latest news russia Archives - Daily Post Punjabi

ਰੂਸੀ ਯੂਨੀਵਰਸਿਟੀ ‘ਚ ਵਾਪਰੀ ਗੋਲੀਬਾਰੀ ਦੀ ਘਟਨਾ ‘ਤੇ ਭਾਰਤੀ ਦੂਤਘਰ ਦਾ ਬਿਆਨ, ਕਿਹਾ- ‘ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ
ਰੂਸ ਦੇ ਪੇਰਮ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਉੱਤੇ ਭਾਰਤੀ ਦੂਤਘਰ ਦਾ ਬਿਆਨ ਆਇਆ ਹੈ। ਰੂਸ ਵਿੱਚ ਭਾਰਤੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਦੀ ਪਰਮ ਸਟੇਟ ਯੂਨੀਵਰਸਿਟੀ ਉੱਤੇ ਹੋਏ ਭਿਆਨਕ ਹਮਲੇ ਤੋਂ ਉਹ ਹੈਰਾਨ ਹੈ।

russia perm state university shooting

ਅਸੀਂ ਜਾਨੀ ਨੁਕਸਾਨ ‘ਤੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਦੂਤਾਵਾਸ ਸਥਾਨਕ ਅਧਿਕਾਰੀਆਂ, ਭਾਰਤੀ ਵਿਦਿਆਰਥੀਆਂ ਦੇ ਪ੍ਰਤੀਨਿਧਾਂ ਦੇ ਸੰਪਰਕ ਵਿੱਚ ਹੈ। ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ ਹਨ।ਦੱਸ ਦੇਈਏ ਰੂਸ ਦੀ ਯੂਨੀਵਰਸਿਟੀ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ ਰੂਸ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਨੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਸ ਘਟਨਾ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਾਂਚਕਰਤਾਵਾਂ ਦੇ ਅਨੁਸਾਰ, ਰੂਸ ਦੇ ਪੇਰਮ ਸਿਟੀ ਵਿੱਚ ਇੱਕ ਵਿਦਿਆਰਥੀ ਨੇ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ : ਰੂਸੀ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 8 ਦੀ ਮੌਤ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਯੂਨੀਵਰਸਿਟੀ ਦੀ ਘਟਨਾ ਦੱਸੀ ਜਾ ਰਹੀ ਹੈ, ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲਾਂ ਮਾਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤਾ ਵਿਅਕਤੀ ਪੀਐਸਯੂ ਦੀ ਇਮਾਰਤ ਵਿੱਚ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਥਿਆਰਾਂ ਨਾਲ ਲੈਸ ਵਿਅਕਤੀ ਕਰੀਬ 11 ਵਜੇ ਯੂਨੀਵਰਸਿਟੀ ਕੈਂਪਸ ਪਹੁੰਚਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਕੁੱਝ ਦੇਰ ਬਾਅਦ ਉਹ ਭੱਜ ਗਿਆ।

ਦੇਖੋ ਵੀਡੀਓ : ਜਿਸਦੇ ਘਰ ‘ਤੇ ਨਹੀਂ ਸੀ ਛੱਤ ਉਹ ਅੱਜ ਬਣਿਆ ਪੰਜਾਬ ਦਾ CM, ਦੇਖੋ ਚਰਨਜੀਤ ਚੰਨੀ ਦੀਆਂ ਗੱਲਾਂ ਨੇ ਸਭ ਨੂੰ ਕੀਤਾ ਭਾਵੁਕ..

The post ਰੂਸੀ ਯੂਨੀਵਰਸਿਟੀ ‘ਚ ਵਾਪਰੀ ਗੋਲੀਬਾਰੀ ਦੀ ਘਟਨਾ ‘ਤੇ ਭਾਰਤੀ ਦੂਤਘਰ ਦਾ ਬਿਆਨ, ਕਿਹਾ- ‘ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ appeared first on Daily Post Punjabi.

ਰੂਸੀ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 8 ਦੀ ਮੌਤ
ਰੂਸ ਯੂਨੀਵਰਸਿਟੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਰੂਸ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਨੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਸ ਘਟਨਾ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਜ਼ਖਮੀ ਵੀ ਹੋ ਗਏ।

russia university shooting

ਜਾਂਚਕਰਤਾਵਾਂ ਦੇ ਅਨੁਸਾਰ, ਰੂਸ ਦੇ ਪੇਰਮ ਸਿਟੀ ਵਿੱਚ ਇੱਕ ਵਿਦਿਆਰਥੀ ਨੇ ਲੋਕਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਯੂਨੀਵਰਸਿਟੀ ਦੀ ਘਟਨਾ ਦੱਸੀ ਜਾ ਰਹੀ ਹੈ, ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲਾਂ ਮਾਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤਾ ਵਿਅਕਤੀ ਪੀਐਸਯੂ ਦੀ ਇਮਾਰਤ ਵਿੱਚ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਥਿਆਰਾਂ ਨਾਲ ਲੈਸ ਵਿਅਕਤੀ ਕਰੀਬ 11 ਵਜੇ ਯੂਨੀਵਰਸਿਟੀ ਕੈਂਪਸ ਪਹੁੰਚਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਕੁੱਝ ਦੇਰ ਬਾਅਦ ਉਹ ਭੱਜ ਗਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ‘ਚ ਭਾਵੁਕ ਹੋਏ ਚਰਨਜੀਤ ਚੰਨੀ, ਕਿਸਾਨਾਂ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ, ਦੇਖੋ ਵੀਡੀਓ

ਰੂਸ ਦੀ ਇੱਕ ਨਿਊਜ਼ ਏਜੰਸੀ ਦੇ ਅਨੁਸਾਰ, ਸੂਤਰਾਂ ਨੇ ਦੱਸਿਆ ਕਿ ਘਟਨਾ ਦੇ ਦੌਰਾਨ ਕੁੱਝ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਬੰਦ ਕਰ ਲਿਆ ਸੀ ਤਾਂ ਜੋ ਉਹ ਹਮਲਾਵਰ ਤੋਂ ਬਚ ਸਕਣ। ਇਸ ਦੇ ਨਾਲ ਹੀ ਕੁੱਝ ਵਿਦਿਆਰਥੀ ਖਿੜਕੀ ਤੋਂ ਛਾਲ ਮਾਰ ਕੇ ਭੱਜਦੇ ਵੀ ਵੇਖੇ ਗਏ। ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੱਡੇ ਅਪਰਾਧਾਂ ਦੀ ਜਾਂਚ ਕਰ ਰਹੀ ਰੂਸ ਦੀ ਜਾਂਚ ਕਮੇਟੀ ਦੇ ਅਨੁਸਾਰ, ਹਮਲਾਵਰ ਦੀ ਪਛਾਣ 18 ਸਾਲਾ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਹੋਈ ਹੈ।

ਦੇਖੋ ਵੀਡੀਓ : ਜਿਸਦੇ ਘਰ ‘ਤੇ ਨਹੀਂ ਸੀ ਛੱਤ ਉਹ ਅੱਜ ਬਣਿਆ ਪੰਜਾਬ ਦਾ CM, ਦੇਖੋ ਚਰਨਜੀਤ ਚੰਨੀ ਦੀਆਂ ਗੱਲਾਂ ਨੇ ਸਭ ਨੂੰ ਕੀਤਾ ਭਾਵੁਕ..

The post ਰੂਸੀ ਯੂਨੀਵਰਸਿਟੀ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 8 ਦੀ ਮੌਤ appeared first on Daily Post Punjabi.

ਰੂਸ ‘ਚ ਯਾਤਰੀਆਂ ਨਾਲ ਭਰੇ ਜਹਾਜ਼ ਨਾਲੋਂ ਟੁੱਟਿਆ ਸੰਪਰਕ, ਸਮੁੰਦਰ ‘ਚ ਕਰੈਸ਼ ਹੋਣ ਦਾ ਖਦਸ਼ਾ
ਰੂਸ ਦੇ ਸੁਦੂਰ ਪੂਰਬ ‘ਚ 28 ਯਾਤਰੀਆਂ ਨੂੰ ਲੈ ਜਾਂ ਰਹੇ ਇੱਕ ਜਹਾਜ਼ ਨਾਲ ਸੰਪਰਕ ਟੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਏਜੰਸੀਆਂ ਨੇ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਹਾਜ਼ ਨਾਲ ਸੰਪਰਕ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।

Passenger plane goes missing

ਦਰਅਸਲ, ਰਿਪੋਰਟਾਂ ਦੇ ਅਨੁਸਾਰ, An-26 ਜਹਾਜ਼ ਕਾਮਚਟਕਾ ਪ੍ਰਾਇਦੀਪ ਵਿੱਚ ਪੈਟਰੋਪਲੋਵਸਕ-ਕਾਮਚਤਸਕੀ ਤੋਂ ਪਾਲਨਾ ਦੇ ਲਈ ਰਵਾਨਾ ਹੋਇਆ ਸੀ ਪਰ ਅਚਾਨਕ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਉਸ ਨਾਲ ਸੰਪਰਕ ਟੁੱਟ ਗਿਆ। ਰੂਸੀ ਨਿਊਜ਼ ਏਜੰਸੀਆਂ ਦੇ ਅਨੁਸਾਰ ਜਹਾਜ਼ ਵਿੱਚ 28 ਲੋਕ ਸਵਾਰ ਸਨ। ਇਨ੍ਹਾਂ 28 ਵਿੱਚ ਛੇ ਚਾਲਕ ਦਲ ਦੇ ਮੈਂਬਰ ਸ਼ਾਮਿਲ ਹਨ ਅਤੇ ਦੂਜੇ ਯਾਤਰੀਆਂ ਵਿੱਚ ਇੱਕ ਜਾਂ ਦੋ ਬੱਚੇ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਵੀਰਭੱਦਰ ਸਿੰਘ ਨੂੰ ਪਿਆ ਦਿਲ ਦਾ ਦੌਰਾ, ICU ‘ਚ ਸ਼ਿਫਟ

ਇਸ ਦੇ ਨਾਲ ਹੀ, ਜਹਾਜ਼ ਦੇ ਅਚਾਨਕ ਸੰਪਰਕ ਦੇ ਟੁੱਟਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਕੁੱਝ ਰਿਪੋਰਟਾਂ ਦੇ ਅਨੁਸਾਰ, ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਹਾਜ਼ ਸਮੁੰਦਰ ਵਿੱਚ ਡਿੱਗ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਕਿਹਾ ਜਾਂ ਰਿਹਾ ਹੈ ਕਿ ਜਹਾਜ਼ ਸਮੁੰਦਰ ਵਿੱਚ ਕ੍ਰੈਸ਼ ਹੋ ਗਿਆ ਹੋ ਸਕਦਾ ਹੈ ਜਾਂ ਇਹ ਵੀ ਖ਼ਦਸ਼ਾ ਹੈ ਕਿ ਇਹ ਕ੍ਰੈਡਲ ਸ਼ਹਿਰ ਦੇ ਕੋਲ ਇੱਕ ਕੋਲੇ ਦੀ ਖਾਨ ਨੇੜੇ ਡਿੱਗਿਆ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਅਜੇ ਕੋਈ ਸਪਸ਼ਟ ਜਵਾਬ ਜਾਂ ਟਿੱਪਣੀ ਨਹੀਂ ਕੀਤੀ ਗਈ ਹੈ। ਰਿਪੋਰਟ ਅਨੁਸਾਰ ਦੋ ਹੈਲੀਕਾਪਟਰਾਂ ਦੀ ਮਦਦ ਨਾਲ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ, ਨਾਲ ਹੀ ਬਚਾਅ ਕਰਮੀ ਵੀ ਲਗਾਤਾਰ ਜਹਾਜ਼ ਦੀ ਭਾਲ ਵਿੱਚ ਲੱਗੇ ਹੋਏ ਹਨ।

ਇਹ ਵੀ ਦੇਖੋ : ਕਿਸਾਨ ਕਿਵੇਂ ਘੇਰਣਗੇ ਸੰਸਦ, ਲੀਡਰ ਹੋਣਗੇ ਗ੍ਰਿਫ਼ਤਾਰ, ਸੁਣੋ ਕੱਲੀ-ਕੱਲੀ ਗੱਲ ਅੰਦਰਲੀ ਸਾਰੀ ਪਲਾਨਿੰਗ !

The post ਰੂਸ ‘ਚ ਯਾਤਰੀਆਂ ਨਾਲ ਭਰੇ ਜਹਾਜ਼ ਨਾਲੋਂ ਟੁੱਟਿਆ ਸੰਪਰਕ, ਸਮੁੰਦਰ ‘ਚ ਕਰੈਸ਼ ਹੋਣ ਦਾ ਖਦਸ਼ਾ appeared first on Daily Post Punjabi.

ਰੂਸ ਦੇ ਸਕੂਲ ‘ਚ ਦਾਖਲ ਹੋ ਸਿਰਫਿਰੇ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਮੇਤ 9 ਦੀ ਮੌਤ
Firing in a school : ਇਸ ਵੇਲੇ ਇੱਕ ਦਿੱਲ ਦਹਿਲਾ ਦੇਣ ਵਾਲੀ ਖਬਰ ਰੂਸ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਰੂਸ ਦੇ ਕਾਜਾਨ (Kazan) ਸ਼ਹਿਰ ਵਿੱਚ ਇੱਕ ਸਕੂਲ ਵਿੱਚ ਦਾਖਲ ਹੋਏ ਇੱਕ ਨਿਸ਼ਾਨੇਬਾਜ਼ ਦੀ ਗੋਲੀਬਾਰੀ ਵਿੱਚ ਅੱਠ ਬੱਚਿਆਂ ਸਮੇਤ 9 ਦੀ ਮੌਤ ਹੋ ਗਈ ਹੈ।

Firing in a school

ਪੁਲਿਸ ਦੇ ਅਨੁਸਾਰ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਕਈ ਬੱਚਿਆਂ ਨੇ ਸਕੂਲ ਦੀਆਂ ਉੱਪਰ ਦੀਆਂ ਮੰਜ਼ਿਲਾਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਮੌਤਾਂ ਸਬੰਧੀ ਕੁੱਝ ਸਥਾਨਕ ਮੀਡੀਆ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕੇ ਅੱਠ ਬੱਚਿਆਂ ਇੱਕ ਅਧਿਆਪਕ ਦੀ ਮੌਤ ਹੋਈ ਹੈ।

ਇਹ ਵੀ ਦੇਖੋ : ਇਹ ਮਹਿਲਾ ਖੁਦ ਪਕਾ ਕੇ 3 ਵਕਤ ਦਾ ਖਾਣਾ ਪਹੁੰਚਾਉਂਦੀ ਹੈ ਘਰ-ਘਰ, ਇਹ ਨਾ ਪੁੱਛਣਾ ਫੰਡਿੰਗ ਕਿੱਥੋਂ ਆਉਦੀ ਹੈ

The post ਰੂਸ ਦੇ ਸਕੂਲ ‘ਚ ਦਾਖਲ ਹੋ ਸਿਰਫਿਰੇ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਮੇਤ 9 ਦੀ ਮੌਤ appeared first on Daily Post Punjabi.

ਇਸ ਵੱਡੇ ਫੈਸਲੇ ਨਾਲ ਦੁਨੀਆ ਦਾ ਵਿਸ਼ਵਾਸ ਜਿੱਤ ਸਕਦਾ ਹੈ ਰੂਸ ਦਾ ਕੋਰੋਨਾ ਟੀਕਾ, ਜਾਣੋ ਕੀ ਹੈ ਪੂਰਾ ਮਾਮਲਾ
russia coronavirus vaccine trials: ਰੂਸ ਜਿਸ ਨੇ ਪਹਿਲੀ ਸਫਲ ਕੋਰੋਨਾ ਵੈਕਸੀਨ ਹੋਣ ਦਾ ਦਾਅਵਾ ਕੀਤਾ, ਹੁਣ ਦੁਨੀਆ ਦਾ ਭਰੋਸਾ ਜਿੱਤ ਸਕਦਾ ਹੈ। ਰੂਸ ਨੇ ਹੁਣ ਟੀਕੇ ਦੀ ਜਾਂਚ ਕਰਨ ਲਈ 40 ਹਜ਼ਾਰ ਲੋਕਾਂ ‘ਤੇ ਟ੍ਰਾਇਲ ਕਰਨ ਦਾ ਫੈਸਲਾ ਕੀਤਾ ਹੈ। ਇਹ ਟ੍ਰਾਇਲ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ, ਫੋਂਟੰਕਾ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਰੂਸ ਨੇ ਸਿਰਫ 38 ਲੋਕਾਂ ਦੀ ਜਾਂਚ ਤੋਂ ਬਾਅਦ ਇਸ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਫੇਜ਼ -3 ਦੇ ਟਰਾਇਲ ਬਿਨਾ ਕੋਰੋਨਾ ਵਾਇਰਸ ਵੈਕਸੀਨ ਜਾਰੀ ਕਰਨ ਲਈ ਰੂਸ ਨੂੰ ਦੁਨੀਆ ਭਰ ਦੇ ਮਾਹਿਰਾਂ ਦੁਆਰਾ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਰੂਸ ਲਗਾਤਾਰ ਦਾਅਵਾ ਕਰਦਾ ਆ ਰਿਹਾ ਹੈ ਕਿ Sputnik V ਨਾਮ ਦਾ ਕੋਰੋਨਾ ਟੀਕਾ ਸੁਰੱਖਿਅਤ ਹੈ ਅਤੇ ਇਸਦੀ ਸਾਰੀ ਪੜਤਾਲ ਕੀਤੀ ਗਈ ਹੈ। ਮਾਸਕੋ ਦੇ ਗਮਲਿਆ ਇੰਸਟੀਟਿਊਟ, ਜੋ ਰੂਸ ਦੇ ਟੀਕੇ ਤਿਆਰ ਕਰਦੇ ਹਨ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਦੇ 45 ਸਿਹਤ ਕੇਂਦਰਾਂ ਵਿੱਚ 40 ਹਜ਼ਾਰ ਲੋਕਾਂ ਨੂੰ ਜਾਂਚ ਲਈ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ।

russia coronavirus vaccine trials

ਰਸ਼ੀਅਨ ਟੀਕੇ ਨੂੰ ਫੰਡ ਦੇਣ ਵਾਲੀ ਸੰਸਥਾ, ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੇ ਮੁਖੀ ਕਿਰਿਲ ਦਿਮਿਤ੍ਰਿਵ ਨੇ ਕਿਹਾ ਹੈ ਕਿ ਬਹੁਤ ਸਾਰੇ ਦੇਸ਼ ਰੂਸ ਦੇ ਟੀਕੇ ਵਿਰੁੱਧ ਜਾਣਕਾਰੀ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਟੀਕੇ ਦਾ ਡਾਟਾ ਇਸ ਮਹੀਨੇ ਪ੍ਰਕਾਸ਼ਤ ਕੀਤਾ ਜਾਵੇਗਾ। ਕਿਰਿਲ ਦਿਮਿਤ੍ਰਿਵ ਨੇ ਇਹ ਵੀ ਕਿਹਾ ਕਿ ਰੂਸੀ ਟੀਕੇ ਦੇ ਟਰਾਇਲ ਦਾ ਡਾਟਾ ਡਬਲਯੂਐਚਓ ਅਤੇ ਉਨ੍ਹਾਂ ਦੇਸ਼ਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਫੇਜ਼ -3 ਦੇ ਟ੍ਰਾਇਲ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਆਪਣੇ ਦੇਸ਼ ਵਿੱਚ ਵਰਤੋਂ ਲਈ ਟੀਕੇ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ, ਪਰ ਬਹੁਤੇ ਹੋਰ ਦੇਸ਼ਾਂ ਅਤੇ ਡਬਲਯੂਐਚਓ ਨੇ ਅਜੇ ਤੱਕ ਇਸ ਟੀਕੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕਿਰਿਲ ਦਿਮਿਤ੍ਰਿਵ ਨੇ ਕਿਹਾ ਹੈ ਕਿ ਪ੍ਰਵਾਨਗੀ ਦੇ ਕਾਰਨ, ਹੁਣ ਖੁਰਾਕ ਰੂਸ ਦੇ ਮੈਡੀਕਲ ਕਰਮਚਾਰੀਆਂ ਅਤੇ ਉੱਚ ਜੋਖਮ ਸਮੂਹਾਂ ਦੇ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਲੋਕਾਂ ਦੀ ਸਵੈ-ਇੱਛਾ ਨਾਲ ਅਧਾਰਤ ਹੋਵੇਗੀ।

The post ਇਸ ਵੱਡੇ ਫੈਸਲੇ ਨਾਲ ਦੁਨੀਆ ਦਾ ਵਿਸ਼ਵਾਸ ਜਿੱਤ ਸਕਦਾ ਹੈ ਰੂਸ ਦਾ ਕੋਰੋਨਾ ਟੀਕਾ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.

ਵੇਟਲਿਫਟਰ ਕਰ ਰਿਹਾ ਸੀ 400 ਕਿੱਲੋ ਵਜ਼ਨ ਚੁੱਕਣ ਦੀ ਕੋਸ਼ਿਸ, ਉਸੇ ਸਮੇਂ ਟੁੱਟ ਗਿਆ ਗੋਡਾ
russian powerlifter breaks leg: ਤੁਸੀਂ ਓਲੰਪਿਕਸ ਸਮੇਤ ਹੋਰ ਕਈ ਟੂਰਨਾਮੈਂਟਾਂ ਵਿੱਚ ਵੇਟ ਲਿਫ਼ਟਿੰਗ ਦੀ ਖੇਡ ਨੂੰ ਕਈ ਵਾਰ ਦੇਖਿਆ ਹੋਵੇਗਾ, ਪਰ ਇਹ ਰੂਸ ਵਿੱਚ ਵੇਟਲਿਫਟਰ ਅਲੈਗਜ਼ੈਂਡਰ ਲਈ ਬਹੁਤ ਦੁਖਦਾਈ ਸਾਬਿਤ ਹੋਈ ਹੈ। ਇੱਕ ਮੁਕਾਬਲੇ ਦੌਰਾਨ, ਐਲਗਜ਼ੈਡਰ 400 ਕਿਲੋ ਭਾਰ ਦੇ ਨਾਲ ਟੀਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਓਸੇ ਸਮੇ ਉਸਦਾ ਗੋਡਾ ਟੁੱਟ ਗਿਆ। ਦਰਅਸਲ, ਰੂਸ ਦੇ ਵੇਟਲਿਫਟਰ ਅਲੈਗਜ਼ੈਂਡਰ ਨੇ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਆਯੋਜਿਤ ਵਰਲਡ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਸੀ। ਜਦੋਂ ਉਸ ਦੀ ਵਾਰੀ ਆਈ, ਉਹ ਚਾਰ ਸੌ ਕਿੱਲੋ ਭਾਰ ਦੇ ਨਾਲ ਸਕਵਾਇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸੇ ਸਮੇਂ ਉਸ ਦੇ ਗੋਡੇ ਜ਼ਿਆਦਾ ਭਾਰ ਕਾਰਨ ਟੁੱਟ ਗਏ। ਅਲੈਗਜ਼ੈਂਡਰ ਭਾਰ ਨਾਲ ਡਿੱਗ ਪਿਆ ਅਤੇ ਬਹੁਤ ਜ਼ਿਆਦਾ ਦਰਦ ਦੇ ਕਾਰਨ ਉਸ ਦੇ ਮੂੰਹ ਤੋਂ ਚੀਕ ਨਿਕਲਣੀ ਸ਼ੁਰੂ ਹੋ ਗਈ।

russian powerlifter breaks leg

ਇੱਕ ਵੀਡੀਓ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਅਲੈਗਜ਼ੈਂਡਰ ਵੇਟਲਿਫਟਿੰਗ ਲਈ ਸਟੇਜ ‘ਤੇ ਆਉਂਦਾ ਹੈ। ਫਿਰ ਉਸ ਨੇ 400 ਕਿੱਲੋ ਪਲੇਟਾਂ ਰੋਡ ਦੀ ਮਦਦ ਨਾਲ ਮੋਢੇ ‘ਤੇ ਰੱਖੀਆਂ, ਉਹ ਹੌਲੀ ਹੌਲੀ ਹੇਠਾਂ ਚਲੇ ਜਾਂਦਾ ਹੈ ਪਰ ਇਸ ਸਮੇਂ ਦੌਰਾਨ ਉਸ ਦਾ ਗੋਡਾ ਝੁੱਕ ਜਾਂਦਾ ਹੈ ਅਤੇ ਉਹ ਚਾਰ ਸੌ ਕਿਲੋਗ੍ਰਾਮ ਭਾਰ ਹੇਠਾਂ ਦੱਬ ਜਾਂਦਾ ਹੈ। ਉਸ ਦਾ ਗੋਡਾ ਉਸੇ ਸਮੇਂ ਹੀ ਟੁੱਟ ਗਿਆ। ਉਸ ਨੂੰ ਘਟਨਾ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ ਜਿਥੇ ਤਕਰੀਬਨ 6 ਘੰਟਿਆਂ ਤੱਕ ਉਸ ਦੀ ਸਰਜਰੀ ਹੋਈ। ਹਾਲਾਂਕਿ, ਡਾਕਟਰਾਂ ਨੇ ਇਸ ਬਾਰੇ ਕੁੱਝ ਨਹੀਂ ਕਿਹਾ ਹੈ ਕਿ ਅਲੈਗਜ਼ੈਂਡਰ ਹੁਣ ਇਸ ਖੇਡ ਵਿੱਚ ਕਦੋਂ ਵਾਪਿਸ ਆ ਸਕੇਗਾ। ਵੀਡੀਓ ਨੂੰ ਇੱਕ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ ਜਿੱਥੇ ਲੋਕਾਂ ਨੇ ਇਸ ਨੂੰ ਭਿਆਨਕ ਅਤੇ ਦਰਦਨਾਕ ਦੱਸਿਆ ਹੈ।

The post ਵੇਟਲਿਫਟਰ ਕਰ ਰਿਹਾ ਸੀ 400 ਕਿੱਲੋ ਵਜ਼ਨ ਚੁੱਕਣ ਦੀ ਕੋਸ਼ਿਸ, ਉਸੇ ਸਮੇਂ ਟੁੱਟ ਗਿਆ ਗੋਡਾ appeared first on Daily Post Punjabi.

ਪੁਤਿਨ ਨੇ ਕੀਤਾ ਐਲਾਨ, ਰੂਸ ਨੇ ਬਣਾ ਲਿਆ ਦੁਨੀਆ ਦਾ ਪਹਿਲਾ ਕੋਰੋਨਾ ਟੀਕਾ, ਧੀ ਨੂੰ ਵੀ ਦਿੱਤੀ ਗਈ ਵੈਕਸੀਨ
russia coronavirus vaccine: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾ ਲਈ ਹੈ। ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਕਿ ਇਹ ਦੁਨੀਆ ਦਾ ਪਹਿਲਾ ਸਫਲ ਕੋਰੋਨਾ ਵਾਇਰਸ ਟੀਕਾ ਹੈ, ਜਿਸ ਨੂੰ ਰੂਸ ਦੇ ਸਿਹਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਇੰਨਾ ਹੀ ਨਹੀਂ, ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਵੀ ਇਹ ਵੈਕਸੀਨ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਟੀਕਾ ਮਾਸਕੋ ਦੇ ਗਾਮਲਿਆ ਇੰਸਟੀਟਿਊਟ ਦੁਆਰਾ ਤਿਆਰ ਕੀਤਾ ਗਿਆ ਹੈ। ਮੰਗਲਵਾਰ ਨੂੰ ਰੂਸ ਦੇ ਸਿਹਤ ਮੰਤਰਾਲੇ ਨੇ ਟੀਕੇ ਨੂੰ ਸਫਲ ਕਿਹਾ ਹੈ। ਇਸਦੇ ਨਾਲ, ਵਲਾਦੀਮੀਰ ਪੁਤਿਨ ਨੇ ਘੋਸ਼ਣਾ ਕੀਤੀ ਕਿ ਜਲਦੀ ਹੀ ਇਸ ਟੀਕੇ ਦਾ ਉਤਪਾਦਨ ਰੂਸ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਟੀਕੇ ਦੀਆਂ ਖੁਰਾਕਾਂ ਬਣਾਈਆਂ ਜਾਣਗੀਆਂ। ਵਲਾਦੀਮੀਰ ਪੁਤਿਨ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਕੋਰੋਨਾ ਵਾਇਰਸ ਸੀ, ਜਿਸ ਤੋਂ ਬਾਅਦ ਉਸ ਨੂੰ ਇਹ ਨਵਾਂ ਟੀਕਾ ਲਗਾਇਆ ਗਿਆ। ਉਸ ਦਾ ਤਾਪਮਾਨ ਕੁੱਝ ਸਮੇਂ ਲਈ ਵਧਿਆ ਪਰ ਹੁਣ ਉਹ ਬਿਲਕੁਲ ਠੀਕ ਹੈ।

russia coronavirus vaccine

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਦੁਨੀਆ ਵਿੱਚ ਕੋਰੋਨਾ ਵਾਇਰਸ ਟੀਕਾ ਬਣਾਉਣ ਲਈ ਅਜ਼ਮਾਇਸ਼ਾਂ ਚੱਲ ਰਹੀਆਂ ਹਨ, WHO ਦੇ ਅਨੁਸਾਰ 100 ਤੋਂ ਵੱਧ ਟੀਕੇ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਵਿੱਚ ਅਮਰੀਕਾ, ਬ੍ਰਿਟੇਨ, ਇਜ਼ਰਾਈਲ, ਚੀਨ, ਰੂਸ, ਭਾਰਤ ਵਰਗੇ ਦੇਸ਼ ਸ਼ਾਮਿਲ ਹਨ। ਹੁਣ ਜੇ ਰੂਸ ਦੁਆਰਾ ਕੀਤਾ ਗਿਆ ਐਲਾਨ ਸਹੀ ਸਾਬਤ ਹੁੰਦਾ ਹੈ ਅਤੇ WHO ਇਸ ਟੀਕੇ ਨੂੰ ਮਨਜ਼ੂਰੀ ਦਿੰਦਾ ਹੈ, ਤਾਂ ਇਹ ਵਿਸ਼ਵ ਲਈ ਵੱਡੀ ਰਾਹਤ ਸਾਬਿਤ ਹੋ ਸਕਦੀ ਹੈ। ਜੇ ਅਸੀਂ ਰੂਸ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਗੱਲ ਕਰੀਏ, ਤਾਂ ਇੱਥੇ ਤਕਰੀਬਨ 9 ਲੱਖ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਰੂਸ ਵਿੱਚ ਲੱਗਭਗ ਪੰਦਰਾਂ ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਰੂਸ ਉਨ੍ਹਾਂ ਦੇਸ਼ਾਂ ‘ਚ ਸ਼ਾਮਿਲ ਹੈ ਜਿਥੇ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਟੈਸਟ ਕੀਤੇ ਗਏ ਹਨ। ਰੂਸ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਮੰਤਰੀ ਮੰਡਲ ਦੇ ਕੁੱਝ ਹੋਰ ਮੈਂਬਰ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਸਨ। ਇਸ ਦੇ ਨਾਲ ਹੀ, ਜੇ ਅਸੀਂ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਤੱਕ ਦੋ ਕਰੋੜ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਜੂਝ ਚੁੱਕੇ ਹਨ, ਜਦੋਂ ਕਿ ਸੱਤ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਰੂਸ ਵਿਸ਼ਵ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹਨ।

The post ਪੁਤਿਨ ਨੇ ਕੀਤਾ ਐਲਾਨ, ਰੂਸ ਨੇ ਬਣਾ ਲਿਆ ਦੁਨੀਆ ਦਾ ਪਹਿਲਾ ਕੋਰੋਨਾ ਟੀਕਾ, ਧੀ ਨੂੰ ਵੀ ਦਿੱਤੀ ਗਈ ਵੈਕਸੀਨ appeared first on Daily Post Punjabi.

ਕੋਰੋਨਾ ਵੈਕਸੀਨ : 10 ਅਗਸਤ ਤੱਕ ਆ ਸਕਦਾ ਹੈ ਰੂਸੀ ਟੀਕਾ, ਸਿਹਤ ਮੰਤਰੀ ਨੇ ਕਿਹਾ, ਟ੍ਰਾਇਲ ਹੋਇਆ ਪੂਰਾ
russian health minister says: ਰੂਸ ਤੋਂ ਇੱਕ ਖੁਸ਼ਖਬਰੀ ਆਈ ਹੈ। ਹੁਣ ਰੂਸ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਰੋਸੇਮੰਦ ਟੀਕੇ ਦਾ ਟ੍ਰਾਇਲ ਪੂਰਾ ਹੋ ਗਿਆ ਹੈ। ਇਹ ਉਹੀ ਟੀਕਾ ਹੈ ਜੋ ਗਮਾਲੇਆ ਇੰਸਟੀਟਿਊਟ  ਨੇ ਬਣਾਇਆ ਹੈ। ਇਸ ਤੋਂ ਇਲਾਵਾ ਦੋ ਹੋਰ ਕੰਪਨੀਆਂ ਨੇ ਕਲੀਨਿਕਲ ਟਰਾਇਲ ਕਰਵਾਉਣ ਦੀ ਆਗਿਆ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਗਮਾਲੇਆ ਇੰਸਟੀਟਿਊਟ ਦੇ ਟੀਕੇ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਇਹ ਟੀਕਾ 10 ਅਗਸਤ ਜਾਂ ਇਸ ਤੋਂ ਪਹਿਲਾਂ ਮਾਰਕੀਟ ਵਿੱਚ ਆਵੇਗਾ। ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ, ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਕਿ ਗਮਾਲੇਆ ਦੇ ਟੀਕੇ ਦਾ ਟ੍ਰਾਇਲ ਮੁਕੰਮਲ ਹੋ ਗਿਆ ਹੈ। ਹੁਣ ਇਹ ਉਸਦੇ ਵਿਗਿਆਨੀਆਂ ਉੱਤੇ ਨਿਰਭਰ ਕਰਦਾ ਹੈ ਜਦੋਂ ਉਹ ਟੀਕੇ ਨੂੰ ਮਾਰਕੀਟ ਵਿੱਚ ਕਦੋਂ ਲਿਆਉਂਦੇ ਹਨ। ਮਾਸਕੋ ਦੇ ਗਮਾਲੇਆ ਇੰਸਟੀਟਿਊਟ ਦੇ ਵਿਗਿਆਨੀਆਂ ਨੇ ਪਿੱਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਉਹ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਅਗਸਤ ਦੇ ਅੱਧ ਤੱਕ ਮਨਜ਼ੂਰ ਕਰ ਸਕਦੇ ਹਨ। ਯਾਨੀ ਕਿ ਰੂਸ ਅਗਲੇ ਦੋ ਹਫਤਿਆਂ ‘ਚ ਕੋਰੋਨਾ ਵਾਇਰਸ ਟੀਕਾ ਮਾਰਕੀਟ ਵਿੱਚ ਲਿਆਵੇਗਾ। ਰੂਸੀ ਅਧਿਕਾਰੀਆਂ ਅਤੇ ਵਿਗਿਆਨੀਆਂ ਨੇ ਇੱਕ ਚੈਨਲ ਨੂੰ ਦੱਸਿਆ ਕਿ ਉਹ ਟੀਕੇ ਨੂੰ ਮਨਜ਼ੂਰੀ ਦੇਣ ਲਈ 10 ਅਗਸਤ ਜਾਂ ਇਸ ਤੋਂ ਪਹਿਲਾਂ ਦੀ ਤਰੀਕ ਤੇ ਕੰਮ ਕਰ ਰਹੇ ਹਨ।

russian health minister says

ਗਮਾਲੇਆ ਇੰਸਟੀਟਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਟੀਕੇ ਨੂੰ 10 ਅਗਸਤ ਤੱਕ ਆਮ ਲੋਕਾਂ ਲਈ ਮਨਜ਼ੂਰ ਕਰਵਾ ਲੈਣਗੇ। ਪਰ ਸਭ ਤੋਂ ਪਹਿਲਾਂ ਫਰੰਟਲਾਈਨ ਹੈਲਥ ਵਰਕਰਾਂ ਨੂੰ ਦਿੱਤਾ ਜਾਵੇਗਾ। ਰੂਸ ਦੇ ਸੋਵਰਨ ਵੈਲਥ ਫੰਡ ਦੇ ਮੁਖੀ ਕਿਰਿਲ ਮਿੱਤਰਿਵ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਅਵਸਰ ਹੈ। ਜਿਵੇਂ ਅਸੀਂ ਪੁਲਾੜ ‘ਚ ਪਹਿਲਾ ਸੈਟੇਲਾਈਟ ਸਪੱਟਨਿਕ ਛੱਡਿਆ ਸੀ। ਇਹ ਉਸ ਤਰਾਂ ਦਾ ਹੀ ਮੌਕਾ ਹੈ। ਅਮਰੀਕਾ ਦੇ ਲੋਕ ਸਪੱਟਨਿਕ ਬਾਰੇ ਸੁਣਕੇ ਹੈਰਾਨ ਹੋਏ, ਉਹ ਇਸ ਟੀਕੇ ਦੀ ਸ਼ੁਰੂਆਤ ਨਾਲ ਦੁਬਾਰਾ ਹੈਰਾਨ ਹੋਣ ਜਾ ਰਹੇ ਹਨ। ਹਾਲਾਂਕਿ, ਰੂਸ ਨੇ ਅਜੇ ਤੱਕ ਟੀਕੇ ਦੇ ਟਰੇਲ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ। ਇਸ ਕਰਕੇ, ਇਸਦੇ ਪ੍ਰਭਾਵ ਬਾਰੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਕੁੱਝ ਲੋਕ ਇਸ ਗੱਲ ਦੀ ਵੀ ਅਲੋਚਨਾ ਕਰ ਰਹੇ ਹਨ ਕਿ ਟੀਕਾ ਜਲਦੀ ਹੀ ਮਾਰਕੀਟ ‘ਚ ਲਿਆਉਣ ਲਈ ਰਾਜਨੀਤਿਕ ਦਬਾਅ ਹੈ। ਇਸ ਤੋਂ ਇਲਾਵਾ, ਟੀਕੇ ਦੇ ਅਧੂਰੇ ਮਨੁੱਖੀ ਪਰਖ ‘ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ।

ਵਿਸ਼ਵ ਭਰ ਵਿੱਚ ਦਰਜਨਾਂ ਟੀਕਿਆਂ ਦੇ ਟਰਾਇਲ ਚੱਲ ਰਹੇ ਹਨ। ਕੁੱਝ ਦੇਸ਼ਾਂ ਵਿੱਚ ਟੀਕੇ ਦੇ ਟਰੇਲ ਤੀਜੇ ਪੜਾਅ ‘ਚ ਹਨ, ਰੂਸੀ ਟੀਕਾ ਅਜੇ ਆਪਣਾ ਦੂਜਾ ਪੜਾਅ ਪੂਰਾ ਨਹੀਂ ਕਰ ਸਕਿਆ ਹੈ। ਟੀਕੇ ਦਾ ਨਿਰਮਾਤਾ 3 ਅਗਸਤ ਤੱਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਬਾਅਦ ਤੀਸਰੇ ਪੜਾਅ ਦੀ ਜਾਂਚ ਸ਼ੁਰੂ ਕੀਤੀ ਜਾਏਗੀ। ਰੂਸੀ ਵਿਗਿਆਨੀ ਕਹਿੰਦੇ ਹਨ ਕਿ ਇਹ ਟੀਕਾ ਜਲਦੀ ਤਿਆਰ ਕੀਤਾ ਗਿਆ ਸੀ, ਕਿਉਂਕਿ ਇਹ ਪਹਿਲਾਂ ਹੀ ਅਜਿਹੀਆਂ ਹੋਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹੈ। ਇਹ ਕਈ ਹੋਰ ਦੇਸ਼ਾਂ ਅਤੇ ਕੰਪਨੀਆਂ ਦੀ ਸੋਚ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਮਨੁੱਖੀ ਅਜ਼ਮਾਇਸ਼ਾਂ ‘ਚ ਵਾਲੰਟੀਅਰਾਂ ਵਜੋਂ ਕੰਮ ਕੀਤਾ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਪ੍ਰਾਜੈਕਟ ਦੇ ਡਾਇਰੈਕਟਰ ਐਲਗਜ਼ੈਡਰ ਗਿਨਸਬਰਗ ਨੇ ਇਹ ਟੀਕਾ ਖ਼ੁਦ ‘ਤੇ ਵੀ ਪਰਖਿਆ ਸੀ।

The post ਕੋਰੋਨਾ ਵੈਕਸੀਨ : 10 ਅਗਸਤ ਤੱਕ ਆ ਸਕਦਾ ਹੈ ਰੂਸੀ ਟੀਕਾ, ਸਿਹਤ ਮੰਤਰੀ ਨੇ ਕਿਹਾ, ਟ੍ਰਾਇਲ ਹੋਇਆ ਪੂਰਾ appeared first on Daily Post Punjabi.

ਕੋਰੋਨਾ ਵਾਇਰਸ: ਰੂਸ ਨੇ WHO ਦੇ ਉਲਟ ਕੀਤਾ ਵੱਡਾ ਦਾਅਵਾ, ਅਕਤੂਬਰ ‘ਚ ਵੱਡੇ ਪੱਧਰ ‘ਤੇ ਟੀਕਾ ਸਪਲਾਈ ਕਰਨ ਦੀ ਯੋਜਨਾ
russia prepares for mass vaccination: ਕੋਰੋਨਾ ਵਾਇਰਸ: ਰੂਸ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀਆਂ ਚਿੰਤਾਵਾਂ ਤੋਂ ਪਰੇ ਇੱਕ ਵੱਡਾ ਦਾਅਵਾ ਕੀਤਾ ਹੈ। ਕੋਰੋਨਾ ਟੀਕੇ ਦੀ ਤਿਆਰੀ ਮੁਕੰਮਲ ਹੋਣ ਤੋਂ ਬਾਅਦ ਉਸਨੇ ਪ੍ਰਵਾਨਗੀ ਪ੍ਰਾਪਤ ਕਰਨ ਲਈ ਚੱਲ ਰਹੇ ਯਤਨਾਂ ਬਾਰੇ ਕਿਹਾ ਹੈ। ਰੂਸ ਨੇ ਦੱਸਿਆ ਹੈ ਕਿ ਉਸਦੀ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਸਮੇਂ, ਕਲੀਨਿਕਲ ਟਰਾਇਲ ਪੂਰਾ ਹੋਣ ਤੋਂ ਬਾਅਦ, ਅਧਿਆਪਕਾਂ ਅਤੇ ਡਾਕਟਰਾਂ ‘ਤੇ ਟ੍ਰਾਇਲ ਕੀਤੇ ਜਾ ਰਹੇ ਹਨ। ਸਰਕਾਰੀ ਖੋਜ ਸੰਸਥਾ ਗਮਾਲੇਆ ਇੰਸਟੀਟੀਉਟ ਨੇ ਕੋਵਿਡ -19 ਟੀਕੇ ਦਾ ਟ੍ਰਾਇਲ ਪੂਰਾ ਕਰ ਲਿਆ ਹੈ। ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ, “ਸਾਡੀ ਯੋਜਨਾ ਅਕਤੂਬਰ ਤੋਂ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਹੈ। ਰੂਸ ਦੇ ਪਹਿਲੇ ਕੋਵਿਡ -19 ਟੀਕੇ ਲਈ ਪ੍ਰਵਾਨਗੀ ਲੈਣ ਲਈ ਕੰਮ ਚੱਲ ਰਿਹਾ ਹੈ। ਅਗਸਤ ਵਿੱਚ ਰੈਗੂਲੇਟਰਾਂ ਤੋਂ ਮਨਜ਼ੂਰੀ ਦੀ ਉਮੀਦ ਹੈ।” ਹਾਲਾਂਕਿ, ਕੁੱਝ ਮਾਹਿਰਾਂ ਨੇ ਟੀਕੇ ਦੇ ਤੇਜ਼ੀ ਨਾਲ ਵਿਕਾਸ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਟੀਕੇ ਦੀ ਸੁਰੱਖਿਆ ਪ੍ਰਤੀ ਸੁਨਿਸ਼ਚਿਤ ਹੋ ਕੇ ਰਾਸ਼ਟਰੀ ਸਵੈਮਾਣ ਲਈ ਚੁੱਕੇ ਕਦਮਾਂ ਦਾ ਵਰਣਨ ਕੀਤਾ ਹੈ।

russia prepares for mass vaccination

ਅਮਰੀਕਾ ਦੀ ਸਭ ਤੋਂ ਵੱਡੇ ਮਹਾਂਮਾਰੀ ਵਿਗਿਆਨੀ ਐਂਥਨੀ ਫੌਚੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਰੂਸ ਜਾਂ ਚੀਨ ਵੱਖ-ਵੱਖ ਨਿਯੰਤ੍ਰਣ ਪ੍ਰਣਾਲੀਆਂ ਕਾਰਨ ਅਮਰੀਕਾ ਦੇ ਟੀਕੇ ਦੀ ਵਰਤੋਂ ਨਾ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਟੈਸਟ ਤੋਂ ਪਹਿਲਾਂ ਟੀਕਾ ਵੰਡਣ ਦੀ ਤਿਆਰੀ ਦਾ ਦਾਅਵਾ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਦਾਅਵਾ ਵੀ ਸਾਹਮਣੇ ਆਇਆ ਹੈ ਕਿ ਕੋਰੋਨਾ ਦਾ ਟੀਕਾ ਅਪ੍ਰੈਲ ਮਹੀਨੇ ਵਿੱਚ ਹੀ ਰੂਸ ਦੇ ਗੇਮਲੇਆ ਇੰਸਟੀਟੀਉਟ ਦੁਆਰਾ ਤਿਆਰ ਕੀਤਾ ਗਿਆ  ਸੀ ਅਤੇ ਰੂਸ ਦੇ ਸਿਆਸਤਦਾਨਾਂ ਸਮੇਤ ਅਮੀਰ ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੇ ਅਨੁਸਾਰ, ਕੋਵਿਡ -19 ਦੇ ਘੱਟੋ ਘੱਟ ਚਾਰ ਟੀਕੇ ਮਨੁੱਖੀ ਅਜ਼ਮਾਇਸ਼ਾਂ ਦੇ ਅੰਤਮ ਪੜਾਅ ਵਿੱਚ ਹਨ।

The post ਕੋਰੋਨਾ ਵਾਇਰਸ: ਰੂਸ ਨੇ WHO ਦੇ ਉਲਟ ਕੀਤਾ ਵੱਡਾ ਦਾਅਵਾ, ਅਕਤੂਬਰ ‘ਚ ਵੱਡੇ ਪੱਧਰ ‘ਤੇ ਟੀਕਾ ਸਪਲਾਈ ਕਰਨ ਦੀ ਯੋਜਨਾ appeared first on Daily Post Punjabi.

ਰੂਸ ਨੇ ਕਿਹਾ, ਭਾਰਤ ‘ਤੇ ਚੀਨ ਮਿਲ ਕੇ ਸੁਲਝਾ ਲੈਣਗੇ ਸਰਹੱਦੀ ਵਿਵਾਦ
russia hopes china and india: ਰੂਸ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਦਰਮਿਆਨ ਹਿੰਸਕ ਝੜਪਾਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਦੇ ਨਾਲ ਹੀ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਅਤੇ ਚੀਨ ਮਿਲ ਕੇ ਸਰਹੱਦੀ ਵਿਵਾਦ ਨੂੰ ਸੁਲਝਾਉਣਗੇ। ਰੂਸ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਨੇੜਲੇ ਭਾਈਵਾਲ ਅਤੇ ਦੋਸਤ ਹਨ। ਬੁੱਧਵਾਰ ਨੂੰ, ਰੂਸ ਦੇ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਅਸੀਂ ਭਾਰਤ-ਚੀਨ ਸਰਹੱਦ ‘ਤੇ ਜੋ ਹੋ ਰਿਹਾ ਹੈ ਉਸ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹਿੰਸਕ ਝੜਪਾਂ ਦੀ ਘਟਨਾ ਬਹੁਤ ਹੀ ਭਿਆਨਕ ਹੈ। ਹਾਲਾਂਕਿ, ਅਸੀਂ ਮੰਨਦੇ ਹਾਂ ਕਿ ਦੋਵੇਂ ਦੇਸ਼ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਖੇਤਰ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਸਮਰੱਥ ਹਨ।

russia hopes china and india

ਤੁਹਾਨੂੰ ਦੱਸ ਦਈਏ ਕਿ 15 ਜੂਨ ਦੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਐਲਏਸੀ ਉੱਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਹਿੰਸਕ ਝੜਪ ਹੋਈ ਸੀ। ਇਸ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਹਿੰਸਕ ਝੜਪ ਵਿੱਚ 40 ਦੇ ਕਰੀਬ ਚੀਨੀ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਨਿਕਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਸਾਡੇ ਸਿਪਾਹੀ ਮਾਰਦੇ ਮਾਰਦੇ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਦੇ ਵਿਕਾਸ ਅਤੇ ਕਲਿਆਣ ਦੀ ਕਾਮਨਾ ਵੀ ਕੀਤੀ।

ਬੁੱਧਵਾਰ ਨੂੰ ਚੀਨ ਨਾਲ ਹੋਈ ਹਿੰਸਕ ਝੜਪ ‘ਤੇ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ, ਕਿ ਗੁਆਂਢੀ ਨਾਲ ਵਿਵਾਦ ਪੈਦਾ ਨਾ ਹੋਵੇ। ਅਸੀਂ ਕਦੇ ਕਿਸੇ ਨੂੰ ਭੜਕਾਉਂਦੇ ਨਹੀਂ, ਪਰ ਆਪਣੇ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ‘ਤੇ ਸਮਝੌਤਾ ਵੀ ਨਹੀਂ ਕਰਦੇ। ਅਸੀਂ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਰਹੱਦ ‘ਤੇ ਹੋਈ ਝੜਪ ਨੂੰ ਚੀਨ ਦੀ ਸਾਜਿਸ਼ ਦੱਸਿਆ ਹੈ। ਐਸ ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨੂੰ ਕਿਹਾ ਕਿ ਜੋ ਵੀ ਗਲਵਾਨ ਵਿੱਚ ਹੋਇਆ, ਚੀਨ ਨੇ ਇੱਕ ਚੰਗੀ ਸੋਚ ਸਮਝੀ ਰਣਨੀਤੀ ਤਹਿਤ ਕੀਤਾ ਹੈ। ਇਸ ਲਈ, ਭਵਿੱਖ ਦੀਆ ਘਟਨਾ ਦੀ ਜ਼ਿੰਮੇਵਾਰੀ ਉਸ ‘ਤੇ ਹੀ ਹੋਵੇਗੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਇਸ ਘਟਨਾ ਨਾਲ ਦੁਵੱਲੇ ਸਬੰਧਾਂ ‘ਤੇ ਗੰਭੀਰ ਪ੍ਰਭਾਵ ਪਏਗਾ।

The post ਰੂਸ ਨੇ ਕਿਹਾ, ਭਾਰਤ ‘ਤੇ ਚੀਨ ਮਿਲ ਕੇ ਸੁਲਝਾ ਲੈਣਗੇ ਸਰਹੱਦੀ ਵਿਵਾਦ appeared first on Daily Post Punjabi.