Ludhiana student drown in canal Archives - Daily Post Punjabi

ਸਕੂਲ ਤੋਂ ਵਾਪਸੀ ਸਮੇਂ ਨਹਿਰ ‘ਚ ਨਹਾਉਣ ਗਏ 8 ਵਿਦਿਆਰਥੀਆਂ ‘ਚੋਂ 3 ਡੁੱਬੇ, 2 ਦੀ ਮੌਤ
ਲੁਧਿਆਣਾ ਵਿੱਚ ਸਕੂਲ ਤੋਂ ਬਾਅਦ ਨਹਿਰ ਵਿੱਚ ਨਹਾਉਣ ਗਏ 3 ਸਕੂਲੀ ਵਿਦਿਆਰਥੀਆਂ ਦੇ ਪਾਣੀ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਲ ਤੋਂ ਬਾਅਦ 8 ਵਿਦਿਆਰਥੀ ਨਹਿਰ ਵਿੱਚ ਨਹਾਉਣ ਗਏ ਸਨ, ਜਿਨ੍ਹਾਂ ਵਿੱਚੋਂ 3 ਪਾਣੀ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਇੱਕ ਨੂੰ ਬਾਹਰ ਕੱਢ ਲਿਆ ਗਿਆ, ਜਦਕਿ 2 ਵਿਦਿਆਰਥੀ ਪਾਣੀ ਵਿੱਚ ਵਹਿ ਗਏ। ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ 2 ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ।

Ludhiana student drown in canal

ਇਸ ਹਾਦਸੇ ਵਿੱਚ ਮ੍ਰਿਤਕ ਵਿਦਿਆਰਥੀਆਂ ਦੀ ਪਹਿਚਾਣ ਵਿਜੇ ਕੁਮਾਰ (15) ਤੇ ਆਯੁਸ਼(15) ਵਜੋਂ ਹੋਈ ਹੈ, ਜਦਕਿ ਜਿਸ ਵਿਦਿਆਰਥੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਉਸਦੀ ਪਹਿਚਾਣ ਭੁਪਿੰਦਰ ਸਿੰਘ (15) ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ 8 ਵਿਦਿਆਰਥੀ ਡੇਹਲੋਂ ਦੇ ਰਹਿਣ ਵਾਲੇ ਹਨ। ਸ਼ਨੀਵਾਰ ਸਵੇਰੇ ਉਹ ਆਪਣੇ-ਆਪਣੇ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਗਏ ਸਨ। ਸਕੂਲ ਤੋਂ ਵਾਪਸੀ ਮੌਕੇ ਫਲਾਹੀ ਸਾਹਿਬ ਨੇੜੇ ਸਥਿਤ ਨਹਿਰ ਵਿੱਚ ਨਹਾਉਣ ਲਈ ਚਲੇ ਗਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਜੁਗਾੜੂ ਰੇਹੜੀਆਂ’ ਬੰਦ ਕਰਨ ਨੂੰ ਲੈ ਕੇ ਦਿੱਤੇ ਗਏ ਹੁਕਮ ਲਏ ਗਏ ਵਾਪਿਸ

ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰ ਮੁਤਾਬਕ ਅਯੁਸ਼ ਤੇ ਵਿਜੇ ਦੋਨੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਇਸ ਦੇ ਲਈ ਉਹ ਰੋਜ਼ ਸਵੇਰੇ ਦੌੜ ਲਗਾਉਂਦੇ ਸਨ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ 3 ਵਿਦਿਆਰਥੀ ਪਾਣੀ ਵਿੱਚ ਡੁੱਬੇ ਸਨ ਉਨ੍ਹਾਂ ਵਿੱਚੋਂ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਸੀ। ਉਹ ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਪਾਣੀ ਵਿੱਚ ਨਹਾਉਣ ਲੱਗ ਗਏ। ਨਹਿਰ ਦੀ ਡੂੰਘਾਈ ਵੱਧ ਹੋਣ ‘ਤੇ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਤੇ ਦੇਖਦੇ ਹੀ ਦੇਖਦੇ ਪਾਣੀ ਵਿੱਚ ਡੁੱਬ ਗਏ। ਬਾਕੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਸ਼ਿਸ਼ ਅਸਫਲ ਹੋਣ ‘ਤੇ ਉਨ੍ਹਾਂ ਨੇ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਭੁਪਿੰਦਰ ਨੂੰ ਤਾਂ ਬਾਹਰ ਕੱਢ ਲਿਆ ਪਰ ਆਯੁਸ਼ ਤੇ ਵਿਜੇ ਪਾਣੀ ਵਿੱਚ ਡੁੱਬ ਗਏ।

ਵੀਡੀਓ ਲਈ ਕਲਿੱਕ ਕਰੋ -:

“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”

The post ਸਕੂਲ ਤੋਂ ਵਾਪਸੀ ਸਮੇਂ ਨਹਿਰ ‘ਚ ਨਹਾਉਣ ਗਏ 8 ਵਿਦਿਆਰਥੀਆਂ ‘ਚੋਂ 3 ਡੁੱਬੇ, 2 ਦੀ ਮੌਤ appeared first on Daily Post Punjabi.