Khel Ratna Award Archives - Daily Post Punjabi

ਪ੍ਰਿੰਸੀਪਲ ਸਰਵਣ ਸਿੰਘ ਦਾ ਵੱਡਾ ਐਲਾਨ, ਵਿਨੇਸ਼ ਫੋਗਟ ਦੀ ਝੋਲੀ ਪਾਉਣਗੇ ਆਪਣਾ ਖੇਡ ਰਤਨ ਪੁਰਸਕਾਰ
ਵਿਨੇਸ਼ ਫੋਗਾਟ ਨੂੰ ਓਲੰਪਿਕ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤੀ ਖੇਡ ਜਗਤ ਵਿੱਚ ਇੱਕ ਮਾਯੂਸੀ ਵਾਲਾ ਦੌਰ ਛਾ ਗਿਆ ਹੈ। ਇਸ ਵਿਚਾਲੇ ਕਈ ਖੇਡ ਪ੍ਰੇਮੀ ਅੱਗੇ ਆਏ ਤੇ ਉਨ੍ਹਾਂ ਨੇ ਵਿਨੇਸ਼ ਦੀ ਹੌਸਲਾ ਅਫਜ਼ਾਈ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਿਚਾਲੇ ਪੰਜਾਬ ਦੇ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ ਕੀਤਾ ਹੈ।

ਪ੍ਰਿੰਸੀਪਲ ਸਰਵਣ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ- ਭਾਰਤੀ ਕੁਸ਼ਤੀ ਦਾ ਮਾਣ, ਖ਼ਾਸ ਕਰਕੇ ਔਰਤਾਂ ਦੀ ਆਣ ਅਣਖ ਦੀ ਸ਼ਾਨ ਬੀਬੀ ਵਿਨੇਸ਼ ਫੋਗਟ ਦਾ ਸਨਮਾਨ ਭਾਰਤ ਦੇ ਕਰੋੜਾਂ ਲੋਕਾਂ ਵੱਲੋਂ ਹਰ ਹਾਲਤ ਵਿੱਚ ਕੀਤਾ ਜਾਵੇਗਾ। ਸਾਧਾਰਨ ਘਰ ਦੀ ਜਾਈ ਸਾਡੀ ਧੀ ਨੇ ਕੁਸ਼ਤੀਆਂ ਤੇ ਔਰਤਾਂ ਦੀ ਪੱਤ ਦੀ ਰਾਖੀ ਲਈ ਜੋ ਸੰਘਰਸ਼ ਲੜਿਆ ਹੈ, ਉਹ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। ਅਸੀਂ ਲੇਖਕ ਲੋਕ ਕਲਮਾਂ ਨਾਲ ਉਸ ਸੰਘਰਸ਼ ਦਾ ਭਾਗ ਬਣਨ ਵਾਲੇ ਹਾਂ।

ਸਾਡੇ ਦੇਸ਼ ਦੀ ਇਸ ਧੀ ਨੇ ਬੜਾ ਜਫ਼ਰ ਜਾਲ ਕੇ ਰਾਸ਼ਟਰੀ, ਅੰਤਰਰਾਸ਼ਟਰੀ, ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਵਿੱਚੋਂ ਤਾਂ ਬੜੇ ਮੈਡਲ ਜਿੱਤੇ ਸਨ। ਅੰਤਾਂ ਦੀ ਮਿਹਨਤ ਕਰ ਕੇ, ਸਿਦਕ ਪਾਲ ਕੇ, ਜਰਵਾਣੇ ਖੇਡ ਸਿਆਸਤਦਾਨਾਂ ਵਿਰੁੱਧ ਲੜ ਕੇ, ਦੁੱਖੜੇ ਝੱਲ ਕੇ, ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵੀ ਪਹੁੰਚ ਗਈ ਸੀ। ਪ੍ਰੀ ਕੁਆਟਰ, ਕੁਆਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲੇ ਜਿੱਤ ਕੇ ਸੋਨੇ/ਚਾਂਦੀ ਦਾ ਮੈਡਲ ਗਲ ਪੁਆਉਣ ਲਈ ਵੀ ਕੁਆਲੀਫਾਈ ਕਰ ਗਈ ਸੀ ਪਰ ਅਜੇ ਤਕ ਉਸ ਨੂੰ ਕੋਈ ਓਲੰਪਿਕ ਮੈਡਲ ਨਹੀਂ ਮਿਲਿਆ।

50 ਕਿਲੋ ਤੋਂ ਘੱਟ ਸਰੀਰਕ ਵਜ਼ਨ ਨਾਲ ਸੈਮੀ ਫਾਈਨਲ ਕੁਸ਼ਤੀ ਜਿੱਤ ਕੇ ਉਹ ਘੱਟੋ-ਘੱਟ ਚਾਂਦੀ ਦਾ ਓਲੰਪਿਕ ਮੈਡਲ ਤਾਂ ਜਿੱਤ ਹੀ ਗਈ ਸੀ। ਪਰ ਕੇਸ ਅਜੇ ਕੋਰਟ ਵਿੱਚ ਹੈ ਜਿਸ ਦਾ ਫੈਸਲਾ 13 ਅਗੱਸਤ ਨੂੰ ਸੁਣਾਇਆ ਜਾਣਾ ਹੈ। ਓਲੰਪਿਕ ਖੇਡਾਂ ਦਾ ਮੇਲਾ ਮੁੱਕ ਚੁੱਕੈ। ਮੈਡਲ ਵੰਡੇ ਜਾ ਚੁੱਕੇ ਨੇ। ਹੁਣ ‘ਮਹਾਨ’ ਦੇਸ਼ ਦੀ ਮਹਾਨ ਧੀ ਵਿਨੇਸ਼ ਫੋਗਟ ਨੂੰ, ਜੋ ਦੇਸ਼ ਦੀ ਇੱਜ਼ਤ, ਅਣਖ ਅਤੇ ਸ਼ਾਨ ਲਈ ਜੂਝੀ ਹੈ, ਉਸ ਨੂੰ ਦੇਸ਼ ਦੇ ਕਰੋੜਾਂ ਲੋਕ ‘ਮਹਾਨ ਲੋਕ ਸਨਮਾਨ’ ਨਾਲ ਸਨਮਾਨਿਤ ਕਰਨਗੇ।

ਇਹ ਵੀ ਪੜ੍ਹੋ : ਆਜ਼ਾਦੀ ਦਿਵਸ ਮੌਕੇ 1037 ਜ਼ਾਂਬਾਜ਼ਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲ

ਖੇਡ ਲੇਖਣ ਤੇ ਖੇਡ ਪ੍ਰਮੋਸ਼ਨ ਨਮਿੱਤ ਮੇਰੀਆਂ ਉਮਰ ਭਰ ਦੀਆਂ ਤੁੱਛ ਸੇਵਾਵਾਂ ਲਈ ਖੇਡ ਪ੍ਰੇਮੀਆਂ ਨੇ ਮੈਨੂੰ 2023 ਦੇ ‘ਪੁਰੇਵਾਲ ਖੇਡ ਮੇਲੇ’ ਵਿੱਚ ‘ਖੇਡ ਰਤਨ’ ਪੁਰਸਕਾਰ ਨਾਲ ਸਨਮਾਨਿਆ ਸੀ। ਉਸ ਪੁਰਸਕਾਰ ਵਿੱਚ ਸ਼ੁਧ ਸੋਨੇ ਦਾ ਇੱਕ ਮੈਡਲ ਵੀ ਸੀ। ਦੇਸ਼ ਦੀ ਜੁਝਾਰੂ ਧੀ ਵਿਨੇਸ਼ ਦੇ ਸਿਰ `ਤੇ ਹੱਥ ਰੱਖਦਾ, ਉਸ ਨੂੰ ਧਰਵਾਸ ਦਿੰਦਾ ਮੈਂ ਆਪਣਾ ‘ਖੇਡ ਰਤਨ’ ਦਾ ਮੈਡਲ ਉਸ ਦੀ ਝੋਲੀ ਪਾ ਰਿਹਾਂ। ਮੈਨੂੰ ਆਸ ਹੈ ‘ਲੋਕ ਸਨਮਾਨ’ ਦੇਣ ਵਾਲੇ ਸੱਜਣ ਅਤੇ ਸਾਡੀ ਬਹਾਦਰ ਬੀਬੀ ਵਿਨੇਸ਼ ਮੇਰੀ ਤਿੱਲ਼-ਫੁੱਲ ਜਹੀ ਭੇਟਾ ਪਰਵਾਨ ਕਰ ਲੈਣਗੇ। ਕਰੋੜਾਂ ਲੋਕਾਂ ਦੀ ਮਨੋਕਾਮਨਾ ਹੈ ਕਿ ‘ਚੈਂਪੀਅਨਾਂ ਦੀ ਚੈਂਪੀਅਨ’ ਵਿਨੇਸ਼ ਹਾਲੇ ਕੁਸ਼ਤੀਆਂ ਲੜਨੀਆਂ ਨਾ ਛੱਡੇ ਅਤੇ ਅਗਲੀਆਂ ਓਲੰਪਿਕ ਖੇਡਾਂ ਤੱਕ ਮੈਡਲ ਜਿੱਤਣ ਲਈ ਜੂਝਦੀ ਰਹੇ। ਧੀਏ! ਅਸੀਂ ਤੈਨੂੰ ਹਾਰੀ ਨਹੀਂ, ਅਸੀਂ ਤੈਨੂੰ ਜਿੱਤੀ ਮੰਨਦੇ ਹਾਂ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਪ੍ਰਿੰਸੀਪਲ ਸਰਵਣ ਸਿੰਘ ਦਾ ਵੱਡਾ ਐਲਾਨ, ਵਿਨੇਸ਼ ਫੋਗਟ ਦੀ ਝੋਲੀ ਪਾਉਣਗੇ ਆਪਣਾ ਖੇਡ ਰਤਨ ਪੁਰਸਕਾਰ appeared first on Daily Post Punjabi.