latest punj Archives - Daily Post Punjabi

ਲੁਧਿਆਣਾ : ਘੂਰਣ ‘ਤੇ ਸਰਪੰਚ ਘਰ ਕੀਤੀ ਅੰਨ੍ਹੇਵਾਹ ਫਾਇਰਿੰਗ, ਇੰਝ ਬਚਾਈ ਜਾਨ
Sarpanch fired indiscriminately : ਲੁਧਿਆਣਾ ਦੀ ਹੰਬੜਾ ਰੋਡ ਕੋਲ ਪੈਂਦੇ ਪਿੰਡ ਜੈਨਪੁਰ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇੱਕ ਧਿਰ ਨੇ ਪਹਿਲਾਂ ਸਰਪੰਚ ਨੂੰ ਫ਼ੋਨ ਕੀਤਾ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕੁਝ ਸਮੇਂ ਬਾਅਦ, ਕਾਰਾਂ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਹਮਲਾਵਰ ਨੌਜਵਨ ਘਰ ਦੇ ਬਾਹਰ ਆ ਗਏ ਅਤੇ ਪੱਥਰ ਤੇ ਕੱਚ ਦੀਆਂ ਬੋਤਲਾਂ ਨਲ ਹਮਲਾ ਕਰ ਦਿੱਤਾ। ਸਰਪੰਚ ਦੇ ਬਾਹਰ ਨਾ ਨਿਕਲਣ ’ਤੇ ਹਮਲਾਵਰ ਸਰਪੰਚ ਦੇ ਘਰ ਵਿੱਚ ਪੜ ਗਏ ਅਤੇ ਅੰਨ੍ਹੇਵਾਹ ਲਗਭਗ 23 ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਏਸੀਪੀ ਗੁਰਪ੍ਰੀਤ ਸਿੰਘ, ਥਾਣਾ ਪੀਏਯੂ ਦੇ ਐਸਐਚਓ ਜਸਕੰਵਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਿਸ ਨੂੰ ਮੌਕੇ ਤੋਂ 21 ਖੋਲ ਬਰਾਮਦ ਹੋਏ ਹਨ। ਪੀਏਯੂ ਥਾਣੇ ਨੇ ਜੈਨਪੁਰ ਦੇ ਅਕਾਲੀ ਸਰਪੰਚ ਬਲਕਰਨ ਸਿੰਘ ਦੀ ਸ਼ਿਕਾਇਤ ‘ਤੇ ਗੁਰਵਿੰਦਰ ਸਿੰਘ ਗੋਰਾ, ਇੰਦਰਜੀਤ ਸਿੰਘ ਇੰਦਾ, ਹਰਸ਼ ਸੋਢੀ, ਮਨਪ੍ਰੀਤ ਸਿੰਘ ਅਤੇ 20 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Sarpanch fired indiscriminately

ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬਲਕਰਨ ਸਿੰਘ ਖੇਤੀ ਦਾ ਕੰਮ ਕਰਦਾ ਹੈ। ਗੁਰਵਿੰਦਰ ਨਾਲ ਉਸਦੀ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ। ਜਿਸ ਕਾਰਨ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਬਲਕਰਨ ਅਤੇ ਗੁਰਵਿੰਦਰ ਨੂੰ ਇੱਕ ਦੂਜੇ ਨੂੰ ਘੂਰ ਕੇ ਦੇਖਣ ’ਤੇ ਝਗੜਾ ਹੋਇਆ ਸੀ। ਹਮਲਾ ਹੋਣ ‘ਤੇ ਬਲਕਰਨ ਕਮਰੇ ਤੋਂ ਬਾਹਰ ਆਇਆ। ਪਰ ਹਮਲਾਵਰ ਜ਼ਿਆਦ ਗਿਣਤੀ ਵਿੱਚ ਹੋਣ ਕਾਰਨ ਉਸਨੇ ਅਤੇ ਉਸਦੇ ਪਰਿਵਾਰ ਨੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਲਈ। ਹਮਲਾਵਰ ਕੰਧ ਟੱਪ ਕੇ ਅੰਦਰ ਦਾਖਲ ਹੋਏ। ਪਰ ਜਦੋਂ ਅੰਦਰ ਦਾ ਗੇਟ ਨਹੀਂ ਖੋਲ੍ਹਿਆ ਗਿਆ ਤਾਂ ਉਹ ਵਰਾਂਡੇ ਵਿਚ ਖੜ੍ਹੇ ਹੋ ਕੇ ਉਸ ਨੇ ਫਾਇਰਿੰਗ ਕਰ ਦਿੱਤੀ। ਬਲਕਰਨ ਦਾ ਇੱਕ ਵਿਅਕਤੀ 2020 ਵਿਚ ਝਗੜਾ ਹੋਇਆ ਸੀ। ਉਸ ਮਾਮਲੇ ਵਿੱਚ ਵੀ ਗੋਲੀ ਚਲਾਈ ਗਈ ਸੀ। ਜਿਸ ‘ਤੇ ਬਲਕਰਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬਲਕਰਨ ਦਾ ਦੋਸ਼ ਹੈ ਕਿ ਉਕਤ ਲੋਕਾਂ ਨੇ ਉਸ ਉੱਤੇ ਫਿਰ ਹਮਲਾ ਕੀਤਾ। ਹਾਲਾਂਕਿ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

The post ਲੁਧਿਆਣਾ : ਘੂਰਣ ‘ਤੇ ਸਰਪੰਚ ਘਰ ਕੀਤੀ ਅੰਨ੍ਹੇਵਾਹ ਫਾਇਰਿੰਗ, ਇੰਝ ਬਚਾਈ ਜਾਨ appeared first on Daily Post Punjabi.