jagtar taras letter to the judge Archives - Daily Post Punjabi

ਜਗਤਾਰ ਤਾਰਾ ਦੀ ਜੱਜ ਨੂੰ ਚਿੱਠੀ, ‘ਧੀਆਂ ਭੈਣਾਂ ਦੀ ਬੇਪਤੀ ਤੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਸੀ’?
ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਬ੍ਰੇਕ ਮਾਮਲੇ ‘ਚ ਸਜ਼ਾ ਨਹੀਂ ਸੁਣਾਈ ਹੈ।

jagtar taras letter to the judge

ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਜਗਤਾਰ ਸਿੰਘ ਤਾਰਾ ਦੀ ਇੱਕ ਚਿੱਠੀ ਵੀ ਸਾਹਮਣੇ ਆਈ ਹੈ। ਜਗਤਾਰ ਸਿੰਘ ਤਾਰਾ ਨੂੰ ਅੱਜ ਬੁੜੈਲ ਜੇਲ ਵਿਚੋਂ ਸੁਰੰਗ ਪੁੱਟ ਕੇ ਫਰਾਰ ਹੋਣ ਵਾਲੇ ਕੇਸ ਵਿੱਚ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਜਗਤਾਰ ਸਿੰਘ ਤਾਰਾ ਨੇ ਇੱਕ ਖੱਤ ਅਦਾਲਤ ਵਿੱਚ ਜੱਜ ਨੂੰ ਦਿੱਤਾ। ਜਿਸ ਵਿੱਚ ਲਿਖਿਆ ਸੀ ਕਿ, “ਜੱਜ ਸਾਹਿਬ ਜਦੋ ਵੀ ਕਿਸੇ ਕੌਮ ਉੱਤੇ ਜਬਰ ਜੁਲਮ ਤੇ ਅੱਤਿਆਚਾਰ ਕੀਤਾ ਜਾਵੇ ਤਾਂ ਉਸ ਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਿਤ ਕਰਨ ਲਈ ਉਨਾਂ ਦੀਆਂ ਹੱਕੀ ਮੰਗਾਂ ਨੂੰ ਜਬਰ ਜੁਲਮ ਨਾਲ ਦਬਾਇਆ ਜਾਵੇ ਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ‘ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ।

jagtar taras letter to the judge

ਜੱਜ ਸਾਹਿਬ ਕੋਈ ਵੀ ਸਿੱਖ ਜੋ ਨਿੱਜੀ ਅਸੂਲਾਂ ਸਿਧਾਤਾਂ ਅਤੇ ਆਪਣੇ ਵਡੇਰਿਆਂ ਦੀਆਂ ਪੁਰਾਤਨ ਰਵਾਇਤਾਂ ਤੋਂ ਥੋੜਾ ਬਹੁਤ ਵੀ ਜਾਣੂ ਹੋਵੇ ਤਾਂ ਫਿਰ ਉਹ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਤੇ ਮਾਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ ਭੈਣਾਂ ਦੀ ਹੋ ਰਹਿ ਬੇਪਤੀ ਅਤੇ ਨੌਜਵਾਨ ਵੀਰਾਂ ਦੇ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖਕੇ ਕਿਵੇ ਚੁੱਪ ਰਹਿ ਸਕਦਾ ਸੀ? ਸਾਨੂੰ ਸੱਚ ਤੋਂ ਕੁਰਬਾਨ ਹੋਣਾ, ਜਬਰ ਜੁਲਮ ਵਿਰੁੱਧ ਛਾਤੀ ਠੋਕ ਕੇ ਖੜਨਾ, ਸਿਰਾਂ ਦੀ ਕੁਰਬਾਨੀ ਦੇਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਅਤੇ ਅਣਖ ਨਾਲ ਜਿੳਣਾ ਵਿਰਸੇ ਚੋਂ ਮਿਲਿਆ ਹੈ। ਇਨਾਂ ਸਿੱਖ ਸਿਧਾਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜਾ ਦੇਣ ਲਈ, ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਕੁਰਬਾਨ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ। ਜੁਲਮ ਤੇ ਜਾਮ ਵਿਰੁੱਧ ਖੜਕੇ ਅਸੀਂ ਸਿੱਖੀ ਸਿਧਾਤਾਂ ਉੱਤੇ ਹੀ ਪਹਿਰਾ ਦਿੱਤਾ ਸੀ, ਅਸੀਂ ਹਥਿਆਰ ਉਦੋਂ ਚੁੱਕੇ ਨਹੀਂ, ਸਾਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ।

ਜੱਜ ਸਾਹਿਬ ਜੇਲ੍ਹ ‘ਚੋਂ ਭੱਜਣ ਦਾ ਫੈਸਲਾ ਅਸੀਂ ਸੋਚ ਵਿਚਾਰ ਕੇ ਠੀਕ ਕੀਤਾ ਸੀ। ਕਿਉਕਿ ਹਿੰਦੋਸਤਾਨੀ ਅਦਾਲਤੀ ਸਿਸਟਮ ਚ ਰਹਿਕੇ ਸਾਨੂੰ ਕਦੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀ ਬਾਹਰ ਜਾਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ। ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ ਅਹਿੰਸੋ ਪਰਮੋ ਧਰਮਾ ਦੇ ਪੁਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ। ਜਿੰਨਾਂ ਨੇ ਜਬਰ ਜੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤੱਕ ਸਮਾਜ ਵਿੱਚੋੰ ਜਬਰ ਜੁਲਮ ਖਤਮ ਨਹੀਂ ਹੁੰਦਾ, ਸਿੱਖੀ ਦੇ ਪਰਵਾਨੇ ਅਜ਼ਾਦ ਕੌਮੀ ਘਰ ਲਈ ਕੁਰਬਾਨੀ ਕਰਦੇ ਰਹਿਣਗੇ। ਜੱਜ ਸਾਹਿਬ ਨਵੰਬਰ 84 ਵਿੱਚ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ BJP ਮੁਖੀ ਨੂੰ ਦਿੱਤੀ ਚੇਤਾਵਨੀ, ਕਿਹਾ – ‘ਤੁਹਾਡੀ ਜੀਭ ਕੱਟ ਦੇਵਾਂਗੇ ਜੇ…’

1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸਾੜੀਆਂ ਗਈਆਂ ਅਤੇ ਨਹਿਰਾਂ ਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ। ਇਨਾਂ ਲਈ ਜਿੰਮੇਦਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੱਧ ਕਿਸੇ ਵੀ ਨਿਆਂਇਕ ਸਿਸਟਮ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅੱਗੇ ਉਮੀਦ ਹੈ। ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ਼ ਨਹੀਂ ਹੈ। ਮੈਂ ਅਜਿਹੇ ਅਦਾਲਤੀ ਸਿਸਟਮ ਜਿਸ ਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜਬਰ ਜ਼ੁਲਮ ਨਜ਼ਰ ਨਹੀਂ ਆਏ ਨੂੰ ਮੰਨਣ ਤੋਂ ਇਨਕਾਰੀ ਹਾਂ।

ਜਗਤਾਰ ਸਿੰਘ ਤਾਰਾ
ਬੁੜੈਲ ਜੇਲ੍ਹ ਚੰਡੀਗੜ੍ਹ

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

The post ਜਗਤਾਰ ਤਾਰਾ ਦੀ ਜੱਜ ਨੂੰ ਚਿੱਠੀ, ‘ਧੀਆਂ ਭੈਣਾਂ ਦੀ ਬੇਪਤੀ ਤੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵੇਖ ਕੇ ਕਿਵੇਂ ਚੁੱਪ ਰਹਿ ਸਕਦਾ ਸੀ’? appeared first on Daily Post Punjabi.