾਰੀ ਨੂੰ ਗੁਰਿਆਈ ਦੀ ਜਿੰਮਵਾਰੀ ਸੌਂਪੀ ਪਰ ਅੱਠਵੇਂ ਪਾਤਸ਼ਾਹ ਨੂੰ ਦਿੱਲੀ ‘ਚ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ-ਕਰਦੇ ਖੁਦ ਨੂੰ ਚੇਚਕ ਹੋ ਗਈ ਤਾਂ 1664 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਵੱਲ ਗੁਰਿਆਈ ਦਾ ਇਸ਼ਾਰਾ ਕਰਦਿਆਂ ਕਿਹਾ

ਗੁਰੂ ਸਾਹਿਬ ਦੇ ਇਹ ਬਚਨ ਸੁਣਨ ਤੋਂ ਬਾਅਦ ਬਹੁਤ ਸਾਰੇ ਪਖੰਡੀਆਂ ਨੇ, ਜਿਨ੍ਹਾਂ ਵਿਚ ਬਾਬਾ ਗੁਰਦਿਤਾ ਜੀ ਦਾ ਪੁਤਰ ਧੀਰ ਮੱਲ ਮੁੱਖ ਸੀ, ਉਹਨਾਂ ਨੇ ਬਕਾਲੇ ਵਿਚ ਡੇਰੇ ਲਗਾ ਲਏ। ਗੁਰਗੱਦੀ ਦੇ ਕਰੀਬ 22 ਦਾਅਵੇਦਾਰ ਜੋ ਆਪਣੇ-ਆਪ ਨੂੰ ਗੁਰੂ ਅਖਵਾਉਂਦੇ ਰਹੇ, ਬਕਾਲੇ ਵਿਖੇ ਮੰਜੀਆਂ ਲਗਾ ਕੇ ਬੈਠ ਗਏ ਤੇ ਸੰਗਤਾਂ ਨੂੰ ਗੁੰਮਰਾਹ ਕਰ ਕੇ ਭੇਟਾ ਉਗਰਾਹੁਣ ਲਗੇ। ਇਹ ਸਭ ਵੇਖ ਤੇ ਸਮਝ ਕੇ ਵੀ ਗੁਰੂ ਤੇਗ ਬਹਾਦਰ ਜੀ ਚੁੱਪ ਰਹੇ ਅਤੇ ਸ਼ਾਂਤ ਤੇ ਅਡੋਲ ਚਿੱਤ ਹੋ ਕੇ ਇਕਾਂਤ ਵਿਚ ਬੈਠ ਭਜਨ-ਬੰਦਗੀ ਕਰਦੇ ਰਹੇ।

ਪੁਲਿਸ ਨੇ ਵਿਆਹ ਦੇ ਰੰਗ ‘ਚ ਪਾਇਆ ਭੰਗ, ਅੱਕੇ ਬਰਾਤੀਆਂ ਨੇ ਪੁਲਿਸ ਨੂੰ ਘੇਰ ਕੇ ਪਾਈਆਂ ਭਾਜੜਾਂ

The post ਜਾਣੋ ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਵਸ ਦਾ ਇਤਿਹਾਸ appeared first on Daily Post Punjabi.