Haryana Dengue cases Archives - Daily Post Punjabi

ਹਰਿਆਣਾ ਦੇ 5 ਜ਼ਿਲ੍ਹਿਆਂ ‘ਚ ਵਧਿਆ ਡੇਂਗੂ ਦਾ ਖਤਰਾ, 10 ਦਿਨਾਂ ‘ਚ 739 ਮਰੀਜ਼ ਆਏ ਸਾਹਮਣੇ
ਹਰਿਆਣਾ ‘ਚ ਡੇਂਗੂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਹਰ ਰੋਜ਼ 62 ਨਵੇਂ ਕੇਸ ਸਾਹਮਣੇ ਆ ਰਹੇ ਹਨ। ਸੂਬੇ ਵਿੱਚ 10 ਦਿਨਾਂ ਵਿੱਚ 739 ਲੋਕਾਂ ਵਿੱਚ ਡੇਂਗੂ ਦੀ ਪੁਸ਼ਟੀ ਹੋਈ ਹੈ। ਹੁਣ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 623 ਤੋਂ ਵੱਧ ਕੇ 1362 ਹੋ ਗਈ ਹੈ। ਡੇਂਗੂ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਵਿਭਾਗ ਡੇਂਗੂ ਕਾਰਨ ਸਿਰਫ਼ 3 ਮੌਤਾਂ ਦੱਸ ਰਿਹਾ ਹੈ।

Haryana Dengue Patient rises

ਲਾਪਰਵਾਹੀ ਦਾ ਇਹ ਹਾਲ ਹੈ ਕਿ ਸਿਹਤ ਵਿਭਾਗ ਨੇ 21 ਅਗਸਤ ਤੋਂ ਬਾਅਦ ਡੇਂਗੂ ਦੇ ਲਾਰਵੇ ਸਬੰਧੀ ਸਰਵੇ ਦਾ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਹੁਣ ਤੱਕ ਸੂਬੇ ਵਿੱਚ ਸਿਰਫ 1,63,44,075 ਘਰਾਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿੱਚ 85,901 ਘਰਾਂ ਵਿੱਚ ਡੇਂਗੂ ਬੁਖਾਰ ਦਾ ਕਾਰਨ ਬਣਨ ਵਾਲੀ ਮਾਦਾ ਏਡੀਜ਼ ਇਜਿਪਟੀ ਮੱਛਰ ਦਾ ਲਾਰਵਾ ਪਾਇਆ ਗਿਆ ਹੈ। ਹਰਿਆਣਾ ਵਿੱਚ ਹੁਣ ਤੱਕ 30,486 ਲੋਕਾਂ ਦੇ ਸੈਂਪਲਾ ਦੀ ਜਾਂਚ ਕੀਤੀ ਗਈ ਹੈ, ਜਿਸ ਵਿੱਚ 1362 ਲੋਕਾਂ ਵਿੱਚ ਡੇਂਗੂ ਦੀ ਪੁਸ਼ਟੀ ਹੋਈ ਹੈ। 120 ਦੇ ਕਰੀਬ ਹਸਪਤਾਲਾਂ ਵਿੱਚ ਦਾਖ਼ਲ ਹਨ। ਇਨ੍ਹਾਂ ਵਿੱਚੋਂ 65 ਸਰਕਾਰੀ ਅਤੇ 55 ਪ੍ਰਾਈਵੇਟ ਹਸਪਤਾਲਾਂ ਵਿੱਚ ਹਨ। 338 ਨੂੰ ਛੁੱਟੀ ਦੇ ਦਿੱਤੀ ਗਈ ਹੈ। ਜੇਕਰ ਮਿਲਣ ਵਾਲੇ ਮਰੀਜ਼ਾਂ ਦੀ ਔਸਤ ਗਿਣਤੀ ‘ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਿਆਂ ਵਿੱਚ ਹਰ ਰੋਜ਼ 62 ਨਵੇਂ ਕੇਸ ਆ ਰਹੇ ਹਨ।

ਹਰਿਆਣਾ ‘ਚ ਡੇਂਗੂ ਨਾਲ ਹੁਣ ਤੱਕ 7 ਮੌਤਾਂ ਹੋ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਜੀਂਦ ‘ਚ ਡੇਂਗੂ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਪੰਚਕੂਲਾ, ਗੁਰੂਗ੍ਰਾਮ, ਨੂਹ, ਚਰਖੀ ਦਾਦਰੀ ਅਤੇ ਭਿਵਾਨੀ ‘ਚ 1-1 ਮੌਤ ਹੋ ਚੁੱਕੀ ਹੈ ਪਰ ਵਿਭਾਗ ਨੇ ਪੰਚਕੂਲਾ, ਗੁਰੂਗ੍ਰਾਮ ‘ਚ ਡੇਂਗੂ ਨਾਲ ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ। ਸੂਬੇ ਵਿੱਚ ਹੁਣ ਤੱਕ ਚਿਕਨਗੁਨੀਆ ਦੇ 69 ਅਤੇ ਮਲੇਰੀਆ ਦੇ 40 ਮਾਮਲੇ ਵੀ ਸਾਹਮਣੇ ਆਏ ਹਨ। ਇਸ ਵਾਰ ਅਗਸਤ ਮਹੀਨੇ ਵਿੱਚ ਡੇਂਗੂ ਦੇ ਮਾਮਲੇ ਇਸ ਪੱਧਰ ਤੱਕ ਪਹੁੰਚਣ ਦਾ ਕਾਰਨ ਸਿਹਤ ਵਿਭਾਗ ਦੀ ਲਾਪਰਵਾਹੀ ਹੈ। ਸਿਹਤ ਮੰਤਰੀ ਦੀਆਂ ਹਦਾਇਤਾਂ ਦੇ ਬਾਵਜੂਦ ਵਿਭਾਗ ਵੱਲੋਂ ਫੌਗਿੰਗ ਦਾ ਕੰਮ ਨਹੀਂ ਕੀਤਾ ਜਾ ਰਿਹਾ। ਹਾਲਾਤ ਇਹ ਹਨ ਕਿ ਕਈ ਥਾਵਾਂ ’ਤੇ ਫੌਗਿੰਗ ਮਸ਼ੀਨਾਂ ਟੁੱਟੀਆਂ ਪਈਆਂ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਡੇਂਗੂ ਦੇ ਲਾਰਵੇ ਸਬੰਧੀ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਸਰਵੇ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ।

The post ਹਰਿਆਣਾ ਦੇ 5 ਜ਼ਿਲ੍ਹਿਆਂ ‘ਚ ਵਧਿਆ ਡੇਂਗੂ ਦਾ ਖਤਰਾ, 10 ਦਿਨਾਂ ‘ਚ 739 ਮਰੀਜ਼ ਆਏ ਸਾਹਮਣੇ appeared first on Daily Post Punjabi.

ਹਰਿਆਣਾ ਦੇ 4 ਜ਼ਿਲ੍ਹਿਆਂ ‘ਚ ਵਧਿਆ ਡੇਂਗੂ ਦਾ ਖ਼ਤਰਾ, ਸੂਬੇ ‘ਚ ਹੁਣ ਤੱਕ 772 ਮਰੀਜ਼ਾਂ ਦੀ ਹੋਈ ਪੁਸ਼ਟੀ
ਹਰਿਆਣਾ ‘ਚ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਦੇ 4 ਜ਼ਿਲ੍ਹਿਆਂ ਰੋਹਤਕ, ਯਮੁਨਾਨਗਰ, ਰੇਵਾੜੀ ਅਤੇ ਗੁਰੂਗ੍ਰਾਮ ਵਿੱਚ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਸੂਬੇ ਵਿੱਚ ਹੁਣ ਤੱਕ 27,706 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 772 ਲੋਕਾਂ ਵਿੱਚ ਡੇਂਗੂ ਦੀ ਪੁਸ਼ਟੀ ਹੋਈ ਹੈ।

Haryana Dengue cases Alert

ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਿਹਤ ਮੰਤਰੀ ਅਨਿਲ ਵਿੱਜ ਨੇ ਸਾਰੇ ਜ਼ਿਲ੍ਹਿਆਂ ਵਿੱਚ ਡੇਂਗੂ ਦੀ ਰੋਜ਼ਾਨਾ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਹਿਰਾਂ ਅਤੇ ਪਿੰਡਾਂ ਲਈ ਇੱਕ-ਇੱਕ ਫੋਗਿੰਗ ਮਸ਼ੀਨ ਲੈਣ ਲਈ ਵੀ ਕਿਹਾ। ਸਰਕਾਰੀ ਹਸਪਤਾਲਾਂ ਵਿੱਚ ਫੀਵਰ ਕਾਰਨਰ ਸਥਾਪਤ ਕਰਨ ਦੇ ਵੀ ਹੁਕਮ ਹਨ। ਸੂਬੇ ਵਿੱਚ ਜਿੱਥੇ ਕਿਤੇ ਵੀ ਪਾਣੀ ਖੜ੍ਹਾ ਹੈ, ਉੱਥੇ ਕੀਟਨਾਸ਼ਕ ਦਵਾਈਆਂ ਅਤੇ ਤੇਲ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਲਾਰਵੇ ਨਾ ਪੈਦਾ ਹੋਣ। ਡੇਂਗੂ ਦੀ ਰੋਕਥਾਮ ਲਈ ਜਿਨ੍ਹਾਂ ਘਰਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਪਾਇਆ ਜਾਵੇਗਾ, ਉਨ੍ਹਾਂ ਨੂੰ ਨੋਟਿਸ ਅਤੇ ਚਲਾਨ ਵੀ ਜਾਰੀ ਕੀਤੇ ਜਾਣਗੇ। ਹੁਣ ਤੱਕ 65711 ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਵਿਭਾਗ ਵੱਲੋਂ ਜਲਦੀ ਹੀ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 8050 ਦੇ ਕਰੀਬ ਪਛਾਣੇ ਗਏ ਜਲ ਭੰਡਾਰਾਂ ਵਿੱਚ ਗੰਬੂਜੀਆ ਮੱਛੀ ਛੱਡੀ ਜਾ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਸੂਬੇ ‘ਚ ਡੇਂਗੂ ਦੇ ਨਾਲ-ਨਾਲ ਚਿਕਨਗੁਨੀਆ ਦੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਚਿਕਨਗੁਨੀਆ ਦੇ 43 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਮਲੇਰੀਆ ਦੇ 35 ਮਰੀਜ਼ ਪਾਏ ਗਏ ਹਨ। ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ 23128 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 630 ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਨਿੱਜੀ ਹਸਪਤਾਲਾਂ ਵਿੱਚ 4578 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 142 ਪਾਜ਼ੇਟਿਵ ਪਾਏ ਗਏ ਹਨ।
ਰਾਜ ਵਿੱਚ 27 ਡੇਂਗੂ ਟੈਸਟਿੰਗ ਲੈਬਾਂ ਚੱਲ ਰਹੀਆਂ ਹਨ ਅਤੇ ਸਾਰੇ ਸਿਵਲ ਹਸਪਤਾਲਾਂ, CHC ਅਤੇ PHC ਵਿੱਚ ਸੈਂਪਲ ਲਏ ਜਾ ਰਹੇ ਹਨ।
ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ 853 ਬੈੱਡ ਰਾਖਵੇਂ ਰੱਖੇ ਗਏ ਹਨ ਅਤੇ ਮੱਛਰਾਂ ਦੀ ਪੈਦਾਵਾਰ ਨੂੰ ਖਤਮ ਕਰਨ ਲਈ 560 ਘਰੇਲੂ ਬਰੀਡਿੰਗ ਚੈਕਰ ਤਾਇਨਾਤ ਕੀਤੇ ਗਏ ਹਨ। ਹਾਲਾਂਕਿ ਹੁਣ ਤੱਕ ਹਰਿਆਣਾ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਵਰਗੇ ਰਾਜਾਂ ਨਾਲੋਂ ਘੱਟ ਹੈ।

The post ਹਰਿਆਣਾ ਦੇ 4 ਜ਼ਿਲ੍ਹਿਆਂ ‘ਚ ਵਧਿਆ ਡੇਂਗੂ ਦਾ ਖ਼ਤਰਾ, ਸੂਬੇ ‘ਚ ਹੁਣ ਤੱਕ 772 ਮਰੀਜ਼ਾਂ ਦੀ ਹੋਈ ਪੁਸ਼ਟੀ appeared first on Daily Post Punjabi.