India Covid-19 Update Archives - Daily Post Punjabi

ਦੇਸ਼ ‘ਚ ਘਟੀ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ 1.34 ਲੱਖ ਨਵੇਂ ਮਾਮਲੇ ਆਏ ਸਾਹਮਣੇ, 2887 ਮਰੀਜ਼ਾਂ ਨੇ ਤੋੜਿਆ ਦਮ
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ । ਦੇਸ਼ ਵਿੱਚ ਹਰ ਦਿਨ 1.25 ਲੱਖ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 1 ਲੱਖ 34 ਹਜ਼ਾਰ 154 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 2887 ਕੋਰੋਨਾ ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ।

India reports 1.34 lakh new cases

ਇਸ ਦੇ ਨਾਲ ਹੀ ਕੋਰੋਨਾ ਤੋਂ 2 ਲੱਖ 11 ਹਜ਼ਾਰ 499 ਲੋਕ ਠੀਕ ਵੀ ਹੋਏ ਹਨ । ਯਾਨੀ ਬੀਤੇ ਦਿਨ 80,232 ਐਕਟਿਵ ਕੇਸ ਘੱਟ ਹੋ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 1 ਲੱਖ 32 ਹਜ਼ਾਰ 788 ਲੱਖ ਨਵੇਂ ਕੋਰੋਨਾ ਦੇ ਕੇਸ ਦਰਜ ਹੋਏ ਸਨ ਅਤੇ 3207 ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਕੰਵਰਦੀਪ ਕੌਰ ਮਾਲੇਰਕੋਟਲਾ ਦੀ ਪਹਿਲੀ SSP ਨਿਯੁਕਤ, ਪੰਜਾਬ ਸਰਕਾਰ ਵੱਲੋਂ 2 IPS ਸਣੇ 4 PPS ਅਧਿਕਾਰੀਆਂ ਦੇ ਤਬਾਦਲੇ

ਦਰਅਸਲ, ਅੱਜ ਦੇਸ਼ ਵਿੱਚ ਲਗਾਤਾਰ 21ਵੇਂ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। 2 ਜੂਨ ਤੱਕ ਦੇਸ਼ ਭਰ ਵਿੱਚ 22 ਕਰੋੜ 10 ਲੱਖ 43 ਹਜ਼ਾਰ 693 ਵੈਕਸੀਨ ਦੀ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ । ਦੇਸ਼ ਵਿੱਚ ਹੁਣ ਤੱਕ 35 ਕਰੋੜ ਤੋਂ ਵੱਧ ਕੋਰਨਾ ਟੈਸਟ ਕੀਤੇ ਜਾ ਚੁੱਕੇ ਹਨ।

India reports 1.34 lakh new cases

ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ ਦੇ 15,169 ਨਵੇਂ ਮਾਮਲੇ ਸਾਹਮਣੇ ਆਏ।  ਜਿਸ ਤੋਂ ਬਾਅਦ ਰਾਜ ਵਿੱਚ ਪੀੜਤਾਂ ਦੀ ਕੁੱਲ ਗਿਣਤੀ 57,76,184 ਹੋ ਗਈ । ਇਸ ਮਿਆਦ ਦੇ ਦੌਰਾਨ 285 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 268 ਪਹਿਲਾਂ ਹੋਈਆਂ ਮੌਤਾਂ ਦੀ ਵੀ ਕੋਵਿਡ ਤੋਂ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਹੁਣ ਤੱਕ ਇਸ ਮਹਾਂਮਾਰੀ ਕਾਰਨ 96,751 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਟਿਕੈਤ ਦਾ ਵੱਡਾ ਬਿਆਨ, ਕਿਹਾ- ‘2024 ਤੋਂ ਪਹਿਲਾਂ ਵਾਪਿਸ ਹੋ ਜਾਣਗੇ ਤਿੰਨ ਨਵੇਂ ਖੇਤੀਬਾੜੀ ਕਾਨੂੰਨ, ਚੋਣਾਂ ਆਉਣ ‘ਤੇ ਜਨਤਾ…’

ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਕਾਰਨ ਮੌਤ ਦਰ 1.18 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਰੇਟ 92 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਿਆ ਹੈ। ਐਕਟਿਵ ਕੇਸ ਘੱਟ ਕੇ 7 ਪ੍ਰਤੀਸ਼ਤ ਤੋਂ ਘੱਟ ਹੋ ਗਏ ਹਨ। ਕੋਰੋਨਾ ਸਰਗਰਮ ਮਾਮਲਿਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ।

ਇਹ ਵੀ ਪੜ੍ਹੋ: ਪਹਿਲਾਂ 50 ਲੱਖ ਦੀ ਠੱਗੀ ਉਤੋਂ ਲੱਖਾਂ ਦਾ ਹੋਰ ਕਰਜਾ, ਪਿਓ ਦਿੱਲੀ ਅੰਦੋਲਨ ‘ਚ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ

The post ਦੇਸ਼ ‘ਚ ਘਟੀ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ 1.34 ਲੱਖ ਨਵੇਂ ਮਾਮਲੇ ਆਏ ਸਾਹਮਣੇ, 2887 ਮਰੀਜ਼ਾਂ ਨੇ ਤੋੜਿਆ ਦਮ appeared first on Daily Post Punjabi.

ਦੇਸ਼ ‘ਚ ਵਧਿਆ ਕੋਰੋਨਾ ਦਾ ਖੌਫ਼, 24 ਘੰਟਿਆਂ ‘ਚ ਰਿਕਾਰਡ 3645 ਮਰੀਜ਼ਾਂ ਦੀ ਮੌਤ
India reports 3.79 lakh cases: ਕੋਰੋਨਾ ਦੀ ਲਾਗ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹਰ ਦਿਨ ਕੋਰੋਨਾ ਦੇ ਨਵੇਂ ਮਰੀਜ਼ ਰਿਕਾਰਡ ਤੋੜ ਰਹੇ ਹਨ। ਸਥਿਤੀ ਇਹ ਹੈ ਕਿ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਗਈ ਹੈ ਅਤੇ ਮਰੀਜ਼ ਇੱਕ-ਇੱਕ ਬੈੱਡ ਦੀ ਉਡੀਕ ਵਿੱਚ ਦਮ ਤੋੜਦੇ ਹੋਏ ਦਿਖਾਈ ਦੇ ਰਹੇ ਹਨ। ਬੁੱਧਵਾਰ ਨੂੰ ਇੱਕ ਵਾਰ ਫਿਰ ਦੇਸ਼ ਭਰ ਵਿੱਚ ਰਿਕਾਰਡ 3 ਲੱਖ 79 ਹਜ਼ਾਰ 257 ਨਵੇਂ ਕੋਰੋਨਾ ਮਰੀਜ਼ਾਂ ਵਿੱਚ ਵਾਧਾ ਹੋਇਆ ਹੈ । ਬੀਤੇ ਦਿਨ 3 ਹਜ਼ਾਰ 645 ਲੋਕਾਂ ਦੀ ਮੌਤ ਹੋ ਗਈ । ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲੇ ਦੇ ਵਿਚਾਲੇ ਦੇਸ਼ ਵਿੱਚ ਰਾਹਤ ਦੀ ਖ਼ਬਰ ਇਹ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਰਿਕਾਰਡ 2 ਲੱਖ 69 ਹਜ਼ਾਰ 507 ਮਰੀਜ਼ ਠੀਕ ਹੋਏ ਹਨ।

India reports 3.79 lakh cases

ਸਿਹਤ ਮੰਤਰਾਲੇ ਦੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 83 ਲੱਖ 76 ਹਜ਼ਾਰ 524 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ । ਹੁਣ ਤੱਕ 1 ਕਰੋੜ 50 ਲੱਖ 86 ਹਜ਼ਾਰ 878 ਵਿਅਕਤੀ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਤੋਂ ਹੁਣ ਤੱਕ 2 ਲੱਖ 04 ਹਜ਼ਾਰ 832 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਸਮੇਂ 30 ਲੱਖ 84 ਹਜ਼ਾਰ 814 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।

India reports 3.79 lakh cases

ਦੇਸ਼ ਵਿੱਚ ਕੋਰੋਨਾ ਦਾ ਆਤੰਕ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ, ਇਸਦੀ ਗਵਾਹੀ ਅੰਕੜੇ ਦੇ ਰਹੇ ਹਨ। ਪਿਛਲੇ ਲਗਭਗ 10 ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ 3 ਲੱਖ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹਨ । ਉੱਥੇ ਹੀ ਹੁਣ ਮੌਤਾਂ ਦੀ ਗਿਣਤੀ ਵੀ ਤਿੰਨ ਹਜ਼ਾਰ ਨੂੰ ਪਾਰ ਕਰ ਰਹੀ ਹੈ, ਲਗਾਤਾਰ ਤੀਜੇ ਦਿਨ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ । ਹੁਣ ਭਾਰਤ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਵੀ 30 ਲੱਖ ਨੂੰ ਪਾਰ ਕਰ ਗਈ ਹੈ।

ਦੱਸ ਦੇਈਏ ਕਿ ਭਾਰਤ ਵਿੱਚ ਬਹੁਤ ਸਾਰੇ ਰਾਜਾਂ ਵਿੱਚ ਕੋਰੋਨਾ ਕਾਰਨ ਸਥਿਤੀ ਭਿਆਨਕ ਦਿਖਾਈ ਦੇ ਰਹੀ ਹੈ, ਜਿਸਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ । ਪਿਛਲੇ ਦਿਨੀਂ, ਮਹਾਰਾਸ਼ਟਰ ਵਿੱਚ 60 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਲਗਭਗ 1000 ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਇੱਕ ਰਿਕਾਰਡ ਹੈ । ਉੱਥੇ ਹੀ ਦੂਜੇ ਪਾਸੇ ਜੇ ਅਸੀਂ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਹਰ ਰੋਜ਼ 350 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ, ਜਦਕਿ ਸਕਾਰਾਤਮਕ ਦਰ ਵੀ 30 ਪ੍ਰਤੀਸ਼ਤ ਤੋਂ ਉਪਰ ਹੈ।

ਇਹ ਵੀ ਦੇਖੋ: ਖਾਲਿਸਤਾਨੀਆਂ ਨੇ #BJP​ ਵਾਲਿਆਂ ਦੀ ਬਣਾ ਲਈ ਲਿਸਟ? ਗੋਲੀ ਮਾਰਨ ਦੀਆਂ ਧਮਕੀਆਂ? ਸੁਣੋ ਹਰਜੀਤ ਗਰੇਵਾਲ ਦੇ ਖੁਲਾਸੇ

The post ਦੇਸ਼ ‘ਚ ਵਧਿਆ ਕੋਰੋਨਾ ਦਾ ਖੌਫ਼, 24 ਘੰਟਿਆਂ ‘ਚ ਰਿਕਾਰਡ 3645 ਮਰੀਜ਼ਾਂ ਦੀ ਮੌਤ appeared first on Daily Post Punjabi.

ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 24,879 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 7.67 ਲੱਖ ਪੁੱਜਾ
India reports biggest single-day spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਵਧਦੀ ਹੀ ਜਾ ਰਹੀ ਹੈ।  ਜਿਸ ਕਾਰਨ ਹੁਣ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 7 ਲੱਖ 67 ਹਜ਼ਾਰ 296 ਹੋ ਗਈ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 24879 ਨਵੇਂ ਕੇਸ ਸਾਹਮਣੇ ਆਏ ਹਨ ਅਤੇ 487 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅਪਡੇਟ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲੇ 2 ਲੱਖ 69 ਹਜ਼ਾਰ 789 ਹਨ । ਇਸ ਵਾਇਰਸ ਕਾਰਨ ਹੁਣ ਤੱਕ 21 ਹਜ਼ਾਰ 129 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ ਹੁਣ ਤੱਕ 4 ਲੱਖ 76 ਹਜ਼ਾਰ 377 ਮਰੀਜ਼ ਠੀਕ ਹੋ ਚੁੱਕੇ ਹਨ।

India reports biggest single-day spike

ਕੋਰੋਨਾ ਮਰੀਜ਼ਾਂ ਦੀ ਗਿਣਤੀ ਅਨੁਸਾਰ ਭਾਰਤ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਪਰ ਜੇ ਅਸੀਂ ਪ੍ਰਤੀ 10 ਲੱਖ ਦੀ ਆਬਾਦੀ ਵਾਲੇ ਸੰਕਰਮਿਤ ਮਾਮਲਿਆਂ ਅਤੇ ਮੌਤ ਦਰ ਬਾਰੇ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (3,158,726), ਬ੍ਰਾਜ਼ੀਲ (1,716,196) ਵਿੱਚ ਹਨ । ਦੇਸ਼ ਵਿੱਚ ਕੋਰੋਨਾ ਮਾਮਲਿਆਂ ਵਿੱਚ ਵਾਧੇ ਦੀ ਰਫਤਾਰ ਵੀ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ।

India reports biggest single-day spike

ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਵੀਰਵਾਰ ਨੂੰ 2.67 ਲੱਖ ਟੈਸਟ ਕੀਤੇ ਗਏ ਜੋ ਕਿ ਬੁੱਧਵਾਰ ਨੂੰ ਹੋਏ ਟੈਸਟ ਨਾਲੋਂ 4,300 ਵੱਧ ਹਨ । ਇਸਦੇ ਨਾਲ ਦੇਸ਼ ਵਿੱਚ ਸਰਗਰਮ ਕੇਸ ਅਤੇ ਡਿਸਚਾਰਜ ਕੇਸ ਵਿੱਚ 2,06,588 ਦਾ ਅੰਤਰ ਹੈ।

ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਮਹਾਂਰਾਸ਼ਟਰ ਪ੍ਰਭਾਵਿਤ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ 6,603 ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਪੀੜਤਾਂ ਦਾ ਅੰਕੜਾ 2,23,724 ‘ਤੇ ਪਹੁੰਚ ਗਿਆ ਹੈ ਅਤੇ 198 ਲੋਕਾਂ ਦੀ ਮੌਤ ਹੋਈ ਹੈ । ਜਿਸ ਤੋਂ ਬਾਅਦ ਮਹਾਂਰਾਸ਼ਟਰ ਵਿੱਚ ਮੌਤਾਂ ਦਾ ਅੰਕੜਾ ਵੱਧ ਕੇ 9,448 ਹੋ ਗਿਆ ਹੈ । ਵਾਇਰਸ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਤਾਮਿਲਨਾਡੂ ਹੈ, ਜਿੱਥੇ ਪੀੜਤਾਂ ਦੀ ਗਿਣਤੀ 1,22,350 ‘ਤੇ ਪਹੁੰਚ ਗਈ ਹੈ। ਇਸ ਸਮੇਂ ਦੌਰਾਨ 64 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 1700 ਹੋ ਗਈ ਹੈ । ਇਸ ਤੋਂ ਇਲਾਵਾ ਦਿੱਲੀ ਵਿੱਚ ਇਸ ਵੇਲੇ 25,000 ਤੋਂ ਘੱਟ ਸਰਗਰਮ ਮਾਮਲੇ ਹਨ। ਇੱਥੇ ਰਿਕਵਰੀ ਦੀ ਦਰ 74.6 ਪ੍ਰਤੀਸ਼ਤ ਹੈ। ਇਸਦੇ ਨਾਲ ਇੱਥੇ ਪਿਛਲੇ 24 ਘੰਟਿਆਂ ਵਿੱਚ 2,033 ਨਵੇਂ ਕੇਸ ਸਾਹਮਣੇ ਆਏ, ਜਦਕਿ 3982 ਲੋਕਾਂ ਨੂੰ ਛੁੱਟੀ ਦਿੱਤੀ ਗਈ ।

The post ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 24,879 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 7.67 ਲੱਖ ਪੁੱਜਾ appeared first on Daily Post Punjabi.

ਦੇਸ਼ ‘ਚ ਪਹਿਲੀ ਵਾਰ ਟੁੱਟਿਆ ਮੌਤਾਂ ਦਾ ਰਿਕਾਰਡ, ਇੱਕ ਦਿਨ ‘ਚ 2003 ਮੌਤਾਂ, 10974 ਨਵੇਂ ਮਾਮਲੇ
India reports 2003 deaths: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸਾਢੇ 3 ਲੱਖ ਦੇ ਪਾਰ ਜਾ ਪਹੁੰਚੀ ਹੈ । ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2003 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 11,903 ‘ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 3,54,065 ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ, ਜਦਕਿ 1,86,935 ਲੋਕ ਠੀਕ ਹੋ ਚੁੱਕੇ ਹਨ । ਉਥੇ ਹੀ ਹੁਣ ਦੇਸ਼ ਵਿੱਚ 1,55,227 ਸਰਗਰਮ ਮਾਮਲੇ ਹਨ । ਪਿਛਲੇ 24 ਘੰਟਿਆਂ ਵਿੱਚ 10,974 ਨਵੇਂ ਮਾਮਲੇ ਸਾਹਮਣੇ ਆਏ ਹਨ । ਦੇਸ਼ ਵਿੱਚ ਇੱਕ ਦਿਨ ਵਿੱਚ 2003 ਮੌਤਾਂ ਦਾ ਇੰਨਾ ਵੱਡਾ ਅੰਕੜਾ ਇਸ ਲਈ ਆਇਆ ਹੈ, ਕਿਉਂਕਿ ਮਹਾਰਾਸ਼ਟਰ ਨੇ ਸੂਬੇ ਦੀਆਂ ਮੌਤਾਂ ਦੇ ਅੰਕੜੇ ਵਿੱਚ ਕਰੀਬ 1400 ਮੌਤਾਂ ਹੋਰ ਜੋੜ ਦਿੱਤੀਆਂ ਸਨ।

India reports 2003 deaths

ਦਰਅਸਲ, ਦੇਸ਼ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ । ਉੱਥੇ ਹੀ ਕੋਰੋਨਾ ਪੀੜਤਾਂ ਦੇ ਹਿਸਾਬ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼ ਹੈ । ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ ਕੋਰੋਨਾ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਚੌਥੇ ਨੰਬਰ ‘ਤੇ ਹੈ ।

India reports 2003 deaths

ਹੁਣ ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 5 ਹਜ਼ਾਰ 537 ਹੋ ਗਈ ਹੈ । ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1 ਲੱਖ 13 ਹਜ਼ਾਰ 445 ਹੈ, ਜਿਸ ਵਿੱਚ ਸਰਗਰਮ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਹੈ । ਇਸ ਦੇ ਨਾਲ ਹੀ 57 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ । ਇਕੱਲੇ ਮੁੰਬਈ ਵਿੱਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 60 ਹਜ਼ਾਰ ਤੋਂ ਵੱਧ ਹੈ, ਜਿਸ ਵਿਚ 3168 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1859 ਨਵੇਂ ਕੇਸ ਸਾਹਮਣੇ ਆਏ ਅਤੇ 93 ਮਰੀਜ਼ਾਂ ਦੀ ਮੌਤ ਹੋ ਗਈ । ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਹੈ। ਹੁਣ ਮਰੀਜ਼ਾਂ ਦੀ ਕੁੱਲ ਗਿਣਤੀ 44 ਹਜ਼ਾਰ 688 ਹੋ ਗਈ ਹੈ, ਜਦਕਿ 16 ਹਜ਼ਾਰ 500 ਵਿਅਕਤੀ ਠੀਕ ਹੋ ਚੁੱਕੇ ਹਨ।

The post ਦੇਸ਼ ‘ਚ ਪਹਿਲੀ ਵਾਰ ਟੁੱਟਿਆ ਮੌਤਾਂ ਦਾ ਰਿਕਾਰਡ, ਇੱਕ ਦਿਨ ‘ਚ 2003 ਮੌਤਾਂ, 10974 ਨਵੇਂ ਮਾਮਲੇ appeared first on Daily Post Punjabi.

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 3.43 ਲੱਖ ਤੋਂ ਪਾਰ, 10 ਹਜ਼ਾਰ ਦੇ ਕਰੀਬ ਮੌਤਾਂ
Coronavirus India update: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3 ਲੱਖ 43 ਹਜ਼ਾਰ ਨੂੰ ਪਾਰ ਕਰ ਗਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 10 ਹਜ਼ਾਰ 667 ਮਾਮਲੇ ਸਾਹਮਣੇ ਆਏ ਹਨ, ਜਦਕਿ 380 ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 3,43,091 ਹੋ ਗਈ ਹੈ । ਉੱਥੇ ਹੀ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 9900 ਹੋ ਗਈ ਹੈ । ਇਸਦੇ ਨਾਲ ਹੀ ਦੇਸ਼ ਵਿੱਚ ਇਸ ਸਮੇਂ 1,53,178 ਸਰਗਰਮ ਮਾਮਲੇ ਹਨ, ਜਦਕਿ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,80,013 ਹੋ ਗਈ ਹੈ ।

Coronavirus India update

ਦਰਅਸਲ, ਦੇਸ਼ ਵਿੱਚ ਮਹਾਰਾਸ਼ਟਰ ਇਸ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ । ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 2886 ਮਾਮਲੇ ਦਰਜ ਕੀਤੇ ਗਏ ਹਨ ਅਤੇ 178 ਲੋਕਾਂ ਦੀ ਮੌਤ ਹੋਈ ਹੈ । ਇਸ ਦੇ ਨਾਲ ਹੀ ਸੂਬੇ ਵਿਚ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1,10,744 ਹੋ ਗਈ ਹੈ, ਜਦਕਿ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4128 ਹੋ ਗਈ ਹੈ । ਉੱਥੇ ਹੀ ਸੂਬੇ ਵਿਚ 5071 ਲੋਕ ਠੀਕ ਹੋਏ ਹਨ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 56,049 ਹੋ ਗਈ ਹੈ ।

ਇਸ ਤੋਂ ਇਲਾਵਾ ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼,ਗੁਜਰਾਤ ਆਦਿ ਸੂਬਿਆਂ ਵਿੱਚ ਵੀ ਕੋਰੋਨਾ ਲਗਾਤਾਰ ਰਫ਼ਤਾਰ ਫੜ ਰਿਹਾ ਹੈ । ਮਹਾਂਰਾਸ਼ਟਰ ਤੋਂ ਬਾਅਦ ਕੋਰੋਨਾ ਕੇਸਾਂ ਵਿੱਚ  ਤਾਮਿਲਨਾਡੂ ਕੋਰੋਨਾ ਪ੍ਰਭਾਵਿਤ ਸੂਬਿਆਂ ਵਿਚੋਂ ਦੂਜੇ ਨੰਬਰ ‘ਤੇ ਹੈ। ਤਾਮਿਲਨਾਡੂ ਵਿੱਚ ਹੁਣ ਤੱਕ ਕੋਰੋਨਾ ਦੇ 46,504 ਮਾਮਲੇ ਸਾਹਮਣੇ ਆਏ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵੀ ਬੁਰੀ ਸਥਿਤੀ ਵਿੱਚ ਹੈ। ਕੋਰੋਨਾ ਪ੍ਰਭਾਵਿਤ ਸੂਬਿਆਂ ਵਿਚੋਂ ਦਿੱਲੀ ਤੀਸਰੇ ਸਥਾਨ ‘ਤੇ ਹੈ। ਦਿੱਲੀ ਵਿੱਚ ਕੋਰੋਨਾ ਵਾਇਰਸ ਕੇਸਾਂ ਦੀ ਕੁੱਲ ਗਿਣਤੀ 42,829 ਹੋ ਗਈ ਹੈ । ਕੋਰੋਨਾ ਪ੍ਰਭਾਵਿਤ ਸੂਬਿਆਂ ਵਿਚੋਂ ਗੁਜਰਾਤ ਚੌਥੇ ਨੰਬਰ ‘ਤੇ ਹੈ। ਗੁਜਰਾਤ ਵਿੱਚ ਹੁਣ ਤੱਕ ਕੋਰੋਨਾ ਦੇ 24,104 ਮਾਮਲੇ ਸਾਹਮਣੇ ਆਏ ਹਨ ।

The post ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 3.43 ਲੱਖ ਤੋਂ ਪਾਰ, 10 ਹਜ਼ਾਰ ਦੇ ਕਰੀਬ ਮੌਤਾਂ appeared first on Daily Post Punjabi.

ਹੁਣ ਡਰਾ ਰਿਹੈ ਕੋਰੋਨਾ, 24 ਘੰਟਿਆਂ ‘ਚ 3320 ਮਾਮਲੇ, 10 ਦਿਨਾਂ ‘ਚ ਦੁੱਗਣੇ ਹੋਏ ਮਾਮਲੇ
India Covid-19 Update: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਜਿਸ ਕਾਰਨ ਹੁਣ ਭਾਰਤ ਵਿੱਚ ਕੋਰੋਨਾ ਦੇ ਮਾਮਲੇ 10 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ । ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 59,662 ਹੋ ਗਈ ਹੈ, ਜਿਨ੍ਹਾਂ ਵਿਚੋਂ 1981 ਲੋਕਾਂ ਦੀ ਮੌਤ ਹੋ ਚੁੱਕੀ ਹੈ । ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3,320 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 95 ਲੋਕਾਂ ਦੀ ਮੌਤ ਹੋ ਗਈ ਹੈ ।

India Covid-19 Update

ਰੋਜ਼ਾਨਾ 3000 ਤੋਂ ਵੱਧ ਮਾਮਲੇ
3 ਮਈ ਨੂੰ 24 ਘੰਟਿਆਂ ਵਿੱਚ 2,553 ਕੇਸ ਸਾਹਮਣੇ ਆਏ ਸਨ, ਜੋ ਆਖਰੀ ਵਾਰ ਸੀ ਜਦੋਂ ਕੋਰੋਨਾ ਵਾਇਰਸ ਦੇ ਕੇਸ ਇੱਕ ਦਿਨ ਵਿੱਚ 3000 ਤੋਂ ਵੱਧ ਨਹੀਂ ਹੋਏ ਸਨ । ਉਸ ਤੋਂ ਬਾਅਦ ਹੁਣ ਤੱਕ ਹਰ ਰੋਜ਼ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । 4 ਮਈ ਨੂੰ 3,900 ਮਾਮਲੇ ਸਾਹਮਣੇ ਆਏ ਸਨ । ਇਸ ਦੇ ਕਾਰਨ ਕੋਰੋਨਾ ਮਾਮਲਿਆਂ ਵਧਣ ਦੀ ਰਫਤਾਰ ਤੇਜ਼ ਹੋ ਗਈ । ਉਹ ਮਾਮਲੇ ਜੋ ਪਹਿਲੇ 13 ਦਿਨਾਂ ਵਿੱਚ ਦੁਗਣੇ ਹੋ ਰਹੇ ਸਨ, ਹੁਣ ਇਹ ਘੱਟ ਕੇ 10 ਹੋ ਗਏ ਹਨ ।

India Covid-19 Update

ਇਸ ਸਬੰਧੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ- ਦੋ ਦਿਨ ਪਹਿਲਾਂ ਤੱਕ ਮਾਮਲੇ 12 ਦਿਨਾਂ ਵਿੱਚ ਦੁਗਣੇ ਹੋ ਰਹੇ ਸਨ, ਜੋ ਹੁਣ 10 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ । ਇਹ ਤਬਦੀਲੀ ਅਜਿਹੇ ਸਮੇਂ ਹੋਈ ਹੈ ਜਦੋਂ ਅਸੀਂ ਲਾਕਡਾਊਨ ਨੂੰ ਹੋਰ ਢਿੱਲ ਦੇਣ ਦੀ ਗੱਲ ਕਰ ਰਹੇ ਹਾਂ । ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ । ਸਾਨੂੰ ਵਾਇਰਸਾਂ ਨਾਲ ਜਿਉਣਾ ਸਿੱਖਣ ਦੀ ਜ਼ਰੂਰਤ ਹੈ । ਸਾਡੇ ਕੋਲ ਕੁਝ ਵਿਸ਼ੇਸ਼ ਦਿਸ਼ਾ-ਨਿਰਦੇਸ਼ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਕ ਛੋਟੀ ਜਿਹੀ ਗਲਤੀ ਵੀ ਸਾਨੂੰ ਭਾਰੀ ਪੈ ਸਕਦੀ ਹੈ ।

ਦੱਸ ਦੇਈਏ ਕਿ ਦੇਸ਼ ਵਿੱਚ ਹੁਣ ਤੱਕ 17,847 ਲੋਕ ਠੀਕ ਹੋ ਕੇ ਘਰ ਚਲੇ ਗਏ ਹਨ । ਦੇਸ਼ ਵਿੱਚ ਰਿਕਵਰੀ ਰੇਟ ਵਧ ਕੇ 29.36 ਪ੍ਰਤੀਸ਼ਤ ਹੋ ਗਈ ਹੈ, ਜਿਸਦਾ ਅਰਥ ਹੈ ਕਿ ਹਰ 3 ਵਿਅਕਤੀਆਂ ਵਿਚੋਂ ਇੱਕ ਵਿਅਕਤੀ ਸਹੀ ਹੋ ਰਿਹਾ ਹੈ ।

The post ਹੁਣ ਡਰਾ ਰਿਹੈ ਕੋਰੋਨਾ, 24 ਘੰਟਿਆਂ ‘ਚ 3320 ਮਾਮਲੇ, 10 ਦਿਨਾਂ ‘ਚ ਦੁੱਗਣੇ ਹੋਏ ਮਾਮਲੇ appeared first on Daily Post Punjabi.