kanpur Archives - Daily Post Punjabi

ਦਰਦਨਾਕ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ, 11 ਬੱਚਿਆਂ ਸਣੇ 26 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖਮੀ
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਸ਼ਰਧਾਲੂਆਂ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਵਿੱਚ 11 ਬੱਚਿਆਂ ਸਣੇ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 28 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਨਰਾਤਿਆਂ ਮੌਕੇ ਉਨਾਓ ਦੇ ਚੰਦਰਿਕਾ ਦੇਵੀ ਮੰਦਰ ਤੋਂ ਦਰਸ਼ਨ ਕਰਕੇ ਕੋਰਥਾ ਪਿੰਡ ਪਰਤ ਰਹੇ ਸਨ । ਜਿਸ ਦੌਰਾਨ ਇਹ ਭਿਆਨਕ ਸੜਕ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ਵਿੱਚ ਕੁੱਲ 48 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਕਈ ਮਹਿਲਾਵਾਂ ਤੇ ਬੱਚੇ ਸ਼ਾਮਿਲ ਸਨ।

Kanpur road accident

ਇਸ ਘਟਨਾ ਤੋਂ ਬਾਅਦ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸ ਹਾਦਸੇ ਦੇ ਬਾਅਦ ਰਾਹਤ ਕਾਰਜ ਦੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਸੀਐਮ ਯੋਗੀ ਆਦਿਤਿਆਨਾਥ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਟ੍ਰੈਕਟਰ-ਟਰਾਲੀ ‘ਤੇ ਸਫ਼ਰ ਨਾ ਕਰਨ ਦੀ ਹਿਦਾਇਤ ਦਿੰਦਿਆਂ ਕਿਹਾ,” ਪਿਆਰੇ ਦੇਸ਼ ਵਾਸੀਓ, ਮੇਰੀ ਅਪੀਲ ਹੈ ਕਿ ਟ੍ਰੈਕਟਰ-ਟਰਾਲੀ ਦੀ ਵਰਤੋਂ ਸਿਰਫ਼ ਖੇਤੀ ਦੇ ਕੰਮਾਂ ਤੇ ਮਾਲ ਦੀ ਢੋਆ-ਢੁਆਈ ਦੇ ਲਈ ਹੀ ਕਰੋ। ਜੀਵਨ ਬਹੁਤ ਕੀਮਤੀ ਹੈ। ਕਿਰਪਾ ਕਰ ਕੇ ਲਾਪਰਵਾਹੀ ਨਾ ਵਰਤੋਂ।’

ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਵਧੀਆ ਮੁਸ਼ਕਲਾਂ, ਮਹਿਲਾ ਜੱਜ ‘ਤੇ ਟਿੱਪਣੀ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਜਾਰੀ

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ । ਉਨ੍ਹਾਂ ਕਿਹਾ, ‘ਕਾਨਪੁਰ ਵਿੱਚ ਵਾਪਰੇ ਟ੍ਰੈਕਟਰ-ਟਰਾਲੀ ਹਾਦਸੇ ਤੋਂ ਦੁਖੀ ਹਾਂ। ਮੈਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਲਈ ਪ੍ਰਾਰਥਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਰਾਹਤ ਕੋਸ਼ ‘ਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ, ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।

Kanpur road accident

ਦੱਸ ਦੇਈਏ ਕਿ ਇਸ ਘਟਨਾ ਮਗਰੋਂ ਐਂਬੂਲੈਂਸ ਦੇਰੀ ਨਾਲ ਪਹੁੰਚਣ ਲਈ ਸਥਾਨਕ ਲੋਕਾਂ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਐਂਬੂਲੈਂਸ ਦੇਰੀ ਨਾਲ ਪੁੱਜੀ। ਜੇਕਰ ਐਂਬੂਲੈਂਸ ਸਮੇਂ ਨਾਲ ਪਹੁੰਚ ਜਾਂਦੀ ਤਾਂ ਹੋਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ । ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਟ੍ਰੈਕਟਰ-ਟਰਾਲੀ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦਰਦਨਾਕ ਹਾਦਸਾ: ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟੀ, 11 ਬੱਚਿਆਂ ਸਣੇ 26 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖਮੀ appeared first on Daily Post Punjabi.

ਕੁੜੀ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ, 21 ਸੈਕਿੰਡ ‘ਚ ਜੜੀਆਂ 45 ਚੱਪਲਾਂ, ਵੀਡੀਓ ਵਾਇਰਲ
ਯੂਪੀ ਦੇ ਜਾਲੌਨ ਜ਼ਿਲ੍ਹੇ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁੜੀ ਨੇ ਬਜਰੰਗ ਦਲ ਦੇ ਵਰਕਰਾਂ ਦੇ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨੌਜਵਾਨ ਨੂੰ ਛੇੜਖਾਨੀ ਕਰਨ ‘ਤੇ 21 ਸੈਕਿੰਡ ਵਿੱਚ 45 ਵਾਰ ਚੱਪਲਾਂ ਵਰ੍ਹਾ ਦਿੱਤੀਆਂ । ਕੁੱਟਮਾਰ ਦੌਰਾਨ ਬਜਰੰਗ ਦਲ ਦੇ ਵਰਕਰਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਹੀ ਪੁਲਿਸ ਨੇ ਨੌਜਵਾਨ ਖਿਲਾਫ਼ 151 ਅਤੇ 107/16 ਦੀ ਕਾਰਵਾਈ ਕੀਤੀ ਹੈ। ਲੜਕੀ ਵੱਲੋਂ ਕੁੱਟਮਾਰ ਦੀ ਵੀਡੀਓ ਦੋ ਦਿਨ ਪੁਰਾਣੀ ਦੱਸੀ ਜਾ ਰਹੀ ਹੈ।

kanpur girl beats up eveteaser

ਇਹ ਵਾਇਰਲ ਵੀਡੀਓ ਕੋਂਚ ਕੋਤਵਾਲੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਨੌਜਵਾਨ ਨੂੰ ਕੁੜੀ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ। ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਇੱਕ ਕੁੜੀ ਬਜ਼ਾਰ ਜਾ ਰਹੀ ਸੀ, ਉਦੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਕੋਂਚ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਕੁੜੀ ਨਾਲ ਛੇੜਖਾਨੀ ਕਰ ਦਿੱਤੀ। ਜਿਸ ਤੋਂ ਬਾਅਦ ਕੁੜੀ ਨੇ ਬਜਰੰਗ ਦਲ ਦੇ ਵਰਕਰਾਂ ਨੂੰ ਬੁਲਾ ਲਿਆ। ਬਜਰੰਗ ਦਲ ਦੇ ਵਰਕਰਾਂ ਨੇ ਇਸ ਨੌਜਵਾਨ ਨੂੰ ਫੜ੍ਹ ਲਿਆ ਅਤੇ ਕੁੜੀ ਨੇ 21 ਸੈਕਿੰਡ ਵਿੱਚ 45 ਚੱਪਲਾਂ ਨਾਲ ਨੌਜਵਾਨ ਦਾ ਕੁਟਾਪਾ ਚਾੜ੍ਹ ਦਿੱਤਾ। ਨੌਜਵਾਨ ਦੇ ਕੁਟਾਪੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਪੁਰਾਣੀ ਪੈਨਸ਼ਨ ਪ੍ਰਣਾਲੀ ‘ਤੇ CM ਭਗਵੰਤ ਮਾਨ ਨੇ ਦਿੱਤਾ ਇਹ ਵੱਡਾ ਬਿਆਨ

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਬਲੀਰਾਜ ਸ਼ਾਹੀ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੋ ਦਿਨ ਪੁਰਾਣੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ‘ਤੇ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਕੀਤੀ ਗਈ । ਪੁਲੀਸ ਨੇ ਨੌਜਵਾਨਾਂ ਖ਼ਿਲਾਫ਼ 151 ਅਤੇ 107/16 ਦੀ ਕਾਰਵਾਈ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਕੁੜੀ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ, 21 ਸੈਕਿੰਡ ‘ਚ ਜੜੀਆਂ 45 ਚੱਪਲਾਂ, ਵੀਡੀਓ ਵਾਇਰਲ appeared first on Daily Post Punjabi.

ਲਾਪਰਵਾਹੀ ਦਾ ਅਨੋਖਾ ਮਾਮਲਾ : PNB ਦੀ ਕਰੰਸੀ ਚੈਸਟ ‘ਚ ਗਲੇ 42 ਲੱਖ ਦੇ ਨੋਟ, 4 ਅਧਿਕਾਰੀ ਸਸਪੈਂਡ
ਕਾਨਪੁਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਪਾਂਡੂ ਨਗਰ ਸ਼ਾਖਾ ਦੀ ਕਰੰਸੀ ਚੈਸਟ ਵਿੱਚ ਰੱਖੇ 42 ਲੱਖ ਰੁਪਏ ਸਿੱਲ ਹੋਣ ਕਾਰਨ ਗਲ ਗਏ । ਬੈਂਕ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਜੁਲਾਈ ਦੇ ਅਖੀਰ ਵਿੱਚ ਜਦੋਂ ਆਰਬੀਆਈ ਨੇ ਕਰੰਸੀ ਚੈਸਟ ਦਾ ਆਡਿਟ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ । ਆਡਿਟ ਵਿੱਚ ਇਹ ਰਕਮ ਇੰਨੀ ਵੱਡੀ ਨਹੀਂ ਸੀ । ਬਾਅਦ ਵਿੱਚ ਜਦੋਂ ਗਿਣਤੀ ਕੀਤੀ ਗਈ ਤਾਂ 42 ਲੱਖ ਰੁਪਏ ਦੀ ਕਰੰਸੀ ਨੋਟਾਂ ਦੇ ਸਿੱਲ ਹੋਣ ਕਰਕੇ ਗਲਣ ਦਾ ਖ਼ੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਸੀਨੀਅਰ ਮੈਨੇਜਰ ਕਰੰਸੀ ਚੈਸਟ ਦੇਵੀ ਸ਼ੰਕਰ ਸਣੇ ਚਾਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਅਧਿਕਾਰੀ ਹਾਲ ਹੀ ਵਿੱਚ ਤਬਾਦਲੇ ਤੋਂ ਬਾਅਦ ਇੱਥੇ ਆਏ ਸਨ।

42 lakh rupees notes rotted

ਆਰਬੀਆਈ ਦੇ ਅਧਿਕਾਰੀਆਂ ਨੇ 25 ਜੁਲਾਈ ਤੋਂ 29 ਜੁਲਾਈ 2022 ਤੱਕ ਬ੍ਰਾਂਚ ਦੀ ਕਰੰਸੀ ਚੈਸਟ ਦੀ ਜਾਂਚ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ 14,74,500 ਰੁਪਏ ਘੱਟ ਹੋਣ ਅਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰਕਮ ਵਿੱਚ 10 ਲੱਖ ਦਾ ਫਰਕ ਹੋਣ ਦੀ ਰਿਪੋਰਟ ਦਿੱਤੀ ਸੀ । ਇਸ ਦੇ ਨਾਲ ਹੀ 10 ਰੁਪਏ ਦੇ 79 ਬੰਡਲ ਅਤੇ 20 ਰੁਪਏ ਦੇ 49 ਬੰਡਲ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਗਈ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਹਫ਼ਤਿਆਂ ਤੱਕ ਨੋਟਾਂ ਦੀ ਗਿਣਤੀ ਕੀਤੀ ਗਈ । ਇਸ ਵਿੱਚ ਪਤਾ ਲੱਗਿਆ ਕਿ 42 ਲੱਖ ਰੁਪਏ ਦੇ ਗਲ ਗਏ ਹਨ। ਇਸ ਮਾਮਲੇ ਵਿੱਚ ਦੇਵੀ ਸ਼ੰਕਰ, ਸੀਨੀਅਰ ਮੈਨੇਜਰ ਕਰੰਸੀ ਚੈਸਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਹ ਤਬਾਦਲਾ ਹੋ ਕੇ 25 ਜੁਲਾਈ ਨੂੰ ਆਏ ਸੀ, ਜਦੋਂ ਕਿ ਚੇਸਟ ‘ਚ ਰੁਪਏ ਗਲਣ ਦੀ ਘਟਨਾ ਇਸ ਤੋਂ ਪਹਿਲਾਂ ਦੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ: ਕੈਪਟਨ ਅਮਰਿੰਦਰ ਸਿੰਘ ਫੜ੍ਹਣਗੇ ਭਾਜਪਾ ਦਾ ਪੱਲਾ, 19 ਸਤੰਬਰ ਨੂੰ PLC ਦਾ BJP ‘ਚ ਹੋਵੇਗਾ ਰਲੇਵਾਂ !

ਵੀ ਬੈਂਕਰਜ਼ ਦੇ ਕੌਮੀ ਕਨਵੀਨਰ ਕਮਲੇਸ਼ ਚਤੁਰਵੇਦੀ ਨੇ ਬੈਂਕ ਦੇ ਹੋਰ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰਦਿਆਂ ਦੋਸ਼ ਲਾਇਆ ਹੈ ਕਿ ਪ੍ਰਬੰਧਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਇਹ ਵੀ ਦੋਸ਼ ਲਾਇਆ ਕਿ 13 ਸਤੰਬਰ ਨੂੰ ਇੱਕ ਸੀਨੀਅਰ ਅਧਿਕਾਰੀ ਅਤੇ ਅਫ਼ਸਰ ਯੂਨੀਅਨ ਦੇ ਇੱਕ ਸਾਬਕਾ ਆਗੂ ਨੇ ਬੈਂਕ ਦੇ ਚਾਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।

42 lakh rupees notes rotted

ਕਰੰਸੀ ਚੈਸਟਾਂ ਵਿੱਚ ਨੋਟਾਂ ਨੂੰ ਬਕਸੇ ਵਿੱਚ ਵੀ ਭਰ ਕੇ ਥਾਥਾਂ ‘ਤੇ ਰੱਖ ਦਿੱਤਾ ਗਿਆ । ਨੋਟ ਵੱਡੀ ਤਿਜੌਰੀ ਵਿੱਚ ਨਹੀਂ ਰੱਖੇ ਗਏ ਸਨ। ਪਾਂਡੂ ਨਗਰ ਚੈਸਟ ਕਰੇਂਸੀ ਅੰਡਰਗਰਾਉਂਡ ਹੈ। ਇੱਥੇ ਕੰਧ ਕੰਕਰੀਟ ਦੀ ਬਣੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਨਵਾਂ ਕੈਸ਼ ਆਉਂਦਾ ਰਿਹਾ ਹੋਵੇਗਾ ਅਤੇ ਪੁਰਾਣੇ ਬਕਸੇ ਪਿੱਛੇ ਖਿਸਕਾਏ ਜਾਂਦੇ ਰਹੇ । ਜ਼ਿਆਦਾ ਸਮਾਂ ਬੀਤਣ ਅਤੇ ਹਰ ਪਾਸੇ ਨਮੀ ਹੋਣ ਕਾਰਨ 42 ਲੱਖ ਨੋਟ ਗਲ ਗਏ। ਮਾਹਿਰਾਂ ਅਨੁਸਾਰ ਜੇਕਰ ਨੋਟ ਖਰਾਬ ਹੋ ਜਾਂਦੇ ਹਨ ਤਾਂ ਆਰਬੀਆਈ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਨਸ਼ਟ ਕਰਕੇ ਨਵੀਂ ਕਰੰਸੀ ਜਾਰੀ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਹਰ ਨਿਯਮ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਨੋਟਾਂ ਦੇ ਡੱਬੇ ਜ਼ਮੀਨ ‘ਤੇ ਰੱਖੇ ਹੋਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਲਾਪਰਵਾਹੀ ਦਾ ਅਨੋਖਾ ਮਾਮਲਾ : PNB ਦੀ ਕਰੰਸੀ ਚੈਸਟ ‘ਚ ਗਲੇ 42 ਲੱਖ ਦੇ ਨੋਟ, 4 ਅਧਿਕਾਰੀ ਸਸਪੈਂਡ appeared first on Daily Post Punjabi.

ਕਾਨਪੁਰ ’ਚ ਬਾਗ ’ਚੋਂ 15 ਹਜ਼ਾਰ ਨਿੰਬੂ ਚੋਰੀ, ਮਾਮਲਾ ਦਰਜ,ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਂਕੀਦਾਰ
ਪਹਿਲਾਂ ਕਦੇ ਆਮ ਰਿਹਾ ਨਿੰਬੂ ਹੁਣ ਖਾਸ ਹੋ ਗਿਆ ਹੈ। ਇਸਦੇ ਭਾਅ ਆਸਮਾਨ ਛੂਹ ਰਹੇ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀ ਲੁੱਟ ਵੀ ਹੋਣ ਲੱਗੀ ਹੈ । ਉੱਤਰ ਪ੍ਰਦੇਸ਼ ਵਿੱਚ ਕਿਸੇ ਬਾਗ ਵਿੱਚੋਂ ਨਿੰਬੂ ਚੋਰੀ ਹੋਣ ਦਾ ਪਹਿਲਾ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬਿਠੂਰ ਦੇ ਬਾਗ ਵਿੱਚੋਂ ਚੋਰਾਂ ਨੇ 15 ਹਜ਼ਾਰ ਨਿੰਬੂ ਚੋਰੀ ਕਰ ਲਏ । ਚੋਰੀ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੱਲੋਂ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਬਿਠੂਰ ਵਿੱਚ ਗੰਗਾ ਕਟਰੀ ਕੰਢੇ ਵੱਡੀ ਮਾਤਰਾ ਵਿੱਚ ਨਿੰਬੂਆਂ ਦੀ ਖੇਤੀ ਕੀਤੀ ਜਾਂਦੀ ਹੈ, ਇਸ ਲਈ ਰੇਟ ਵਧਣ ਦੇ ਨਾਲ ਹੀ ਹੁਣ ਨਿੰਬੂਆਂ ਦੀ ਦੇਖਭਾਲ ਲਈ ਕਿਸਾਨਾਂ ਨੇ ਬਾਗ ਦੀ ਰਖਵਾਲੀ ਲਈ 50 ਚੌਕੀਦਾਰ ਤਾਇਨਾਤ ਕੀਤੇ ਗਏ ਹਨ। ਜਿਨ੍ਹਾਂ ’ਤੇ 450 ਰੁਪਏ ਦੇ ਹਿਸਾਬ ਨਾਲ ਰੋਜ਼ਾਨਾ 22 ਹਜ਼ਾਰ 500 ਰੁਪਏ ਖਰਚ ਕੀਤੇ ਜਾ ਰਹੇ ਹਨ।

15 thousand lemons stolen

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਹਜਹਾਂਪੁਰ ਅਤੇ ਬਰੇਲੀ ਵਿੱਚ ਨਿੰਬੂ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਜਿੱਥੇ ਬਰੇਲੀ ਦੀ ਡੇਲਾਪੀਰ ਮੰਡੀ ਵਿੱਚੋਂ ਚੋਰਾਂ ਨੇ ਬੀਤੇ ਐਤਵਾਰ ਦੀ ਰਾਤ 50 ਕਿਲੋ ਨਿੰਬੂ ਚੋਰੀ ਕਰ ਲਏ ਸਨ। ਉੱਥੇ ਹੀ ਸ਼ਾਹਜਹਾਂਪੁਰ ਵਿੱਚ ਬਜਰੀਆ ਸਬਜ਼ੀ ਮੰਡੀ ਵਿੱਚੋਂ 60 ਕਿਲੋ ਨਿੰਬੂ ਚੋਰੀ ਹੋ ਗਏ ਸਨ।

ਇਹ ਵੀ ਪੜ੍ਹੋ: ਈਡੀ ਵੱਲੋਂ 5 ਘੰਟੇ ਪੁੱਛਗਿੱਛ ਮਗਰੋਂ ਬੋਲੇ ਚੰਨੀ- ‘ਸਾਰੇ ਜਵਾਬ ਦੇ ਦਿੱਤੇ ਨੇ, ਮੈਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ’

ਇਸ ਸਬੰਧੀ ਬਿਠੂਰ ਕਟਰੀ ਵਿੱਚ ਨਿੰਬੂ ਲਗਾਉਣ ਵਾਲੇ ਰਾਮ ਨਰੇਸ਼, ਚਿਰੰਜੂ, ਚੌਭੀ ਨਿਸ਼ਾਦ ਨੇ ਦੱਸਿਆ ਕਿ ਨਿੰਬੂ ਕੀਮਤਾਂ ਵਿੱਚ ਹੋ ਰਹੇ ਵਾਧੇ ਤੋਂ ਬਾਅਦ ਲੋਕਾਂ ਵੱਲੋਂ ਚੋਰੀ-ਛਿਪੇ ਨਿੰਬੂ ਤੋੜਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਹੁਣ ਨਿੰਬੂ ਦੀ ਰਖਵਾਲੀ ਲਈ ਪੂਰੀ-ਪੂਰੀ ਰਾਤ ਜਾਗਣਾ ਪੈਂਦਾ ਹੈ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਕਾਨਪੁਰ ’ਚ ਬਾਗ ’ਚੋਂ 15 ਹਜ਼ਾਰ ਨਿੰਬੂ ਚੋਰੀ, ਮਾਮਲਾ ਦਰਜ,ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਂਕੀਦਾਰ appeared first on Daily Post Punjabi.

ਸਾਡੀ 5 ਲੱਖ ਤਨਖਾਹ ‘ਚੋਂ ਪੌਣੇ 3 ਲੱਖ ਟੈਕਸ ਕੱਟਿਆ ਜਾਂਦਾ ਹੈ, ਸਾਡੇ ਤੋਂ ਜ਼ਿਆਦਾ ਬਚਤ ਤਾਂ ਅਧਿਆਪਕਾਂ ਦੀ ਹੁੰਦੀ ਹੈ: ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਹਿਲੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਕਾਨਪੁਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਪਰੌਨਖ ਜਾ ਰਹੇ ਹਨ । ਕਾਨਪੁਰ ਦੇਹਾਤ ਜ਼ਿਲ੍ਹੇ ਦੇ ਝਿਝਕ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਸ਼ਾਮ 6.10 ਵਜੇ ਰਾਸ਼ਟਰਪਤੀ ਦੀ ਸਪੈਸ਼ਲ ਟ੍ਰੇਨ ਪਹੁੰਚੀ ।

President kanpur visit

ਇੱਥੇ ਝਿਝਕ ਵਿੱਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮੈਂ ਤੁਹਾਡੇ ਸਭ ਦਾ ਆਸ਼ੀਰਵਾਦ ਲੈਣ ਆਇਆ ਹਾਂ । ਮੈਨੂੰ ਇਸ ਰੇਲਵੇ ਸਟੇਸ਼ਨ ਦਾ ਹਰ ਪਲ ਯਾਦ ਹੈ। ਰਾਸ਼ਟਰਪਤੀ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਲੋਕ ਕਹਿੰਦੇ ਹਨ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਇੱਥੇ ਕਈ ਟ੍ਰੇਨਾਂ ਰੁਕਦੀਆਂ ਸਨ, ਪਰ ਬਾਅਦ ਵਿੱਚ ਬੰਦ ਹੋ ਗਈਆਂ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਮੁੜ ਕੀਤਾ ਕਿਸਾਨਾਂ ਦਾ ਸਮਰਥਨ, ਕਿਹਾ- “ਅਸੀਂ ਸੱਤਿਆਗ੍ਰਹੀ ਅੰਨਦਾਤਾ ਦੇ ਨਾਲ ਹਾਂ”

ਦਰਅਸਲ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲੋਕਾਂ ਨੂੰ ਕਿਹਾ ਕਿ ਮੇਰੀ ਤੁਹਾਡੇ ਤੋਂ ਦੂਰੀ ਨਹੀਂ ਹੈ । ਪ੍ਰੋਟੋਕੋਲ ਦੇ ਅਧੀਨ ਕੁਝ ਦੂਰੀ ਹੈ। ਤੁਸੀਂ ਆਪਣੀ ਗੱਲ, ਸ਼ਿਕਾਇਤ ਸਾਨੂੰ ਭੇਜ ਸਕਦੇ ਹੋ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਬਹੁਤ ਵਿਕਾਸ ਹੋਇਆ ਹੈ ।

President kanpur visit

ਅਜਿਹੀ ਸਥਿਤੀ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਕਾਸ ਵਿੱਚ ਸਹਿਯੋਗ ਕਰੇ । ਉਨ੍ਹਾਂ ਕਿਹਾ ਕਿ ਇਹ ਕਈ ਵਾਰ ਵੇਖਿਆ ਗਿਆ ਹੈ ਕਿ ਕੁਝ ਲੋਕ ਧਰਨਾ ਪ੍ਰਦਰਸ਼ਨ ਕਰਨ ਦੌਰਾਨ ਗੱਡੀਆਂ ਰੋਕਦੇ ਹਨ ਅਤੇ ਕਈ ਵਾਰ ਰੇਲ ਨੂੰ ਅੱਗ ਲਾ ਦਿੰਦੇ ਹਨ, ਜੋ ਕਿ ਬਿਲਕੁਲ ਗਲਤ ਹੈ।

ਇਹ ਵੀ ਪੜ੍ਹੋ: ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 22 ਸਾਲ 6 ਮਹੀਨੇ ਦੀ ਸਜ਼ਾ

ਰਾਸ਼ਟਰਪਤੀ ਕੋਵਿੰਦ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਸਭ ਤੋਂ ਜ਼ਿਆਦਾ ਤਨਖਾਹ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਦੀ ਹੈ। ਸਾਨੂੰ ਵੀ 5 ਲੱਖ ਵੀ ਮਿਲਦੇ ਹਨ, ਜਿਨ੍ਹਾਂ ਵਿੱਚੋਂ ਪੌਣੇ 3 ਲੱਖ ਟੈਕਸ ਵਿੱਚ ਚਲੇ ਜਾਂਦੇ ਹਨ। ਤਾਂ ਦੱਸੋ ਬਚੇ ਕਿੰਨੇ ? ਅਤੇ ਜਿੰਨੇ ਬਚੇ ਉਸ ਨਾਲ ਕਿਤੇ ਜ਼ਿਆਦਾ ਤਾਂ ਸਾਡੇ ਅਧਿਕਾਰੀ ਅਤੇ ਹੋਰ ਦੂਜੇ ਲੋਕਾਂ ਨੂੰ ਮਿਲਦੀ ਹੈ। ਇੱਥੇ ਜੋ ਅਧਿਆਪਕ ਬੈਠੇ ਹੋਏ ਹਨ ਉਨ੍ਹਾਂ ਨੂੰ ਸਭ ਤੋਂ ਵੱਧ ਮਿਲਦਾ ਹੈ।

ਇਹ ਵੀ ਦੇਖੋ: 7 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਦਾ ਚੰਡੀਗੜ੍ਹ ‘ਚ ਹੱਲਾ-ਬੋਲ, ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਸੀਲ ਕੀਤੇ ਰਾਹ

The post ਸਾਡੀ 5 ਲੱਖ ਤਨਖਾਹ ‘ਚੋਂ ਪੌਣੇ 3 ਲੱਖ ਟੈਕਸ ਕੱਟਿਆ ਜਾਂਦਾ ਹੈ, ਸਾਡੇ ਤੋਂ ਜ਼ਿਆਦਾ ਬਚਤ ਤਾਂ ਅਧਿਆਪਕਾਂ ਦੀ ਹੁੰਦੀ ਹੈ: ਰਾਸ਼ਟਰਪਤੀ ਕੋਵਿੰਦ appeared first on Daily Post Punjabi.

ਕਾਨਪੁਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ-ਟੈਂਪੂ ਦੀ ਟੱਕਰ ਵਿੱਚ 17 ਲੋਕਾਂ ਦੀ ਮੌਤ
ਯੂਪੀ ਦੇ ਕਾਨਪੁਰ ਜ਼ਿਲ੍ਹੇ ਵਿੱਚ ਬੀਤੀ ਰਾਤ ਬੱਸ ਅਤੇ ਟੈਂਪੋ ਦੀ ਜ਼ੋਰਦਾਰ ਟੱਕਰ ਹੋ ਗਈ । ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਜ਼ਖਮੀਆਂ ਦਾ ਇਲਾਜ ਹੈਲੇਟ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।

Kanpur bus and tempo collision

ਦਰਅਸਲ, ਇਹ ਦਿਲ ਦਹਿਲਾਉਣ ਵਾਲੀ ਇਹ ਘਟਨਾ ਮੰਗਲਵਾਰ ਰਾਤ 8.30 ਵਜੇ ਦੇ ਕਰੀਬ ਸਚੇਂਡੀ ਥਾਣਾ ਖੇਤਰ ਦੇ ਕਿਸਾਨ ਨਗਰ ਵਿੱਚ ਵਾਪਰੀ । ਬੇਕਾਬੂ ਹੋਈ ਬੱਸ ਨੇ ਬਿਸਕੁਟ ਫੈਕਟਰੀ ਦੇ ਸਾਹਮਣੇ ਟੈਂਪੂ ਨੂੰ ਟੱਕਰ ਮਾਰ ਦਿੱਤੀ । ਟੱਕਰ ਤੋਂ ਬਾਅਦ ਬੱਸ ਪੁਲ ਤੋਂ ਹੇਠਾਂ ਡਿੱਗ ਗਈ ।

ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਤੋਮਰ ਦਾ ਵੱਡਾ ਬਿਆਨ, ਕਿਹਾ- ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਗੱਲ ਕਰਨ ਲਈ ਤਿਆਰ

ਇਸ ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਚਲਾਇਆ ਗਿਆ । ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਸੀ । ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਉਨਾਓ ਤੋਂ ਗੁਜਰਾਤ ਦੇ ਰਾਜਕੋਟ ਜਾ ਰਹੀ ਸੀ । ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਬਹੁਤੇ ਮਜ਼ਦੂਰ ਦੱਸੇ ਜਾ ਰਹੇ ਹਨ ।

Kanpur bus and tempo collision

ਚਸ਼ਮਦੀਦਾਂ ਦੇ ਅਨੁਸਾਰ ਕਲਿਆਣਪੁਰ ਬਲਾਕ ਦੇ ਲਾਲੇਪੁਰ ਅਤੇ ਈਸ਼ਵਰੀਗੰਜ ਦੇ ਮਜ਼ਦੂਰ ਇੱਕ ਬਿਸਕੁਟ ਫੈਕਟਰੀ ਵਿੱਚ ਕੰਮ ਕਰਨ ਜਾ ਰਹੇ ਸਨ । ਇਹ ਸਾਰੇ ਵਿਕਰਮ ਟੈਂਪੂ ਵਿੱਚ ਸਵਾਰ ਸਨ । ਠੇਕੇ ‘ਤੇ ਕੰਮ ਕਰਨ ਵਾਲੇ ਇਹ ਮਜ਼ਦੂਰ ਨਾਈਟ ਸ਼ਿਫਟ ਵਿੱਚ ਕੰਮ ਕਰਨ ਲਈ ਪਿੰਡ ਤੋਂ ਫੈਕਟਰੀ ਪਹੁੰਚਦੇ ਕਿ ਕੁਝ ਕਿਲੋਮੀਟਰ ਪਹਿਲਾਂ ਹੀ ਬੱਸ ਨਾਲ ਟੱਕਰ ਹੋ ਗਈ ।

ਇਹ ਵੀ ਪੜ੍ਹੋ: ਦੇਸ਼ ‘ਚ ਲਗਾਤਾਰ ਦੂਜੇ ਦਿਨ ਸਾਹਮਣੇ ਆਏ 1 ਲੱਖ ਤੋਂ ਘੱਟ ਮਾਮਲੇ, 24 ਘੰਟਿਆਂ ‘ਚ 2219 ਮਰੀਜ਼ਾਂ ਨੇ ਤੋੜਿਆ ਦਮ

ਦੱਸਿਆ ਜਾ ਰਿਹਾ ਹੈ ਕਿ ਟੈਂਪੂ ਗਲਤ ਸਾਈਡ ਜਾ ਰਿਹਾ ਸੀ । ਇਸ ਘਟਨਾ ਵਿੱਚ ਵੱਡੀ ਲਾਪਰਵਾਹੀ ਇਹ ਵੀ ਸਾਹਮਣੇ ਆਈ ਹੈ ਕਿ ਇੱਕ ਟੈਂਪੂ ਜਿਸ ਵਿੱਚ 7-8 ਲੋਕਾਂ ਦੇ ਬੈਠਣ ਦਾ ਬੈਠਣ ਦਾ ਪ੍ਰਬੰਧ ਹੁੰਦਾ ਹੈ, ਉਸ ਵਿੱਚ 16-17 ਲੋਕ ਭਰੇ ਹੋਏ ਸਨ।

Prime Minister @narendramodi has announced an ex-gratia of Rs. 2 lakh each from the PMNRF for the next of kin of those who have lost their lives due to a tragic accident in Kanpur, Uttar Pradesh. Rs. 50,000 would be provided to those injured.
— PMO India (@PMOIndia) June 8, 2021

ਦੱਸ ਦੇਈਏ ਕਿ ਭਿਆਨਕ ਸੜਕ ਹਾਦਸੇ ਵਿੱਚ ਹੋਈ ਮੌਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ । ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰਦਿਆਂ ਕਿਹਾ, “ਕਾਨਪੁਰ ਵਿੱਚ ਵਾਪਰਿਆ ਸੜਕ ਹਾਦਸਾ ਬੇਹੱਦ ਦੁਖਦ ਹੈ। ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ । ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਸੋਗ ਜ਼ਾਹਿਰ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ।” ਇਸ ਦੇ ਨਾਲ ਹੀ ਪੀਐਮ ਮੋਦੀ ਨੇ ਮੁਆਵਜ਼ੇ ਦਾ ਐਲਾਨ ਕੀਤਾ । ਬਿਆਨ ਦੇ ਅਨੁਸਾਰ ਇਸ ਭਿਆਨਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਵੀ ਦੇਖੋ: ਰਹੱਸਮਈ ਕਹਾਣੀ, ਚੰਡੀਗੜ੍ਹ ਤੋਂ ਦਿੱਲੀ ਜਾਂਦਾ ਪਰਿਵਾਰ ਲਾਪਤਾ ! ਆਖਿਰ ਪਰਿਵਾਰ ਕਿੱਥੇ ਹੋਇਆ ਗਾਇਬ ?

The post ਕਾਨਪੁਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ-ਟੈਂਪੂ ਦੀ ਟੱਕਰ ਵਿੱਚ 17 ਲੋਕਾਂ ਦੀ ਮੌਤ appeared first on Daily Post Punjabi.

1984 ਦੰਗੇ : ਪੰਜਾਬ ਪਹੁੰਚੀ SIT, ਪੀੜਤ ਪਰਿਵਾਰਾਂ ਦੇ ਦਰਜ ਕਰੇਗੀ ਬਿਆਨ
SIT arrives in Punjab : ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਐਸਆਈਟੀ ਪੰਜਾਬ ਪਹੁੰਚ ਗਈ ਹੈ। ਇੱਥੇ ਪੀੜਤ ਪਰਿਵਾਰਾਂ ਅਤੇ ਗਵਾਹਾਂ ਦੇ ਬਿਆਨ ਦਰਜ ਕਰਕੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾਏਗੀ। ਟੀਮ ਨੇ ਲੁਧਿਆਣਾ ਦੇ ਕਈ ਪਰਿਵਾਰਾਂ ਨਾਲ ਵੀ ਸੰਪਰਕ ਕੀਤਾ ਹੈ। ਇਹ ਉਹ ਪਰਿਵਾਰ ਹਨ ਜੋ ਦੰਗਿਆਂ ਕਾਰਨ ਸ਼ਹਿਰ ਛੱਡ ਕੇ ਚਲੇ ਗਏ ਸਨ। ਐਸਆਈਟੀ 19 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਅਰਮਾਪੁਰ ਦਾ ਕੇਸ ਵੀ ਸ਼ਾਮਲ ਹੈ, ਜਿਸ ਵਿੱਚ ਤੰਨ ਓਐਫਸੀ ਮੁਲਾਜ਼ਮਾਂ ਦੀ ਕੰਪਲੈਕਸ ਵਿੱਚ ਹੱਤਿ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਨੌਬਸਤਾ ਅਤੇ ਪੀੜਤ ਪਰਿਵਾਰ ਦੇ ਇੱਕ ਕੇਸ ਨਾਲ ਜੁੜੇ ਗਵਾਹ ਵੀ ਪੰਜਾਬ ਗਏ ਹਨ। ਐਸਆਈਟੀ ਦੇ ਐਸਐਸਪੀ ਬਾਲੇਂਦੂ ਭੂਸ਼ਣ ਸਿੰਘ ਨੇ ਦੱਸਿਆ ਕਿ ਟੀਮ ਮੰਗਲਵਾਰ ਨੂੰ ਰਵਾਨਾ ਹੋਈ। ਪੰਜ ਮੈਂਬਰੀ ਟੀਮ ਉਥੇ ਚਾਰ-ਪੰਜ ਦਿਨ ਰੁਕੇਗੀ ਅਤੇ ਪੀੜਤਾਂ ਦੇ ਬਿਆਨ ਦਰਜ ਕਰੇਗੀ। ਇਸ ਤੋਂ ਬਾਅਦ ਸਾਰਿਆਂ ਦੇ ਬਿਆਨ ਅਦਾਲਤ ਵਿਚ ਦਿੱਤੇ ਜਾਣਗੇ।

SIT arrives in Punjab

ਇਸ ਬਾਰੇ ਸਬ-ਇੰਸਪੈਕਟਰ ਸੂਰੀਆ ਪੀ ਸਿੰਘ ਨੇ ਦੱਸਿਆ, “ਕਾਨਪੁਰ ਵਿੱਚ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਸਾਡੇ ਰਿਟਾਇਰਡ ਡੀਜੀ ਅਤੁੱਲ ਕੁਮਾਰ ਮੁਖੀ ਹਨ। ਲਗਭਗ 40 ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ 127 ਮਾਰੇ ਗਏ ਸਨ।” ਉਨ੍ਹਾਂ ਕਿਹਾ, “ਅਸੀਂ ਇਥੇ ਲੁਧਿਆਣਾ ਆਏ ਅਤੇ ਦੋ ਪਰਿਵਾਰਾਂ ਨਾਲ ਗੱਲਬਾਤ ਕੀਤੀ। ਹੁਣ ਅਸੀਂ ਹੋਰ ਪਰਿਵਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਾਨਪੁਰ ਵਿੱਚ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਹਨ।

SIT arrives in Punjab

ਪੀੜਤਾਂ ਵਿਚੋਂ ਇਕ ਤਜਿੰਦਰ ਕੌਰ ਨੇ ਉਮੀਦ ਜਤਾਈ ਕਿ ਉਸ ਨੂੰ ਦੰਗਾ ਵਿਰੋਧੀ ਕੇਸ ਵਿਚ 36 ਸਾਲਾਂ ਬਾਅਦ ਇਨਸਾਫ ਮਿਲੇਗਾ। ਉਸ ਨੇ ਦੱਸਿਆ ਕਿ ਮੈਂ ਕਾਨਪੁਰ ਵਿਚ ਰਹਿੰਦੀ ਸੀ। ਕਾਨਪੁਰ ਵਿੱਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਮੇਰੇ ਪਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਆਈ ਪੁਲਿਸ ਨੂੰ ਮੈਂ ਪਾਮੇ ਬਿਆਨ ਦਰਜ ਕਰਵਾ ਦਿੱਤੇ ਹਨ। ਇਕ ਹੋਰ ਪੀੜਤ ਨੇ ਕਿਹਾ, “1984 ਵਿਚ ਹੋਏ ਸਿੱਖ ਦੰਗਿਆਂ ਕਾਰਨ ਹਜ਼ਾਰਾਂ ਸਿੱਖ ਮਾਰੇ ਗਏ ਸਨ। ਸੁਪਰੀਮ ਕੋਰਟ ਨੇ ਹਾਲ ਹੀ ਵਿਚ ਨੋਟ ਕੀਤਾ ਸੀ ਕਿ ਕਈ ਕਮਿਸ਼ਨ ਬਣਾਏ ਗਏ ਸਨ, ਜੋ ਆਪਣੀ ਜਾਂਚ ਤੋਂ ਅੱਗੇ ਨਹੀਂ ਵਧੇ।”

The post 1984 ਦੰਗੇ : ਪੰਜਾਬ ਪਹੁੰਚੀ SIT, ਪੀੜਤ ਪਰਿਵਾਰਾਂ ਦੇ ਦਰਜ ਕਰੇਗੀ ਬਿਆਨ appeared first on Daily Post Punjabi.

ਟ੍ਰੇਨ ‘ਚ ਲਾਲੂ ਧਾਦਵ ਦੀ ਬੁਰਾਈ ਕਰ ਰਿਹਾ ਸੀ ਯਾਤਰੀ, ਲੋਕਾਂ ਨੇ ਲਾਇਆ ਸੋਧਾ…
lalu yadav bihar kanpur grp beat up passenger: ਹਾਲਾਂਕਿ ਲਾਲੂ ਯਾਦਵ ਬਿਹਾਰ ਚੋਣਾਂ ਵਿੱਚ ਜੇਲ੍ਹ ਦੇ ਅੰਦਰ ਬੰਦ ਹਨ, ਸਮਰਥਕ ਆਪਣੀ ਸਥਿਤੀ ਕਾਇਮ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਦੇ। ਹਾਲ ਹੀ ਵਿਚ ਕਾਨਪੁਰ ਜੀਆਰਪੀ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਰੇਲਵੇ ਵਿਚ ਲਾਲੂ ਯਾਦਵ ਦਾ ਵਿਰੋਧ ਕਰਨ ਲਈ ਇਕ ਯਾਤਰੀ ਨੂੰ ਕੁੱਟਿਆ ਸੀ।ਦੋਵੇਂ ਨੌਜਵਾਨ ਸ਼ਕੀਲ ਅਤੇ ਅਨਵਰ ਸ਼ੀਲਦਾਹ ਐਕਸਪ੍ਰੈਸ ਟ੍ਰੇਨ ਰਾਹੀਂ ਸ਼ੁੱਕਰਵਾਰ ਰਾਤ ਨੂੰ ਦਿੱਲੀ ਤੋਂ ਹੱਡਾ ਜਾ ਰਹੇ ਸਨ। ਫਿਰ ਰੇਲ ਗੱਡੀ ਵਿਚ, ਨਰਿੰਦਰ ਤੋਮਰ ਨੇ ਲਾਲੂ ਯਾਦਵ ਦੀ ਬਿਹਾਰ ਚੋਣ ਬਾਰੇ ਬੁਰਾਈ ਕੀਤੀ। ਜਿਸ ਕਾਰਨ ਉਹ ਦੋਵੇਂ ਇੰਨੇ ਗੁੱਸੇ ਵਿਚ ਆ ਗਏ ਕਿ ਉਨ੍ਹਾਂ ਨੇ ਯਾਤਰੀ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।ਕਾਨਪੁਰ ਸੈਂਟਰਲ ਵਿਖੇ ਪੁਲਿਸ ਨੇ ਮੁਸਾਫਰ ਦੀ ਸ਼ਿਕਾਇਤ ‘ਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਤੇਜਸ਼ਵੀ ਦਾ ਸਮਰਥਨ ਕਰ ਰਹੇ ਸਨ। ਜਦਕਿ ਦੂਸਰਾ ਯਾਤਰੀ ਨਿਤੀਸ਼ ਦਾ ਹਮਾਇਤੀ ਸੀ।

lalu yadav bihar kanpur grp beat up passenger

ਜੀਆਰਪੀ ਦੇ ਇੰਚਾਰਜ ਉਸਮਾਨ ਨੇ ਦੱਸਿਆ ਕਿ ਲਾਲੂ ਯਾਦਵ ਦਾ ਵਿਰੋਧ ਕਰਨ ਲਈ ਦੋਵਾਂ ਨੇ ਯਾਤਰੀ ਦੀ ਕੁੱਟਮਾਰ ਕੀਤੀ। ਦੋਵੇਂ ਚਲਾਨ ਕੀਤੇ ਗਏ ਹਨ। ਉਹ ਬੰਧਨ ਤੋਂ ਵੀ ਖੁੰਝ ਗਏ ਹਨ। ਕਾਨਪੁਰ ਦੇ ਕੇਂਦਰੀ ਨਿਰਦੇਸ਼ਕ ਹਿਮਾਂਸ਼ੂ ਸ਼ੇਖਰ ਦਾ ਕਹਿਣਾ ਹੈ ਕਿ ਰਾਜਨੀਤਿਕ ਵਿਰੋਧ ਨੂੰ ਲੈ ਕੇ ਲੜਾਈ ਹੋਈ ਸੀ। ਨਰਿੰਦਰ ਤੋਮਰ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਜਿਸ ‘ਤੇ ਜੀਆਰਪੀ ਨੇ ਦੋਵਾਂ ਨੂੰ ਕਾਨਪੁਰ ਸੈਂਟਰਲ ਤੋਂ ਗ੍ਰਿਫਤਾਰ ਕੀਤਾ। ਫਿਰ ਉਸਨੂੰ ਅਦਾਲਤ ਵਿੱਚ ਭੇਜਿਆ ਗਿਆ।

The post ਟ੍ਰੇਨ ‘ਚ ਲਾਲੂ ਧਾਦਵ ਦੀ ਬੁਰਾਈ ਕਰ ਰਿਹਾ ਸੀ ਯਾਤਰੀ, ਲੋਕਾਂ ਨੇ ਲਾਇਆ ਸੋਧਾ… appeared first on Daily Post Punjabi.

ਕਾਨਪੁਰ ਕਿਡਨੈਪਿੰਗ-ਕਤਲ ਮਾਮਲਾ: CM ਯੋਗੀ ਦੀ ਵੱਡੀ ਕਾਰਵਾਈ, IPS ਅਧਿਕਾਰੀ ਸਣੇ 4 ਪੁਲਿਸ ਅਧਿਕਾਰੀਆਂ ਨੂੰ ਕੀਤਾ ਸਸਪੈਂਡ
Kanpur kidnapping murder case: ਕਾਨਪੁਰ ਵਿੱਚ ਲੈਬ ਸਹਾਇਕ ਸੰਜੀਤ ਯਾਦਵ ਦੇ ਅਗਵਾ ਕਰਨ ਅਤੇ ਕਤਲ ਦੇ ਮਾਮਲੇ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੱਡੀ ਕਾਰਵਾਈ ਕੀਤੀ ਹੈ । ਸੀਐਮ ਯੋਗੀ ਨੇ ਆਈਪੀਐਸ ਅਧਿਕਾਰੀ ਅਪ੍ਰਨਾ ਗੁਪਤਾ, ਤਤਕਾਲੀ ਡਿਪਟੀ ਐਸਪੀ ਮਨੋਜ ਗੁਪਤਾ ਸਣੇ ਚਾਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ । ਨਾਲ ਹੀ ਫਿਰੌਤੀ ਦੇ ਪੈਸੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ।

Kanpur kidnapping murder case

ਕਾਨਪੁਰ ਵਿੱਚ ਬਿੱਕਰੂ ਕਤਲੇਆਮ ਦੇ ਵਿਚਾਲੇ ਹੀ ਕਾਨਪੁਰ ਦੇ ਬਰਰਾ ਤੋਂ ਇੱਕ ਖ਼ਬਰ ਮਿਲੀ ਕਿ ਲੈਬ ਸਹਾਇਕ ਸੰਜੀਤ ਯਾਦਵ ਨੂੰ ਇੱਥੇ ਪਹਿਲਾਂ ਅਗਵਾ ਕੀਤਾ ਗਿਆ ਹੈ। ਪੁਲਿਸ ‘ਤੇ ਨਿਰਭਰ ਕਰਦਿਆਂ ਪਰਿਵਾਰ ਗਹਿਣੇ ਵੇਚ ਕੇ 30 ਲੱਖ ਦੀ ਫਿਰੌਤੀ ਇਕੱਠਾ ਕਰਦਾ ਹੈ। 30 ਲੱਖ ਦੀ ਫਿਰੌਤੀ ਦੇ ਦਿੱਤੀ ਜਾਂਦੀ ਹੈ, ਪਰ ਪੁਲਿਸ ਅਗਵਾ ਹੋਏ ਨੌਜਵਾਨ ਨੂੰ ਨਹੀਂ ਬਚਾ ਪਾਉਂਦੀ ਅਤੇ ਉਸਨੂੰ ਮਾਰ ਦਿੱਤਾ ਗਿਆ ।

Kanpur kidnapping murder case

ਇਸ ਮਾਮਲੇ ਵਿੱਚ ਸੰਜੀਤ ਯਾਦਵ ਦੀ ਭੈਣ ਨੇ ਦੋਸ਼ ਲਾਇਆ ਹੈ ਕਿ ਥਾਣੇ ਤੋਂ ਲੈ ਕੇ ਪੁਲਿਸ ਅਧਿਕਾਰੀ ਤੱਕ ਸਾਰੇ ਉਸਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਹਨ। ਉੱਥੇ ਹੀ ਪੁਲਿਸ ਅਨੁਸਾਰ ਸੰਜੀਤ ਦੇ ਕੁਝ ਦੋਸਤ ਵੀ ਅਗਵਾ ਦੀ ਸਾਜਿਸ਼ ਵਿੱਚ ਸ਼ਾਮਿਲ ਸਨ। ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੀਡੀਆ ਸਾਹਮਣੇ ਪੇਸ਼ ਕੀਤਾ । ਦੋਵਾਂ ਦੋਸ਼ੀ ਔਰਤਾਂ  ਵਿਚੋਂ ਵੀ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ 26 ਜੂਨ ਨੂੰ ਅਗਵਾ ਕੀਤੇ ਗਏ ਸੰਜੀਤ ਯਾਦਵ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਅਗਵਾਕਾਰਾਂ ਨੇ ਉਸ ਦਾ ਗਲਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸੰਜੀਤ ਦੀ ਲਾਸ਼ 27 ਜੂਨ ਨੂੰ ਨਹਿਰ ਵਿੱਚ ਸੁੱਟ ਦਿੱਤਾ । ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ । ਮੁਲਜ਼ਮਾਂ ਨੇ ਦੱਸਿਆ ਕਿ ਉਹ ਫਿਰੌਤੀ ਲੈ ਕੇ ਕਰਕੇ ਸੰਜੀਤ ਨੂੰ ਛੱਡਣ ਜਾ ਰਹੇ ਸਨ ਪਰ ਸੰਜੀਤ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਪੂਰੇ ਮਾਮਲੇ ਵਿੱਚ ਪੁਲਿਸ ਦੀ ਲਾਪਰਵਾਹੀ ਸਾਫ ਦਿਖਾਈ ਦੇ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐਸਐਚਓ ਬਾਰਾ ਅਤੇ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਉਨ੍ਹਾਂ ਨੇ ਆਈਪੀਐਸ ਅਧਿਕਾਰੀ ਸਣੇ ਚਾਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

The post ਕਾਨਪੁਰ ਕਿਡਨੈਪਿੰਗ-ਕਤਲ ਮਾਮਲਾ: CM ਯੋਗੀ ਦੀ ਵੱਡੀ ਕਾਰਵਾਈ, IPS ਅਧਿਕਾਰੀ ਸਣੇ 4 ਪੁਲਿਸ ਅਧਿਕਾਰੀਆਂ ਨੂੰ ਕੀਤਾ ਸਸਪੈਂਡ appeared first on Daily Post Punjabi.