jasvir garhi on pm modi rally Archives - Daily Post Punjabi

‘ਮੋਦੀ ਦਾ ਪੰਜਾਬ ਤੋਂ ਬੈਰੰਗ ਮੁੜਨਾ ਭਾਜਪਾ ਦੀਆਂ ਹਿਟਲਰਸ਼ਾਹੀ ਨੀਤੀਆ ਦਾ ਪੰਜਾਬੀਆਂ ਵੱਲੋਂ ਮੋੜਵਾਂ ਜਵਾਬ’ : ਗੜ੍ਹੀ
ਸੁਰੱਖਿਆ ਪ੍ਰਬੰਧਾਂ ਕਾਰਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ‘ਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੀ ਰੈਲੀ ਮੁਲਤਵੀ ਹੋਣ ਲਈ ਭਾਜਪਾ ਲਗਾਤਾਰ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧ ਰਹੀ ਹੈ।

jasvir garhi on pm modi rally

ਉੱਥੇ ਹੀ ਬਸਪਾ ਆਗੂ ਜਸਵੀਰ ਸਿੰਘ ਗੜ੍ਹੀ ਨੇ ਵੀ ਇਸ ਮਾਮਲੇ ‘ਤੇ ਵੱਡਾ ਬਿਆਨ ਦਿੰਦਿਆਂ ਭਾਜਪਾ ਨੂੰ ਘੇਰਿਆ ਹੈ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਲੋਕਾਂ ਨੂੰ ਅੰਦੋਲਨਜੀਵੀ ਅੱਤਵਾਦੀ ਅਤੇ ਹੋਰ ਕਈ ਨਾਵਾਂ ਨਾਲ ਸੰਬੋਧਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਪਵਿੱਤਰ ਧਰਤੀ ਤੇ ਪੈਰ ਪਾਏ ਇਹ ਰੱਬ ਵੀ ਨਹੀਂ ਚਾਹੁੰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਸਪਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਬਸਪਾ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਕਿਰਸਾਨੀ ਨੂੰ ਸੜਕਾਂ ਤੇ ਬਿਠਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਫਲਾਪ ਕਰਨ ਵਿੱਚ ਕੁਦਰਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਕੁਦਰਤ ਵੀ ਨਹੀਂ ਚਾਹੁੰਦੀ ਕਿ ਨਰਿੰਦਰ ਮੋਦੀ ਦੇ ਪੈਰ ਪੰਜਾਬ ਦੀ ਜ਼ਮੀਨ ‘ਤੇ ਪੇੈਣ। ਪੂਰੇ ਪੰਜਾਬ ਦੇ ਭਾਜਪਾਈ ਆਗੂਆਂ ਵੱਲੋਂ ਪ੍ਰਧਾਨਮੰਤਰੀ ਦੀ ਫ਼ਿਰੋਜ਼ਪੁਰ ਵਿੱਚ ਹੋਣ ਜਾ ਰਹੀ ਰੈਲੀ ਨੂੰ ਇਤਿਹਾਸਕ ਰੈਲੀ ਦੱਸਿਆ ਜਾ ਰਿਹਾ ਸੀ। ਜਿਸ ਦੀਆਂ ਤਿਆਰੀਆਂ ਭਾਜਪਾਈ ਆਗੂ ਪੱਬਾਂ ਭਾਰ ਹੋਕੇ ਕਰ ਰਹੇ ਸਨ। ਗੜ੍ਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਤੋਂ ਬਚਕੇ ਜਾਣ ਦਾ ਬਿਆਨ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਮੋਦੀ ਦਾ ਪੰਜਾਬ ਤੋਂ ਬੈਰੰਗ ਮੁੜਨਾ ਭਾਜਪਾ ਦੀਆਂ ਹਿਟਲਰਸ਼ਾਹੀ ਨੀਤੀਆ ਦਾ ਪੰਜਾਬੀਆਂ ਵੱਲੋਂ ਮੋੜਵਾਂ ਜਵਾਬ ਹੈ। ਪੰਜਾਬੀਆਂ ਨੇ ਮੋਦੀ ਨੂੰ ਇੱਕੀਆਂ ਦਾ ਕੱਤੀ ਕਰਕੇ ਵਾਪਸ ਮੋੜਿਆ ਹੈ। ਗੜ੍ਹੀ ਨੇ ਮੋਦੀ ਦੇ ਸੁਰੱਖਿਅਤ ਵਾਪਸ ਜਾਣ ’ਤੇ ਧੰਨਵਾਦ ਕਰਨ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਤੁਹਾਡੀ ਦਿੱਲੀ ਦੀ ਸਰਹੱਦ ’ਤੇ ਪਿਛਲੇ 1 ਸਾਲ ਤੋਂ ਵੱਧ ਸਮ੍ਹਾਂ ਕਿਸਾਨ ਅਤੇ ਮਜ਼ਦੂਰ ਮੀਂਹ, ਹਨ੍ਹੇਰੀ, ਸਰਦੀ, ਗਰਮੀ ਦਾ ਸਾਹਮਣਾ ਕਰਦੇ ਹੋਏ 700 ਤੋਂ ਵੱਧ ਕਿਸਾਨਾਂ ਨੇ ਆਪਣੀਆ ਜਾਨਾਂ ਗੁਆ ਦਿੱਤੀਆਂ। ਕੀ ਉਹ ਲੋਕ ਭਾਰਤ ਦੇ ਨਾਗਰਿਕ ਨਹੀਂ ਸਨ। ਉਨ੍ਹਾਂ ਵਾਸਤੇ ਮੋਦੀ ਸਰਕਾਰ ਨੇ ਕੀ ਕੀਤਾ?

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ, ਕਿਹਾ- ‘ਇਹ ਅਸਵੀਕਾਰਨਯੋਗ’

ਗੜ੍ਹੀ ਨੇ ਕਿਹਾ ਕਿ ਪੰਜਾਬ ਨੇ ਕੋਈ ਵੀ ਗੈਰ ਸੰਵਿਧਾਨਿਕ ਕੰਮ ਨਹੀਂ ਕੀਤਾ ਹੈ ਅਤੇ ਅਜਿਹੇ ਬਿਆਨ ਦੇ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਜੋ ਪੰਜਾਬੀਆਂ ਨਾਲ ਮੋਦੀ ਨੇ ਸਿੰਘੂ ਬਾਰਡਰ ‘ਤੇ ਕੀਤਾ, ਮੋਦੀ ਨੇ ਉਸ ਦੇ ਫੈਲਦੇ ਰੂਪ ਵਿੱਚ ਪਹਿਲੀ ਕਿਸ਼ਤ ਪ੍ਰਾਪਤ ਕੀਤੀ ਹੈ। ਗੜ੍ਹੀ ਨੇ ਕਿਹਾ ਕਿ ਜਿਵੇਂ ਪੰਜਾਬ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਫਲਾਪ ਹੋਈ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦਾ ਵੀ ਸਫ਼ਾਇਆ ਹੋਵੇਗਾ। ਇਹ ਦੋਨੋਂ ਭਾਈਵਾਲ ਪਾਰਟੀਆਂ ਜਿਨ੍ਹਾਂ ਦੀ ਚਾਬੀ ਦਿੱਲੀ ਦਰਬਾਰ ਵਿੱਚ ਹੀ ਖੁੱਲ੍ਹਦੀ ਹੈ ਜਿਨ੍ਹਾਂ ਨੇ ਕਦੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਹੈ ਅਤੇ ਨਾ ਹੀ ਕਰਨਗੇ। ਸਗੋਂ ਵੱਡੇ ਵੱਡੇ ਘਪਲੇ ਕਰਕੇ ਖ਼ੂਨ ਪੀਣੀਆ ਜੋਕਾਂ ਵਾਂਗਰ ਪੰਜਾਬ ਦੇ ਲੋਕਾਂ ਦਾ ਖ਼ੂਨ ਚੂਸਣਗੇ ਇਸ ਲਈ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋ ਕੇ ਇਸ ਵਾਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਪਵੇਗਾ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ‘ਮੋਦੀ ਦਾ ਪੰਜਾਬ ਤੋਂ ਬੈਰੰਗ ਮੁੜਨਾ ਭਾਜਪਾ ਦੀਆਂ ਹਿਟਲਰਸ਼ਾਹੀ ਨੀਤੀਆ ਦਾ ਪੰਜਾਬੀਆਂ ਵੱਲੋਂ ਮੋੜਵਾਂ ਜਵਾਬ’ : ਗੜ੍ਹੀ appeared first on Daily Post Punjabi.