hindu temple Archives - Daily Post Punjabi

ਪਾਕਿਸਤਾਨ ਦੇ ਰਾਵਲਪਿੰਡੀ ‘ਚ 100 ਸਾਲ ਪੁਰਾਣੇ ਹਿੰਦੂ ਮੰਦਿਰ ‘ਤੇ ਹੋਇਆ ਹਮਲਾ
100 year old Hindu temple attacked: ਇਮਰਾਨ ਖਾਨ ਦੇ ‘ਨਵੇਂ ਪਾਕਿਸਤਾਨ’ ਵਿੱਚ ਵੀ ਹਿੰਦੂਆਂ ਦੇ ਮੰਦਿਰਾਂ ‘ਤੇ ਹਮਲੇ ਰੁਕ ਨਹੀਂ ਰਹੇ ਹਨ । ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਅਣਪਛਾਤੇ ਲੋਕਾਂ ਦੇ ਇੱਕ ਸਮੂਹ ਵੱਲੋਂ 100 ਸਾਲ ਤੋਂ ਵੀ ਪੁਰਾਣੇ ਇੱਕ ਹਿੰਦੂ ਮੰਦਿਰ ‘ਤੇ ਹਮਲਾ ਕੀਤਾ ਗਿਆ ਹੈ। ਇਸ ਮੰਦਰ ਦੇ ਨਵੀਨੀਕਰਨ ਦਾ ਕੰਮ ਜਾਰੀ ਹੈ। ਸ਼ਿਕਾਇਤ ਦੇ ਅਨੁਸਾਰ ਸ਼ਹਿਰ ਦੇ ਪੁਰਾਣਾ ਕਿਲਾ ਇਲਾਕੇ ਵਿੱਚ ਸ਼ਨੀਵਾਰ ਸ਼ਾਮ 7:30 ਵਜੇ 10 ਤੋਂ 15 ਵਿਅਕਤੀਆਂ ਦੇ ਇੱਕ ਸਮੂਹ ਨੇ ਮੰਦਿਰ ਉੱਤੇ ਹਮਲਾ ਕੀਤਾ।

100 year old Hindu temple attacked

ਹਮਲਾਵਰਾਂ ਨੇ ਉੱਪਰਲੀ ਮੰਜ਼ਿਲ ਦੇ ਮੁੱਖ ਗੇਟ ਅਤੇ ਇੱਕ ਹੋਰ ਦਰਵਾਜ਼ੇ ਦੇ ਨਾਲ-ਨਾਲ ਪੌੜੀਆਂ ਵੀ ਤੋੜ ਦਿੱਤੀਆਂ। ਖ਼ਬਰਾਂ ਅਨੁਸਾਰ, ਈਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਉੱਤਰੀ ਜ਼ੋਨ ਦੇ ਸੁਰੱਖਿਆ ਅਧਿਕਾਰੀ ਸੈਯਦ ਰਜ਼ਾ ਅੱਬਾਸ ਜ਼ੈਦੀ ਨੇ ਰਾਵਲਪਿੰਡੀ ਦੇ ਬੱਨੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਤੋਂ ਮੰਦਿਰ ਦੀ ਉਸਾਰੀ ਅਤੇ ਨਵੀਨੀਕਰਨ ਦਾ ਕੰਮ ਜਾਰੀ ਹੈ।

100 year old Hindu temple attacked

ਇਸ ਸਬੰਧੀ ਜ਼ੈਦੀ ਨੇ ਕਿਹਾ ਕਿ ਮੰਦਿਰ ਦੇ ਸਾਹਮਣੇ ਕੁਝ ਨਾਜਾਇਜ਼ ਕਬਜ਼ਾ ਹੋਇਆ ਸੀ, ਜਿਸ ਨੂੰ 24 ਮਾਰਚ ਨੂੰ ਹਟਾ ਦਿੱਤਾ ਗਿਆ ਸੀ। ਮੰਦਿਰ ਵਿੱਚ ਧਾਰਮਿਕ ਗਤੀਵਿਧੀਆਂ ਸ਼ੁਰੂ ਨਹੀਂ ਹੋਈਆਂ ਹਨ ਅਤੇ ਨਾ ਹੀ ਉੱਥੇ ਪੂਜਾ ਲਈ ਕੋਈ ਮੂਰਤੀ ਨਹੀਂ ਰੱਖੀ ਗਈ ਹੈ । ਉਨ੍ਹਾਂ ਨੇ ਮੰਦਿਰ ਅਤੇ ਉਸਦੀ ਪਵਿੱਤਰਤਾ ਨੂੰ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਹਾਲ ਹੀ ਵਿੱਚ ਹਰ ਤਰ੍ਹਾਂ ਦੇ ਨਾਕੇ ਹਟਾ ਦਿੱਤੇ ਹਨ । ਦੱਸਿਆ ਜਾ ਰਿਹਾ ਹੈ ਕਿ ਨਜ਼ਾਇਜ ਕਬਜ਼ਾ ਹਟਾਉਣ ਤੋਂ ਬਾਅਦ ਨਵੀਨੀਕਰਨ ਦਾ ਕੰਮ ਸ਼ੁਰੂ ਹੋਇਆ ਸੀ। ਇਸ ਵਿਚਾਲੇ ਮੰਦਿਰ ਦੇ ਪ੍ਰਬੰਧਕ ਓਮ ਪ੍ਰਕਾਸ਼ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਰਾਵਲਪਿੰਡੀ ਦੇ ਪੁਲਿਸ ਮੁਲਾਜ਼ਮ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ ।

ਇਹ ਵੀ ਦੇਖੋ: ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE

The post ਪਾਕਿਸਤਾਨ ਦੇ ਰਾਵਲਪਿੰਡੀ ‘ਚ 100 ਸਾਲ ਪੁਰਾਣੇ ਹਿੰਦੂ ਮੰਦਿਰ ‘ਤੇ ਹੋਇਆ ਹਮਲਾ appeared first on Daily Post Punjabi.

ਪਾਕਿਸਤਾਨ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ: ਮੁਹੰਮਦ ਉਸਮਾਨ ਲੁਧਿਆਣਵੀ
attacks hindu temple Usman ludhianvi: ਲੁਧਿਆਣਾ (ਤਰਸੇਮ ਭਾਰਦਵਾਜ)-ਪਾਕਿਸਤਾਨ ‘ਚ ਆਏ ਦਿਨ ਹਿੰਦੂ ਸਮਾਜ ਦੇ ਮੰਦਰਾਂ ‘ਤੇ ਹੋ ਰਹੇ ਹਮਲਿਆਂ ‘ਤੇ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਖੇਦ ਜਤਾਉਂਦੇ ਹੋਏ ਕਿਹਾ ਹੈ ਕਿ ਗੁਆਂਢੀ ਮੁਸਲਮਾਨ ਦੇਸ਼ ‘ਚ ਮੰਦਰਾਂ ‘ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੀ ਰੱਖਿਆ ਕਰਨ ‘ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਇੱਕ ਵਰਗ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਹਾਸਿਲ ਕਰ ਪਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੇ ਆਪ ਨੂੰ ਇਸਲਾਮੀ ਦੇਸ਼ ਕਹਿਣ ਵਾਲੇ ਪਾਕਿਸਤਾਨ ਨੂੰ ਇਹ ਵੀ ਯਾਦ ਨਹੀਂ ਕਿ ਇਸਲਾਮ ਧਰਮ ‘ਚ ਸਾਰੇ ਇਨਸਾਨਾਂ ਨੂੰ ਉਨ੍ਹਾਂ ਦੇ ਧਰਮ ਅਤੇ ਜਾਤ ਦੇ ਨਾਲ ਬਰਾਬਰ ਦਾ ਸਨਮਾਨ ਦੇਣ ਦਾ ਹੁਕਮ ਦਿੱਤਾ ਗਿਆ ਹੈ ।

attacks hindu temple Usman ludhianvi

ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਸਾਰੇ ਨਾਗਰਿਕਾਂ ਦੇ ਨਾਲ ਇੱਕੋ ਜਿਹਾ ਵਤੀਰਾ ਰੱਖਣਾ ਹੋਵੇਗਾ। ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਮੀਡਿਆ ਰਾਹੀਂ ਪਾਕਿਸਤਾਨ ਦੇ ਸਾਰੇ ਨਾਗਰਿਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੇ ਨਾਲ ਮਜ਼ਬੂਤ ਸਮਾਜਿਕ ਸੰਬੰਧ ਬਣਾ ਕੇ ਰੱਖਣ ਅਤੇ ਆਪਣੇ ਧਰਮ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਨੂੰ ਸਨਮਾਨ ਦੇਣਾ ਸਿਖਣ। ਉਨ੍ਹਾਂ ਨੇ ਕਿਹਾ ਕਿ ਇਸਲਾਮੀ ਦੇਸ਼ਾਂ ‘ਚ ਸਰਵਧਰਮ ਸਦਭਾਵ ਦੀ ਸਿੱਖਿਆ ਪਾਕਿਸਤਾਨ ਨੂੰ ਦੁਬਈ ਤੋਂ ਲੈਣੀ ਚਾਹੀਦੀ ਹੈ, ਜਿੱਥੇ ਸਾਰੇ ਧਰਮਾਂ ਦੀ ਇਬਾਦਤ ਗਾਹ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਉੱਥੇ ਦੇ ਦਿੱਗਜ ਇਸ ਗੱਲ ਨੂੰ ਸਮਝ ਲੈਣ ਕਿ ਧਰਮ ਹਰ ਇਨਸਾਨ ਦੀ ਅਕੀਦਤ ਦਾ ਨਿਜੀ ਮਾਮਲਾ ਹੈ, ਕਿਸੇ ਦੀ ਗੁੰਡਾਗਰਦੀ ਕਿਸੇ ਨੂੰ ਉਸਦੇ ਧਰਮ ਤੋਂ ਹਟਾ ਨਹੀਂ ਸਕਦੀ।ਇਸ ਮੌਕੇ ‘ਤੇ ਕਾਰੀ ਮੁਹੰਮਦ ਮੋਹਤਰਮ, ਕਾਰੀ ਇਬਰਾਹਿਮ , ਸ਼ਾਹਨਵਾਜ ਅਹਿਮਦ, ਬਾਬੁਲ ਖਾਨ, ਤਨਵੀਰ ਆਲਮ, ਸ਼ੇਖ ਅਸ਼ਰਫ ਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।

The post ਪਾਕਿਸਤਾਨ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਇਨਸਾਨੀਅਤ ਲਈ ਸ਼ਰਮ ਦੀ ਗੱਲ: ਮੁਹੰਮਦ ਉਸਮਾਨ ਲੁਧਿਆਣਵੀ appeared first on Daily Post Punjabi.