Healthy food diet Archives - Daily Post Punjabi

ਕੀ ਤੁਹਾਡੇ ਬੱਚੇ ‘ਚ ਵੀ ਹੈ ਖੂਨ ਦੀ ਕਮੀ ਤਾਂ ਰੋਜ਼ਾਨਾ ਉਨ੍ਹਾਂ ਨੂੰ ਖਿਲਾਓ ਇਹ Superfoods
kids Anemia superfoods: ਬੱਚੇ ਅਕਸਰ ਸਹੀ ਤਰ੍ਹਾਂ ਨਹੀਂ ਖਾਦੇ। ਅਜਿਹੇ ‘ਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਉਹ ਅਨੀਮੀਆ ਦਾ ਸ਼ਿਕਾਰ ਹੋ ਸਕਦੇ ਹਨ। ਸਰੀਰ ‘ਚ ਅਨੀਮੀਆ ਦੀ ਕਮੀ ਪੂਰੀ ਕਰਨ ਲਈ ਡਾਇਟ ‘ਚ ਆਇਰਨ ਦੀ ਜਰੂਰਤ ਹੁੰਦੀ ਹੈ। ਪਰ ਆਇਰਨ ਨੂੰ ਖੂਨ ਨਾਲ ਬੰਨ੍ਹੇ ਰੱਖਣ ਲਈ ਕੁਝ ਹੱਦ ਤਕ ਵਿਟਾਮਿਨ ਸੀ ਦੀ ਵੀ ਲੋੜ ਹੁੰਦੀ ਹੈ। ਅਜਿਹੇ ‘ਚ ਤੁਸੀਂ ਉਨ੍ਹਾਂ ਦੀ ਡਾਇਟ ‘ਚ ਕੁਝ ਸੁਪਰਫੂਡ ਸ਼ਾਮਲ ਕਰ ਸਕਦੇ ਹੋ। ਇਸ ਨਾਲ ਬੱਚੇ ‘ਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ।

ਚੁਕੰਦਰ ਅਤੇ ਸੇਬ ਦਾ ਜੂਸ: ਚੁਕੰਦਰ ਅਤੇ ਸੇਬ ਦਾ ਜੂਸ ਬੱਚੇ ਨੂੰ ਪਿਲਾਉਣ ਨਾਲ ਖੂਨ ਦੀ ਪੂਰੀ ਹੁੰਦੀ ਹੈ। ਸੇਬ ‘ਚ ਆਇਰਨ ਅਤੇ ਚੁਕੰਦਰ ‘ਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਅਤੇ ਫੋਲਿਕ ਐਸਿਡ ਹੁੰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਵੀ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ। ਇਸਦੇ ਲਈ 1-1 ਕੱਪ ਸੇਬ ਅਤੇ ਚੁਕੰਦਰ ਦੇ ਜੂਸ ‘ਚ 1-2 ਛੋਟੇ ਚਮਚ ਸ਼ਹਿਦ ਦੇ ਮਿਲਾ ਬੱਚੇ ਨੂੰ ਦਿਓ।

kids Anemia superfoods

ਟਮਾਟਰ: ਖੂਨ ਵਧਾਉਣ ਲਈ ਟਮਾਟਰ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਭੋਜਨ ਤੋਂ ਆਇਰਨ ਜਜ਼ਬ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਬੱਚੇ ਨੂੰ ਰੋਜ਼ਾਨਾ 1-2 ਟਮਾਟਰ ਖਿਲਾਉਣ ਜਾਂ 1 ਗਲਾਸ ਇਸ ਦਾ ਜੂਸ ਪੀਣਾ ਲਾਭਦਾਇਕ ਹੋਵੇਗਾ। ਤੁਸੀਂ ਇਸ ਨੂੰ ਬੱਚੇ ਨੂੰ ਸੈਂਡਵਿਚ, ਸਲਾਦ ਜਾਂ ਰਾਇਤੇ ‘ਚ ਮਿਲਾ ਕੇ ਵੀ ਖੁਆ ਸਕਦੇ ਹੋ।

kids Anemia superfoods

ਸੌਗੀ: ਕਿਸ਼ਮਿਸ਼ ਇੱਕ ਸੁਪਰਫੂਡ ਵਾਂਗ ਕੰਮ ਕਰਦਾ ਹੈ। ਇਹ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਸੋਡੀਅਮ, ਪ੍ਰੋਟੀਨ, ਫਾਈਬਰ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਲੈਣ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਸਕਦੀ ਹੈ। ਲਗਭਗ 100 ਗ੍ਰਾਮ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਬੱਚੇ ਨੂੰ 1.88 ਮਿਲੀਗ੍ਰਾਮ ਆਇਰਨ ਮਿਲ ਸਕਦਾ ਹੈ। ਇਸ ਨੂੰ ਸਿੱਧੇ ਬੱਚੇ ਨੂੰ ਖੁਆਉਣ ਤੋਂ ਇਲਾਵਾ ਤੁਸੀਂ ਇਸ ਨੂੰ ਦੁੱਧ, ਖੀਰ ਜਾਂ ਕਿਸੀ ਵੀ ਡਿਸ਼ ‘ਚ ਮਿਲਾ ਕੇ ਦੇ ਸਕਦੇ ਹੋ।

ਅਨਾਰ: ਅਨਾਰ ‘ਚ ਆਇਰਨ, ਵਿਟਾਮਿਨ ਬੀ, ਸੀ, ਕੇ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਫਾਈਬਰ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਸ ਦੇ ਦਾਣੇ ਜਾਂ ਜੂਸ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਤੁਸੀਂ ਬੱਚੇ ਨੂੰ ਨਾਸ਼ਤੇ ‘ਚ 1 ਗਲਾਸ ਅਨਾਰ ਦਾ ਜੂਸ ਜਾਂ 200 ਗ੍ਰਾਮ ਅਨਾਰ ਖਾਲੀ ਪੇਟ ਖਿਲਾ ਸਕਦੇ ਹੋ। ਕਾਲੇ ਤਿਲ ਆਇਰਨ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਲਈ ਤਿਲ ਦੇ ਬੀਜਾਂ ਨੂੰ 2 ਘੰਟੇ ਪਾਣੀ ‘ਚ ਭਿਓ ਦਿਓ। ਫਿਰ ਪਾਣੀ ਨੂੰ ਛਾਣ ਕੇ ਮਿਕਸੀ ‘ਚ ਪੀਸ ਕੇ ਪੇਸਟ ਬਣਾਓ। ਇਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2 ਵਾਰ ਬੱਚੇ ਨੂੰ ਖੁਆਓ। ਜੇ ਤੁਸੀਂ ਚਾਹੋ ਤਾਂ ਇਸ ‘ਚ ਬਦਾਮ, ਕਾਜੂ ਆਦਿ ਸ਼ਾਮਲ ਕਰ ਸਕਦੇ ਹੋ।

The post ਕੀ ਤੁਹਾਡੇ ਬੱਚੇ ‘ਚ ਵੀ ਹੈ ਖੂਨ ਦੀ ਕਮੀ ਤਾਂ ਰੋਜ਼ਾਨਾ ਉਨ੍ਹਾਂ ਨੂੰ ਖਿਲਾਓ ਇਹ Superfoods appeared first on Daily Post Punjabi.

Periods ‘ਚ ਹੋਵੇ ਇਹ ਗੜਬੜੀ ਤਾਂ ਸਮਝੋ ਬੀਮਾਰੀਆਂ ਸ਼ੁਰੂ, ਜਾਣੋ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ?
Periods food diet: ਮਾਹਵਾਰੀ ਯਾਨਿ Periods ਔਰਤਾਂ ਲਈ ਕੋਈ ਸਮੱਸਿਆ ਨਹੀਂ ਬਲਕਿ ਇਕ ਕੁਦਰਤੀ ਪ੍ਰਕਿਰਿਆ ਹੈ। ਆਮ ਤੌਰ ‘ਤੇ ਔਰਤਾਂ ਨੂੰ 21 ਦਿਨਾਂ ਬਾਅਦ ਪੀਰੀਅਡ ਆ ਜਾਂਦੇ ਹਨ ਪਰ ਕਈ ਵਾਰ ਦਿਨ ਅੱਗੇ-ਪਿੱਛੇ ਹੋ ਜਾਂਦੇ ਹਨ। ਔਰਤਾਂ ਅਨਿਯਮਿਤ ਪੀਰੀਅਡਜ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਦੀਆਂ ਹਨ ਜੋ ਕਿ ਸਹੀ ਨਹੀਂ ਹੈ। ਦਰਅਸਲ ਪੀਰੀਅਡਜ਼ ‘ਚ ਗੜਬੜੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।

Periods food diet

ਖੋਜ ਦੇ ਅਨੁਸਾਰ ਗਲਤ ਖਾਣ ਪੀਣ ਦੀਆਂ ਆਦਤਾਂ, ਹਾਰਮੋਨਲ ਗੜਬੜੀ, ਭਾਰ ਵਧਣਾ, ਸ਼ੂਗਰ, ਜਣਨ ਸ਼ਕਤੀ ਅਤੇ ਐਚਆਰਟੀ ਹਾਰਮੋਨ ਵੀ ਪ੍ਰਭਾਵਿਤ ਹੁੰਦੇ ਹਨ। ਉੱਥੇ ਹੀ ਕਈ ਵਾਰ ਤਾਂ ਔਰਤਾਂ ਨੂੰ ਖੁੱਲ੍ਹ ਕੇ ਬਲੀਡਿੰਗ ਵੀ ਨਹੀਂ ਹੁੰਦੀ ਜਿਸ ਦਾ ਸਿੱਧਾ ਕੰਨੈਕਸ਼ਨ ਤੁਹਾਡੀ ਡਾਇਟ ਨਾਲ ਹੋ ਸਕਦਾ ਹੈ। ਇਨ੍ਹਾਂ ਦਿਨਾਂ ‘ਚ ਖਾਧਾ ਗਿਆ ਗਲਤ ਭੋਜਨ ਨਾ ਸਿਰਫ ਪੀਰੀਅਡ ਚੱਕਰ ‘ਤੇ ਅਸਰ ਪਾਉਂਦਾ ਹੈ ਬਲਕਿ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡਜ਼ ‘ਚ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ ਕਰਨਾ ਹੈ…

Periods food diet

ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪੀਰੀਅਡਜ਼ ‘ਚ ਕੀ ਖਾਣਾ ਚਾਹੀਦਾ….

ਦਿਨ ‘ਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ ਪਰ ਠੰਡਾ ਨਹੀਂ ਗੁਣਗੁਣਾ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ‘ਚ 1-2 ਕੱਪ ਚਾਹ ਜਾਂ ਦੁੱਧ ਵੀ ਪੀਓ ਅਤੇ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਖਾਓ।

ਕਿਉਂਕਿ ਇਨ੍ਹਾਂ ਦਿਨਾਂ ‘ਚ ਸਰੀਰ ‘ਚੋਂ ਖੂਨ ਬਾਹਰ ਨਿਕਲਦਾ ਹੈ ਇਸ ਲਈ ਡਾਇਟ ‘ਚ ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਹਰੀਆਂ ਸਬਜ਼ੀਆਂ, ਬ੍ਰੋਕਲੀ, ਪਾਲਕ, ਮਟਰ, ਬੀਨਜ਼, ਪਨੀਰ, ਟੋਫੂ ਆਦਿ ਖਾਓ। ਵਿਟਾਮਿਨ ਬੀ ਲਈ ਆਂਡੇ, ਨਟਸ ਅਤੇ ਸੀ ਫ਼ੂਡ ਲਓ ਜਿਸ ਨਾਲ ਸਰੀਰ ਨੂੰ ਤਾਕਤ ਮਿਲੇਗੀ।

ਕੈਲਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਆਂਡੇ, ਦੁੱਧ, ਆਦਿ ਜ਼ਰੂਰ ਲਓ ਜਿਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੋਵੇਗੀ। ਮੈਗਨੀਸ਼ੀਅਮ ਪੀਰੀਅਡਜ ਦਰਦ ਨੂੰ ਘੱਟ ਕਰਦਾ ਹੈ ਇਸ ਲਈ ਪਾਲਕ, ਐਵੋਕਾਡੋ, ਕੇਲਾ, ਬਦਾਮ ਆਦਿ ਨੂੰ ਡਾਇਟ ‘ਚ ਸ਼ਾਮਲ ਕਰੋ।

ਦਿਨ ‘ਚ ਇਕ ਵਾਰ ਆਟੇ ਅਤੇ ਗੁੜ ਦਾ ਹਲਵਾ ਬਣਾਕੇ ਖਾਓ। ਇਸ ਨਾਲ ਨਾ ਸਿਰਫ ਪੇਟ ਸਾਫ਼ ਹੋਵੇਗਾ ਬਲਕਿ ਦਰਦ ਵੀ ਘੱਟ ਹੋਵੇਗਾ।

ਐਲੋਵੇਰਾ ਜੂਸ ‘ਚ 1 ਚੱਮਚ ਸ਼ਹਿਦ ਅਤੇ ਪਾਣੀ ਮਿਕਸ ਕਰਕੇ ਦਿਨ ‘ਚ 1 ਵਾਰ ਪੀਓ। ਇਸ ਨਾਲ ਦਰਦ, ਕਮਜ਼ੋਰੀ ਅਤੇ ਹੈਵੀ ਬਲੀਡਿੰਗ ਤੋਂ ਰਾਹਤ ਮਿਲੇਗੀ।

ਤੁਲਸੀ ਦਾ ਕਾੜਾ ਵੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਨਹੀਂ ਹੋਣ ਦਿੰਦਾ। ਨਾਲ ਹੀ ਇਸ ਨਾਲ ਇਨ੍ਹਾਂ ਦਿਨਾਂ ‘ਚ ਹੋਣ ਵਾਲੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ। ਇਸ ਦੇ ਲਈ 1 ਕੱਪ ਪਾਣੀ ‘ਚ ਸਾਫ਼ 7-8 ਤੁਲਸੀ ਦੇ ਪੱਤੇ ਅਤੇ 1 ਚਮਚ ਸ਼ਹਿਦ ਉਬਾਲ ਕੇ ਪੀਓ।

ਹੁਣ ਜਾਣੋ ਕਿੰਨਾ ਚੀਜ਼ਾਂ ਤੋਂ ਕਰਨਾ ਚਾਹੀਦਾ ਪਰਹੇਜ਼

ਤਲਿਆ-ਭੁੰਨਿਆ ਭੋਜਨ, ਬੇਕਡ ਫ਼ੂਡ, ਬਿਸਕੁਟ, ਚਾਕਲੇਟ, ਕੇਕ ਅਤੇ ਪੇਸਟ੍ਰੀ ਐਸਟ੍ਰੋਜਨ ਹਾਰਮੋਨਜ਼ ਨੂੰ ਵਿਗਾੜ ਸਕਦੀ ਹੈ ਜਿਸ ਨਾਲ ਪੇਟ ਅਤੇ ਕਮਰ ਦਰਦ ਹੋ ਸਕਦਾ ਹੈ।

ਠੰਡੀਆਂ ਤਾਸੀਰ ਵਾਲੀਆਂ ਚੀਜ਼ਾਂ, ਹਾਈ ਸ਼ੂਗਰ ਫੂਡਜ਼, ਸੈਚੂਰੇਟਿਡ, ਡੱਬਾਬੰਦ ਭੋਜਨ, ਪ੍ਰੋਸੈਸਡ, ਜ਼ਿਆਦਾ ਫੈਟ, ਰੈੱਡ ਮੀਟ, ਫਾਸਟ ਫੂਡ, ਅਚਾਰ ਜਾਂ ਖੱਟੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਪੇਟ ‘ਚ ਸੋਜ ਅਤੇ ਦਰਦ ਵਧ ਸਕਦਾ ਹੈ।

ਅਕਸਰ ਔਰਤਾਂ ਦਰਦ ਤੋਂ ਰਾਹਤ ਪਾਉਣ ਲਈ ਦਵਾਈ ਦਾ ਸੇਵਨ ਕਰਦੀਆਂ ਹਨ ਜੋ ਕਿ ਗਲਤ ਹੈ।

ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ

ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰੋ। ਨਾਲ ਹੀ ਨਹਾਉਂਦੇ ਸਮੇਂ 1 ਮੱਗ ਗਰਮ ਪਾਣੀ ਪੇਡੂ ‘ਤੇ ਜ਼ਰੂਰ ਪਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।

ਪੇਟ ‘ਚ ਜ਼ਿਆਦਾ ਦਰਦ ਹੈ ਤਾਂ ਗਰਮ ਪਾਣੀ ਦੀ ਬੋਤਲ ਨਾਲ ਸੇਕ ਕਰੋ। ਇਸ ਨਾਲ ਬਲੀਡਿੰਗ ਵੀ ਖੁੱਲ੍ਹ ਕੇ ਹੋਵੇਗੀ।

ਹਾਰਡ ਵਰਕਆਊਟ ਕਰਨ ਦੇ ਬਜਾਏ ਯੋਗਾ, ਹਲਕੀ-ਫੁਲਕੀ ਐਕਸਰਸਾਈਜ਼ ਵੀ ਜ਼ਰੂਰ ਕਰੋ।

The post Periods ‘ਚ ਹੋਵੇ ਇਹ ਗੜਬੜੀ ਤਾਂ ਸਮਝੋ ਬੀਮਾਰੀਆਂ ਸ਼ੁਰੂ, ਜਾਣੋ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ? appeared first on Daily Post Punjabi.

ਭੁੱਲ ਜਾਓ ਹਾਜ਼ਮੇ ਦੀਆਂ ਗੋਲੀਆਂ, ਗੈਸ ਅਤੇ ਕਬਜ਼ ਤੋਂ ਰਾਹਤ ਦਿਵਾਉਣਗੇ ਦਾਦੀ-ਨਾਨੀ ਦੇ ਇਹ ਨੁਸਖ਼ੇ
Constipation home remedies: ਗਲਤ ਖਾਣ-ਪੀਣ ਦੇ ਕਾਰਨ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਬਜ਼ ਅਤੇ ਗੈਸ ਦੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਪਰ ਲੰਬੇ ਸਮੇਂ ਤੱਕ ਇਹ ਸਮੱਸਿਆ ਹੋਣ ਨਾਲ ਗੰਭੀਰ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਦਰਅਸਲ ਅਨਹੈਲਥੀ ਅਤੇ ਗਲਤ ਸਮੇਂ ‘ਤੇ ਖਾਣਾ ਖਾਣ ਨਾਲ ਪਾਚਨ ਤੰਤਰ ਖ਼ਰਾਬ ਹੁੰਦਾ ਹੈ। ਇਸ ਦੇ ਕਾਰਨ, ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਹੁੰਦੀ ਹੈ। ਅਜਿਹੇ ‘ਚ ਪੇਟ ਦਰਦ, ਗੈਸ, ਬਦਹਜ਼ਮੀ ਅਤੇ ਕਬਜ਼ ਦੀਆਂ ਸ਼ਿਕਾਇਤਾਂ ਹੋਣ ਲੱਗਦੀਆਂ ਹਨ। ਬਹੁਤ ਸਾਰੇ ਲੋਕ ਇਸ ਲਈ ਹਾਜ਼ਮੇ ਦੀਆਂ ਗੋਲੀਆਂ ਜਾਂ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾਕੇ ਵੀ ਇਸ ਤੋਂ ਅਰਾਮ ਪਾਇਆ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਦਾਦੀ-ਨਾਨੀ ਦੇ 3 ਘਰੇਲੂ ਨੁਸਖ਼ੇ ਦੱਸਦੇ ਹਾਂ।

ਕਾਲਾ ਨਮਕ ਅਤੇ ਹਲਦੀ: ਹਲਦੀ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਪੇਟ ‘ਚ ਜਲਣ, ਅਲਸਰ ਦੂਰ ਹੋਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਕਾਲਾ ਨਮਕ ਬਦਹਜ਼ਮੀ, ਉਲਟੀਆਂ, ਗੈਸ ਅਤੇ ਕਬਜ਼ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਦੋਵਾਂ ਨੂੰ ਇਕੱਠੇ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਗੈਸ, ਕਬਜ਼, ਬਦਹਜ਼ਮੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਇਮਿਊਨਟੀ ਬੂਸਟ ਹੋਣ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

Constipation home remedies

ਇਸ ਤਰ੍ਹਾਂ ਕਰੋ ਸੇਵਨ

ਦੋਵਾਂ ਚੀਜ਼ਾਂ ਨੂੰ ਚੁਟਕੀ ਭਰ ਮਿਲਾ ਕੇ ਗਰਮ ਪਾਣੀ ਨਾਲ ਪੀਓ। ਭੋਜਨ ਤੋਂ ਬਾਅਦ ਸੇਵਨ ਕਰੋ।

2-2 ਚੁਟਕੀ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਖਾਣੇ ਤੋਂ ਬਾਅਦ ਇਸ ਨੂੰ ਚੱਟੋ। ਇਸ ਨਾਲ ਗੈਸ, ਕਬਜ਼, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਪੇਟ ਸਾਫ਼ ਹੋਣ ਦੇ ਨਾਲ ਇਮਿਊਨਿਟੀ ਬੂਸਟ ਹੋਣ ‘ਚ ਮਦਦ ਮਿਲੇਗੀ।

ਹਰੜ ਅਤੇ ਸੋਂਠ: ਤੁਸੀਂ ਹਰੜ ਅਤੇ ਸੋਂਠ ਦਾ ਪਾਊਡਰ ਤਿਆਰ ਕਰਕੇ ਸੇਵਨ ਕਰ ਸਕਦੇ ਹੋ। ਇਨ੍ਹਾਂ ‘ਚ ਮੌਜੂਦ ਪੌਸ਼ਟਿਕ ਤੱਤ ਮੇਟਾਬੋਲੀਜਿਮ ਬੂਸਟ ਕਰਕੇ ਪਾਚਨ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਤੁਹਾਨੂੰ ਗੈਸ, ਬਦਹਜ਼ਮੀ, ਪੇਟ ਦਰਦ, ਕਬਜ਼ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਪਾਚਨ ਤੰਤਰ ਮਜ਼ਬੂਤ ਹੋਣ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲੇਗੀ। ਇਸ ਦੇ ਲਈ ਦੋਵਾਂ ਚੀਜ਼ਾਂ ਦਾ ਪਾਊਡਰ ਬਣਾ ਲਓ। ਹੁਣ ਕੌਲੀ ‘ਚ ਦੋਵਾਂ ਪਾਊਡਰ ਦਾ 1/2-1/2 ਚਮਚ, ਥੋੜਾ ਜਿਹਾ ਸੇਂਦਾ ਨਮਕ ਮਿਲਾਓ। ਇਸ ਨੂੰ ਖਾਣੇ ਤੋਂ ਬਾਅਦ ਸ਼ਹਿਦ ਨਾਲ ਚੱਟ ਕੇ ਜਾਂ ਗਰਮ ਪਾਣੀ ਨਾਲ ਪੀਓ।

Constipation home remedies

ਨਿੰਬੂ ਅਤੇ ਅਦਰਕ: ਨਿੰਬੂ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਤੰਦਰੁਸਤ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਅਦਰਕ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਵਧਾਉਣ ਦੇ ਨਾਲ ਪਾਚਨ ਕਿਰਿਆ ਨੂੰ ਸੁਧਾਰਨ ‘ਚ ਸਹਾਇਤਾ ਕਰਦਾ ਹੈ। ਦੋਵਾਂ ਨੂੰ ਇਕੱਠੇ ਖਾਣ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦੀ ਹੈ।

ਇਸ ਤਰ੍ਹਾਂ ਕਰੋ ਸੇਵਨ: ਇਸ ਦੇ ਲਈ ਇੱਕ ਕੌਲੀ ‘ਚ 1 ਛੋਟਾ ਚੱਮਚ ਨਿੰਬੂ ਦਾ ਰਸ, ਇੱਕ ਚੁਟਕੀਭਰ ਹਿੰਗ ਅਤੇ ਕਾਲੇ ਨਮਕ ਨੂੰ ਸਵਾਦ ਅਨੁਸਾਰ ਮਿਲਾਓ। ਹੁਣ 1 ਇੰਚ ਅਦਰਕ ਦੇ ਟੁਕੜੇ ਨੂੰ ਇਸ ਮਿਸ਼ਰਣ ‘ਚ ਡੁਬੋ ਕੇ ਖਾਣੇ ਤੋਂ ਬਾਅਦ ਖਾਓ। ਇਹ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰੇਗਾ। ਤੁਸੀਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਅਜਿਹੇ ‘ਚ ਗੈਸ, ਬਦਹਜ਼ਮੀ ਆਦਿ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨਾਲ ਹੀ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰੇਗਾ।

The post ਭੁੱਲ ਜਾਓ ਹਾਜ਼ਮੇ ਦੀਆਂ ਗੋਲੀਆਂ, ਗੈਸ ਅਤੇ ਕਬਜ਼ ਤੋਂ ਰਾਹਤ ਦਿਵਾਉਣਗੇ ਦਾਦੀ-ਨਾਨੀ ਦੇ ਇਹ ਨੁਸਖ਼ੇ appeared first on Daily Post Punjabi.

ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਭੋਜਨ ਤੋਂ ਤੁਰੰਤ ਬਾਅਦ ਕੀਤੇ ਇਹ ਕੰਮ
After Eating meal problems: ਭੋਜਨ ਖਾਣ ਦੇ ਨਾਲ ਉਸ ਦਾ ਸਹੀ ਢੰਗ ਨਾਲ ਹਜ਼ਮ ਹੋਣਾ ਵੀ ਬਹੁਤ ਜ਼ਰੂਰੀ ਹੈ। ਪਰ ਬਹੁਤ ਸਾਰੇ ਲੋਕ ਖਾਣ ਦੇ ਤੁਰੰਤ ਬਾਅਦ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਨਾਲ ਹੀ ਅਜਿਹੇ ਕੰਮ ਹਨ ਜਿਸ ਨਾਲ ਪਾਚਣ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੇ ‘ਚ ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਆਉਣ ਦੇ ਨਾਲ-ਨਾਲ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਖ਼ਤਰਾ ਵਧਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ…

ਪਾਣੀ ਪੀਣ ਦੀ ਗਲਤੀ ਨਾ ਕਰੋ: ਪਾਣੀ ਸਰੀਰ ਲਈ ਬਹੁਤ ਜ਼ਰੂਰੀ ਅਤੇ ਫਾਇਦੇਮੰਦ ਹੁੰਦਾ ਹੈ। ਪਰ ਉੱਥੇ ਹੀ ਇਸ ਨੂੰ ਗਲਤ ਸਮੇਂ ‘ਤੇ ਪੀਣ ਨਾਲ ਸਿਹਤ ਨੂੰ ਨੁਕਸਾਨ ਝੇਲਣਾ ਪੈਂਦਾ ਹੈ। ਅਜਿਹੇ ‘ਚ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ‘ਚ ਐਨਜ਼ਾਈਮ ਅਤੇ ਰਸ ਦਾ ਲੈਵਲ ਵੀ ਘੱਟ ਹੋਣ ਲੱਗਦਾ ਹੈ। ਇਸ ਕਾਰਨ ਪੇਟ ‘ਚ ਸੋਜ ਅਤੇ ਐਸਿਡਿਟੀ ਦੀ ਸ਼ਿਕਾਇਤ ਹੋਣ ਲੱਗਦੀ ਹੈ। ਅਜਿਹੇ ‘ਚ ਪਾਚਨ ਪ੍ਰਣਾਲੀ ਖਰਾਬ ਹੋਣ ਨਾਲ ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ। ਇਸਦੇ ਲਈ ਖਾਣੇ ਦੇ 30 ਮਿੰਟ ਬਾਅਦ ਹੀ ਪਾਣੀ ਦਾ ਸੇਵਨ ਕਰਨਾ ਵਧੀਆ ਹੈ। ਬਹੁਤ ਸਾਰੇ ਲੋਕ ਭੋਜਨ ਤੋਂ ਬਾਅਦ ਫਲ ਖਾਣਾ ਪਸੰਦ ਕਰਦੇ ਹਨ। ਪਰ ਇਹ ਪਾਚਣ ਨੂੰ ਹੌਲੀ ਕਰਦਾ ਹੈ। ਅਜਿਹੇ ‘ਚ ਖਾਣੇ ਦੇ ਹਜ਼ਮ ਹੋਣ ਨਾਲ ਖੱਟੇ ਡਕਾਰ, ਐਸਿਡਿਟੀ, ਜਲਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਭਾਰ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ।

After Eating meal problems

ਚਾਹ ਅਤੇ ਕੌਫੀ ਪੀਣ ਤੋਂ ਰੱਖੋ ਪਰਹੇਜ਼: ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਚਾਹ ਜਾਂ ਕੌਫੀ ਲੈਂਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਛੱਡ ਦਿਓ। ਇਸ ‘ਚ ਮੌਜੂਦ ਫੀਨੋਲਿਕ ਯੋਗਿਕ ਸਰੀਰ ‘ਚ ਆਇਰਨ ਦੀ ਸਮਾਈ ਨੂੰ ਘਟਾਉਂਦੇ ਹਨ। ਪਾਚਨ ਕਿਰਿਆ ਹੌਲੀ ਹੋਣ ਦੇ ਨਾਲ ਐਸਿਡਿਟੀ, ਪੇਟ ਦਰਦ, ਪੇਟ ਫੁੱਲਣ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਇਸਨੂੰ ਖਾਣੇ ਦੇ 1 ਘੰਟੇ ਬਾਅਦ ਹੀ ਪੀਓ। ਨਹੀਂ ਤਾਂ ਤੁਸੀਂ ਇਸ ਦੀ ਬਜਾਏ ਹਰਬਲ ਅਤੇ ਗ੍ਰੀਨ ਟੀ ਲੈ ਸਕਦੇ ਹੋ। ਇਹ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਸਹਾਇਤਾ ਕਰੇਗੀ।

After Eating meal problems

ਖਾਣੇ ਤੋਂ ਤੁਰੰਤ ਬਾਅਦ ਸੌਣਾ ਗ਼ਲਤ: ਭੋਜਨ ਤੋਂ ਤੁਰੰਤ ਬਾਅਦ ਸੌਣ ਨਾਲ ਪੇਟ ਦੁਆਰਾ ਤਿਆਰ ਪਾਚਕ ਰਸ ਉੱਪਰ ਵੱਲ ਆਉਣ ਲੱਗਦਾ ਹੈ। ਅਜਿਹੇ ‘ਚ ਪਾਚਨ ਖ਼ਰਾਬ ਹੋਣ ਨਾਲ ਭੋਜਨ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ। ਨਾਲ ਹੀ ਦਿਲ ਦੀ ਜਲਣ ਦੀ ਸਮੱਸਿਆ ਵੀ ਵੱਧਦੀ ਹੈ। ਖਾਣ ਤੋਂ ਬਾਅਦ ਕਦੇ ਵੀ ਸ਼ਾਵਰ ਨਾ ਲਓ। ਦਰਅਸਲ ਇਸ ਨਾਲ ਸਰੀਰ ਦਾ ਤਾਪਮਾਨ ਬਹੁਤ ਘੱਟ ਹੋ ਸਕਦਾ ਹੈ। ਅਜਿਹੇ ‘ਚ ਬਲੱਡ ਸਰਕੂਲੇਸ਼ਨ ‘ਤੇ ਵੀ ਗਹਿਰਾ ਅਸਰ ਪੈਂਦਾ ਹੈ। ਨਾਲ ਹੀ ਖੂਨ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ ਲਈ ਸਕਿਨ ਤਕ ਪਹੁੰਚਦਾ ਹੈ। ਅਜਿਹੇ ‘ਚ ਡਾਈਜੇਸ਼ਨ ਖਰਾਬ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਭੁੱਲ ਕੇ ਵੀ ਨਾ ਕਰੋ ਕਸਰਤ: ਖਾਣੇ ਤੋਂ ਬਾਅਦ ਕਸਰਤ ਕਰਨ ਦੀ ਗਲਤੀ ਨਾ ਕਰੋ। ਦਰਅਸਲ ਇਸ ਸਮੇਂ ਦੌਰਾਨ ਪੇਟ ਭਰਿਆ ਹੁੰਦਾ ਹੈ। ਅਜਿਹੇ ‘ਚ ਕਸਰਤ ਕਰਕੇ ਪੇਟ ‘ਚ ਦਰਦ ਅਤੇ ਉਲਟੀਆਂ ਦੀ ਸਮੱਸਿਆ ਹੋ ਸਕਦੀ ਹੈ। ਹਾਂ ਭੋਜਨ ਤੋਂ ਤੁਰੰਤ ਬਾਅਦ ਵਜਰਾਸਣ ਕਰਨਾ ਫਾਇਦੇਮੰਦ ਹੁੰਦਾ ਹੈ। ਇਹ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ‘ਚ ਸਹਾਇਤਾ ਕਰਦਾ ਹੈ।

The post ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਭੋਜਨ ਤੋਂ ਤੁਰੰਤ ਬਾਅਦ ਕੀਤੇ ਇਹ ਕੰਮ appeared first on Daily Post Punjabi.

ਥਾਇਰਾਇਡ ‘ਚ ਸਭ ਤੋਂ ਜ਼ਰੂਰੀ ਪਰਹੇਜ਼, ਜਾਣੋ ਕੀ ਖਾਣਾ ਚਾਹੀਦਾ ਅਤੇ ਕਿਸ ਤੋਂ ਕਰਨਾ ਚਾਹੀਦਾ ਪਰਹੇਜ਼ ?
Thyroid diet plan: ਖੋਜ ਦੇ ਅਨੁਸਾਰ ਲਗਭਗ 4.2 ਮਿਲੀਅਨ ਭਾਰਤੀ ਥਾਇਰਾਇਡ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਥਾਇਰਾਇਡ ਗਲ਼ੇ ‘ਚ ਬਟਰਫਲਾਈ ਦੇ ਆਕਾਰ ਦੀ ਐਂਡੋਕਰੀਨ ਗਲੈਂਡ ਹੁੰਦਾ ਹੈ ਜੋ ਪਾਚਕ, ਦਿਲ ਦੇ ਕਾਰਜਾਂ ਅਤੇ ਅੰਤੜੀਆਂ ਦੇ ਕੰਮ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ‘ਚ ਗੜਬੜੀ ਹੋਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖ਼ਾਸਕਰ ਔਰਤਾਂ ਨੂੰ ਅਨਿਯਮਿਤ ਪੀਰੀਅਡਜ, ਤਣਾਅ, ਚਿਹਰੇ ‘ਤੇ ਅਣਚਾਹੇ ਵਾਲ, ਪੀਸੀਓਡੀ, ਪੀਸੀਓਐਸ ਅਤੇ ਬਾਂਝਪਨ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜਿਸਦੇ ਲਈ ਸਭ ਤੋਂ ਵਧੀਆ ਤਰੀਕਾ ਹੈ ਡਾਇਟ।

ਥਾਇਰਾਇਡ ਵੀ 2 ਤਰ੍ਹਾਂ ਦਾ ਹੁੰਦਾ ਹੈ: ਹਾਈਪੋ ਅਤੇ ਹਾਈਪਰ ਥਾਇਰਾਇਡ। ਔਰਤਾਂ ‘ਚ ਜ਼ਿਆਦਾਤਰ ਹਾਈਪੋ ਥਾਈਰੋਇਡਿਜ਼ਮ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹਾਈਪੋਥਾਇਰਾਇਡਿਜਮ ਅਤੇ ਹਾਈਪਰਥਾਈਰੋਡਿਜਮ ਨੂੰ ਕੰਟਰੋਲ ਕਰਨ ਲਈ ਕਿਸ ਤਰ੍ਹਾਂ ਦੀ ਡਾਇਟ ਲੈਣੀ ਚਾਹੀਦੀ ਹੈ…

Thyroid diet plan

ਹਾਈਪੋਥਾਈਰਾਇਡਿਜ਼ਮ: ਹਾਈਪੋਥਾਈਰੋਡਿਜਮ ‘ਚ ਥਾਇਰਾਇਡ ਗਲੈਂਡ ਘੱਟ ਮਾਤਰਾ ‘ਚ ਹਾਰਮੋਨ ਪੈਦਾ ਕਰਦੀ ਹੈ ਅਜਿਹੇ ‘ਚ ਤੁਸੀਂ ਇਸ ਲਈ ਇਹ ਫੂਡਜ਼ ਖਾ ਸਕਦੇ ਹੋ…

ਅਲਸੀ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਹਾਈਪੋਥੋਰਾਇਡਿਜਮ ਦੇ ਖ਼ਤਰੇ ਨੂੰ ਘਟਾਉਂਦਾ ਹੈ ਪਰ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ ਕਿਉਂਕਿ ਜ਼ਿਆਦਾ ਮਾਤਰਾ ‘ਚ ਇਸ ਦਾ ਸੇਵਨ ਕਰਨ ਨਾਲ ਆਇਓਡੀਨ ਦੀ ਕਮੀ ਹੋ ਸਕਦੀ ਹੈ।

ਬ੍ਰਾਜ਼ੀਲ ਨਟਸ ‘ਚ ਸੇਲੇਨੀਅਮ ਹੁੰਦਾ ਹੈ ਜੋ ਨਾ-ਸਰਗਰਮ ਥਾਇਰਾਇਡ ਹਾਰਮੋਨ ਨੂੰ ਕਿਰਿਆਸ਼ੀਲ ਕਰਦਾ ਹੈ ਅਤੇ ਹਾਈਪੋਥਾਈਰੋਡਿਜਮ ਨੂੰ ਕੰਟਰੋਲ ਕਰਦਾ ਹੈ।

ਖੋਜ ਦੇ ਅਨੁਸਾਰ ਪ੍ਰੋਟੀਨ, ਸੇਲੇਨੀਅਮ ਨਾਲ ਭਰਪੂਰ ਆਂਡੇ ਦਾ ਸੇਵਨ ਹਾਈਪੋਥਾਇਰਾਇਡਿਜ਼ਮ ਅਤੇ ਹਾਈਪਰਥਾਈਰਾਇਡਿਜ ਦੋਵਾਂ ‘ਚ ਲਾਭਕਾਰੀ ਹੈ।

ਇਸ ਤੋਂ ਇਲਾਵਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੀਆਂ ਚੀਜ਼ਾਂ ਜਿਵੇਂ ਸਾਬਤ ਅਨਾਜ, ਦੁੱਧ, ਦਹੀਂ, ਪਨੀਰ ਆਦਿ ਦਾ ਸੇਵਨ ਵੀ ਇਸ ਨੂੰ ਕੰਟਰੋਲ ‘ਚ ਲਾਭਕਾਰੀ ਹੈ।

Thyroid diet plan

ਹਾਈਪੋਥਾਇਰਾਇਡਿਜ਼ਮ ‘ਚ ਕੀ ਨਹੀਂ ਖਾਣਾ ਚਾਹੀਦਾ: ਗ੍ਰੀਨ ਟੀ, ਸੋਇਆਬੀਨ, ਕੁਝ ਖਾਸ ਕਿਸਮਾਂ ਦੀਆਂ ਸਬਜ਼ੀਆਂ ਜਿਵੇਂ ਬ੍ਰੋਕਲੀ, ਪਾਲਕ, ਫੁੱਲਗੋਭੀ ਦਾ ਸੇਵਨ ਨਾ ਕਰੋ। ਇਨ੍ਹਾਂ ‘ਚ ਐਂਟੀ-ਥਾਇਰਾਇਡ ਅਤੇ ਗੋਇਟ੍ਰੋਜਨਿਕ ਤੱਤ ਹੁੰਦੇ ਹਨ ਜੋ ਥਾਇਰਾਇਡ ਲਈ ਹਾਨੀਕਾਰਕ ਹੁੰਦੇ ਹਨ।

ਹਾਈਪਰਥਾਇਰਾਇਡ: ਇਸ ਦੇ ਕਾਰਨ ਥਾਇਰਾਇਡ ਗਲੈਂਡ ਜ਼ਿਆਦਾ ਹਾਰਮੋਨ ਪੈਦਾ ਕਰਨ ਲੱਗਦਾ ਹੈ ਜਿਸ ਨੂੰ ਕੰਟਰੋਲ ਕਰਨ ਲਈ ਐਂਟੀਥਾਈਰਾਇਡ ਫੂਡਜ਼ ਖਾਣੇ ਚਾਹੀਦੇ ਹਨ।

ਗ੍ਰੀਨ ਟੀ ‘ਚ ਐਂਟੀ-ਥਾਇਰਾਇਡ ਗੁਣ ਪਾਏ ਜਾਂਦੇ ਹਨ ਜੋ ਇਸ ਨੂੰ ਕੰਟਰੋਲ ਕਰਦੇ ਹਨ ਇਸ ਲਈ ਹਰ ਰੋਜ਼ 1-2 ਕੱਪ ਗ੍ਰੀਨ ਟੀ ਦਾ ਸੇਵਨ ਜ਼ਰੂਰ ਕਰੋ।

ਖੋਜ ਦੇ ਅਨੁਸਾਰ ਲੌਕੀ ਦੀ ਸਬਜ਼ੀ ਜਾਂ ਜੂਸ ਵੀ ਹਾਈਪਰਥਰਾਇਡ ਨੂੰ ਕੰਟਰੋਲ ਕਰਨ ‘ਚ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ‘ਚ ਐਂਟੀਥੀਰਾਇਡ ਗੁਣ ਹੁੰਦੇ ਹਨ।

ਹਾਈਪਰਥਰਾਇਡ ‘ਚ ਆਂਡੇ ਖਾਣਾ ਲਾਭਕਾਰੀ ਹੁੰਦਾ ਹੈ ਪਰ ਧਿਆਨ ਰੱਖੋ ਕਿ ਆਂਡੇ ਦੇ ਚਿੱਟੇ ਹਿੱਸੇ ਦਾ ਸੇਵਨ ਨਾ ਕਰੋ।

ਖੋਜ ਦੇ ਅਨੁਸਾਰ ਆਂਵਲੇ ‘ਚ ਹੈਪੇਟੋਪ੍ਰੋਟੈਕਟਿਵ ਗੁਣ ਹੁੰਦੇ ਹਨ ਜੋ ਹਾਈਪਰਥਰਾਇਡ ਨੂੰ ਕੰਟਰੋਲ ਕਰਦਾ ਹੈ।

ਤੁਲਸੀ ‘ਚ ਔਸ਼ਧੀ ਦੇ ਨਾਲ ਐਂਟੀ-ਥਾਇਰਾਇਡ ਗੁਣ ਵੀ ਹੁੰਦੇ ਹਨ ਜੋ ਹਾਰਮੋਨ ਲੈਵਲ ਨੂੰ ਕੰਟਰੋਲ ਕਰਦੇ ਹਨ। ਜੇ ਤੁਸੀਂ ਚਾਹੋ ਤਾਂ ਤੁਸੀਂ ਤੁਲਸੀ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ।

ਥਾਇਰਾਇਡ ‘ਚ ਕੀ ਨਹੀਂ ਖਾਣਾ ਚਾਹੀਦਾ

ਜ਼ਿਆਦਾ ਆਇਓਡਾਈਜ਼ਡ ਯੁਕਤ ਫੂਡਜ਼, ਮੱਛੀ, ਸੋਇਆ ਪ੍ਰੋਡਕਟਸ, ਆਂਡੇ ਦੀ ਜਰਦੀ, ਪਨੀਰ ਆਦਿ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ।

The post ਥਾਇਰਾਇਡ ‘ਚ ਸਭ ਤੋਂ ਜ਼ਰੂਰੀ ਪਰਹੇਜ਼, ਜਾਣੋ ਕੀ ਖਾਣਾ ਚਾਹੀਦਾ ਅਤੇ ਕਿਸ ਤੋਂ ਕਰਨਾ ਚਾਹੀਦਾ ਪਰਹੇਜ਼ ? appeared first on Daily Post Punjabi.

ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ !
healthy food diet: ਲੋਕਾਂ ਦਾ ਲਾਈਫਸਟਾਈਲ ਬਿਜ਼ੀ ਹੋਣ ਦੇ ਕਾਰਨ ਉਹ ਆਪਣੀ ਸਿਹਤ ਦਾ ਚੰਗਾ ਖਿਆਲ ਨਹੀਂ ਰੱਖ ਪਾਉਂਦੇ। ਅਜਿਹੇ ‘ਚ ਥਕਾਵਟ ਅਤੇ ਕਮਜ਼ੋਰੀ ਜਲਦੀ ਹੀ ਸਰੀਰ ਵਿੱਚ ਮਹਿਸੂਸ ਹੋਣ ਲੱਗਦੀ ਹੈ। ਇਸ ਕਾਰਨ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਪਰ ਕੰਮ ਦੇ ਨਾਲ-ਨਾਲ ਸਿਹਤ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਕੁਝ ਖਾਸ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਆਪਣੀ ਰੋਜ਼ਾਨਾ ਖੁਰਾਕ ਵਿਚ 5 ਅਜਿਹੇ ਸੁਪਰ ਫੂਡ ਸ਼ਾਮਲ ਕਰਨ ਦੀ ਜ਼ਰੂਰਤ ਹੈ ਜਿਸ ਦੇ ਸੇਵਨ ਨਾਲ ਸਰੀਰ ਨੂੰ ਸਾਰੇ ਉਚਿਤ ਤੱਤ ਸਹੀ ਮਾਤਰਾ ‘ਚ ਮਿਲ ਸਕਣ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਤੁਹਾਡੀ ਐਨਰਜ਼ੀ ਲੈਵਲ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ। ਥਕਾਵਟ, ਕਮਜ਼ੋਰੀ ਨੂੰ ਦੂਰ ਕਰਕੇ ਤੁਸੀਂ ਸਾਰਾ ਦਿਨ ਅਨੇਰਜੈਟਿਕ ਅਤੇ ਫਰੈਸ਼ ਫ਼ੀਲ ਕਰੋਗੇ…

healthy food diet

ਦੇਸੀ ਘਿਓ: ਦੇਸੀ ਘਿਓ ਦਾ ਸੇਵਨ ਸਰੀਰ ਅਤੇ ਸਕਿਨ ਦੋਵਾਂ ਲਈ ਲਾਭਕਾਰੀ ਹੈ। ਇਸ ਵਿਚ ਬਹੁਤ ਸਾਰੀ ਮਾਤਰਾ ‘ਚ ਐਨਰਜ਼ੀ ਪਾਈ ਜਾਂਦੀ ਹੈ। ਇਸਦੇ ਸੇਵਨ ਨਾਲ ਸਰੀਰ ਦੀ ਇਮਿਊਨਿਟੀ ਵੱਧਣ ਦੇ ਨਾਲ ਥਕਾਵਟ, ਕਮਜ਼ੋਰੀ, ਆਲਸ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਜੋ ਲੋਕ ਸਾਰਾ ਦਿਨ ਕਮਜ਼ੋਰ ਅਤੇ ਥੱਕੇ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਆਪਣੇ ਭੋਜਨ ‘ਚ ਸ਼ੁੱਧ ਦੇਸੀ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਇਸ ਨੂੰ ਆਪਣੇ ਭੋਜਨ ਅਤੇ ਗਰਮ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਇਮਿਊਨਿਟੀ ਵੱਧਣ ਦੇ ਨਾਲ ਮੈਮੋਰੀ ਵਧਾਉਣ ‘ਚ ਵੀ ਮਦਦ ਕਰਦਾ ਹੈ। ਨਾਲ ਹੀ ਚਿਹਰੇ ‘ਤੇ ਕੁਦਰਤੀ ਗਲੋਅ ਆਉਂਦਾ ਹੈ।

healthy food diet

ਕੇਲਾ: ਕੇਲੇ ਵਿਚ ਵਿਟਾਮਿਨ, ਕੈਲਸੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਇਸ ਨੂੰ ਸਿੱਧੇ ਤੌਰ ‘ਤੇ ਜਾਂ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਸਰੀਰ ਵਿੱਚ ਹੋਣ ਵਾਲੀ ਥਕਾਵਟ, ਕਮਜ਼ੋਰੀ ਆਦਿ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਜਿਨ੍ਹਾਂ ਔਰਤਾਂ ਨੂੰ ਪੀਰੀਅਡ ਦੌਰਾਨ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਖੁਰਾਕ ਵਿਚ ਕੇਲੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦਾ ਸੇਵਨ ਸਰੀਰ ਵਿਚ ਐਨਰਜ਼ੀ ਲੈਵਲ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਧਾਰਮਿਕ ਮਹੱਤਤਾ ਰੱਖਣ ਦੇ ਨਾਲ ਤੁਲਸੀ ‘ਚ ਚਿਕਿਤਸਕ ਗੁਣ ਵੀ ਪਾਏ ਜਾਂਦੇ ਹਨ। ਇਸ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਜਾਂ ਚਾਹ ਵਿਚ ਮਿਲਾਉਣ ਨਾਲ ਕਮਜ਼ੋਰੀ, ਥਕਾਵਟ, ਸਿਰ ਦਰਦ, ਮੌਸਮੀ ਬੁਖਾਰ ਤੋਂ ਛੁਟਕਾਰਾ ਮਿਲਦਾ ਹੈ। ਸਰੀਰ ਦੀ ਇਮਿਊਨਿਟੀ ਵੱਧਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ।

ਮੁਨੱਕਾ: ਆਇਰਨ ਨਾਲ ਭਰਪੂਰ ਮੁਨੱਕੇ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਪੂਰੀ ਹੋਣ ‘ਚ ਸਹਾਇਤਾ ਮਿਲਦੀ ਹੈ। ਰਾਤ ਭਰ ਜਾਂ 12 ਘੰਟਿਆਂ ਤੱਕ ਭਿੱਜੇ ਹੋਏ ਮੁਨੱਕੇ ਦਾ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਸਾਰੇ ਉਚਿਤ ਮਿਲਦੇ ਹਨ। ਪੇਟ ਦੀ ਸਫਾਈ ਹੋਣ ਦੇ ਨਾਲ ਇਸ ਨਾਲ ਸਬੰਧਤ ਸਮੱਸਿਆਵਾਂ ਦੇ ਖ਼ਤਰਾ ਨੂੰ ਕਈ ਗੁਣਾ ਘੱਟ ਜਾਂਦਾ ਹੈ। ਗੱਲ ਜੇ ਇਸ ਨੂੰ ਖਾਣ ਦੀ ਮਾਤਰਾ ਬਾਰੇ ਕਰੀਏ ਤਾਂ ਇਸ ਨੂੰ ਆਪਣੀ ਇੱਛਾ ਅਨੁਸਾਰ ਖਾਣਾ ਸ਼ੁਰੂ ਕਰ ਸਕਦੇ ਹੋ ਅਤੇ ਇਸ ਦੀ ਮਾਤਰਾ 200 ਗ੍ਰਾਮ ਹੋਰ ਵਧਾ ਸਕਦੇ ਹੋ। ਤੁਸੀਂ ਇਸ ਨੂੰ ਦੁੱਧ ਵਿਚ ਉਬਾਲ ਕੇ ਇਸ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇਗੀ ਅਤੇ ਸਹੀ ਭਾਰ ਵੀ ਮਿਲੇਗਾ।

ਅਨਾਰ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਆ ਗੁਣਾਂ ਨਾਲ ਭਰਪੂਰ ਅਨਾਰ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਦੀ ਮੁੱਖ ਸਮੱਸਿਆ ਖੂਨ ਦੀ ਕਮੀ ਹੈ। ਅਜਿਹੇ ‘ਚ ਰੋਜ਼ਾਨਾ 1 ਅਨਾਰ ਜਾਂ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦਾ ਖੂਨ ਮਿਲਦਾ ਹੈ ਅਤੇ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਥਕਾਵਟ, ਕਮਜ਼ੋਰੀ, ਤਣਾਅ ਆਦਿ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਾਲ ਹੀ ਦਿਲ ਅਤੇ ਦਿਮਾਗ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਅਨਾਰ ਦੇ ਨਾਲ ਇਸ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਲਈ ਅਨਾਰ ਦੇ ਛਿਲਕਿਆਂ ਨੂੰ ਉਤਾਰ ਕੇ ਚੰਗੀ ਤਰ੍ਹਾਂ ਧੋ ਲਓ। ਫਿਰ ਇਨ੍ਹਾਂ ਛਿਲਕਿਆਂ ਨੂੰ ਧੁੱਪ ‘ਚ ਸੁੱਕਾ ਕੇ ਪਾਊਡਰ ਤਿਆਰ ਕਰ ਲਓ। ਇਸ ਪਾਊਡਰ ਦਾ 1 ਚੱਮਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਪਾਣੀ ਦੇ ਨਾਲ ਲਓ।

ਇਨ੍ਹਾਂ ਗੱਲਾਂ ਨੂੰ ਵੀ ਧਿਆਨ ‘ਚ ਰੱਖੋ

ਰੋਜ਼ਾਨਾ ਸਵੇਰੇ ਖੁੱਲੀ ਹਵਾ ‘ਚ ਸੈਰ ਕਰੋ।

30 ਮਿੰਟ ਲਈ ਯੋਗਾ ਜਾਂ ਕਸਰਤ ਕਰੋ।

7-8 ਘੰਟੇ ਦੀ ਨੀਂਦ ਲਓ।

ਭਰਪੂਰ ਮਾਤਰਾ ‘ਚ ਪਾਣੀ ਪੀਓ।

ਲਗਾਤਾਰ ਕੰਮ ਕਰਨ ਦੇ ਬਜਾਏ ਵਿਚਕਾਰ ਕੁਝ ਮਿੰਟਾਂ ਦੀ ਬ੍ਰੇਕ ਲਓ।

ਸਮੇਂ ਸਿਰ ਅਤੇ ਪੌਸ਼ਟਿਕ ਚੀਜ਼ਾਂ ਖਾਓ।

The post ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ ! appeared first on Daily Post Punjabi.

ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ !
Healthy food diet: ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚੇ ਰਹਿਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਫਿਲਹਾਲ ਲਾਕਡਾਊਨ ਤੱਕ ਸਿਰਫ ਘਰ ’ਚ ਹੀ ਰਹੋ ਅਤੇ ਕਿਤੇ ਵੀ ਬਿਨਾਂ ਕਿਸੇ ਕਾਰਣ ਆਉਣ-ਜਾਣ ਤੋਂ ਬਚੋ। ਇਸ ਤੋਂ ਇਲਾਵਾ ਤੁਸੀਂ ਆਪਣੇ ਖਾਣ-ਪੀਣ ’ਚ ਬਦਲਾਅ ਕਰ ਕੇ ਵੀ ਇਸ ਇਨਫੈਕਸ਼ਨ ਤੋਂ ਬਚ ਸਕਦੇ ਹੋ। ਦਰਅਸਲ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਤੁਹਾਨੂੰ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਜਾਂ ਫਿਰ ਉਹ ਕਮਜ਼ੋਰ ਹੁੰਦਾ ਹੈ ਪਰ ਜੇ ਤੁਹਾਡੀ ਇਮਿਊਨਿਟੀ ਪਾਵਰ ਮਜ਼ਬੂਤ ਰਹਿੰਦੀ ਹੈ ਤਾਂ ਤੁਸੀਂ ਕਈ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚ ਸਕਦੇ ਹੋ। ਇਸੇ ਤਰ੍ਹਾਂ ਹੇਠਾਂ ਕੁਝ ਅਜਿਹੇ ਫੂਡਸ ਬਾਰੇ ਦੱਸਿਆ ਜਾ ਰਿਹਾ ਹੈ, ਜਿਸ ਨੂੰ ਖਾ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚੇ ਵੀ ਰਹਿ ਸਕਦੇ ਹੋ।

Healthy food diet

ਗਾਜਰ: ਲਾਕਡਾਊਨ ਦੇ ਸਮੇਂ ਗਾਜਰ ਬਹੁਤ ਆਸਾਨੀ ਨਾਲ ਮਿਲ ਜਾਵੇਗੀ। ਗਾਜਰ ’ਚ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ ਜੋ ਵਿਟਾਮਿਨ ਏ ਦਾ ਹੀ ਇਕ ਰੂਪ ਮੰਨੀ ਜਾਂਦੀ ਹੈ, ਜਿਸ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਨ ’ਚ ਮਦਦ ਮਿਲਦੀ ਹੈ। ਗਾਜਰ ਨੂੰ ਤੁਸੀਂ ਆਪਣੀ ਡਾਈਟ ’ਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਚਾਹੋ ਤਾਂ ਤੁਸੀਂ ਜੂਸ ਬਣਾ ਕੇ ਪੀ ਲਓ ਜਾਂ ਫਿਰ ਸਲਾਦ ਦੇ ਰੂਪ ’ਚ ਜਾਂ ਫਿਰ ਡਿਨਰ ਦੇ ਸਮੇਂ ਤੁਸੀਂ ਇਸ ਦਾ ਹਲਵਾ ਬਣਾ ਕੇ ਖਾਣ ’ਚ ਇਸਤੇਮਾਲ ਕਰ ਸਕਦੇ ਹੋ।

Healthy food diet

ਬ੍ਰੋਕਲੀ: ਹਰੀਆਂ ਸਬਜ਼ੀਆਂ ’ਚ ਬ੍ਰੋਕਲੀ ਵੀ ਆਪਣਾ ਇਕ ਖਾਸ ਸਥਾਨ ਰੱਖਦੀ ਹੈ ਅਤੇ ਇਸ ਨੂੰ ਕਈ ਤਰ੍ਹਾਂ ਦੀ ਸਪੈਸ਼ਲ ਡਿਸ਼ ’ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਉਂਝ ਤਾਂ ਆਮ ਤੌਰ ’ਤੇ ਲੋਕ ਇਸ ਨੂੰ ਸਬਜ਼ੀ ਦੇ ਰੂਪ ’ਚ ਹੀ ਇਸਤੇਮਾਲ ਕਰਦੇ ਹਨ ਪਰ ਜੇ ਤੁਸੀਂ ਚਾਹੋ ਤਾਂ ਇਸ ਨੂੰ ਆਪਣੀ ਡਾਈਟ ’ਚ ਆਪਣੇ ਹਿਸਾਬ ਨਾਲ ਸ਼ਾਮਲ ਕਰ ਸਕਦੇ ਹੋ। ਬ੍ਰੋਕਲੀ ’ਚ ਮੌਜੂਦ ਵਿਟਾਮਿਨ ਸੀ ਐਂਟੀਆਕਸੀਡੈਂਟ ਦੇ ਰੂਪ ’ਚ ਕੰਮ ਕਰਦਾ ਹੈ, ਜਿਸ ਕਾਰਣ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਕਾਫੀ ਮਦਦ ਮਿਲਦੀ ਹੈ।

ਕੇਲਾ ਅਤੇ ਦੁੱਧ: ਕੇਲਾ ਅਤੇ ਦੁੱਧ ਨੂੰ ਵੀ ਤੁਸੀਂ ਆਪਣੀ ਡਾਈਟ ’ਚ ਸ਼ਾਮਲ ਕਰ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦੇ ਹੋ। ਦਰਅਸਲ ਕੇਲਾ ਅਤੇ ਦੁੱਧ ਪ੍ਰੋਟੀਨ ਦੇ ਚੰਗੇ ਸੋਮੇ ਮੰਨੇ ਜਾਂਦੇ ਹਨ ਅਤੇ ਇਹੀ ਕਾਰਣ ਹੈ ਕਿ ਇਹ ਐਂਟੀਬਾਡੀਜ਼ ਨੂੰ ਬਲਾਕ ਕਰ ਦਿੰਦੇ ਹਨ ਅਤੇ ਇਮਿਊਨ ਸਿਸਟਮ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਸਰਗਰਮ ਬਣਾਉਂਦੇ ਹਨ। ਕੇਲਾ ਪ੍ਰੀਬਾਓਟਿਕਸ ਦੇ ਰੂਪ ’ਚ ਵੀ ਕੰਮ ਕਰਦਾ ਹੈ ਜੋ ਮਾਈਕ੍ਰੋਬਾਓਮ ਨੂੰ ਬੂਸਟ ਕਰ ਦਿੰਦਾ ਹੈ ਅਤੇ ਤੁਹਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ।

ਕੇਲ: ਹਰੀਆਂ ਪੱਤੇਦਾਰ ਸਬਜ਼ੀਆਂ ’ਚ ਕੇਲ ਇਕ ਲਾਜਵਾਬ ਅਤੇ ਪੌਸ਼ਟਿਕਤਾ ਨਾਲ ਭਰਪੂਰ ਸਬਜ਼ੀ ਮੰਨੀ ਜਾਂਦੀ ਹੈ ਜੋ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਵੇਗੀ। ਕੇਲ ’ਚ ਵੀ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ ਜੋ ਵਿਟਾਮਿਨ ਏ ਦੇ ਰੂਪ ’ਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਕੰਮ ਆਉਂਦੀ ਹੈ। ਕੇਲ ਨੂੰ ਤੁਸੀਂ ਚਾਹੋ ਤਾਂ ਡਰਿੰਕ ਦੇ ਰੂਪ ’ਚ ਜਾਂ ਫਿਰ ਸਬਜ਼ੀ ਦੇ ਰੂਪ ’ਚ ਖਾਣ ਲਈ ਇਸਤੇਮਾਲ ਕਰ ਸਕਦੇ ਹੋ ਜੋ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ।

ਮਸ਼ਰੂਮ: ਸਬਜ਼ੀਆਂ ਦੀਆਂ ਦੁਕਾਨਾਂ ਲਾਕਡਾਊਨ ’ਚ ਵੀ ਖੁੱਲ੍ਹੀਆਂ ਹੋਈਆਂ ਹਨ। ਇਥੋਂ ਤੁਸੀਂ ਬਹੁਤ ਆਸਾਨੀ ਨਾਲ ਮਸ਼ਰੂਮ ਨੂੰ ਖਰੀਦ ਸਕਦੇ ਹੋ ਅਤੇ ਤੁਹਾਨੂੰ ਦੂਰ ਮਾਰਕੀਟ ’ਚ ਜਾਣ ਦੀ ਲੋੜ ਵੀ ਨਹੀਂ ਪਵੇਗੀ। ਇਸ ਤੋਂ ਤੁਹਾਨੂੰ ਵਿਟਾਮਿਨ ਡੀ ਿਮਲੇਗਾ। ਦਰਅਸਲ ਵਿਟਾਮਿਨ ਡੀ ਪ੍ਰੋਟੀਨ ਨਿਰਮਾਣ ’ਚ ਕਾਫੀ ਮਦਦਗਾਰ ਹੁੰਦਾ ਹੈ, ਜਿਸ ਦੇ ਕਾਰਣ ਉਹ ਕਈ ਤਰ੍ਹਾਂ ਦੇ ਇਨਫੈਕਸ਼ਨ ਏਜੰਟ ਨੂੰ ਮਾਰਨ ਦਾ ਕੰਮ ਕਰਦਾ ਹੈ। ਇਸ ਲਈ ਜੇ ਤੁਸੀਂ ਮਸ਼ਰੂਮ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਇਸ ਦੇ ਸੇਵਨ ਨਾਲ ਵੀ ਤੁਹਾਨੂੰ ਇਨਫੈਕਸ਼ਨ ਦਾ ਖਤਰਾ ਬਹੁਤ ਹੱਦ ਤੱਕ ਘੱਟ ਹੋ ਸਕਦਾ ਹੈ।

The post ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ ! appeared first on Daily Post Punjabi.