guru teg bahadur Archives - Daily Post Punjabi

ਦਸਮ ਪਾਤਸ਼ਾਹ ਵੱਲੋਂ ਸਿੱਖ ਭਾਈ ਜੋਗੇ ਨੂੰ ਗਲਤ ਰਸਤੇ ‘ਤੇ ਜਾਣ ਤੋਂ ਬਚਾਉਣ ਲਈ ਖੁਦ ਸਿੰਘ ਦਾ ਰੂਪ ਧਾਰਨਾ ਕਰਨਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਪਿਸ਼ੌਰ ਦੀਆਂ ਸੰਗਤਾਂ ਆਨੰਦਪੁਰ ਸਾਹਿਬ ਆਈਆਂ। ਉਨ੍ਹਾਂ ਸੰਗਤਾਂ ਵਿੱਚ ਇੱਕ 13-14 ਸਾਲਾਂ ਦਾ ਨੌਜਵਾਨ ਸੀ। ਉਹ ਨੌਜਵਾਨ ਆਪਣੀ ਉਮਰ ਨਾਲੋਂ ਵੱਧ ਚੁਸਤ ਨਜ਼ਰ ਆਉਂਦਾ ਸੀ। ਜਦੋਂ ਉਹ ਗੁਰੂ ਜੀ ਦੇ ਚਰਨੀਂ ਸੀਸ ਨਿਵਾ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਤੋਂ ਨਾਂ ਪੁੱਛਿਆ। ਨੌਜਵਾਨ ਨੇ ਕਿਹਾ ਮੇਰਾ ਨਾਂ ਜੋਗਾ ਹੈ। ਗੁਰੂ ਜੀ ਨੇ ਫਿਰ ਸਵਾਲ ਕੀਤਾ, ”ਭਾਈ, ਕਿਸ ਜੋਗਾ ?” ਉਸ ਨੌਜਵਾਨ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ, ”ਸੱਚੇ ਪਿਤਾ, ਆਪ ਜੋਗਾ।” ਸਤਿਗੁਰਾਂ ਉਸ ਨੂੰ ਕਿਹਾ, ”ਅੱਛਾ ਭਾਈ ਜੋਗੇ, ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ।” ਭਾਈ ਜੋਗੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਮਾਤਾ ਪਿਤਾ ਪਾਸੋਂ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ।

ਉਸ ਨੇ ਅੰਮ੍ਰਿਤ ਛੱਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ। ਉਸ ਦੇ ਮਾਤਾ ਪਿਤਾ ਨੇ ਉਸ ਦੀ ਇੱਕ ਲੜਕੀ ਨਾਲ ਮੰਗਣੀ ਕਰ ਦਿੱਤੀ। ਵਿਆਹ ਦੇ ਯੋਗ ਹੋਣ ਉੱਪਰ, ਵਿਆਹ ਦੀ ਤਾਰੀਖ ਪੱਕੀ ਕਰਕੇ, ਉਸ ਦੇ ਮਾਤਾ ਪਿਤਾ ਉਸ ਨੂੰ ਆਨੰਦਪੁਰ ਸਾਹਿਬ ਤੋਂ ਲੈਣ ਆ ਗਏ। ਪਿਤਾ ਦੇ ਕਹਿਣ ਉੱਪਰ, ਭਾਈ ਜੋਗਾ ਸਿੰਘ ਨੇ ਗੁਰੂ ਜੀ ਪਾਸੋਂ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਸ ਨੂੰ ਕਿਹਾ, ”ਭਾਈ ਜੋਗਾ ਸਿੰਘ, ਤੂੰ ਬੜੀ ਖ਼ੁਸ਼ੀ ਨਾਲ ਵਿਆਹ ਕਰਵਾਉਣ ਲਈ ਪਿਸ਼ੌਰ ਆਪਣੇ ਮਾਤਾ-ਪਿਤਾ ਨਾਲ ਜਾ ਸਕਦਾ ਹੈਂ ਪਰ ਇੱਕ ਸ਼ਰਤ ਹੈ, ਜਦੋਂ ਅਸੀਂ ਯਾਦ ਕਰੀਏ ਤਾਂ ਤੂੰ ਸਾਰੇ ਕੰਮ-ਕਾਰ ਛੱਡ ਕੇ ਤੁਰੰਤ ਸਾਡੇ ਪਾਸੇ ਹਾਜ਼ਰ ਹੋਵੀਂ।” ਭਾਈ ਜੋਗਾ ਸਿੰਘ ਨੇ ਉੱਤਰ ਦਿੱਤਾ, ”ਹਾਂ ਜੀ, ਇਸ ਤਰ੍ਹਾਂ ਹੀ ਹੋਵੇਗਾ। ਇਹ ਕਹਿ ਕੇ ਉਸ ਨੇ ਗੁਰੂ ਜੀ ਦੇ ਚਰਨੀਂ ਹੱਥ ਲਗਾਏ ਤੇ ਮਾਤਾ ਪਿਤਾ ਦੇ ਨਾਲ ਚਲਾ ਗਿਆ।

ਵਿਆਹ ਦਾ ਸ਼ੁਭ ਦਿਨ ਆਉਣ ਉੱਪਰ ਉਸ ਦੇ ਵਿਆਹ ਦੀ ਰਸਮ ਸ਼ੁਰੂ ਹੋ ਗਈ। ਏਸੇ ਦੋਰਾਨ ਹੀ ਇੱਕ ਸਿੰਘ ਨੇ ਭਾਈ ਜੋਗਾ ਸਿੰਘ ਨੂੰ ਇੱਕ ਪੱਤਰ ਹੱਥ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ, ਭਾਈ ਜੋਗਾ ਸਿੰਘ ਨੇ ਉਸ ਪੱਤਰ ਨੂੰ ਖੋਲ੍ਹ ਕੇ ਪੜ੍ਹਿਆ ਤਾਂ ਉਸ ਵਿੱਚ ਲਿਖਿਆ ਸੀ, ”ਇਸ ਨੂੰ ਪੜ੍ਹਦੇ ਸਾਰ ਸਾਡੇ ਪਾਸ ਅਨੰਦਪੁਰ ਸਾਹਿਬ ਹਾਜ਼ਰ ਹੋ। ਭਾਈ ਜੋਗਾ ਸਿੰਘ ਨੂੰ ਹੁਸ਼ਿਆਰਪੁਰ ਪੁੱਜਣ ਤੱਕ ਸ਼ਾਮਾਂ ਪੈ ਗਈਆਂ। ਉਸ ਦੇ ਮਨ ਵਿੱਚ ਆਇਆ, ਕੀ ਉਸ ਵਰਗਾ ਵੀ ਕੋਈ ਗੁਰੂ ਦਾ ਸਿੱਖ ਹੋ ਸਕਦਾ ਹੈ ਜਿਹੜਾ ਆਪਣਾ ਵਿਆਹ ਵਿਚਾਲੇ ਹੀ ਛੱਡ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੋਵੇ?” ਉਸ ਨੂੰ ਆਪਣੇ ਆਪ ਉੱਪਰ ਮਾਣ ਹੋ ਗਿਆ। ਹੁਸ਼ਿਆਰਪੁਰ ਵਿੱਚ ਰਾਤ ਪੈਣ ਕਰਕੇ ਭਾਈ ਜੋਗਾ ਸਿੰਘ ਨੇ ਉਥੇ ਰੁਕਣ ਦਾ ਫੈਸਲਾ ਕੀਤਾ ਉਸ ਬਜ਼ਾਰ ਵਿੱਚ ਇਕ ਵੇਸਵਾ ਦਾ ਕੋਠਾ ਵੀ ਸੀ-ਜਿੱਥੇ ਨਾਚ ਗਾਣਾ ਹੋ ਰਿਹਾ ਸੀ। ਬੁਧੀ ਤੇ ਹਉਮੇਂ ਦਾ ਪਰਦਾ ਪੈਣ ਕਰਕੇ ਜੋਗਾ ਸਿੰਘ ਦੇ ਮਨ ਦੇ ਅੰਦਰ ਗਲਤ ਫੁਰਨੇ ਬਨਣੇ ਸ਼ੁਰੂ ਹੋ ਗਏ ਜਿਸ ਦੇ ਨਾਲ ਉਸਦੇ ਕਦਮ ਵੇਸਵਾ ਦੇ ਕੋਠੇ ਵਲ ਵਧਣ ਲੱਗੇ। ਪਰ ਘੱਟ-ਘੱਟ ਵਿੱਚ ਵੱਸਣ ਵਾਲੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਸਿੰਘ ਦਾ ਭੇਸ ਬਣਾ ਕੇ ਵੇਸਵਾ ਦੇ ਦੁਆਰੇ ਜਾ ਕੇ ਪੌੜੀ ਦੇ ਦਰਵਾਜ਼ੇ ਆਣ ਖਲੋਤੇ।

ਭਾਈ ਜੋਗਾ ਸਿੰਘ ਨੇ ਦੇਖਿਆ ਕਿ ਇਕ ਸਿੰਘ ਉਸ ਵੇਸਵਾ ਦੇ ਦਰਵਾਜ਼ੇ ਅੱਗੇ ਖੜਾ ਹੈ। ਜਦੋਂ ਉਹ ਪਾਸੇ ਚਲਿਆ ਜਾਵੇਗਾ ਤਾਂ ਮੈਂ ਅੰਦਰ ਜਾਵਾਂਗਾ। ਇਹ ਸੋਚ ਕੇ ਉਹ ਪਿੱਛੇ ਮੁੜ ਗਿਆ। ਕੁਝ ਦੇਰ ਪਿੱਛੋਂ ਫਿਰ ਉਹ ਵੇਸਵਾ ਦੇ ਦਰਵਾਜ਼ੇ ਵੱਲ ਆਇਆ ਤਾਂ ਕੀ ਦੇਖਦਾ ਹੈ ਕਿ ਸਿੰਘ ਅਜੇ ਵੀ ਖੜਾ ਹੈ। ਉਸ ਨੂੰ ਦੇਖ ਕੇ ਜੋਗਾ ਸਿੰਘ ਫਿਰ ਮੁੜ ਗਿਆ। ਇਸ ਤਰ੍ਹਾਂ ਭਾਈ ਜੋਗਾ ਸਿੰਘ ਸਾਰੀ ਰਾਤ ਉਸ ਵੇਸਵਾ ਦੇ ਦਰਵਾਜ਼ੇ ਵੱਲ ਚੱਕਰ ਮਾਰਦਾ ਰਿਹਾ ਪਰ ਹਰ ਵਾਰੀ ਉਹ ਸਿੰਘ ਨੂੰ ਦਰਵਾਜ਼ੇ ਅੱਗੇ ਖੜ੍ਹਾ ਦੇਖ ਕੇ ਮੁੜ ਜਾਂਦਾ ਰਿਹਾ। ਇਸ ਤਰ੍ਹਾਂ ਸਾਰੀ ਰਾਤ ਉਸ ਨੇ ਚੱਕਰਾਂ ਵਿੱਚ ਗੁਜ਼ਾਰ ਦਿੱਤੀ। ਅੰਮ੍ਰਿਤ ਵੇਲੇ ਜਦੋਂ ਜੋਗਾ ਸਿੰਘ ਫਿਰ ਦੇਖਣ ਆਇਆਂ ਤਾਂ ਸਿੰਘ ਨੇ ਉਸ ਨੂੰ ਕਿਹਾ, ”ਭਾਈ ਜੋਗਾ ਸਿੰਘ, ਅੰਮ੍ਰਿਤ ਵੇਲਾ ਹੋ ਗਿਆ ਹੈ। ਜਾਹ ਇਸ਼ਨਾਨ ਕਰ ਤੇ ਉਸ ਮਾਲਕ ਦਾ ਨਾਮ ਜਪ।”

ਇਹ ਸੁਣ ਕੇ ਭਾਈ ਜੋਗਾ ਸਿੰਘ ਨੂੰ ਗਿਆਨ ਹੋਇਆ ਕਿ ਉਹ ਸਾਰੀ ਰਾਤ ਕਿਹੜੇ ਭੈੜੇ ਕੰਮ ਦੀ ਦਲੀਲ ਕਰਦਾ ਰਿਹਾ ਸੀ। ਫਿਰ ਜੋਗਾ ਸਿੰਘ ਨੇ ਉਸ ਖੜੇ ਸਿੰਘ ਨੂੰ ਪੁੱਛਿਆ, ਮੈਨੂੰ ਤਾਂ ਤੂੰ ਵੇਸਵਾ ਵੱਲ ਜਾਣ ਤੋਂ ਰੋਕਦਾ ਹੈਂ ਪਰ ਤੂੰ ਸਿੰਘਾ ਇੱਥੇ ਕਿਉਂ ਖੜਾ ਹੈਂ? ਤਾਂ ਉਸ ਸਿੰਘ ਨੇ ਆਖਿਆ, ਮੈਂ ਤਾਂ ਕਿਸੇ ਦਾ ਖਲ੍ਹਾਰਿਆ ਖੜਾ ਬਚਨ ਪੂਰਾ ਕਰਦਾ ਹੋਇਆ ਡਿਊਟੀ ਦੇ ਰਿਹਾ ਹਾਂ। ਇਹ ਸੁਣ ਭਾਈ ਜੋਗਾ ਸਿੰਘ ਸ਼ਰਮਿੰਦਗੀ ਮਹਿਸੂਸ ਕਰਦਾ ਹੋਇਆ ਸਮਝ ਗਿਆ ਕਿ ਉਸ ਨੂੰ ਗੁਰੂ ਜੀ ਨੇ ਆਪ ਆ ਕੇ ਬਚਾ ਲਿਆ, ਨਹੀਂ ਤਾਂ ਉਹ ਗੁਰੂ ਜੀ ਨੂੰ ਮੂੰਹ ਦਿਖਾਉਣ ਜੋਗਾ ਨਾ ਰਹਿੰਦਾ। ਸਤਿਗੁਰੂ ਜੀ ਨੇ ਜੋਗਾ ਸਿੰਘ ਨੂੰ ਅਸੀਸਾਂ ਦੇਂਦੇ ਹੋਏ ਬਖਸ਼ ਦਿੱਤਾ। ਉਸ ਤੋਂ ਪਿੱਛੋਂ ਭਾਈ ਜੋਗਾ ਸਿੰਘ ਨੇ ਪੂਰਨ ਸਿੱਖ ਦੀ ਨਿਆਈਂ ਗੁਰੂ ਘਰ ਦੀ ਸੇਵਾ ਕਰਦੇ ਆਪਣੀ ਜ਼ਿੰਦਗੀ ਗੁਜ਼ਾਰੀ।

ਇਹ ਵੀ ਪੜ੍ਹੋ : ਸੱਯਦ ਮੂਸਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲੋਂ ਗ੍ਰਹਿਸਥ ‘ਚ ਰਹਿ ਕੇ ਮਾਇਆ ਤੋਂ ਉਪਰਾਮ ਰਹਿਣ ਦਾ ਤਰੀਕਾ ਸਿੱਖਣਾ

The post ਦਸਮ ਪਾਤਸ਼ਾਹ ਵੱਲੋਂ ਸਿੱਖ ਭਾਈ ਜੋਗੇ ਨੂੰ ਗਲਤ ਰਸਤੇ ‘ਤੇ ਜਾਣ ਤੋਂ ਬਚਾਉਣ ਲਈ ਖੁਦ ਸਿੰਘ ਦਾ ਰੂਪ ਧਾਰਨਾ ਕਰਨਾ appeared first on Daily Post Punjabi.

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਤਿਮ ਯਾਤਰਾ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਸ੍ਰੀ ਮੋਤੀ ਸਾਹਿਬ ਪਟਿਆਲਾ
Gurdwara Sri Moti : ਗੁਰਦੁਆਰਾ ਸ੍ਰੀ ਮੋਤੀ ਸਾਹਿਬ ਪਟਿਆਲਾ ਸ਼ਹਿਰ ‘ਚ ਸਥਿਤ ਹੈ। ਇਹ ਪਵਿੱਤਰ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਤਿਮ ਯਾਤਰਾ ਦੀ ਪਵਿੱਤਰ ਚਰਨ ਦੀ ਧੁੜ ਯਾਦਗਾਰ ਹੈ। ਆਪ ਜੀ ਨੇ ਇਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪਣੇ ਨਿਤਾਣੇ ਨਿਮਾਣੇ ਸੇਵਕਾਂ ਦੀ ਪ੍ਰਾਨ ਰੱਖਿਆ ਕਰਨ ਹਿੱਤ ਨਿਛਾਵਰ ਕਰਕੇ ਔਰੰਰੇਜ਼ਬੀ ਜ਼ੁਲਮ ਹੜ੍ਹ ਨੂੰ ਬੰਨ ਲਾਇਆ ਸੀ।

ਇਥੇ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਨਾਮ ਬਾਣੀ ਦਾ ਵੀ ਉਪਦੇਸ਼ ਦਿੱਤਾ। ਇਸ ਸਥਾਨ ‘ਤੇ ਵਰਤਮਾਨ ਸਮੇਂ ਸੁਸ਼ੋਭਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਮਹਾਰਾਜਾ ਕਰਮ ਸਿੰਘ ਨੇ ਮੋਤੀ ਬਾਗ ਰਾਜ ਮਹਿਲ ਦੇ ਨਾਲ ਉਸੇ ਥਾਵੇਂ ਹੀ ਬਣਾਇਆ ਜਿਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ। 11 ਹਾੜ ਸੰ. 1723ਈ. ਨੂੰ ਸ੍ਰੀ ਸਤਿਗੁਰੂ ਜੀ ਪਾਤਸ਼ਾਹੀ ਦੀਵਾਨ ਮਤੀ ਰਾਮ ਭਾਈ ਗੁਰਦਿੱਤ ਬੁੱਢੇ ਕੇ ਭਾਈ ਦਿਆਲਾ ਜੀ ਭਾਈ ਉਦਾ ਰਾਠੌਰ, ਭਾਈ ਜੈਤਾ (ਜਿਉਣ ਸਿੰਘ ਮਜਬੀ) ਆਦਿ ਸਿਦਕੀ ਸਿੱਖਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ, ਭਗਤਗੜ੍ਹ, ਰੋਪੜ, ਮਕਾਰ, ਕਬੂਲਪੁਰ, ਕਨਹੇਰੀ ਆਦਿ ਪਿੰਡਾਂ ‘ਚ ਉਤਰ ਕੇ ਅਨੇਕ ਪਤਿਤਾਂ ਨੂੰ ਆਤਮਿਕ ਕਲਿਆਣ ਬ੍ਰਹਮ ਗਿਆਨ ਦਾ ਮਹਾਦਾਨ ਬਖਸ਼ਦੇ ਹੋਏ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚ ਹੋਏ ਹਾੜ੍ਹ ਜਿਥੇ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਹੈ, ਵਿਚ ਆ ਬਿਰਾਜੇ।

ਤਿੰਨ ਮਹੀਨੇ ਬਹੁਤ ਪ੍ਰੇਮ ਭਗਤੀ ਭਾਵ ਨਾਲ ਸੈਫ ਅਲੀ ਖਾਂ ਨੇ ਸੇਵਾ ਲਾਭ ਪ੍ਰਾਪਤ ਕੀਤਾ। ਆਪ ਚੌਪਾਸੇ ਦੇ ਤਿੰਨ ਮਹੀਨੇ ਇਥੇ ਰਹਿ ਕੇ ਨਾਮ ਦਾਨ ਇਸਨਾਨ ਤੇ ਕਾਮਨਾ ਪੂਰਨ ਹੋਣ ਦਾ ਵਰਕ ਬਖਸ਼ਕੇ ਇਥੋਂ ਵਿਦਾ ਹੋ ਕੇ ਕਾਇਮਪੁਰ ਬਿਲਾਸਪੁਰ ਦੇ ਵਿਚਕਾਰ ਜਿਥੇ ਗੁਰਦੁਆਰਾ ਸਾਹਿਬ ਮੋਤੀ ਬਾਗ ਹੈ, ਆਰਾਮ ਫਰਮਾਇਆ। ਇਸ ਪਿੱਛੋਂ ਸਮਾਨੇ ਮੁਹੰਮਦ ਭਖਸ਼ ਦਿ ਹਵੇਲੀ ਵਿਚ ਕਈ ਦਿਨ ਪਠਾਣ ਦੇ ਪ੍ਰੇਮ ਵਸ ਹੋ ਕੇ ਦਰਸ਼ਨ ਦਿਤੇ ਫਿਰ ਚੀਕੇ, ਕੈਥਲ, ਜੀਂਦ ਆਦਿ ਨਗਰਾਂ ਵਿਚੋਂ ਹੋ ਕੇ ਬੇਅੰਤ ਪ੍ਰੇਮ ਦੇ ਪਿਆਸੇ ਚਾਤ੍ਰਿਕਾ ਨੂੰ ਸਤਿਨਾਮ ਰੂਪੀ ਉਪਦੇਸ਼ ਬਖਸ਼ ਕੇ ਤ੍ਰਿਪਤ ਕਰਦੇ ਹੋਏ ਆਗਰੇ ਵਿਚ ਗ੍ਰਿਫਤਾਰੀ ਦਿੱਤੀ।

The post ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਤਿਮ ਯਾਤਰਾ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਸ੍ਰੀ ਮੋਤੀ ਸਾਹਿਬ ਪਟਿਆਲਾ appeared first on Daily Post Punjabi.