kuwait Archives - Daily Post Punjabi

ਕੋਰੋਨਾ ਸੰਕਟ ‘ਚ ਫਸੇ ਭਾਰਤ ਲਈ ਡੈਨਮਾਰਕ ਨੇ ਭੇਜੇ ਵੈਂਟੀਲੇਟਰ, ਕੁਵੈਤ ਤੋਂ ਵੀ ਸਮੁੰਦਰੀ ਰਸਤੇ ਆ ਰਹੀ ਹੈ ਮਦਦ
53 ventilators from Denmark : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਕੋਰੋਨਾ ਦੇ ਰੋਜ਼ਾਨਾ ਚਾਰ ਲੱਖ ਮਾਮਲੇ ਲਗਾਤਾਰ ਦੂਜੇ ਦਿਨ ਦਰਜ ਕੀਤੇ ਗਏ ਹਨ। ਇਸ ਸਭ ਦੇ ਵਿਚਕਾਰ, ਕੇਂਦਰ ਸਰਕਾਰ ਦੇ ਵਿਗਿਆਨਕ ਸਲਾਹਕਾਰ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਘੋਸ਼ਣਾ ਕੀਤੀ ਹੈ, ਹਾਲਾਂਕਿ ਇਹ ਲਹਿਰ ਕਦੋਂ ਆਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਹੋ ਰਹੇ ਭਾਰੀ ਇਜ਼ਾਫ਼ੇ ਕਾਰਨ ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੋ ਰਹੀ ਹੈ। ਦੇਸ਼ ਦੇ ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਇੰਨੇ ਜ਼ਿਆਦਾ ਵੱਧ ਰਹੇ ਹਨ ਜਿਸ ਕਾਰਨ ਹਸਪਤਾਲਾਂ ਵਿੱਚ ਬੈੱਡਾਂ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਜਿਸਦੇ ਮੱਦੇਨਜ਼ਰ ਭਾਰਤ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਭਾਰਤ ਵਿੱਚ ਕੋਰੋਨਾ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆ ਰਹੇ ਹਨ। ਇਸੇ ਵਿਚਾਲੇ ਡੈਨਮਾਰਕ ਵੱਲੋਂ ਵੀ ਹੁਣ ਸਿਹਤ ਸਹੂਲਤਾਂ ਲਈ ਮਦਦ ਭੇਜੀ ਗਈ ਹੈ।

53 ventilators from Denmark

ਡਾਕਟਰੀ ਉਪਕਰਣਾਂ ਦੀ ਘਾਟ ਦੇ ਮੱਦੇਨਜ਼ਰ, ਵਿਦੇਸ਼ਾਂ ਤੋਂ ਭਾਰਤ ਆਉਣ ਵਾਲੀ ਸਹਾਇਤਾ ਨਿਰੰਤਰ ਜਾਰੀ ਹੈ। ਇਸ ਦੌਰਾਨ ਹੁਣ ਡੈਨਮਾਰਕ ਨੇ 53 ਵੈਂਟੀਲੇਟਰ ਭਾਰਤ ਭੇਜੇ ਹਨ। ਇਸ ਤੋਂ ਇਲਾਵਾ 5 ਮਈ ਨੂੰ ਰਾਜਧਾਨੀ ਦਿੱਲੀ ਵਿੱਚ ਕੁਵੈਤ ਦੂਤਘਰ ਨੇ ਕਿਹਾ ਕਿ ਇੱਕ ਵਪਾਰਕ ਸਮੁੰਦਰੀ ਜਹਾਜ਼ ਐਮਵੀ ਸੀਏਪੀਟੀ ਕੈਟਲਮੈਨ, ਕੁੱਲ 75 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਅਤੇ 100 ਆਕਸੀਜਨ ਸਿਲੰਡਰ ਲੈ ਕੇ ਅਲ-ਸ਼ੁਏਬਾ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਜਹਾਜ਼ ਦੇ 10 ਮਈ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ। ਦੂਤਘਰ ਨੇ ਕਿਹਾ ਕਿ ਉਸੇ ਦਿਨ ਆਈਐਨਐਸ ਕੋਲਕਾਤਾ ਆਈਐਸਓ ਕ੍ਰਿਓਜੈਨਿਕ ਟੈਂਕਾਂ ਵਿੱਚ 40 ਮੀਟ੍ਰਿਕ ਟਨ ਤਰਲ ਆਕਸੀਜਨ, 200 ਆਕਸੀਜਨ ਸਿਲੰਡਰ, ਆਕਸੀਜਨ ਕੰਸਨਟ੍ਰੇਟਰਸ ਅਤੇ ਹੋਰ ਰਾਹਤ ਸਪਲਾਈ ਲੈ ਕੇ ਕੁਵੈਤ ਤੋਂ ਭਾਰਤ ਲਈ ਰਵਾਨਾ ਹੋਇਆ ਸੀ। ਆਈ ਐਨ ਐਸ ਕੋਲਕਾਤਾ ਦੇ 9 ਮਈ ਨੂੰ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੂਤਘਰ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਦੋ ਸਮੁੰਦਰੀ ਜਹਾਜ਼ ਆਈ.ਐੱਨ.ਐੱਸ. ਕੋਚੀ ਅਤੇ ਆਈ.ਐਨ.ਐੱਸ. ਤਾਬਰ ਸ਼ੁਵਾਇਕ ਬੰਦਰਗਾਹ ਤੋਂ ਕੁੱਲ 100 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਅਤੇ 1400 ਆਕਸੀਜਨ ਸਿਲੰਡਰ ਲੈ ਕੇ ਰਵਾਨਾ ਹੋਏ ਹਨ। ਇਹ ਜਹਾਜ਼ 11 ਮਈ ਨੂੰ ਮੁੰਬਈ ਪਹੁੰਚ ਸਕਦੇ ਹਨ।

ਜ਼ਿਕਰਯੋਗ ਹੈ ਕੇ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 4,14,188 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ। ਜਦਕਿ ਇਸ ਸਮੇਂ ਦੌਰਾਨ, 3915 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਸੰਕਰਮਣ ਦੇ ਕੁੱਲ ਕੇਸਾਂ ਦੀ ਗਿਣਤੀ 2.14 ਕਰੋੜ ਤੋਂ ਉਪਰ ਪਹੁੰਚ ਗਈ ਹੈ।

ਇਹ ਵੀ ਦੇਖੋ : 5G ਨਾਲ ਨਹੀਂ ਫੈਲਦਾ ਕੋਰੋਨਾ, ਵਕੀਲ ਦੀ ਵਾਇਰਲ ਵੀਡੀਓ ਦਾ ਸੱਚ ਸੁਣੋ ਤੇ ਅਫਵਾਹਾਂ ਤੋਂ ਬਚੋ

The post ਕੋਰੋਨਾ ਸੰਕਟ ‘ਚ ਫਸੇ ਭਾਰਤ ਲਈ ਡੈਨਮਾਰਕ ਨੇ ਭੇਜੇ ਵੈਂਟੀਲੇਟਰ, ਕੁਵੈਤ ਤੋਂ ਵੀ ਸਮੁੰਦਰੀ ਰਸਤੇ ਆ ਰਹੀ ਹੈ ਮਦਦ appeared first on Daily Post Punjabi.

ਕੋਰੋਨਾ ਸੰਕਟ ਵਿਚਾਲੇ ਕੁਵੈਤ ਤੋਂ ਵੀ ਆਈ ਮਦਦ, 282 ਆਕਸੀਜਨ ਸਿਲੰਡਰ ਤੇ 60 ਕੰਸਨਟ੍ਰੇਟਰਸ ਭੇਜੇ ਭਾਰਤ
India receives shipment: ਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸੇ ਵਿਚਾਲੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਲਈ ਸਹਾਇਤਾ ਆ ਰਹੀ ਹੈ। ਦੇਸ਼ ਵਿੱਚ ਪਿਛਲੇ 1 ਹਫਤੇ ਤੋਂ ਵੱਧ ਸਮੇਂ ਤੋਂ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹਰ ਰੋਜ਼ ਹਜ਼ਾਰਾਂ ਲੋਕ ਮਰ ਰਹੇ ਹਨ । ਇੱਕ ਪਾਸੇ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ ਤੇ ਉੱਥੇ ਹੀ ਦੂਜੇ ਪਾਸੇ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਵਿਚਾਲੇ ਕੁਵੈਤ ਨੇ ਵੀ ਭਾਰਤ ਦੀ ਮਦਦ ਕੀਤੀ ਹੈ । ਕੁਵੈਤ ਤੋਂ ਭਾਰਤ ਵਿੱਚ 282 ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰਸ, ਵੈਂਟੀਲੇਟਰ ਅਤੇ ਹੋਰ ਡਾਕਟਰੀ ਸਪਲਾਈ ਵਾਲੀ ਉਡਾਣ ਮੰਗਲਵਾਰ ਸਵੇਰੇ ਆਈ।

India receives shipment

ਭਾਰਤ ਵਿੱਚ ਕੁਵੈਤ ਦੇ ਰਾਜਦੂਤ ਨੇ ਜਾਣਕਾਰੀ ਦਿੱਤੀ ਕਿ ਅੱਜ ਇੱਕ ਜਹਾਜ਼ ਭਾਰਤ ਲਈ 3 ਟੈਂਕ ਲਿਜਾਣ ਲਈ ਰਵਾਨਾ ਹੋਇਆ ਹੈ । ਇਸ ਵਿੱਚ ਕੁੱਲ 75 ਮੀਟ੍ਰਿਕ ਟਨ ਗੈਸ ਅਤੇ 40 ਲੀਟਰ ਦੇ 1000 ਗੈਸ ਸਿਲੰਡਰ ਅਤੇ ਹੋਰ ਰਾਹਤ ਸਮੱਗਰੀ ਹੈ।

India receives shipment

ਜ਼ਿਕਰਯੋਗ ਹੈ ਕਿ ਦੇਸ਼ ਦੀ ਕੋਰੋਨਾ ਤੋਂ ਬਣੀ ਇਸ ਸਥਿਤੀ ਨੂੰ ਵੇਖਦਿਆਂ ਕਈ ਦੇਸ਼ਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਅਮਰੀਕਾ, ਫਰਾਂਸ, ਕੁਵੈਤ ਬ੍ਰਿਟੇਨ, ਨਿਊਜ਼ੀਲੈਂਡ, ਬੰਗਲਾਦੇਸ਼, ਭੂਟਾਨ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ । ਕਿਸੇ ਵੀ ਦੇਸ਼ ਤੋਂ ਟੀਕਿਆਂ ਦੀ ਖੇਪ ਮਿਲ ਰਹੀ ਹੈ, ਤਾਂ ਕਿਸੇ ਦੇਸ਼ ਤੋਂ ਆਕਸੀਜਨ ਦੇ ਟੈਂਕਰ ਮਿਲ ਰਹੇ ਹਨ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਰੈਮੇਡਸਵੀਰ ਦੀ ਖੇਪ ਨੂੰ ਭਾਰਤ ਪਹੁੰਚ ਰਹੀ ਹੈ।

ਦੱਸ ਦੇਈਏ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਿਛਲੇ ਪੰਜ ਦਿਨਾਂ ਵਿੱਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ। ਹਵਾਈ ਅੱਡੇ ਦੇ ਸੰਚਾਲਕ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐਲ) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ਨੇ ਅੰਤਰਿਮ ਸਟੋਰੇਜ ਅਤੇ ਰਾਹਤ ਸਮੱਗਰੀ ਦੀ ਵੰਡ ਲਈ 3500 ਵਰਗ ਮੀਟਰ ‘ਤੇ ਇੱਕ ‘ਜੀਵੋਦਿਆ ਗੋਦਾਮ’ ਬਣਾਇਆ ਹੈ।

ਇਹ ਵੀ ਦੇਖੋ: ਪੁਲਿਸ ਨਾਕੇ ਤੋਂ 100 ਮੀਟਰ ਦੀ ਦੂਰੀ ‘ਤੇ ਧੜੱਲੇ ਨਾਲ ਚੱਲ ਰਿਹਾ ਠੇਕਾ, ਕੈਮਰੇ ਦੀ ਪਕੜ ਦੇਖੋ, ਪੁਲਿਸ ਦੇ ਬਹਾਨੇ ਸੁਣੋ

The post ਕੋਰੋਨਾ ਸੰਕਟ ਵਿਚਾਲੇ ਕੁਵੈਤ ਤੋਂ ਵੀ ਆਈ ਮਦਦ, 282 ਆਕਸੀਜਨ ਸਿਲੰਡਰ ਤੇ 60 ਕੰਸਨਟ੍ਰੇਟਰਸ ਭੇਜੇ ਭਾਰਤ appeared first on Daily Post Punjabi.

ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦਾ ਦਿਹਾਂਤ, ਰਾਸ਼ਟਰਪਤੀ ਤੇ PM ਮੋਦੀ ਜਤਾਇਆ ਸੋਗ
Kuwait Ruler Emir Sheikh Sabah: ਖਾੜੀ ਦੇ ਤੇਲ-ਅਮੀਰ ਦੇਸ਼ ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ ਦੁਬਈ ਵਿੱਚ ਮੌਤ ਹੋ ਗਈ ਹੈ । ਕੁਵੈਤ ਦੇ ਰਾਸ਼ਟਰੀ ਟੈਲੀਵਿਜ਼ਨ ਚੈਨਲ ਨੇ ਅਮੀਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ । ਉਹ 91 ਸਾਲਾਂ ਦੇ ਸੀ। ਸ਼ੇਖ ਸਬਾਹ ਨੇ 2006 ਵਿੱਚ ਕੁਵੈਤ ਦੀ ਸੱਤਾ ਹਾਸਿਲ ਕੀਤੀ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ‘ਤੇ ਸੋਗ ਜਤਾਇਆ ਹੈ।

Kuwait Ruler Emir Sheikh Sabah

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੇਖ ਸਬਾਹ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਨੇ ਸ਼ੇਖ ਸਬਾਹ ਨੂੰ ਭਾਰਤ ਦਾ ਕਰੀਬੀ ਦੋਸਤ ਦੱਸਦਿਆਂ ਕਿਹਾ ਹੈ ਕਿ ਉਹ ਇੱਕ ਮਹਾਨ ਮਾਨਵਤਾਵਾਦੀ ਨੇਤਾ ਸਨ । ਭਾਰਤ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਮੇਰਾ ਸੋਗ ਸ਼ੇਖ ਸਬਾਹ ਦੇ ਪਰਿਵਾਰ, ਦੋਸਤਾਂ ਅਤੇ ਕੁਵੈਤ ਸਰਕਾਰ ਨਾਲ ਹੈ।

Deeply saddened at the demise of His Highness Sheikh Sabah Al-Ahmed Al-Jaber Al-Sabah, Amir of the State of Kuwait. He was a great statesman, humanitarian leader and close friend of India. My condolences to HH’s family, Kuwaiti Govt and its people in this time of grief.
— President of India (@rashtrapatibhvn) September 29, 2020

ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਖ ਸਬਾਹ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇੱਕ ਪ੍ਰਸਿੱਧ ਨੇਤਾ ਦੱਸਿਆ ਹੈ। ਪੀਐਮ ਮੋਦੀ ਨੇ ਟਵੀਟ ਕਰ ਕਿਹਾ ਹੈ ਕਿ ਅੱਜ ਕੁਵੈਤ ਅਤੇ ਅਰਬ ਨੇ ਇੱਕ ਪ੍ਰਸਿੱਧ ਨੇਤਾ, ਭਾਰਤ ਨੇ ਇੱਕ ਕਰੀਬੀ ਦੋਸਤ ਗੁਆ ਦਿੱਤਾ ਹੈ। ਦੁਨੀਆਂ ਨੇ ਅੱਜ ਇੱਕ ਮਹਾਨ ਸਟੇਟਸਮੈਨ ਨੂੰ ਗਵਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਨਾਲ ਮਜ਼ਬੂਤ ਦੁਵੱਲੇ ਸਬੰਧਾਂ ਲਈ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਕੁਵੈਤ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਇਸ ਦੁੱਖ ਦੀ ਘੜੀ ਵਿੱਚ ਕੁਵੈਤ ਦੇ ਪਰਿਵਾਰ ਅਤੇ ਨਾਗਰਿਕਾਂ ਪ੍ਰਤੀ ਮੇਰੀ ਹਮਦਰਦੀ।

My heartfelt condolences on the sad demise of His Highness Sheikh Sabah Al-Ahmed Al-Jaber Al-Sabah, Amir of the State of Kuwait. In this moment of grief our thoughts are with the Al-Sabah family and the people of the State of Kuwait.
— Narendra Modi (@narendramodi) September 29, 2020

ਗੌਰਤਲਬ ਹੈ ਕਿ ਸ਼ੇਖ ਸਬਾਹ ਨੇ 29 ਜਨਵਰੀ 2006 ਨੂੰ ਅਮੀਰ ਦੇ ਤੌਰ ‘ਤੇ ਕੁਵੈਤ ਦੇ ਅਹੁਦੇ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਤੋਂ ਪਹਿਲਾਂ ਅਮੀਰ ਅਹੁਦੇ ‘ਤੇ ਸ਼ੇਖ ਸਾਦ ਅਲ-ਅਬਦੁੱਲਾ ਅਲ ਸਬਾਹ ਸੀ, ਜਿਨ੍ਹਾਂ ਨੂੰ ਬਿਮਾਰੀ ਕਾਰਨ ਸਿਰਫ ਨੌਂ ਦਿਨਾਂ ਵਿੱਚ ਅਮੀਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਦੱਸ ਦਈਏ ਕਿ ਸ਼ੇਖ ਸਬਾਹ ਲੰਬੇ ਸਮੇਂ ਤੋਂ ਕੁਵੈਤ ਦੇ ਵਿਦੇਸ਼ ਮੰਤਰੀ ਰਹੇ ਸਨ। ਵਿਦੇਸ਼ ਮੰਤਰੀ ਹੋਣ ਦੇ ਨਾਤੇ ਸ਼ੇਖ ਸਬਾਹ ਨੇ ਸਾਲ 1990 ਦੀ ਖਾੜੀ ਜੰਗ ਤੋਂ ਬਾਅਦ ਖੇਤਰੀ ਸਮੱਸਿਆਵਾਂ ਦੇ ਹੱਲ ਲਈ ਬਹੁਤ ਕੰਮ ਕੀਤਾ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਸ਼ੇਖ ਸਬਾਹ ਨੇ ਕਤਰ ਅਤੇ ਹੋਰ ਅਰਬ ਦੇਸ਼ਾਂ ਦਰਮਿਆਨ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ।

The post ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦਾ ਦਿਹਾਂਤ, ਰਾਸ਼ਟਰਪਤੀ ਤੇ PM ਮੋਦੀ ਜਤਾਇਆ ਸੋਗ appeared first on Daily Post Punjabi.

ਕੁਵੈਤ ਕਰਨ ਜਾ ਰਿਹੈ ਵੱਡਾ ਫੈਸਲਾ, 8 ਲੱਖ ਭਾਰਤੀਆਂ ‘ਤੇ ਮੰਡਰਾ ਰਿਹਾ ਖ਼ਤਰਾ
Kuwait draft expat bill: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਏ ਆਰਥਿਕ ਸੰਕਟ ਅਤੇ ਵੱਧ ਰਹੀ ਬੇਰੁਜ਼ਗਾਰੀ ਦੇ ਵਿਚਕਾਰ ਕੁਵੈਤ ਇੱਕ ਅਜਿਹਾ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ ਜਿਸ ਨਾਲ ਉੱਥੇ ਕੰਮ ਕਰ ਰਹੇ ਭਾਰਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ । ਇੱਕ ਰਿਪੋਰਟ ਅਨੁਸਾਰ ਕੁਵੈਤ ਦੀ ਰਾਸ਼ਟਰੀ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਸਭਾ ਕਮੇਟੀ ਨੇ ਪ੍ਰਵਾਸੀ ਕੋਟਾ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ 8 ਲੱਖ ਭਾਰਤੀ ਕਾਮੇ ਕੁਵੈਤ ਤੋਂ ਵਾਪਸ ਆ ਸਕਦੇ ਹਨ । ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਅਤੇ ਵਿਧਾਨਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪ੍ਰਵਾਸੀ ਕੋਟਾ ਬਿੱਲ ਦਾ ਖਰੜਾ ਸੰਵਿਧਾਨਕ ਹੈ।

Kuwait draft expat bill

ਇਸ ਬਿੱਲ ਅਨੁਸਾਰ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਕੁਵੈਤ ਦੀ ਆਬਾਦੀ ਦੇ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਹੁਣ ਇਹ ਬਿੱਲ ਸਬੰਧਤ ਕਮੇਟੀ ਨੂੰ ਵਿਚਾਰਨ ਲਈ ਭੇਜਿਆ ਜਾਵੇਗਾ । ਰਿਪੋਰਟ ਅਨੁਸਾਰ ਜੇ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਹੈ ਤਾਂ ਲਗਭਗ 8 ਲੱਖ ਭਾਰਤੀਆਂ ਨੂੰ ਕੁਵੈਤ ਛੱਡਣਾ ਪੈ ਸਕਦਾ ਹੈ । ਇੱਥੇ ਪਰਵਾਸੀ ਭਾਈਚਾਰੇ ਦੀ ਗਿਣਤੀ ਸਭ ਤੋਂ ਵੱਧ ਭਾਰਤੀਆਂ ਦੀ ਹੈ ।

Kuwait draft expat bill

ਦਰਅਸਲ, ਕੁਵੈਤ ਦੀ ਕੁੱਲ ਆਬਾਦੀ 4.3 ਮਿਲੀਅਨ ਹੈ, ਜਿਸ ਵਿਚੋਂ 30 ਮਿਲੀਅਨ ਪ੍ਰਵਾਸੀ ਹਨ । ਕੁੱਲ ਪ੍ਰਵਾਸੀਆਂ ਵਿੱਚ 14.5 ਲੱਖ ਭਾਰਤੀ ਹਨ । ਭਾਵ 15 ਪ੍ਰਤੀਸ਼ਤ ਕੋਟੇ ਦਾ ਅਰਥ ਇਹ ਹੋਵੇਗਾ ਕਿ ਭਾਰਤੀਆਂ ਦੀ ਗਿਣਤੀ 6.5-7 ਲੱਖ ਤੱਕ ਸੀਮਿਤ ਕਰ ਦਿੱਤੀ ਜਾਵੇਗੀ। ਕੁਵੈਤ ਦੇ ਪਰਵਾਸੀ ਭਾਰਤੀਆਂ ਨਾਲ ਭਾਰਤ ਨੂੰ ਵਧੀਆ ਰੇਮੀਟੇਂਸ ਮਿਲਦਾ ਹੈ।  2018 ਵਿੱਚ ਕੁਵੈਤ ਤੋਂ 4.8 ਅਰਬ ਡਾਲਰ ਦੇ ਰੇਮੀਟੇਂਸ ਭੇਜੇ ਗਏ ਸਨ। ਜੇ ਕੁਵੈਤ ਵਿੱਚ ਇੱਕ ਨਵਾਂ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤ ਸਰਕਾਰ ਨੂੰ ਰੇਮੀਟੇਂਸ ਦੇ ਰੂਪ ਵਿੱਚ ਵੱਡਾ ਆਰਥਿਕ ਨੁਕਸਾਨ ਹੋਵੇਗਾ।

Kuwait draft expat bill

ਇਹ ਕਾਨੂੰਨ ਸਿਰਫ ਭਾਰਤੀਆਂ ‘ਤੇ ਹੀ ਨਹੀਂ ਬਲਕਿ ਸਾਰੇ ਪ੍ਰਵਾਸੀਆਂ ‘ਤੇ ਲਾਗੂ ਹੋਵੇਗਾ । ਭਾਰਤੀਆਂ ਤੋਂ ਇਲਾਵਾ ਕੁਵੈਤ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਮਿਸਰ ਵਿੱਚ ਹੈ। ਕੋਰੋਨਾ ਵਾਇਰਸ ਮਹਾਂਮਾਰੀ ਨੇ ਕੁਵੈਤ ਦੀ ਆਰਥਿਕਤਾ ‘ਤੇ ਵੀ ਮਾੜਾ ਪ੍ਰਭਾਵ ਪਾਇਆ ਹੈ । ਕਈ ਮਹੀਨੇ ਪਹਿਲਾਂ ਕੁਵੈਤ ਵਿੱਚ ਪ੍ਰਵਾਸੀਆਂ ਬਾਰੇ ਬਹਿਸ ਹੋਈ ਸੀ । ਇਥੋਂ ਦੇ ਸੰਸਦ ਮੈਂਬਰ ਅਤੇ ਸਰਕਾਰੀ ਅਧਿਕਾਰੀ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਘਟਾਉਣ ਦੀ ਮੰਗ ਕਰ ਰਹੇ ਸਨ । ਕੁਵੈਤ ਦੇ ਪ੍ਰਧਾਨਮੰਤਰੀ ਸ਼ੇਖ ਸਬਾਹ ਅਲ ਖਾਲਿਦ ਸਾਬਾਹ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਦੇਸ਼ ਵਿੱਚ ਪ੍ਰਵਾਸੀਆਂ ਦੀ 70 ਪ੍ਰਤੀਸ਼ਤ ਆਬਾਦੀ ਨੂੰ ਘਟਾ ਕੇ 30 ਪ੍ਰਤੀਸ਼ਤ ਕੀਤਾ ਜਾਣਾ ਚਾਹੀਦਾ ਹੈ ।

ਦੱਸ ਦੇਈਏ ਕਿ ਕੁਵੈਤ ਪ੍ਰਵਾਸੀਆਂ ‘ਤੇ ਨਿਰਭਰ ਦੇਸ਼ ਰਿਹਾ ਹੈ । ਕੁਵੈਤ ਦੇ ਹਰ ਖੇਤਰ ਵਿੱਚ ਭਾਰਤੀ ਕੰਮ ਕਰਦੇ ਹਨ ਅਤੇ ਉੱਥੇ ਦੀ ਆਰਥਿਕਤਾ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਕੁਵੈਤ ਵਿੱਚ ਸਥਿਤ ਭਾਰਤੀ ਦੂਤਾਵਾਸ ਪ੍ਰਸਤਾਵਿਤ ਬਿੱਲ ‘ਤੇ ਨੇੜਿਓ ਨਜ਼ਰ ਰੱਖ ਰਿਹਾ ਹੈ । ਹਾਲਾਂਕਿ, ਭਾਰਤ ਨੇ ਅਜੇ ਇਸ ਮੁੱਦੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ।

The post ਕੁਵੈਤ ਕਰਨ ਜਾ ਰਿਹੈ ਵੱਡਾ ਫੈਸਲਾ, 8 ਲੱਖ ਭਾਰਤੀਆਂ ‘ਤੇ ਮੰਡਰਾ ਰਿਹਾ ਖ਼ਤਰਾ appeared first on Daily Post Punjabi.

ਕੁਵੈਤ ‘ਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਦੀ ਜਾਗੀ ਉਮੀਦ
homeland punjabi kuwait: ਪੂਰੇ ਦੇਸ਼ ‘ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਲਾਕਡਾਊਨ ਨੇ ਵਿਦੇਸ਼ਾਂ ‘ਚ ਰੋਜ਼ੀ ਰੋਟੀ ਕਮਾਉਣ ਗਏ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕੁਵੈਤ ‘ਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ।ਹੁਣ ਇਸ ਮਾਮਲੇ ‘ਚ ਨਵੀਂ ਉਮੀਦ ਜਾਗ ਗਈ ਹੈ, ਕਿਉਂਕਿ ਹੁਣ ਭਾਰਤੀ ਦੂਤਾਵਾਸ ਨੇ ਇਨ੍ਹਾਂ ਪੰਜਾਬੀਆਂ ਨਾਲ ਸੰਪਰਕ ਕਰ ਕੇ ਵਾਪਸ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

homeland punjabis kuwait

ਦੱਸਣਯੋਗ ਹੈ ਕਿ ਬੀਤੇ ਦਿਨੀਂ ਇਨ੍ਹਾਂ ਨੌਜਵਾਨਾਂ ਨੇ ਬਦਤਰ ਹਾਲਾਤਾਂ ਦੀ ਵੀਡੀਓ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਕੰਪਨੀ ਵੱਲੋਂ ਨਾ ਤਾਂ ਵਧੀਆਂ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਨੌਜਵਾਨਾਂ ਦਾ ਦੁੱਖ ਦੇਖ ਕੇ ਚਰਨਜੀਤ ਸਿੰਘ ਅਟਵਾਲ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੂੰ ਵਤਨ ਵਾਪਸ ਲਿਆਂਦਾ ਜਾਵੇ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕੁਵੈਤ ‘ਚ ਭਾਰਤੀ ਦੂਤਾਵਾਸ ਨੂੰ ਆਦੇਸ਼ ਦਿੱਤਾ ਸੀ ਕਿ ਜੋ ਵੀ ਨੌਜਵਾਨ ਉੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਉੱਥੋ ਵਤਨ ਵਾਪਸੀ ਦੇ ਯਤਨ ਕੀਤੇ ਜਾਣ।

The post ਕੁਵੈਤ ‘ਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਦੀ ਜਾਗੀ ਉਮੀਦ appeared first on Daily Post Punjabi.