LATEST SPORTS Archives - Daily Post Punjabi

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ ‘ਚ ਬਣਿਆ ਦੁਨੀਆ ਦਾ ਨੰਬਰ ਵਨ ਐਥਲੀਟ
ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਵੱਲੋਂ ਜਾਰੀ ਤਾਜ਼ਾ ਪੁਰਸ਼ ਜੈਵਲਿਨ ਥਰੋਅ ਰੈਂਕਿੰਗ ਵਿੱਚ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਦੁਨੀਆ ਦਾ ਨੰਬਰ ਇੱਕ ਖਿਡਾਰੀ ਬਣ ਗਿਆ ਹੈ।

ਨੀਰਜ ਚੋਪੜਾ 1,455 ਅੰਕ ਲੈ ਕੇ ਟੌਪ ‘ਤੇ ਰਿਹਾ। ਉਹ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ (1,433) ਤੋਂ 22 ਅੰਕ ਅੱਗੇ ਰਿਹਾ। ਟੋਕੀਓ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੈੱਕ ਗਣਰਾਜ ਦੇ ਜੈਕਬ ਵਡਲੇਜਚ 1416 ਅੰਕਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਇਸ ਭਾਰਤੀ ਸਟਾਰ ਨੇ ਪਹਿਲੀ ਵਾਰ ਇਹ ਰੈਂਕਿੰਗ ਹਾਸਲ ਕਰਕੇ ਇਤਿਹਾਸ ਰਚਿਆ ਹੈ।

Neeraj Chopra became the world’s

ਟੋਕਿਓ ਓਲੰਪਿਕਸ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲਾ 25 ਸਾਲਾਂ ਚੋਪੜਾ ਪਿਛਲੇ ਸਾਲ 30 ਅਗਸਤ ਨੂੰ ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਸੀ, ਪਰ ਉਸ ਮਗਰੋਂ ਪੀਟਰਸ ਨੂੰ ਪਛਾੜ ਨਹੀਂ ਸਕਿਆ ਸੀ। ਪਿਛਲੇ ਸਾਲ ਸਤੰਬਰ ਵਿੱਚ ਨੀਰਜ ਚੋਪੜਾ ਨੇ ਜਿਊਰਿਖ ਵਿੱਚ ਡਾਇਮੰਡ ਲੀਗ 2022 ਦਾ ਫਾਈਨਲ ਜਿੱਤਿਆ ਸੀ। ਇਹ ਮਾਣਮੱਤੀ ਟ੍ਰਾਫੀ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਸੀ।

ਇਸ ਤੋਂ ਇਲਾਵਾ ਉਸਨੇ 5 ਮਈ ਨੂੰ 88.67 ਮੀਟਰ ਦੇ ਥਰੋਅ ਨਾਲ ਸੀਜ਼ਨ-ਓਪਨਿੰਗ ਦੋਹਾ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ। ਨੀਰਜ ਚੋਪੜਾ ਦੇ ਇਸ ਸਮੇਂ 1,455 ਅੰਕ ਹਨ, ਜੋ ਕਿ ਮੌਜੂਦਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਤੋਂ 22 ਵੱਧ ਹਨ। ਇਸ ਨਾਲ ਨੀਰਜ ਨੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੂੰ ਪਿੱਛੇ ਛੱਡ ਦਿੱਤਾ। ਐਂਡਰਸਨ ਦੇ ਇਸ ਵੇਲੇ 1433 ਅੰਕ ਹਨ। ਪਾਕਿਸਤਾਨ ਦਾ ਅਰਸ਼ਦ ਨਦੀਮ ਵੀ ਟਾਪ-5 ਰੈਂਕਿੰਗ ‘ਚ ਸ਼ਾਮਲ ਹੈ।

ਇਹ ਵੀ ਪੜ੍ਹੋ : ‘ਇੰਨਾ ਵੱਡਾ ਨੋਟ ਲਿਆਉਣ ਦੇ ਹੱਕ ‘ਚ ਨਹੀਂ ਸਨ PM ਮੋਦੀ’- 2000 ਦੇ ਨੋਟਾਂ ਨੂੰ ਲੈ ਕੇ ਵੱਡਾ ਖੁਲਾਸਾ

ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ ਵਿੱਚ ਨੀਰਜ ਨੇ ਭਾਰਤ ਲਈ ਜੈਵਲਿਨ ਥਰੋਅ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਚੋਪੜਾ ਨੇ ਇਹ ਕਰਿਸ਼ਮਾ 7 ਅਗਸਤ 2021 ਨੂੰ ਕੀਤਾ ਸੀ। ਉਹ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਟਰੈਕ ਅਤੇ ਫੀਲਡ ਅਥਲੀਟ ਬਣ ਗਿਆ। ਇੰਨਾ ਹੀ ਨਹੀਂ ਉਹ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਦੂਜੇ ਅਥਲੀਟ ਬਣ ਗਿਆ। 25 ਸਾਲ ਦੇ ਨੀਰਜ ਨੇ ਉਥੋਂ ਹੀ ਸੁਰਖੀਆਂ ਬਟੋਰਨੀਆਂ ਸ਼ੁਰੂ ਕੀਤੀਆਂ ਅਤੇ ਅੱਜ ਉਹ ਨੌਜਵਾਨਾਂ ਦਾ ਸਟਾਰ ਹੈ। 89.94 ਮੀਟਰ ਥਰੋਅ ਦਾ ਰਿਕਾਰਡ ਵੀ ਨੀਰਜ ਦੇ ਨਾਂ ਦਰਜ ਹੈ, ਜੋ ਉਸ ਨੇ ਸਟਾਕਹੋਮ ਵਿੱਚ ਹੋਈ ਡਾਇਮੰਡ ਲੀਗ ਵਿੱਚ ਬਣਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ ‘ਚ ਬਣਿਆ ਦੁਨੀਆ ਦਾ ਨੰਬਰ ਵਨ ਐਥਲੀਟ appeared first on Daily Post Punjabi.

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੂਜਾ ਰਾਣੀ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਗਮਾ, ਲਾਲਬੁਤਸਾਹੀ ‘ਤੇ ਮੈਰੀਕਾਮ ਨੇ ਹਾਸਿਲ ਕੀਤਾ ਸਿਲਵਰ ਮੈਡਲ
ਭਾਰਤੀ ਮੁੱਕੇਬਾਜ਼ ਅਤੇ ਬਚਾਅ ਚੈਂਪੀਅਨ ਪੂਜਾ ਰਾਣੀ ਨੇ ਐਤਵਾਰ ਨੂੰ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ ਹੈ। ਉਸੇ ਸਮੇਂ, ਐਮਸੀ ਮੈਰੀਕਾਮ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਪੂਜਾ (75 ਕਿੱਲੋ) ਬਾਈ ਅਤੇ ਵਾਕਓਵਰ ਮਿਲਣ ਤੋਂ ਬਾਅਦ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੀ ਸੀ।

Asian boxing championships pooja rani

ਪੂਜਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਜ਼ਬੇਕਿਸਤਾਨ ਦੀ ਮਾਵੁਲਡਾ ਮੋਵਲੋਨੋਵਾ ਨੂੰ ਹਰਾਇਆ ਹੈ। ਪੂਜਾ ਰਾਣੀ ਨੂੰ ਇਹ ਮੈਚ ਜਿੱਤਣ ਲਈ 10,000 ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ। ਹਾਲਾਂਕਿ, ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ (51 ਕਿਲੋਗ੍ਰਾਮ) ਅਤੇ ਲਾਲਬੁਤਸਾਹੀ (64 ਕਿਲੋਗ੍ਰਾਮ) ਦੋਵਾਂ ਨੂੰ ਫਾਈਨਲ ਵਿੱਚ ਹਾਰਨ ਤੋਂ ਬਾਅਦ ਸਿਲਵਰ ਮੈਡਲ ਨਾਲ ਸੰਤੁਸ਼ਟ ਹੋਣਾ ਪਿਆ ਹੈ।

ਇਹ ਵੀ ਪੜ੍ਹੋ : IPL 2021 : ਸੂਤਰਾਂ ਦਾ ਦਾਅਵਾ – ਯੂਏਈ ਵਿੱਚ 17 ਸਤੰਬਰ ਤੋਂ ਖੇਡੇ ਜਾ ਸਕਦੇ ਨੇ 14 ਵੇਂ ਸੀਜ਼ਨ ਦੇ ਬਾਕੀ ਮੈਚ

ਦੋਵਾਂ ਭਾਰਤੀਆਂ ਨੂੰ 5,000 ਡਾਲਰ ਦੀ ਇਨਾਮੀ ਰਾਸ਼ੀ ਮਿਲੀ ਹੈ। ਇਸ ਦੇ ਨਾਲ ਹੀ ਪੁਰਸ਼ਾਂ ਦੇ ਫਾਈਨਲ ਵਿੱਚ ਅੱਜ ਅਮਿਤ ਪਾਂਘਲ (52 ਕਿੱਲੋ), ਸ਼ਿਵ ਥਾਪਾ (64 ਕਿੱਲੋ) ਅਤੇ ਸੰਜੀਤ (91 ਕਿੱਲੋ) ਦਾ ਮੁਕਾਬਲਾ ਹੋਵੇਗਾ।

ਇਹ ਵੀ ਦੇਖੋ : ਕਰਫਿਊ ‘ਤੇ ਵੱਡਾ UPDATE ! ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਜਾਰੀ, ਜਾਣੋ ਕੀ ਹੈ ਨਵਾਂ ਸਮਾਂ?

The post ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੂਜਾ ਰਾਣੀ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਗਮਾ, ਲਾਲਬੁਤਸਾਹੀ ‘ਤੇ ਮੈਰੀਕਾਮ ਨੇ ਹਾਸਿਲ ਕੀਤਾ ਸਿਲਵਰ ਮੈਡਲ appeared first on Daily Post Punjabi.